ਪੜਚੋਲ ਕਰੋ
Advertisement
ਨਸ਼ਾ ਤਸਕਰ ਸਕੂਟੀ 'ਤੇ ਹੈਰੋਇਨ ਲੈਣ ਪਹੁੰਚੇ ਦਿੱਲੀ, ਜਾਅਲੀ ਕਰਫਿਊ ਪਾਸ ਸਮੇਤ ਗਿਫ੍ਰਤਾਰ
ਕੋਰੋਨਾਵਾਇਰਸ ਦੌਰਾਨ ਜਿੱਥੇ ਦੇਸ਼ ਭਰ 'ਚ ਲੌਕਡਾਉਨ ਹੈ, ਉੱਥੇ ਹੀ ਇਸ ਗੰਭੀਰ ਬਿਮਾਰੀ 'ਤੇ ਕਾਬੂ ਪਾਉਣ ਲਈ ਪੰਜਾਬ ਭਰ 'ਚ ਕਰਫਿਊ ਹੈ।
ਬਠਿੰਡਾ: ਕੋਰੋਨਾਵਾਇਰਸ ਦੌਰਾਨ ਜਿੱਥੇ ਦੇਸ਼ ਭਰ 'ਚ ਲੌਕਡਾਉਨ ਹੈ, ਉੱਥੇ ਹੀ ਇਸ ਗੰਭੀਰ ਬਿਮਾਰੀ 'ਤੇ ਕਾਬੂ ਪਾਉਣ ਲਈ ਪੰਜਾਬ ਭਰ 'ਚ ਕਰਫਿਊ ਹੈ। ਮੁੱਖ ਮੰਤਰੀ ਕਪੈਟਨ ਅਮਰਿੰਦਰ ਮੁਤਾਬਕ ਕੋਰੋਨਾ ਕਾਰਨ ਲੱਗੇ ਕਰਫਿਊ ਨਾਲ ਨਸ਼ੇ ਦੀ ਸਪਲਾਈ ਚੇਨ ਟੁੱਟਣ ਦਾ ਦਾਅਵਾ ਹੈ ਪਰ ਇਸ ਕਰਫਿਊ ਦੇ ਦੌਰਾਨ ਦੋ ਵਿਅਕਤੀ ਸਕੂਟਰ 'ਤੇ ਸਵਾਰ ਹੋ ਕੇ ਹੈਰੋਇਨ ਲੈਣ ਲਈ ਦੋ ਰਾਜਾਂ ਨੂੰ ਪਾਰ ਕਰਦੇ ਹੋਏ ਦਿੱਲੀ ਗਏ।
ਉਨ੍ਹਾਂ ਨੇ ਇੱਕ ਜਾਅਲੀ ਕਰਫਿਊ ਪਾਸ ਵੀ ਬਣਾਇਆ ਸੀ ਤਾਂ ਜੋ ਕੋਈ ਉਨ੍ਹਾਂ ਨੂੰ ਰਸਤੇ ਵਿੱਚ ਨਾ ਰੋਕੇ। ਬਠਿੰਡਾ ਪੁਲਿਸ ਨੇ ਤਿੰਨ ਵੱਖ ਵੱਖ ਮਾਮਲਿਆਂ 'ਚ ਛੇ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵਲੋਂ ਇਹਨਾਂ ਛੇ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ, ਦੋ ਮੁਲਜ਼ਮ ਬਠਿੰਡਾ ਤੋਂ ਦਿੱਲੀ ਹੈਰੋਇਨ ਲੈਣ ਲਈ ਗਏ ਸਨ ਪਰ ਸਪੈਸ਼ਲ ਟਾਸਕ ਫੋਰਸ ਨੇ ਉਨ੍ਹਾਂ ਨੂੰ ਸ਼ਹਿਰ 'ਚ ਦਬੋਚ ਲਿਆ। ਹਾਲਾਂਕਿ ਉਨ੍ਹਾਂ ਕੋਲੋਂ ਜਾਅਲੀ ਕਰਫਿਊ ਪਾਸ ਮੌਕੇ ਤੇ ਬਰਾਮਦ ਨਹੀਂ ਹੋਏ। ਐਸਟੀਐਫ ਨੇ ਉਨ੍ਹਾਂ ਨੂੰ ਪਾਸੋਂ 110 ਗ੍ਰਾਮ ਹੈਰੋਇਨ ਜ਼ਬਤ ਕੀਤੀ ਹੈ ਤੇ ਨਸ਼ਾ ਲਿਜਾਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੇ ਖ਼ਿਲਾਫ਼ ਇੱਥੋਂ ਦੇ ਥਰਮਲ ਥਾਣੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਉਨ੍ਹਾਂ ਨੇ ਜਾਅਲੀ ਪਾਸ ਕਿਸ ਤਰ੍ਹਾਂ ਹਾਸਲ ਕੀਤੇ।
ਵਿਸ਼ੇਸ਼ ਟਾਸਕ ਫੋਰਸ (ਐਸਟੀਐਫ) ਦੇ ਇੰਚਾਰਜ ਨਵੀਨ ਕੁਮਾਰ ਨੇ ਦੱਸਿਆ ਕਿ ਐਸਆਈ ਕੁਲਵਿੰਦਰ ਸਿੰਘ ਵੀਰਵਾਰ ਨੂੰ ਕਸਬੇ ਦੇ ਬੱਲਾਰਾਮ ਨਗਰ ਤੋਂ ਮਾਡਲ ਟਾਊਨ ਫੇਜ਼ 4 ਦੀ ਸੜਕ ’ਤੇ ਗਸ਼ਤ ਕਰ ਰਹੇ ਸਨ। ਬੱਲਾਰਾਮ ਨਗਰ ਵਿੱਚ ਮੁਲਜ਼ਮ ਸ਼ਕਤੀ ਵਿਹਾਰ ਦੇ ਅੰਸ਼ੁਲ ਕੁਮਾਰ ਤੇ ਬਾਬਾ ਫਰੀਦ ਨਗਰ ਦੇ ਖੁਸ਼ਪ੍ਰੀਤ ਸਿੰਘ ਚਿੱਟੇ ਰੰਗ ਦੀ ਪੋਲੀਥੀਨ ਬੈਗ ਫੜ ਕੇ ਉਨ੍ਹਾਂ ਦੀ ਚਿੱਟੀ ਸਕੂਟੀ ਨੇੜੇ ਖੜ੍ਹੇ ਸਨ।
ਪੁਲਿਸ ਨੇ ਜਦੋਂ ਮੁਲਜ਼ਮਾਂ ਦੀ ਤਲਾਸ਼ੀ ਕੀਤੀ ਤਾਂ 110 ਗ੍ਰਾਮ ਹੈਰੋਇਨ ਜ਼ਬਤ ਕੀਤੀ। ਪੁਲਿਸ ਨੇ ਮੁਲਜ਼ਮਾਂ ਨੂੰ ਗਿਫ੍ਰਤਾਰ ਕਰ ਉਨ੍ਹਾਂ ਖਿਲਾਫ ਐੱਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁੱਛਗਿੱਛ 'ਚ ਪਤਾ ਲੱਗਾ ਹੈ ਕਿ ਉਹ ਦਿੱਲੀ ਤੋਂ ਹੈਰੋਇਨ ਲੈ ਕੇ ਆਏ ਸਨ। ਅੰਸ਼ੁਲ ਕੁਮਾਰ ਖਿਲਾਫ ਨਸ਼ਾ ਤਸਕਰੀ ਦੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਪੁਲਿਸ ਨੇ ਇਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰ ਰਿਮਾਂਡ ਤੇ ਲੈ ਲਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement