ਸਿੱਧੂ ਖਿਲਾਫ ਮਜੀਠੀਆ ਨੂੰ ਮੈਦਾਨ 'ਚ ਉਤਾਰਨ 'ਤੇ ਭਗਵੰਤ ਮਾਨ ਦਾ ਵੱਡਾ ਬਿਆਨ
ਸ਼੍ਰੋਮਣੀ ਅਕਾਲੀ ਦਲ ਨੇ ਅੰਮ੍ਰਿਤਸਰ ਪੂਰਬੀ ਸੀਟ ਤੋਂ ਨਵਜੋਤ ਸਿੰਘ ਸਿੱਧੂ ਖਿਲਾਫ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਸ ਤੋਂ ਇਹ ਤਾਂ ਸਾਫ ਹੈ ਕਿ ਇਹ ਪੰਜਾਬ ਦੀ ਸਭ ਤੋਂ ਹੌਟ ਸੀਟ ਹੋਣ ਵਾਲੀ ਹੈ।
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੰਮ੍ਰਿਤਸਰ ਪੂਰਬੀ ਸੀਟ ਤੋਂ ਨਵਜੋਤ ਸਿੰਘ ਸਿੱਧੂ ਖਿਲਾਫ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਸ ਤੋਂ ਇਹ ਤਾਂ ਸਾਫ ਹੈ ਕਿ ਇਹ ਪੰਜਾਬ ਦੀ ਸਭ ਤੋਂ ਹੌਟ ਸੀਟ ਹੋਣ ਵਾਲੀ ਹੈ। ਦੋਵਾਂ ਦਿਗੱਜ ਸਿਆਸਤਦਾਨਾਂ ਵਿਚਾਲੇ ਮੁਕਾਬਲਾ ਦੇਖਣ ਵਾਲਾ ਹੋਏਗਾ। ਨਵਜੋਤ ਸਿੱਧੂ ਖਿਲਾਫ ਮਜੀਠੀਆ ਨੂੰ ਮੈਦਾਨ 'ਚ ਉਤਾਰਨ 'ਤੇ ਆਮ ਆਦਮੀ ਪਾਰਟੀ ਦੇ CM ਫੇਸ ਯਾਨੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੱਤਾ ਹੈ।
ਭਗਵੰਤ ਮਾਨ ਨੇ ਕਿਹਾ, "ਨਵਜੋਤ ਸਿੱਧੂ ਭਾਵੇਂ ਪਿਛਲੇ 15 ਸਾਲਾਂ ਤੋਂ ਸਿਆਸਤ ਵਿੱਚ ਹਨ ਪਰ ਵਿਵਹਾਰ ਵਿਰੋਧੀ ਧਿਰ ਵਾਂਗ ਹੀ ਕਰਦੇ ਹਨ। ਅੰਮ੍ਰਿਤਸਰ ਪੂਰਬੀ ਤੋਂ ਸਾਡੀ ਵੀ ਕੈਂਡੀਡੇਟ ਹੈ ਡਾ. ਜੀਵਨਜੋਤ ਕੌਰ। ਇਹ ਦੋਵੇਂ ਇੱਕ ਦੂਜੇ ਨੂੰ ਟਾਰਗੇਟ ਕਰਦੇ ਹਨ ਪਰ ਸਾਡੀ ਕੈਂਡੀਡੇਟ ਲੋਕਾਂ ਦੇ ਮੁੱਦਿਆਂ 'ਤੇ ਗੱਲ ਕਰਦੀ ਹੈ।"
ਉਨ੍ਹਾਂ ਕਿਹਾ, ‘ਆਪ’ ਦੇ ਆਮ ਆਗੂ ਵੀ ਵੱਡੇ ਆਗੂਆਂ ਨੂੰ ਹਰਾ ਦਿੰਦੇ ਹਨ। ਅਰਵਿੰਦ ਕੇਜਰੀਵਾਲ ਨੇ ਸ਼ੀਲਾ ਦਿਕਸ਼ਤ ਨੂੰ ਹਰਾਇਆ ਸੀ। 2014 ਵਿੱਚ ਮੇਰੇ ਸਾਹਮਣੇ ਦੋ ਐਮ.ਪੀ. ਸੀ ਪਰ ਮੈਂ ਵੱਡੇ ਫਰਕ ਨਾਲ ਜਿੱਤਿਆ ਸੀ। 2017 'ਚ ਵੀ ਆਮ ਘਰਾਂ 'ਚੋਂ ਨਿਕਲੇ 'ਆਪ' ਆਗੂਆਂ ਨੇ ਵੱਡੇ ਲੀਡਰਾਂ ਨੂੰ ਹਰਾਇਆ ਸੀ।"
ਮਾਨ ਨੇ ਕਾਂਗਰਸ ਨੂੰ ਘੇਰਦੇ ਕਿਹਾ, " ਕਾਂਗਰਸ ਦੀ ਟਿਕਟ ਵੰਡ ਵਿੱਚ ਭਾਈ-ਭਤੀਜਾਵਾਦ ਹੈ।ਕਾਂਗਰਸ ਪਰਿਵਾਰਵਾਦ ਵਿੱਚੋਂ ਨਹੀਂ ਨਿਕਲ ਸਕਦੀ। ਆਪ ਦੇ ਆਮ ਘਰੋਂ ਨਿਕਲੇ ਉਮੀਦਵਾਰ ਵੱਡੇ ਵੱਡੇ ਉਮੀਦਵਾਰਾਂ ਨੂੰ ਹਰਾਉਣਗੇ।"
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :






















