ਕੈਪਟਨ ਖਿਲਾਫ ਮੁੜ ਬਗਾਵਤ ਦਾ ਝੰਡਾ, ਸੰਸਦ ਮੈਂਬਰ ਤੇ ਦੋ ਵਿਧਾਇਕਾਂ ਨੇ ਵਿਖਾਏ ਸਖਤ ਤੇਵਰ
ਪ੍ਰਤਾਪ ਬਾਜਵਾ ਨੇ ਹੁਣ ਸੂਬੇ ਦੀਆਂ ਗੰਨਾ ਮਿੱਲਾਂ ਵੱਲ ਪਏ ਕਿਸਾਨਾਂ ਦੇ ਬਕਾਏ ਦਾ ਮੁੱਦਾ ਚੁੱਕਿਆ ਹੈ। ਇਸ ਵਾਰ ਬਾਜਵਾ ਨੂੰ ਤਿੰਨ ਕਾਂਗਰਸੀ ਵਿਧਾਇਕਾਂ ਦਾ ਸਾਥ ਵੀ ਮਿਲਿਆ ਹੈ।
ਚੰਡੀਗੜ੍ਹ: ਪੰਜਾਬ ਕਾਂਗਰਸ 'ਚ ਆਏ ਦਿਨ ਆਪਸੀ ਵਿਵਾਦ ਪੈਦਾ ਹੋ ਜਾਂਦਾ ਹੈ। ਸੂਬੇ ਦੇ ਮੁੱਖ ਸਕੱਤਰ ਦਾ ਮਾਮਲਾ ਅਜੇ ਠੰਢਾ ਪਿਆ ਹੀ ਸੀ ਕਿ ਹੁਣ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਮੋਰਚਾ ਖੋਲ੍ਹ ਲਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਤੇ ਦੂਜੇ ਜ਼ਿਲ੍ਹਿਆਂ ਦੇ ਵਿਧਾਇਕਾਂ ਨੂੰ ਤਾਂ ਮਨਾ ਲਿਆ ਪਰ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਉਨ੍ਹਾਂ ਖ਼ਿਲਾਫ਼ ਅਜੇ ਵੀ ਕੁੜੱਤਣ ਲਈ ਬੈਠੇ ਹਨ।
ਪ੍ਰਤਾਪ ਬਾਜਵਾ ਨੇ ਹੁਣ ਸੂਬੇ ਦੀਆਂ ਗੰਨਾ ਮਿੱਲਾਂ ਵੱਲ ਪਏ ਕਿਸਾਨਾਂ ਦੇ ਬਕਾਏ ਦਾ ਮੁੱਦਾ ਚੁੱਕਿਆ ਹੈ। ਇਸ ਵਾਰ ਬਾਜਵਾ ਨੂੰ ਤਿੰਨ ਕਾਂਗਰਸੀ ਵਿਧਾਇਕਾਂ ਦਾ ਸਾਥ ਵੀ ਮਿਲਿਆ ਹੈ।
ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਹੈ ਜਿਸ 'ਚ ਫਤਹਿਜੰਗ ਸਿੰਘ ਬਾਜਵਾ, ਬਲਵਿੰਦਰ ਸਿੰਘ ਲਾਡੀ ਤੇ ਜੋਗਿੰਦਰ ਸਿੰਘ ਪਾਲ ਦੇ ਵੀ ਦਸਤਖ਼ਤ ਹਨ। ਬਾਜਵਾ ਨੇ ਕਿਹਾ ਕਿ ਸੂਬੇ ਦੀਆਂ ਸਹਿਕਾਰੀ ਤੇ ਗੈਰ ਸਰਕਾਰੀ ਮਿੱਲਾਂ ਵੱਲ ਦੋ ਸਾਲ ਦਾ 681.48 ਕਰੋੜ ਦਾ ਬਕਾਇਆ ਹੈ।
ਨਿਯਮਾਂ ਮੁਤਾਬਕ ਮਿੱਲ ਵੱਲੋਂ ਗੰਨੇ ਦੀ ਖਰੀਦ ਦੇ 14 ਦਿਨਾਂ ਦੇ ਅੰਦਰ ਅਦਾਇਗੀ ਕਰਨੀ ਹੁੰਦੀ ਹੈ। ਜੇਕਰ ਉਹ ਅਜਿਹਾ ਨਹੀਂ ਕਰਦੀ ਤਾਂ ਮਿੱਲ ਨੂੰ ਵਿਆਜ਼ ਦੇਣਾ ਪੈਂਦਾ ਹੈ। ਬਾਜਵਾ ਨੇ ਕਿਹਾ ਕਿ ਜੇਕਰ ਦਸੂਹਾ ਦੀ ਏਬੀ ਸ਼ੂਗਰ ਮਿੱਲ ਤੇ ਅਮਲੋਹ ਦੀ ਮਿੱਲ 2018-19 ਤੇ 2019-2020 ਦੀ ਅਦਾਇਗੀ ਕਤਰ ਸਕਦੀ ਹੈ ਤਾਂ ਹੋਰ ਮਿੱਲਾਂ ਕਿਉਂ ਨਹੀਂ ਕਰ ਸਕਦੀਆਂ।
ਇਹ ਵੀ ਪੜ੍ਹੋ: ਪੰਜਾਬ ਪੁਲਿਸ ਦਾ ਵੱਡਾ ਐਕਸ਼ਨ, ਸਾਰੇ ਦਾਗੀ ਅਫ਼ਸਰ ਤੇ ਮੁਲਾਜ਼ਮ ਹੋਣਗੇ ਬਰਖ਼ਾਸਤ
ਬਾਜਵਾ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਮੁੱਦਿਆਂ 'ਤੇ ਕੈਪਟਨ ਸਰਕਾਰ ਦਾ ਧਿਆਨ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਨ੍ਹਾਂ 'ਚ ਆਬਕਾਰੀ ਨੀਤੀ ਨਾਲ ਹੋਏ ਨੁਕਸਾਨ ਤੇ ਰੇਤ ਦੀ ਹੋ ਰਹੀ ਗੈਰਕਾਨੂੰਨੀ ਮਾਇਨਿੰਗ ਜਿਹੇ ਮੁੱਦੇ ਪ੍ਰਮੁੱਖ ਹਨ।
ਇਹ ਵੀ ਪੜ੍ਹੋ: ਤੂਫਾਨ ਦੇ ਨਾਲ ਹੀ ਭੂਚਾਲ ਦੇ ਝਟਕੇ, ਕੁਦਰਤ ਹੋਈ ਕਹਿਰਵਾਨ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ