(Source: ECI/ABP News)
ਪੰਜਾਬ ਦੀ ਬਾਸਮਤੀ ਦੀ ਪੂਰੀ ਦੁਨੀਆ 'ਚ ਬਹੁਤ ਡਿਮਾਂਡ, ਹੁਣ ਭਗਵੰਤ ਮਾਨ ਸਰਕਾਰ ਉਠਾਉਣ ਜਾ ਰਹੀ ਵੱਡਾ ਕਦਮ
ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਨੰਬਰ ਵਨ ਸੂਬਾ ਬਣਾਉਣ ਲਈ ਲੱਗੇ ਹੋਏ ਹਾਂ। ਸਾਡਾ ਪੰਜਾਬ ਹੋਰ ਕਿਸੇ ਨੰਬਰ ‘ਤੇ ਸੋਭਦਾ ਹੀ ਨਹੀਂ। ਆਓ ਰਲ਼-ਮਿਲ ਕੇ ਚੱਲੀਏ ਤੇ ਪੰਜਾਬ ਨੂੰ ਨਵੀਆਂ ਬੁਲੰਦੀਆਂ ‘ਤੇ ਲੈ ਕੇ ਜਾਈਏ।
![ਪੰਜਾਬ ਦੀ ਬਾਸਮਤੀ ਦੀ ਪੂਰੀ ਦੁਨੀਆ 'ਚ ਬਹੁਤ ਡਿਮਾਂਡ, ਹੁਣ ਭਗਵੰਤ ਮਾਨ ਸਰਕਾਰ ਉਠਾਉਣ ਜਾ ਰਹੀ ਵੱਡਾ ਕਦਮ Basmati of Punjab is in great demand all over the world says cm bhagwant mann ਪੰਜਾਬ ਦੀ ਬਾਸਮਤੀ ਦੀ ਪੂਰੀ ਦੁਨੀਆ 'ਚ ਬਹੁਤ ਡਿਮਾਂਡ, ਹੁਣ ਭਗਵੰਤ ਮਾਨ ਸਰਕਾਰ ਉਠਾਉਣ ਜਾ ਰਹੀ ਵੱਡਾ ਕਦਮ](https://feeds.abplive.com/onecms/images/uploaded-images/2023/02/08/65000f1ba67b342ba4e7151164cace621675836249276674_original.jpg?impolicy=abp_cdn&imwidth=1200&height=675)
CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਦੀ ਬਾਸਮਤੀ ਦੀ ਪੂਰੀ ਦੁਨੀਆ ‘ਚ ਬਹੁਤ ਡਿਮਾਂਡ ਹੈ। ਇਸ ਵਾਰ ਅਸੀਂ ਕਿਸਾਨਾਂ ਦੀ ਸਲਾਹ ਨਾਲ ਬਾਸਮਤੀ ਦਾ ਰਕਬਾ ਵਧਾਉਣ ਜਾ ਰਹੇ ਹਾਂ। ਉਨ੍ਹਾਂ ਨੇ ਦਾਅਵਾ ਕੀਤਾ ਕਿ ਬਾਸਮਤੀ ਦਾ ਕਿਸਾਨਾਂ ਤੇ ਪੰਜਾਬ ਨੂੰ ਬਹੁਤ ਫ਼ਾਇਦਾ ਹੈ।
ਸਾਡੀ ਬਾਸਮਤੀ ਦੀ ਪੂਰੀ ਦੁਨੀਆ ‘ਚ ਬਹੁਤ ਡਿਮਾਂਡ ਹੈ…ਇਸ ਵਾਰ ਅਸੀਂ ਕਿਸਾਨ ਵੀਰਾਂ ਦੀ ਸਲਾਹ ਨਾਲ ਬਾਸਮਤੀ ਦਾ ਰਕਬਾ ਵਧਾਉਣ ਜਾ ਰਹੇ ਹਾਂ…ਬਾਸਮਤੀ ਦਾ ਕਿਸਾਨਾਂ ਤੇ ਪੰਜਾਬ ਨੂੰ ਬਹੁਤ ਫ਼ਾਇਦਾ ਹੈ.. pic.twitter.com/a8mn56Scks
— Bhagwant Mann (@BhagwantMann) February 7, 2023
ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਨੰਬਰ ਵਨ ਸੂਬਾ ਬਣਾਉਣ ਲਈ ਲੱਗੇ ਹੋਏ ਹਾਂ। ਸਾਡਾ ਪੰਜਾਬ ਹੋਰ ਕਿਸੇ ਨੰਬਰ ‘ਤੇ ਸੋਭਦਾ ਹੀ ਨਹੀਂ। ਆਓ ਰਲ਼-ਮਿਲ ਕੇ ਚੱਲੀਏ ਤੇ ਪੰਜਾਬ ਨੂੰ ਨਵੀਆਂ ਬੁਲੰਦੀਆਂ ‘ਤੇ ਲੈ ਕੇ ਜਾਈਏ।
ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਮੁਹਾਲੀ ਵਿੱਚ ਹੋਣ ਵਾਲੇ ‘ਨਿਵੇਸ਼ ਪੰਜਾਬ ਸੰਮੇਲਨ’ ਦੀਆਂ ਤਿਆਰੀਆਂ ਵਜੋਂ ਸਨਅਤਕਾਰਾਂ ਨਾਲ ਮੀਟਿੰਗ ਕਰ ਰਹੇ ਹਨ। ਸੋਮਵਾਰ ਨੂੰ ਉਨ੍ਹਾਂ ਨੇ ਮਾਝਾ ਦੇ ਕਾਰੋਬਾਰੀਆਂ ਨਾਲ ਮੀਟਿੰਗਾਂ ਕੀਤੀਆਂ।
ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਸੈਰ-ਸਪਾਟਾ ਸਨਅਤ ਨੂੰ ਹੁਲਾਰਾ ਦੇਣ ਲਈ ਇਸ ਖੇਤਰ ਵਿਚਲੀਆਂ ਅਥਾਹ ਸੰਭਾਵਨਾਵਾਂ ਦਾ ਪੂਰਾ ਲਾਹਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਰਣਜੀਤ ਸਾਗਰ ਡੈਮ, ਚੋਹਾਲ ਡੈਮ, ਨੂਰਪੁਰ ਬੇਦੀ ਆਦਿ ਨੂੰ ਆਧੁਨਿਕ ਸੈਰਗਾਹਾਂ ਵਜੋਂ ਵਿਕਸਤ ਕਰਨ ਲਈ ਠੋਸ ਤਜਵੀਜ਼ ਲਿਆਂਦੀ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅੰਮ੍ਰਿਤਸਰ ਨੂੰ ਸੈਰ-ਸਪਾਟੇ ਪੱਖੋਂ ਵਿਕਸਤ ਕੀਤਾ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)