ਬਟਾਲਾ ਬੱਸ ਡਿਪੋ 'ਚ ਟੈਂਕੀ ਤੇ ਚੜਿਆ ਡਰਾਈਵਰ ਕਰੀਬ 4 ਘੰਟੇ ਬਾਅਦ ਉਤਰਿਆ, ਡੀਜ਼ਲ ਚੋਰੀ ਦਾ ਦੋਸ਼
4 ਘੰਟੇ ਦੇ ਰੋਸ ਬਾਅਦ ਮਿਲੇ ਵਿਸਵਾਸ਼ 'ਤੇ ਡਰਾਈਵਰ ਦਲਜੀਤ ਸਿੰਘ ਨੇ ਟੈਂਕੀ ਤੋਂ ਥੱਲੇ ਉਤਾਰ ਕਿਹਾ ਕਿ ਉਹ ਆਊਟ ਸੌਰਸ ਤੇ ਭਰਤੀ ਡਰਾਈਵਰ ਹੈ ਅਤੇ ਕੁਝ ਦਿਨ ਪਹਿਲਾ ਉਹ ਰੋਜ਼ਾਨਾ ਦੀ ਤਰ੍ਹਾਂ ਰਾਤ ਦੀ ਡਿਊਟੀ ਤੇ ਸੀ
ਬਟਾਲਾ : ਅੱਜ ਸਵੇਰੇ ਪੰਜਾਬ ਰੋਡਵੇਜ਼ ਡਿਪੋ ਬਟਾਲਾ ਵਿਖੇ ਕਰੀਬ 9 ਵਜੇ ਇਕ ਬਸ ਡਰਾਈਵਰ ਡੀਜ਼ਲ ਚੋਰੀ ਦੇ ਦੋਸ਼ ਲੱਗਣ ਅਤੇ ਕਾਰਵਾਈ ਹੋਣ ਤੋਂ ਬਾਅਦ ਰੋਸ ਵਜੋਂ ਡਿਪੋ 'ਚ ਬਣੀ ਪਾਣੀ ਦੀ ਟੈਕੀ 'ਤੇ ਚੜ ਗਿਆ। ਉਥੇ ਹੀ ਡਰਾਈਵਰ ਦਲਜੀਤ ਸਿੰਘ ਨੇ ਪਾਣੀ ਦੀ ਟੈਂਕੀ 'ਤੇ ਚੜ ਡਿਪੋ ਅਧਕਾਰੀਆਂ ਨੂੰ ਇਹ ਧਮਕੀ ਦਿੱਤੀ ਕਿ ਜੇਕਰ ਉਸ ਨੂੰ ਜ਼ਬਰਦਸਤੀ ਉਤਾਰਿਆ ਗਿਆ ਤਾਂ ਉਹ ਛਾਲ ਲਗਾ ਆਤਮਹੱਤਿਆ ਕਰ ਲਾਵੇਗਾ। ਉਥੇ ਹੀ ਕਰੀਬ 4 ਘੰਟੇ ਦੀ ਕੋਸ਼ਿਸ਼ਾਂ ਤੋਂ ਬਾਅਦ ਸਸਪੈਂਡ ਨਾ ਕਰਨ ਦੇ ਵਿਸਵਾਸ਼ 'ਤੇ ਡਰਾਈਵਰ ਟੈਂਕੀ ਤੋਂ ਥੱਲੇ ਉਤਰਿਆ।
ਉਥੇ ਹੀ 4 ਘੰਟੇ ਦੇ ਰੋਸ ਬਾਅਦ ਮਿਲੇ ਵਿਸਵਾਸ਼ 'ਤੇ ਡਰਾਈਵਰ ਦਲਜੀਤ ਸਿੰਘ ਨੇ ਟੈਂਕੀ ਤੋਂ ਥੱਲੇ ਉਤਾਰ ਕਿਹਾ ਕਿ ਉਹ ਆਊਟ ਸੌਰਸ ਤੇ ਭਰਤੀ ਡਰਾਈਵਰ ਹੈ ਅਤੇ ਕੁਝ ਦਿਨ ਪਹਿਲਾ ਉਹ ਰੋਜ਼ਾਨਾ ਦੀ ਤਰ੍ਹਾਂ ਰਾਤ ਦੀ ਡਿਊਟੀ ਤੇ ਸੀ ਅਤੇ ਰਾਤ ਬੱਸ ਲੈ ਕੇ ਗਿਆ ਅਤੇ ਜਦ ਕਲਾਨੌਰ ਬੱਸ ਅੱਡੇ 'ਤੇ ਪਹੁੰਚਿਆ ਤਾਂ ਉਥੇ ਚੈਕਿੰਗ ਟੀਮ ਵਲੋਂ ਉਸ ਦੀ ਬੱਸ ਦੀ ਚੈਕਿੰਗ ਕਰ ਜਦ ਕੁਝ ਨਹੀਂ ਮਿਲਿਆ ਤਾਂ ਉਸ 'ਤੇ ਝੂਠੇ ਦੋਸ਼ ਲਾਏ ਗਏ ਕਿ ਡੀਜ਼ਲ ਚੋਰੀ ਕੀਤਾ ਹੈ ਜਦਕਿ ਜੋ ਨਵੀਆਂ ਬੱਸਾਂ ਦਾ ਫਲੀਟ ਆਇਆ ਹੈ ਉਸ 'ਚੋ ਡੀਜ਼ਲ ਚੋਰੀ ਨਹੀਂ ਕੀਤਾ ਜਾ ਸਕਦਾ।
ਉਸ ਨੂੰ ਬਿਨਾਂ ਵਜ੍ਹਾ ਡਿਪੋ ਪ੍ਰਸ਼ਾਸਨ ਵਲੋਂ ਦੋ ਤਿੰਨ ਦਿਨ ਤੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਜਦ ਸਵੇਰੇ ਡਿਪੋ ਆਇਆ ਤਾਂ ਉਸ 'ਤੇ ਬੱਸ 'ਚੋਂ ਡੀਜ਼ਲ ਚੋਰੀ ਕਰਨ ਦੇ ਦੋਸ਼ ਲਗਾ ਉਸ ਨੂੰ ਡਿਊਟੀ ਤੋਂ ਸਸਪੈਂਡ ਕਰ ਦਿੱਤਾ ਗਿਆ। ਡਰਾਈਵਰ ਨੇ ਦੱਸਿਆ ਕਿ ਉਹ ਬੇਕਸੂਰ ਹੈ ਅਤੇ ਉਸਨੇ ਆਪਣੇ ਰੋਸ ਵਜੋਂ ਦੁਖੀ ਹੋ ਪਾਣੀ ਦੀ ਟੈਂਕੀ ਤੇ ਚੜ ਗਿਆ ਸੀ ਅਤੇ ਹੁਣ ਉਸ ਨੂੰ ਉਹਨਾਂ ਦੀ ਯੂਨੀਅਨ ਅਤੇ ਪੰਜਾਬ ਰੋਡਵੇਜ਼ ਜੀਐਮ ਨੇ ਵਿਸਵਾਸ਼ ਦਿਵਾਇਆ ਹੈ ਕਿ ਉਸਨੂੰ ਸਸਪੈਂਡ ਨਹੀਂ ਕੀਤਾ ਜਾਵੇਗਾ ਜਿਸ ਦੇ ਚਲਦੇ ਉਹ ਥੱਲੇ ਉਤਰ ਆਇਆ ਹੈ।
ਉਧਰ ਪੰਜਾਬ ਰੋਡਵੇਜ਼ ਡਿਪੋ ਦੇ ਜੀਐਮ ਪਰਮਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਜੋ ਚੈਕਿੰਗ ਟੀਮ ਵਲੋਂ ਜਾਂਚ ਕਰਨ ਤੇ ਸਾਮਣੇ ਆਇਆ ਸੀ ਉਸ ਅਨੁਸਾਰ ਹੀ ਆਪਣੇ ਉੱਚ ਅਧਕਾਰੀਆਂ ਨੂੰ ਰਿਪੋਰਟ ਦਾਖਲ ਕਰ ਡਰਾਈਵਰ ਦਲਜੀਤ ਸਿੰਘ 'ਤੇ ਕਾਰਵਾਈ ਕੀਤੀ ਸੀ। ਪਰ ਹੁਣ ਜਦ ਰੋਸ ਵਜੋਂ ਡਰਾਈਵਰ ਟੈਂਕੀ 'ਤੇ ਚੜ ਗਿਆ ਉਥੇ ਹੀ ਮੁਲਾਜ਼ਮ ਯੂਨੀਅਨ ਅਤੇ ਪੁਲਿਸ ਪ੍ਰਸ਼ਾਸਨ ਦੇ ਕਹਿਣ 'ਤੇ ਹੁਣ ਉਕਤ ਡਰਾਈਵਰ ਦੇ ਸਸਪੈਂਡ ਆਰਡਰ ਰੱਦ ਕੀਤੇ ਗਏ ਹਨ ਲੇਕਿਨ ਉਥੇ ਹੀ ਜੋ ਦੋਸ਼ ਹਨ ਉਸ ਦੀ ਜਾਂਚ ਕੀਤੀ ਜਾਵੇਗੀ ਅਤੇ ਜੋ ਜਾਂਚ 'ਚ ਸਾਹਮਣੇ ਆਵੇਗਾ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।