ਮਾਮੂਲੀ ਤਕਰਾਰ ਮਗਰੋਂ ਸਕੇ ਚਾਚੇ ਦੇ ਪੁੱਤਾਂ 'ਤੇ ਵਰ੍ਹਾਈਆਂ ਗੋਲ਼ੀਆਂ, ਦੋ ਦੀ ਮੌਤ
ਮਾਮੂਲੀ ਝਗੜੇ ਦੌਰਾਨ ਕਰਮਜੀਤ ਸਿੰਘ ਨੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਅੰਨ੍ਹੇਵਾਹ ਗੋਲ਼ੀਆਂ ਚਲਾਈਆਂ। ਇਸ ਦੌਰਾਨ ਦੋ ਜਣਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਕਰਮਜੀਤ ਨੇ ਉਸ ਸਮੇਂ ਨਸ਼ਾ ਕੀਤਾ ਹੋਇਆ ਸੀ।
ਬਰਨਾਲਾ: ਇੱਥੋਂ ਦੇ ਨੇੜਲੇ ਪਿੰਡ ਰੂੜੇਕੇ ਕਲਾਂ ਵਿੱਚ ਮਾਮੂਲੀ ਤਕਰਾਰ ਮਗਰੋਂ ਆਪਣੇ ਚਾਚੇ ਦੇ ਦੋ ਪੁੱਤਾਂ ਨੂੰ ਗੋਲੀ ਮਾਰ ਦਿੱਤੀ। ਮੁਲਜ਼ਮ ਕਰਮਜੀਤ ਸਿੰਘ ਸ਼ਰਾਬ ਦਾ ਆਦੀ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਕਰਮਜੀਤ ਸਿੰਘ ਪਹਿਲਾਂ ਵੀ ਪਿੰਡ ਵਾਸੀਆਂ ਨਾਲ ਲੜਾਈ ਝਗੜਾ ਕਰਦਾ ਸੀ।
ਪੁਲਿਸ ਨੇ ਕਰਮਜੀਤ ਵਿਰੁੱਧ ਪਰਚਾ ਦਰਜ ਕਰ ਲਿਆ ਹੈ। ਹਾਲਾਂਕਿ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਦੇ ਚਾਚਾ ਤੇ ਚਸ਼ਮਦੀਦ ਗਵਾਹ ਬਲਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਮਰਜੀਤ ਸਿੰਘ (39) ਤੇ ਲਖਵੀਰ ਸਿੰਘ (31) ਤੇ ਕਾਤਲ ਕਰਮਜੀਤ ਸਿੰਘ ਦਾ ਘਰ ਨਾਲ-ਨਾਲ ਹੈ ਤੇ ਦੋਵੇਂ ਤਾਏ-ਚਾਚੇ ਦੇ ਪੁੱਤ ਸਨ।
ਮਾਮੂਲੀ ਝਗੜੇ ਦੌਰਾਨ ਕਰਮਜੀਤ ਸਿੰਘ ਨੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਅੰਨ੍ਹੇਵਾਹ ਗੋਲ਼ੀਆਂ ਚਲਾਈਆਂ। ਇਸ ਦੌਰਾਨ ਦੋ ਜਣਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਕਰਮਜੀਤ ਨੇ ਉਸ ਸਮੇਂ ਨਸ਼ਾ ਕੀਤਾ ਹੋਇਆ ਸੀ।
ਇਸ ਮਾਮਲੇ 'ਤੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਮੁਲਜ਼ਮ ਕਰਮਜੀਤ ਸਵੇਰ ਤੋਂ ਹੀ ਸ਼ਰਾਬ ਪੀ ਰਿਹਾ ਸੀ। ਇਸ ਤੋਂ ਬਾਅਦ ਮਾਮੂਲੀ ਤਕਰਾਰ ਹੋ ਗਈ, ਜਿਸ ਤੋਂ ਬਾਅਦ ਕਰਮਜੀਤ ਨੇ ਦੋ ਸਕੇ ਭਰਾਵਾਂ ਅਮਰਜੀਤ ਸਿੰਘ (39) ਤੇ ਲਖਵੀਰ ਸਿੰਘ (31) ਨੂੰ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
- ਇਹ ਵੀ ਪੜ੍ਹੋ: ਕੈਪਟਨ ਦੇ ਮੰਤਰੀਆਂ ਦੇ ਦਿਨ ਮਾੜੇ! ਹੁਣ ਜ਼ਮੀਨ ਘੁਟਾਲੇ 'ਚ ਘਿਰਿਆ ਵਜ਼ੀਰ
- ਪ੍ਰਸ਼ਾਂਤ ਕਿਸ਼ੋਰ ਦੀ ਕੈਪਟਨ ਨੂੰ ਕੋਰੀ ਨਾਂਹ, ਹੁਣ ਕੌਣ ਲਾਊ ਕਾਂਗਰਸ ਦੀ ਬੇੜੀ ਪਾਰ?
- ਫਲਿੱਪਕਾਰਟ ਜ਼ਰੀਏ ਹੋ ਸਕੇਗੀ ਹਵਾਈ ਟਕਟ ਬੁੱਕ, ਦੇਖੋ ਬਿਹਤਰੀਨ ਆਫ਼ਰ
- ਸੁਮੇਧ ਸੈਣੀ ਨੂੰ ਅਦਾਲਤ 'ਚ ਪੇਸ਼ ਹੋਣ ਦੇ ਹੁਕਮ, ਕੇਸ ਤਬਦੀਲ ਹੋਣ ਦੇ ਆਸਾਰ
- ਹੁਣ ਨਹੀਂ ਪਰਤਣਗੇ ਪਰਵਾਸੀ ਮਜ਼ਦੂਰ, ਪਿੱਤਰੀ ਸੂਬਿਆਂ 'ਚ ਮਿਲੇਗਾ ਰੁਜ਼ਗਾਰ ?
- ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ