ਮਿਥੀ ਤਾਰੀਖ਼ ਤੋਂ ਪਹਿਲਾਂ ਹੀ ਲੱਗਿਆ ਝੋਨਾ, ਖੇਤੀਬਾੜੀ ਅਧਿਕਾਰੀ ਵਾਹੁਣ ਆਏ ਤਾਂ ਵਾਪਰਿਆ ਇਹ ਭਾਣਾ
ਮਹਿਲ ਕਲਾਂ ਅਧੀਨ ਪੈਂਦੇ ਪਿੰਡ ਸਹਿਜੜਾ ਵਿੱਚ ਲੁਧਿਆਣਾ ਬਰਨਾਲਾ ਮੁੱਖ ਮਾਰਗ 'ਤੇ ਲੱਗਦੇ ਖੇਤ 'ਚ ਕਿਸਾਨ ਜਗਸੀਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਸਹਿਜੜਾ ਵੱਲੋਂ ਝੋਨਾ ਲਗਾਇਆ ਗਿਆ ਸੀ।ਜਿਸ ਦੀ ਭਿਣਕ ਲੱਗਦਿਆਂ ਹੀ ਖੇਤੀਬਾੜੀ ਅਧਿਕਾਰੀ ਪੁਲਿਸ ਨੂੰ ਨਾਲ ਲੈ ਕੇ ਝੋਨਾ ਵਾਹੁਣ ਪਹੁੰਚ ਗਏ।
ਬਰਨਾਲਾ: ਇੱਥੋਂ ਦੇ ਪਿੰਡ ਸਹਿਜੜਾ ਵਿੱਚ ਅੱਜ ਇੱਕ ਕਿਸਾਨ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦਾ ਉਲੰਘਣ ਕਰਕੇ ਝੋਨਾ ਲਾਇਆ ਗਿਆ। ਕਿਸਾਨ ਦੀ ਫ਼ਸਲ ਵਾਹੁਣ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਪਹੁੰਚੇ ਤਾਂ ਕਿਸਾਨ ਯੂਨੀਅਨ ਨੇ ਉਨ੍ਹਾਂ ਦਾ ਘਿਰਾਉ ਕਰ ਲਿਆ।
ਮਹਿਲ ਕਲਾਂ ਅਧੀਨ ਪੈਂਦੇ ਪਿੰਡ ਸਹਿਜੜਾ ਵਿੱਚ ਲੁਧਿਆਣਾ ਬਰਨਾਲਾ ਮੁੱਖ ਮਾਰਗ 'ਤੇ ਲੱਗਦੇ ਖੇਤ 'ਚ ਕਿਸਾਨ ਜਗਸੀਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਸਹਿਜੜਾ ਵੱਲੋਂ ਝੋਨਾ ਲਗਾਇਆ ਗਿਆ ਸੀ।ਜਿਸ ਦੀ ਭਿਣਕ ਲੱਗਦਿਆਂ ਹੀ ਖੇਤੀਬਾੜੀ ਅਧਿਕਾਰੀ ਪੁਲਿਸ ਨੂੰ ਨਾਲ ਲੈ ਕੇ ਝੋਨਾ ਵਾਹੁਣ ਪਹੁੰਚ ਗਏ।
ਉਧਰ, ਅਧਿਕਾਰੀਆਂ ਦੀ ਇਸ ਕਾਰਵਾਈ ਦਾ ਪਤਾ ਕਿਸਾਨ ਯੂਨੀਅਨ ਨੂੰ ਲੱਗ ਗਿਆ ਜਿਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਤੇ ਬੀਕੇਯੂ ਲੱਖੋਵਾਲ ਨੇ ਅਧਿਕਾਰੀਆਂ ਦਾ ਘਿਰਾਉ ਕੀਤਾ ਤੇ ਕਿਸਾਨ ਦੇ ਝੋਨੇ ਨੂੰ ਵਾਹੁਣ ਤੋਂ ਰੋਕ ਲਿਆ।
ਇਸ ਮੌਕੇ ਕਿਸਾਨ ਜਗਸੀਰ ਸਿੰਘ ਨੇ ਕਿਹਾ ਕੇ ਕਰੋਨਾ ਵਾਇਰਸ ਦੇ ਮੱਦੇਨਜ਼ਰ ਮਜ਼ਦੂਰਾਂ ਦੀ ਵੱਡੀ ਘਾਟ ਕਾਰਨ ਝੋਨਾ ਲਗਾਉਣ ਲਈ ਕਈ ਪ੍ਰਕਾਰ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਸਰਕਾਰ ਤੇ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ 10 ਜੂਨ ਤੋਂ ਝੋਨੇ ਦੀ ਬਿਜਾਈ ਕਰਨ ਨੂੰ ਤਿਆਰ ਹਾਂ, ਪਰ ਲੇਬਰ ਦਾ ਪ੍ਰਬੰਧ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲ ਰਿਹਾ ਹੈ। ਸਰਕਾਰ ਦੀਆਂ ਨੀਤੀਆਂ ਕਿਸਾਨ ਨੂੰ ਹੋਰ ਕਰਜ਼ਈ ਕਰਕੇ ਖ਼ੁਦਕੁਸ਼ੀਆਂ ਦੇ ਰਾਹ ਵੱਲ ਧੱਕ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀ ਘਾਟ ਕਾਰਨ ਕਿਸਾਨ ਝੋਨੇ ਦੀ ਪਹਿਲਾਂ ਬਿਜਾਈ ਕਰ ਰਹੇ ਹਨ। ਜੇਕਰ ਅਧਿਕਾਰੀ ਕਿਸੇ ਵੀ ਕਿਸਾਨ ਦਾ ਝੋਨਾ ਵਾਹੁਣ ਜਾਂ ਕਾਰਵਾਈ ਕਰਨ ਪੁੱਜੇ ਤਾਂ ਉਨ੍ਹਾਂ ਦਾ ਘਿਰਾਉ ਕੀਤਾ ਜਾਵੇਗਾ। ਕਿਸੇ ਵੀ ਕਿਸਾਨ ’ਤੇ ਕਾਰਵਾਈ ਨਹੀਂ ਹੋਣ ਦਿੱਤੀ ਜਾਵੇਗੀ।
ਉਧਰ, ਕਾਰਵਾਈ ਕਰਨ ਪੁੱਜੇ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਡਾ. ਬਲਦੇਵ ਸਿੰਘ ਕਿਹਾ ਕਿ ਪਿੰਡ ਸਹਿਜੜਾ ਵਿੱਚ ਇੱਕ ਕਿਸਾਨ ਵੱਲੋਂ ਪੰਜਾਬ ਸਰਕਾਰ ਦੇ ਹੁਕਮਾਂ ਦੇ ਉਲਟ 10 ਜੂਨ ਤੋਂ ਪਹਿਲਾਂ ਝੋਨੇ ਲਗਾਵੁਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਬੀਜੇ ਗਏ ਝੋਨੇ ਨੂੰ 48 ਘੰਟਿਆਂ ’ਚ ਨਸ਼ਟ ਕਰਨ ਦੀ ਹਦਾਇਤ ਕੀਤੀ ਗਈ ਹੈ।
ਇਹ ਵੀ ਪੜ੍ਹੋ: ਕੈਪਟਨ ਖਿਲਾਫ ਮੁੜ ਬਗਾਵਤ ਦਾ ਝੰਡਾ, ਸੰਸਦ ਮੈਂਬਰ ਤੇ ਦੋ ਵਿਧਾਇਕਾਂ ਨੇ ਵਿਖਾਏ ਸਖਤ ਤੇਵਰ
ਇਹ ਵੀ ਪੜ੍ਹੋ: ਤੂਫਾਨ ਦੇ ਨਾਲ ਹੀ ਭੂਚਾਲ ਦੇ ਝਟਕੇ, ਕੁਦਰਤ ਹੋਈ ਕਹਿਰਵਾਨ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ