(Source: ECI/ABP News)
Batala News: ਬਟਾਲਾ 'ਚ ਵੱਖ ਵੱਖ ਥਾਵਾਂ 'ਤੇ NIA ਦੀ ਟੀਮ ਵੱਲੋਂ ਰੇਡ
Raid by NIA team: ਅੱਜ ਬਟਾਲਾ 'ਚ ਵੱਖ ਵੱਖ ਥਾਵਾਂ ਅਤੇ ਕਈ ਘਰਾਂ 'ਚ ਐਨਆਈਏ (NIA) ਦੀ ਟੀਮ ਵੱਲੋਂ ਰੇਡ ਕੀਤੀ ਗਈ।
![Batala News: ਬਟਾਲਾ 'ਚ ਵੱਖ ਵੱਖ ਥਾਵਾਂ 'ਤੇ NIA ਦੀ ਟੀਮ ਵੱਲੋਂ ਰੇਡ Batala News: Raid by NIA team at different places in Batala Batala News: ਬਟਾਲਾ 'ਚ ਵੱਖ ਵੱਖ ਥਾਵਾਂ 'ਤੇ NIA ਦੀ ਟੀਮ ਵੱਲੋਂ ਰੇਡ](https://feeds.abplive.com/onecms/images/uploaded-images/2023/11/07/b276d94adac24edbe2f441a0fdc2f5c61699356369990700_original.jpg?impolicy=abp_cdn&imwidth=1200&height=675)
Punjab News: ਬਟਾਲਾ 'ਚ ਵੱਖ ਵੱਖ ਥਾਵਾਂ ਅਤੇ ਕਈ ਘਰਾਂ 'ਚ ਐਨਆਈਏ (NIA) ਦੀ ਟੀਮ ਵੱਲੋਂ ਰੇਡ ਕੀਤੀ ਗਈ। ਤਹਿਸੀਲਦਾਰ ਬਟਾਲਾ ਅਭਿਸ਼ੇਕ ਵਰਮਾ ਨੇ ਪੁਸ਼ਟੀ ਕੀਤੀ ਕਿ ਜੋ ਰੇਡ ਚੱਲ ਰਹੀ ਹੈ ਉਹ ਐਨਆਈਏ ਟੀਮ ਵਲੋਂ ਕੀਤੀ ਗਈ ਹੈ। ਅਧਿਕਾਰੀ ਮੀਡੀਆ ਤੋਂ ਦੂਰੀ ਬਣਾਏ ਹੋਏ ਨਜ਼ਰ ਆਏ। ਉਥੇ ਹੀ ਉਹਨਾਂ ਕਿਹਾ ਕਿ ਇਹ ਉਹਨਾਂ ਦੀ ਗੁਪਤ ਜਾਂਚ ਹੈ ਅਤੇ ਇਸ ਬਾਰੇ ਹੋਰ ਖੁਲਾਸੇ ਨਹੀਂ ਕੀਤੇ ਜਾ ਸਕਦੇ ਹਨ।
ਹੋਰ ਪੜ੍ਹੋ : ਸੂਬੇ ਭਰ ਵਿੱਚ ਮਹੀਨਾ ਚੱਲੇਗੀ ਸਾਈਕਲ ਰੈਲੀ, ਜਾਣੋ ਕਿਉਂ ਖ਼ਾਸ ਹੈ ਇਹ ਰੈਲੀ ?
ਉਧਰ ਦੂਸਰੇ ਪਾਸੇ ਬਟਾਲਾ ਦੇ ਅਚਲੀ ਗੇਟ 'ਚ ਇਕ ਘਰ 'ਚ ਰੇਡ ਕੀਤਾ ਤਾਂ ਉਥੇ ਮੌਜੂਦ ਬਾਜ਼ੁਰਗ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਪਿਛਲੇ 3 ਸਾਲ ਤੋਂ ਗੁਜਰਾਤ ਜੇਲ੍ਹ 'ਚ ਬੰਦ ਹੈ ਅਤੇ ਪੁਲਿਸ ਉਸਨੂੰ ਥਾਈਲੈਂਡ ਤੋਂ ਫੜ ਕੇ ਲੈ ਆਈ ਸੀ ਅਤੇ ਉਦੋਂ ਉਸ ਤੇ ਨਸ਼ੇ ਦਾ ਕੇਸ ਦਰਜ ਕੀਤਾ ਗਿਆ ਸੀ। ਅਤੇ ਜਦਕਿ ਉਹ ਪਿਛਲੇ 3 ਸਾਲ ਤੋਂ ਜੇਲ੍ਹ 'ਚ ਹੈ ਅਤੇ ਹੁਣ ਅੱਜ ਵੀ ਇਕ ਟੀਮ ਦਿਲੀ ਤੋਂ ਆਈ ਸੀ ਅਤੇ ਪੁੱਛਗਿੱਛ ਕਰ ਵਾਪਿਸ ਚਲੀ ਗਈ । ਦੱਸਿਆ ਜਾ ਰਿਹਾ ਹੈ ਕਿ ਬਟਾਲਾ ਦੇ ਇਕ ਪ੍ਰਾਪਰਟੀ ਡੀਲਰ ਅਤੇ ਇਕ ਅਕਾਊਂਟੈਂਟ ਦੇ ਘਰ ਇਹਨਾਂ ਟੀਮਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ ।
ਰਿਪੋਰਟਰ : ਸਤਨਾਮ ਸਿੰਘ ਬਟਾਲਾ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)