Appointment Letters: ਅੱਜ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਮਿਲੇਗਾ ਰੁਜ਼ਗਾਰ, ਸੀਐਮ ਭਗਵੰਤ ਮਾਨ ਵੰਡਣਗੇ ਨਿਯੁਕਤੀ ਪੱਤਰ
Bhagwant Mann gives appointment letters - ਮੱਧ ਪ੍ਰਦੇਸ਼ ਚ ਸੀਐਮ ਭਗਵੰਤ ਮਾਨ ਆਪਣੀ ਪਾਰਟੀ ਲਈ ਚੋਣ ਪ੍ਰਚਾਰ ਕਰ ਰਹੇ ਹਨ ਤਾਂ ਇਸ ਦੌਰਾਨ ਉਹਨਾਂ ਨੇ ਚੋਣ ਰੈਲੀ ਵਿੱਚ ਵੀ ਦਾਅਵਾ ਕੀਤਾ ਸੀ ਕਿ ਪੰਜਾਬ ‘ਚ ਹੁਣ ਤੱਕ 37100 ਸਰਕਾਰੀ ਨੌਕਰੀਆਂ
Appointment Letters: ਪੰਜਾਬ ਸਰਕਾਰ ਅੱਜ ਵੱਖ ਵੱਖ ਵਿਭਾਗਾ ਵਿੱਚ ਚੁਣੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੱਡਣ ਜਾ ਰਹੀ ਹੈ। ਇਸ ਦਾ ਦਾਅਵਾ ਬੀਤੇ ਦਿਨ ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਕੀਤਾ ਸੀ। ਸੀਐਮ ਭਗਵੰਤ ਮਾਨ ਨੇ ਦੱਸਿਆ ਸੀ ਕਿ ਵੱਖ ਵੱਖ ਮਹਿਕਮਿਆਂ ਦੇ 596 ਮੁੰਡੇ- ਕੁੜੀਆਂ ਨੂੰ ਸਰਕਾਰੀ ਨੌਕਰੀ ਦੇ ਨਿਯੁਕਤੀ ਪੱਤਰ ਵੰਡੇ ਜਾਣਗੇ। ਹਲਾਂਕਿ ਇਹਨਾਂ ਦੀ ਨਿਯੁਕਤੀ ਪੰਜਾਬ ਸਰਕਾਰ ਦੇ ਕਿਹੜੇ ਕਿਹੜੇ ਵਿਭਾਗ ਵਿੱਚ ਹੋਈ ਹੈ। ਇਸ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ।
ਸੀਐਮ ਭਗਵੰਤ ਮਾਨ ਨੇ ਬੀਤੇ ਦਿਨ ਟਵੀਟ ਕਰਕੇ ਕਿਹਾ ਸੀ ਕਿ - ਕੱਲ ਮਿਤੀ 10 ਨਵੰਬਰ 2023 ਦਿਨ ਸ਼ੁੱਕਰਵਾਰ ਨੂੰ ਵੱਖ ਵੱਖ ਮਹਿਕਮਿਆਂ ਦੇ 596 ਮੁੰਡੇ- ਕੁੜੀਆਂ ਨੂੰ ਸਰਕਾਰੀ ਨੌਕਰੀ ਦੇ ਨਿਯੁਕਤੀ ਪੱਤਰ ਵੰਡੇ ਜਾਣਗੇ..ਆਉਣ ਵਾਲੇ ਦਿਨਾਂ ਚ ਹਜ਼ਾਰਾਂ ਨੌਕਰੀਆਂ ਪੰਜਾਬੀਆਂ ਦੇ ਬੂਹੇ ਤੇ ਦਸਤਕ ਨੂੰ ਤਿਆਰ ਨੇ..ਅਹਿਸਾਨ ਨਹੀਂ ਫਰਜ਼ ਹੈ..
ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਵਿੱਚ ਸੀਐਮ ਭਗਵੰਤ ਮਾਨ ਆਪਣੀ ਪਾਰਟੀ ਲਈ ਚੋਣ ਪ੍ਰਚਾਰ ਕਰ ਰਹੇ ਹਨ ਤਾਂ ਇਸ ਦੌਰਾਨ ਉਹਨਾਂ ਨੇ ਚੋਣ ਰੈਲੀ ਵਿੱਚ ਵੀ ਦਾਅਵਾ ਕੀਤਾ ਸੀ ਕਿ ਪੰਜਾਬ ‘ਚ ਹੁਣ ਤੱਕ 37100 ਸਰਕਾਰੀ ਨੌਕਰੀਆਂ ਦੇ ਚੁੱਕੇ ਹਾਂ…596 ਨਵੀਆਂ ਨੌਕਰੀਆਂ ਕੱਲ੍ਹ ਨੂੰ ਦੇਵਾਂਗੇ…
ਰੈਲੀ ਵਿੱਚ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਬਹੁਤ ਵਧੀਆ ਕੰਮ ਕੀਤਾ ਹੈ। ਕੇਜਰੀਵਾਲ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਇੰਨਾ ਵਧੀਆ ਬਣਾ ਦਿੱਤਾ ਕਿ ਹੁਣ ਦਿੱਲੀ ਵਿੱਚ ਮਜ਼ਦੂਰਾਂ, ਰਿਕਸ਼ਾ ਚਾਲਕਾਂ ਦੇ ਬੱਚੇ ਅਤੇ ਜੱਜਾਂ ਅਤੇ ਅਫਸਰਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਇਕੱਠੇ ਪੜ੍ਹ ਰਹੇ ਹਨ।
ਜਦੋਂ ਕਿ ਪੰਜਾਬ ਵਿੱਚ ਅਸੀਂ ਡੇਢ ਸਾਲ ਵਿੱਚ 700 ਦੇ ਕਰੀਬ ਮੁਹੱਲਾ ਕਲੀਨਿਕ ਬਣਾਏ ਹਨ, ਜਿਨ੍ਹਾਂ ਵਿੱਚ ਹੁਣ ਤੱਕ 60 ਲੱਖ ਤੋਂ ਵੱਧ ਲੋਕਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ। ਅਸੀਂ ਪੰਜਾਬ ਦੇ ਲੋਕਾਂ ਨੂੰ ਹਰ ਮਹੀਨੇ 300 ਯੂਨਟ ਮੁਫਤ ਬਿਜਲੀ ਦੇ ਰਹੇ ਹਾਂ। ਪਿਛਲੇ ਡੇਢ ਸਾਲ ਵਿੱਚ ਅਸੀਂ 37,000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਕੱਲ੍ਹ ਮੁੜ 596 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਾਣਗੇ।
ਉਥੇ ਹੀ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਨੇਤਾਵਾਂ ਨੇ ਦੇਸ਼ ਦੀ ਜਨਤਾ ਨਾਲ ਸਿਰਫ ਜੁਮਲੇਬਾਜੀ ਕੀਤੀ ਹੈ। ਆਪਣੇ ਸਾਢੇ ਨੌਂ ਸਾਲਾਂ ਦੇ ਸ਼ਾਸਨ ਦੌਰਾਨ ਮੋਦੀ ਸਰਕਾਰ ਨੇ ਆਮ ਲੋਕਾਂ ਲਈ ਕੁਝ ਵੀ ਚੰਗਾ ਨਹੀਂ ਕੀਤਾ। ਉਨ੍ਹਾਂ ਦੇ 15 ਲੱਖ ਰੁਪਏ ਦੇ ਵਾਅਦੇ ਮਹਿਜ਼ ਜੁਮਲੇ ਸਾਬਤ ਹੋਏ। 2 ਕਰੋੜ ਨੌਕਰੀਆਂ ਦੀ ਗੱਲ ਵੀ ਜੁਮਲਾ ਹੀ ਨਿਕਲੀ।