ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

ਭਗਵੰਤ ਮਾਨ ਦੇ ਮੰਤਰੀਆਂ ਬਾਰੇ ਹੈਰਾਨ ਕਰ ਦੇਣਗੇ ਇਹ ਤੱਥ, ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਵਾਪਰਿਆ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਦਾ ਐਲਾਨ ਹੋ ਗਿਆ ਹੈ। ਪਹਿਲੇ ਪੜਾਅ 'ਚ 10 ਮੰਤਰੀਆਂ ਨੇ ਸਹੁੰ ਚੁੱਕੀ ਹੈ। ਮਾਨ ਦੀ ਕੈਬਨਿਟ ਪਿਛਲੀ ਕਾਂਗਰਸ ਦੀ ਚਰਨਜੀਤ ਚੰਨੀ ਸਰਕਾਰ ਦੇ ਮੁਕਾਬਲੇ ਕਈ ਪੱਖਾਂ ਤੋਂ ਵਿਲੱਖਣ ਹੈ।

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਦਾ ਐਲਾਨ ਹੋ ਗਿਆ ਹੈ। ਪਹਿਲੇ ਪੜਾਅ 'ਚ 10 ਮੰਤਰੀਆਂ ਨੇ ਸਹੁੰ ਚੁੱਕੀ ਹੈ। ਮਾਨ ਦੀ ਕੈਬਨਿਟ ਪਿਛਲੀ ਕਾਂਗਰਸ ਦੀ ਚਰਨਜੀਤ ਚੰਨੀ ਸਰਕਾਰ ਦੇ ਮੁਕਾਬਲੇ ਕਈ ਪੱਖਾਂ ਤੋਂ ਵਿਲੱਖਣ ਹੈ। ਭਗਵੰਤ ਮਾਨ ਦੀ ਕੈਬਨਿਟ ਬਾਰੇ ਬੇਹੱਦ ਦਿਲਚਸਪ ਤੱਥ ਹਨ। ਮਾਨ ਦੇ ਮੰਤਰੀਆਂ ਦਾ ਪਿਛਲੀਆਂ ਸਰਕਾਰਾਂ ਦੇ ਮੰਤਰੀਆਂ ਨਾਲ ਮੁਕਾਬਲਾ ਕੀਤੇ ਜਾਵੇ ਤਾਂ ਹੈਰਾਨ ਕਰਨ ਵਾਲੀਆਂ ਗੱਲ਼ਾਂ ਸਾਹਮਣੇ ਆਉਂਦੀਆਂ ਹਨ।

10 ਨਵੇਂ ਮੰਤਰੀਆਂ 'ਚ ਦੋ ਲੱਖਪਤੀ ਹਨ। ਇਨ੍ਹਾਂ 'ਚ ਲਾਲਚੰਦ ਕਟਾਰੂਚੱਕ ਕੋਲ 6 ਲੱਖ ਤੇ ਗੁਰਮੀਤ ਸਿੰਘ ਮੀਤ ਹੇਅਰ ਕੋਲ 44 ਲੱਖ ਦੀ ਜਾਇਦਾਦ ਹੈ। ਸਰਕਾਰ ਦੇ ਸਾਰੇ ਮੰਤਰੀਆਂ ਦੀ ਕੁੱਲ ਜਾਇਦਾਦ 72 ਕਰੋੜ ਹੈ। ਇਸ ਦੇ ਨਾਲ ਹੀ ਚੰਨੀ ਸਰਕਾਰ ਦੇ ਮੰਤਰੀਆਂ ਦੀ ਕੁੱਲ ਜਾਇਦਾਦ 348 ਕਰੋੜ ਰੁਪਏ ਸੀ। ਚੰਨੀ ਸਰਕਾਰ 'ਚ ਮੰਤਰੀ ਰਹਿ ਚੁੱਕੇ ਰਾਣਾ ਗੁਰਜੀਤ ਦੀ ਇਕੱਲੇ 170 ਕਰੋੜ ਦੀ ਜਾਇਦਾਦ ਦੇ ਮਾਲਕ ਸਨ। ਇਸ ਲਿਹਾਜ਼ ਨਾਲ 'ਆਪ' ਦੇ ਨਵੇਂ ਮੰਤਰੀਆਂ ਦੀ ਕੁੱਲ ਜਾਇਦਾਦ ਵੀ ਉਨ੍ਹਾਂ ਦੇ ਅੱਧੇ ਦੇ ਬਰਾਬਰ ਨਹੀਂ।

ਉਮਰ ਦੇ ਲਿਹਾਜ਼ ਨਾਲ ਵੀ ਮਾਨ ਦੀ ਕੈਬਨਿਟ ਨੌਜਵਾਨ ਚਿਹਰਿਆਂ ਨਾਲ ਭਰੀ ਹੋਈ ਹੈ। ਮਾਨ ਦੇ ਮੰਤਰੀ ਮੰਡਲ 'ਚ ਮੁੱਖ ਮੰਤਰੀ ਸਮੇਤ 11 ਮੰਤਰੀਆਂ ਦੀ ਔਸਤ ਉਮਰ 46 ਸਾਲ ਹੈ। ਜਦਕਿ ਚੰਨੀ ਸਰਕਾਰ 'ਚ ਇਹ ਔਸਤ ਉਮਰ 59 ਸਾਲ ਸੀ। ਮਾਨ ਸਰਕਾਰ ਦੇ ਸਭ ਤੋਂ ਅਮੀਰ ਮੰਤਰੀ ਬ੍ਰਹਮਸ਼ੰਕਰ ਜ਼ਿੰਪਾ ਹਨ, ਜਿਨ੍ਹਾਂ ਦੀ 8 ਕਰੋੜ ਦੀ ਜਾਇਦਾਦ ਹੈ। ਲਾਲਚੰਦ ਕਟਾਰੂਚੱਕ ਕੋਲ ਸਭ ਤੋਂ ਘੱਟ 6 ਲੱਖ ਦੀ ਜਾਇਦਾਦ ਹੈ।

ਮਾਨ ਸਰਕਾਰ 'ਚ 31 ਸਾਲ ਦੀ ਉਮਰ ਵਿੱਚ ਹਰਜੋਤ ਬੈਂਸ ਸਭ ਤੋਂ ਘੱਟ ਉਮਰ ਦੇ ਮੰਤਰੀ ਹਨ। ਭਗਵੰਤ ਮਾਨ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਪੰਜਾਬ ਦੇ ਸਭ ਤੋਂ ਨੌਜਵਾਨ ਮੁੱਖ ਮੰਤਰੀ ਵੀ ਹਨ। ਇਸ ਤੋਂ ਇਲਾਵਾ ਮਾਨ ਮੰਤਰੀ ਮੰਡਲ 'ਚ ਦੂਜੇ ਨੌਜਵਾਨ ਮੰਤਰੀ 32 ਸਾਲਾ ਗੁਰਮੀਤ ਸਿੰਘ ਮੀਤ ਹੇਅਰ ਹਨ।

ਬਾਕੀ ਮੰਤਰੀਆਂ 'ਚ ਹਰਪਾਲ ਚੀਮਾ 47 ਸਾਲ, ਡਾ. ਬਲਜੀਤ ਕੌਰ 46, ਹਰਭਜਨ ਈਟੀਓ 53 ਸਾਲ, ਲਾਲਚੰਦ ਕਟਾਰੂਚੱਕ 51, ਡਾ. ਵਿਜੇ ਸਿੰਗਲਾ 52, ਬ੍ਰਹਮਸ਼ੰਕਰ ਜ਼ਿੰਪਾ 56 ਤੇ ਕੁਲਦੀਪ ਧਾਲੀਵਾਲ 60 ਸਾਲ ਦੇ ਹਨ। ਚੰਨੀ ਸਰਕਾਰ 'ਚ 78 ਸਾਲ ਦੇ ਤ੍ਰਿਪਤ ਰਜਿੰਦਰ ਬਾਜਵਾ ਸਭ ਤੋਂ ਵੱਡੀ ਉਮਰ ਦੇ ਮੰਤਰੀ ਸਨ। ਸਭ ਤੋਂ ਛੋਟੀ ਉਮਰ ਵਾਲੇ 44 ਸਾਲਾ ਅਮਰਿੰਦਰ ਸਿੰਘ ਰਾਜਾ ਵੜਿੰਗ ਸਨ। ਚੰਨੀ ਸਰਕਾਰ ਦੇ 9 ਮੰਤਰੀਆਂ ਦੀ ਉਮਰ 60 ਸਾਲ ਤੋਂ ਉੱਪਰ ਸੀ।

ਮਾਨ ਸਰਕਾਰ 'ਚ ਲਾਲਚੰਦ ਕਟਾਰੂਚੱਕ ਤੇ ਕੁਲਦੀਪ ਧਾਲੀਵਾਲ ਨੇ 10ਵੀਂ ਤੱਕ ਦੀ ਪੜ੍ਹਾਈ ਕੀਤੀ ਹੈ। ਲਾਲਜੀਤ ਭੁੱਲਰ ਤੇ ਬ੍ਰਹਮਸ਼ੰਕਰ ਜ਼ਿੰਪਾ ਨੇ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ। ਇਨ੍ਹਾਂ ਤੋਂ ਇਲਾਵਾ 2 ਡਾਕਟਰ ਬਲਜੀਤ ਕੌਰ ਤੇ ਵਿਜੇ ਸਿੰਗਲਾ ਹਨ। ਹਰਪਾਲ ਚੀਮਾ ਨੇ ਐਲਐਲਬੀ, ਹਰਭਜਨ ਈਟੀਓ ਨੇ ਐਮਏ, ਮੀਟ ਹੇਅਰ ਬੀਟੈੱਕ ਤੇ ਹਰਜੋਤ ਬੈਂਸ ਨੇ ਬੀਏ, ਐਲਐਲਬੀ ਕੀਤੀ ਹੈ। ਸੀਐਮ ਭਗਵੰਤ ਮਾਨ ਨੇ ਬੀ.ਕਾਮ ਪਾਰਟ-1 ਕੀਤਾ ਹੈ।

ਚੰਨੀ ਸਰਕਾਰ 'ਚ CM ਚਰਨਜੀਤ ਚੰਨੀ ਨੇ ਬੀਏ, ਐਲਐਲਬੀ, ਐਮਬੀਏ ਦੀ ਪੜ੍ਹਾਈ ਕੀਤੀ ਤੇ ਪੀਐਚਡੀ ਕਰ ਰਹੇ ਸਨ। ਮਨਪ੍ਰੀਤ ਬਾਦਲ ਨੇ ਦੂਜੇ ਨੰਬਰ 'ਤੇ ਬੀਏ ਅਤੇ ਐਲਐਲਬੀ ਕੀਤੀ। ਸਭ ਤੋਂ ਘੱਟ 9ਵੀਂ ਤੱਕ ਸੰਗਤ ਸਿੰਘ ਗਿਲਜੀਆਂ ਪੜ੍ਹੇ ਸਨ। ਰਜ਼ੀਆ ਸੁਲਤਾਨਾ, ਰਾਣਾ ਗੁਰਜੀਤ ਤੇ ਅਮਰਿੰਦਰ ਰਾਜਾ ਵੜਿੰਗ ਦੀ ਪੜ੍ਹਾਈ 10ਵੀਂ ਜਮਾਤ ਤੱਕ ਸੀ।

ਮਾਨ ਮੰਤਰੀ ਮੰਡਲ 'ਚ ਸੀਐਮ ਸਮੇਤ 7 ਮੰਤਰੀਆਂ ਖ਼ਿਲਾਫ਼ ਕੇਸ ਦਰਜ ਹਨ। ਸੀਐਮ ਭਗਵੰਤ ਮਾਨ, ਹਰਪਾਲ ਚੀਮਾ, ਮੀਤ ਹੇਅਰ, ਲਾਲਚੰਦ ਕਟਾਰੂਚੱਕ, ਲਾਲਜੀਤ ਭੁੱਲਰ ਖਿਲਾਫ਼ ਰੈਲੀ ਤੇ ਪ੍ਰਦਰਸ਼ਨ ਦਾ ਮਾਮਲਾ ਹੈ। ਇਸ ਤੋਂ ਇਲਾਵਾ ਅਜਨਾਲਾ ਸੀਟ ਤੋਂ ਜਿੱਤੇ ਕੁਲਦੀਪ ਧਾਲੀਵਾਲ ਖ਼ਿਲਾਫ਼ ਕਤਲ ਦਾ ਮਾਮਲਾ ਵੀ ਦਰਜ ਹੈ।

ਰਾਜਾਸਾਂਸੀ 'ਚ 21 ਮਈ 2019 ਨੂੰ ਦਰਜ ਹੋਏ ਇਸ ਕੇਸ 'ਚ ਹਾਈ ਕੋਰਟ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ 'ਤੇ ਰੋਕ ਲਾ ਦਿੱਤੀ ਹੈ। ਇਸ ਤੋਂ ਇਲਾਵਾ 4 ਨਵੇਂ ਮੰਤਰੀਆਂ ਹਰਜੋਤ ਬੈਂਸ, ਬ੍ਰਹਮਸ਼ੰਕਰ ਜ਼ਿੰਪਾ, ਡਾ. ਵਿਜੇ ਸਿੰਗਲਾ ਅਤੇ ਡਾ. ਬਲਜੀਤ ਕੌਰ ਖ਼ਿਲਾਫ਼ ਕੋਈ ਕੇਸ ਨਹੀਂ ਹੈ। ਚੰਨੀ ਸਰਕਾਰ ਦੇ 18 ਵਿੱਚੋਂ 17 ਮੰਤਰੀਆਂ ਖ਼ਿਲਾਫ਼ ਕੋਈ ਕੇਸ ਨਹੀਂ ਸੀ। ਕਪੂਰਥਲਾ ਤੋਂ ਮੰਤਰੀ ਰਾਣਾ ਗੁਰਜੀਤ ਖ਼ਿਲਾਫ਼ ਹੀ ਕੇਸ ਦਰਜ ਸੀ।
 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਦੀ ਸਿਆਸਤ 'ਚ ਮੱਚੀ ਹਲਚਲ, 'ਆਪ' ਵਿਧਾਇਕ 'ਤੇ ਗੈਰ-ਕਾਨੂੰਨੀ ਢੰਗ ਨਾਲ ਕਰੋੜਾਂ ਰੁਪਏ ਕਮਾਉਣ ਦੇ ਲੱਗੇ ਦੋਸ਼; ਜਾਣੋ ਮਾਮਲਾ
ਪੰਜਾਬ ਦੀ ਸਿਆਸਤ 'ਚ ਮੱਚੀ ਹਲਚਲ, 'ਆਪ' ਵਿਧਾਇਕ 'ਤੇ ਗੈਰ-ਕਾਨੂੰਨੀ ਢੰਗ ਨਾਲ ਕਰੋੜਾਂ ਰੁਪਏ ਕਮਾਉਣ ਦੇ ਲੱਗੇ ਦੋਸ਼; ਜਾਣੋ ਮਾਮਲਾ
ਦਿੱਲੀ ਦਾ ਨਵਾਂ CM ਕੌਣ? ਸਸਪੈਂਸ ਦੇ ਆਖਰੀ ਘੰਟਿਆਂ ‘ਚ 2 ਨਾਵਾਂ ‘ਤੇ ਹੋ ਰਹੀ ਚਰਚਾ, ਰੇਸ ‘ਚ ਸਭ ਤੋਂ ਅੱਗੇ
ਦਿੱਲੀ ਦਾ ਨਵਾਂ CM ਕੌਣ? ਸਸਪੈਂਸ ਦੇ ਆਖਰੀ ਘੰਟਿਆਂ ‘ਚ 2 ਨਾਵਾਂ ‘ਤੇ ਹੋ ਰਹੀ ਚਰਚਾ, ਰੇਸ ‘ਚ ਸਭ ਤੋਂ ਅੱਗੇ
Sukhbir Badal Daughter Wedding: ਸੁਖਬੀਰ ਬਾਦਲ ਦੀ ਧੀ ਹਰਕੀਰਤ ਦੇ ਵਿਆਹ ਦੇ ਚਰਚੇ, ਬੀਜੇਪੀ ਦੇ ਵੱਡੇ-ਵੱਡੇ ਲੀਡਰ ਪਹੁੰਚੇ
Sukhbir Badal Daughter Wedding: ਸੁਖਬੀਰ ਬਾਦਲ ਦੀ ਧੀ ਹਰਕੀਰਤ ਦੇ ਵਿਆਹ ਦੇ ਚਰਚੇ, ਬੀਜੇਪੀ ਦੇ ਵੱਡੇ-ਵੱਡੇ ਲੀਡਰ ਪਹੁੰਚੇ
ਅਮਰੀਕਾ ਗਏ ਪੰਜਾਬੀ ਨੌਜਵਾਨ ਨਾਲ ਵਾਪਰੀ ਅਣਹੋਣੀ, ਘਰ ‘ਚ ਪਏ ਵੈਣ
ਅਮਰੀਕਾ ਗਏ ਪੰਜਾਬੀ ਨੌਜਵਾਨ ਨਾਲ ਵਾਪਰੀ ਅਣਹੋਣੀ, ਘਰ ‘ਚ ਪਏ ਵੈਣ
Advertisement
ABP Premium

ਵੀਡੀਓਜ਼

ਪੰਜਾਬ ਪੁਲਿਸ 'ਚ ਵੱਡਾ ਫੇਰਬਦਲ!ਡਿਪੋਰਟ ਕੀਤੇ ਸਿੱਖ ਨੌਜਵਾਨ ਨਾਲ ਅਮਰੀਕੀ ਸੈਨਿਕਾਂ ਦਾ ਸ਼ਰਮਨਾਕ ਕਾਰਾਪੰਥਕ ਸੋਚ ਵਾਲਿਆਂ ਨੂੰ ਜਲੀਲ ਕਰਕੇ ਕੱਢਣਾ... ਧਾਮੀ ਦੇ ਅਸਤੀਫ਼ੇ 'ਤੇ ਭੜਕੇ ਗਿਆਨੀ ਹਰਪ੍ਰੀਤ ਸਿੰਘ!SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ  ਪਿੱਛੇ ਸਿਆਸੀ ਕਾਰਨ ਜਾਂ ਫ਼ਿਰ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੀ ਸਿਆਸਤ 'ਚ ਮੱਚੀ ਹਲਚਲ, 'ਆਪ' ਵਿਧਾਇਕ 'ਤੇ ਗੈਰ-ਕਾਨੂੰਨੀ ਢੰਗ ਨਾਲ ਕਰੋੜਾਂ ਰੁਪਏ ਕਮਾਉਣ ਦੇ ਲੱਗੇ ਦੋਸ਼; ਜਾਣੋ ਮਾਮਲਾ
ਪੰਜਾਬ ਦੀ ਸਿਆਸਤ 'ਚ ਮੱਚੀ ਹਲਚਲ, 'ਆਪ' ਵਿਧਾਇਕ 'ਤੇ ਗੈਰ-ਕਾਨੂੰਨੀ ਢੰਗ ਨਾਲ ਕਰੋੜਾਂ ਰੁਪਏ ਕਮਾਉਣ ਦੇ ਲੱਗੇ ਦੋਸ਼; ਜਾਣੋ ਮਾਮਲਾ
ਦਿੱਲੀ ਦਾ ਨਵਾਂ CM ਕੌਣ? ਸਸਪੈਂਸ ਦੇ ਆਖਰੀ ਘੰਟਿਆਂ ‘ਚ 2 ਨਾਵਾਂ ‘ਤੇ ਹੋ ਰਹੀ ਚਰਚਾ, ਰੇਸ ‘ਚ ਸਭ ਤੋਂ ਅੱਗੇ
ਦਿੱਲੀ ਦਾ ਨਵਾਂ CM ਕੌਣ? ਸਸਪੈਂਸ ਦੇ ਆਖਰੀ ਘੰਟਿਆਂ ‘ਚ 2 ਨਾਵਾਂ ‘ਤੇ ਹੋ ਰਹੀ ਚਰਚਾ, ਰੇਸ ‘ਚ ਸਭ ਤੋਂ ਅੱਗੇ
Sukhbir Badal Daughter Wedding: ਸੁਖਬੀਰ ਬਾਦਲ ਦੀ ਧੀ ਹਰਕੀਰਤ ਦੇ ਵਿਆਹ ਦੇ ਚਰਚੇ, ਬੀਜੇਪੀ ਦੇ ਵੱਡੇ-ਵੱਡੇ ਲੀਡਰ ਪਹੁੰਚੇ
Sukhbir Badal Daughter Wedding: ਸੁਖਬੀਰ ਬਾਦਲ ਦੀ ਧੀ ਹਰਕੀਰਤ ਦੇ ਵਿਆਹ ਦੇ ਚਰਚੇ, ਬੀਜੇਪੀ ਦੇ ਵੱਡੇ-ਵੱਡੇ ਲੀਡਰ ਪਹੁੰਚੇ
ਅਮਰੀਕਾ ਗਏ ਪੰਜਾਬੀ ਨੌਜਵਾਨ ਨਾਲ ਵਾਪਰੀ ਅਣਹੋਣੀ, ਘਰ ‘ਚ ਪਏ ਵੈਣ
ਅਮਰੀਕਾ ਗਏ ਪੰਜਾਬੀ ਨੌਜਵਾਨ ਨਾਲ ਵਾਪਰੀ ਅਣਹੋਣੀ, ਘਰ ‘ਚ ਪਏ ਵੈਣ
ਇੱਕ ਹੋਰ ਜਹਾਜ਼ ਹਾਦਸਾ, ਕੈਨੇਡਾ ‘ਚ ਪਲਟੀ ਡੈਲਟਾ ਏਅਰਲਾਈਂਸ ਦੀ ਫਲਾਈਟ, 15 ਜ਼ਖ਼ਮੀ
ਇੱਕ ਹੋਰ ਜਹਾਜ਼ ਹਾਦਸਾ, ਕੈਨੇਡਾ ‘ਚ ਪਲਟੀ ਡੈਲਟਾ ਏਅਰਲਾਈਂਸ ਦੀ ਫਲਾਈਟ, 15 ਜ਼ਖ਼ਮੀ
KIIT ਭੁਵਨੇਸ਼ਵਰ ‘ਚ B.Tech ਦੀ ਨੇਪਾਲੀ ਵਿਦਿਆਰਥਣ ਦਾ ਵਧਿਆ ਵਿਵਾਦ, ਨੇਪਾਲ ਸਰਕਾਰ ਨੇ ਭੇਜੇ ਅਧਿਕਾਰੀ
KIIT ਭੁਵਨੇਸ਼ਵਰ ‘ਚ B.Tech ਦੀ ਨੇਪਾਲੀ ਵਿਦਿਆਰਥਣ ਦਾ ਵਧਿਆ ਵਿਵਾਦ, ਨੇਪਾਲ ਸਰਕਾਰ ਨੇ ਭੇਜੇ ਅਧਿਕਾਰੀ
Chandigarh News: ਚੰਡੀਗੜ੍ਹ 'ਚ 19-20 ਤਰੀਕ ਨੂੰ ਲੈ ਅਲਰਟ ਜਾਰੀ, ਜਾਣੋ ਲੋਕਾਂ ਨੂੰ ਕਿਉਂ ਹੋਏਗੀ ਪਰੇਸ਼ਾਨੀ ?
Chandigarh News: ਚੰਡੀਗੜ੍ਹ 'ਚ 19-20 ਤਰੀਕ ਨੂੰ ਲੈ ਅਲਰਟ ਜਾਰੀ, ਜਾਣੋ ਲੋਕਾਂ ਨੂੰ ਕਿਉਂ ਹੋਏਗੀ ਪਰੇਸ਼ਾਨੀ ?
Car Accident: ਮਸ਼ਹੂਰ ਕਲਾਕਾਰ ਭਿਆਨਕ ਹਾਦਸੇ ਦਾ ਹੋਇਆ ਸ਼ਿਕਾਰ, ਟੈਂਪੂ ਨਾਲ ਕਾਰ ਦੀ ਟੱਕਰ; ਮੌਤ ਦੇ ਮੂੰਹ 'ਚੋਂ...
Car Accident: ਮਸ਼ਹੂਰ ਕਲਾਕਾਰ ਭਿਆਨਕ ਹਾਦਸੇ ਦਾ ਹੋਇਆ ਸ਼ਿਕਾਰ, ਟੈਂਪੂ ਨਾਲ ਕਾਰ ਦੀ ਟੱਕਰ; ਮੌਤ ਦੇ ਮੂੰਹ 'ਚੋਂ...
Embed widget

We use cookies to improve your experience, analyze traffic, and personalize content. By clicking "Allow All Cookies", you agree to our use of cookies.