ਪੜਚੋਲ ਕਰੋ

ਭ੍ਰਿਸ਼ਟਾਚਾਰ ਤੇ ਮਾਫ਼ੀਆ ਖ਼ਤਮ ਕਰਨ ਲਈ ਇਸ ਵਾਰ ਦੱਬੋ ਝਾੜੂ ਦਾ ਬਟਨ : ਭਗਵੰਤ ਮਾਨ

ਮਾਨ ਡੇਰਾਬਸੀ ਹਲਕੇ ਦੇ ਲੋਹਗੜ੍ਹ, ਜ਼ੀਰਕਪੁਰ, ਰਾਮਲੀਲਾ ਮੈਦਾਨ, ਲਾਲੜੂ ਮੰਡੀ ਵਿੱਚ ਲੋਕਾਂ ਦੇ ਰੂਬਰੂ ਹੋਏ ਅਤੇ ਉਮੀਦਵਾਰ ਕੁਲਜੀਤ ਸਿੰਘ ਰੰਧਾਵਾ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ।

ਮੋਹਾਲੀ/ਚੰਡੀਗੜ੍ਹ :
ਆਮ ਆਦਮੀ ਪਾਰਟੀ (AAP) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਸੰਸਦ ਮੈਂਬਰ ਅਤੇ ਸੂਬਾ ਪ੍ਰਧਾਨ ਭਗਵੰਤ ਮਾਨ ( Bhagwant Mann) ਨੇ ਦਾਅਵਾ ਕੀਤਾ ਕਿ 20 ਫਰਵਰੀ ਪੰਜਾਬ ਲਈ ਇਤਿਹਾਸਕ ਦਿਨ ਹੋਵੇਗਾ। ਪੰਜਾਬ ਦੀ ਜਨਤਾ ਇਸ ਵਾਰ ਨਵਾਂ ਇਤਿਹਾਸ ਅਤੇ ਨਵੀਂ ਕਹਾਣੀ ਲਿਖੇਗੀ। ਮਾਨ ਨੇ ਇਹ ਦਾਅਵਾ ਮਿਸ਼ਨ ਪੰਜਾਬ 2022 (Mission Punjab 2022) ਦੇ ਤਹਿਤ ਮੋਹਾਲੀ ਅਤੇ ਡੇਰਾਬਸੀ ਹਲਕਿਆਂ ਵਿੱਚ ਚੋਣ ਪ੍ਰਚਾਰ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ।

ਐਤਵਾਰ ਨੂੰ ਭਗਵੰਤ ਮਾਨ ਨੇ ਮੋਹਾਲੀ (SAS Nagar) ਅਤੇ ਡੇਰਾਬਸੀ ਵਿਧਾਨ ਸਭਾ ਹਲਕਿਆਂ ਵਿੱਚ ਵੱਖ ਵੱਖ ਥਾਵਾਂ 'ਤੇ 'ਆਪ' ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਆਪਣੇ ਨਿਸ਼ਚਿਤ ਪ੍ਰੋਗਰਾਮ ਅਨੁਸਾਰ ਮਾਨ ਸਵੇਰੇ  10 ਵਜੇ ਮੋਹਾਲੀ ਪਹੁੰਚੇ। ਉਨ੍ਹਾਂ ਮੋਹਾਲੀ ਦੇ ਬਲੌਂਗੀ ਦੀ ਮਾਰਕੀਟ, 3ਬੀ2 ਦੀ ਮਾਰਕੀਟ, ਸੈਕਟਰ 79, ਫੇਸ 11 ਦੀ ਮਾਰਕੀਟ, ਸੈਕਟਰ 82 ਦੀ ਮਾਰਕੀਟ ਪਹੁੰਚ ਕੇ ਲੋਕਾਂ ਨੂੰ ਉਮੀਦਵਾਰ ਕੁਲਵੰਤ ਸਿੰਘ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਮਾਨ ਡੇਰਾਬਸੀ ਹਲਕੇ ਦੇ ਲੋਹਗੜ੍ਹ, ਜ਼ੀਰਕਪੁਰ, ਰਾਮਲੀਲਾ ਮੈਦਾਨ, ਲਾਲੜੂ ਮੰਡੀ ਵਿੱਚ ਲੋਕਾਂ ਦੇ ਰੂਬਰੂ ਹੋਏ ਅਤੇ ਉਮੀਦਵਾਰ ਕੁਲਜੀਤ ਸਿੰਘ ਰੰਧਾਵਾ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ।

ਚੋਣ ਪ੍ਰਚਾਰ ਦੌਰਾਨ ਵੱਖ ਵੱਖ ਥਾਵਾਂ 'ਤੇ ਭਗਵੰਤ ਮਾਨ ਦਾ ਲੋਕਾਂ ਨੇ ਫੁੱਲ ਬਰਸਾ ਅਤੇ ਹਾਰ ਪਾ ਕੇ ਸ਼ਾਨਦਾਰ ਸਵਾਗਤ ਕੀਤਾ ਅਤੇ ਜਿੱਤ ਹੋਣ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਮੋਹਾਲੀ ਦੇ ਪਾਰਟੀ ਉਮੀਦਵਾਰ ਕੁਲਵੰਤ ਸਿੰਘ ਅਤੇ ਡੇਰਾਬਸੀ ਦੇ ਉਮੀਦਵਾਰ ਕੁਲਜੀਤ ਸਿੰਘ ਰੰਧਾਵਾ ਤੋਂ ਇਲਾਵਾ ਪਾਰਟੀ ਦੇ ਸੂਬਾ ਅਤੇ ਸਥਾਨਕ ਪੱਧਰ ਦੇ ਆਗੂ ਅਤੇ ਵਰਕਰ ਵੀ ਹਾਜ਼ਰ ਸਨ।

ਲੋਕਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਹ ਲੜਾਈ ਪੰਜਾਬ ਨੂੰ ਬਚਾਉਣ ਦੀ ਲੜਾਈ ਹੈ। ਪੰਜਾਬ ਦੀ ਰਾਜਨੀਤੀ ਵਿੱਚ ਫੈਲੇ ਭ੍ਰਿਸ਼ਟਾਚਾਰ ਅਤੇ ਮਾਫ਼ੀਆ ਨੂੰ ਖ਼ਤਮ ਕਰਨ ਦੀ ਲੜਾਈ ਹੈ। ਨੌਜਵਾਨਾਂ ਨੂੰ ਨਸ਼ੇ ਦੇ ਜਾਲ ਤੋਂ ਮੁਕਤ ਅਤੇ ਉਨ੍ਹਾਂ ਨੂੰ ਚੰਗੀ  ਸਿੱਖਿਆ ਤੇ ਰੋਜ਼ਗਾਰ ਦੇਣ ਦੀ ਲੜਾਈ ਹੈ। ਇਹ ਲੜਾਈ ਪੰਜਾਬ ਦੇ ਕਿਸਾਨਾਂ ਨੂੰ ਬਚਾਉਣ ਅਤੇ ਸੰਪੰਨ ਬਣਾਉਣ ਦੀ ਲੜਾਈ ਹੈ। ਪੰਜਾਬ ਦੀ ਭਲਾਈ ਲਈ ਆਪਾਂ ਨੂੰ ਇਹ ਲੜਾਈ ਹਰ ਹਾਲ ਵਿੱਚ ਜਿੱਤਣੀ ਪਵੇਗੀ। 20 ਫਰਵਰੀ ਤੱਕ ਪੰਜਾਬ ਦੀ ਇਸ ਇਤਿਹਾਸਕ ਲੜਾਈ ਦੀ ਜ਼ਿੰਮੇਵਾਰੀ ਤੁਹਾਡੇ ਹੱਥਾਂ ਵਿਚ ਹੈ। ਉਸ ਤੋਂ ਬਾਅਦ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀ ਸਾਰੀ ਜ਼ਿੰਮੇਵਾਰੀ ਸਾਡੀ ਹੋਵੇਗੀ।

ਮਾਨ ਨੇ ਕਿਹਾ ਕਿ ਅੱਜ ਪੰਜਾਬ ਦੀ ਸ਼ਾਸਨ ਵਿਵਸਥਾ ਵਿੱਚ ਭ੍ਰਿਸ਼ਟਾਚਾਰ ਅਤੇ ਮਾਫ਼ੀਆ ਜੜਾਂ ਜਮਾਂ ਚੁੱਕਾ ਹੈ। ਰਿਵਾਇਤੀ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਮਿਲ ਕੇ ਪੰਜਾਬ ਨੂੰ ਲੁੱਟਿਆ ਅਤੇ ਰਾਜ ਨੂੰ ਬਰਬਾਦੀ ਦੇ ਕਿਨਾਰੇ ਲਿਆ ਖੜ੍ਹਾ ਕਰ ਦਿੱਤਾ ਹੈ। ਨਸ਼ਾ ਮਾਫ਼ੀਆ ਅਤੇ ਆਗੂਆਂ ਦੇ ਗੱਠਜੋੜ ਨੇ ਪੈਸੇ ਕਮਾਉਣ ਲਈ ਨੌਜਵਾਨਾਂ ਨੂੰ ਨਸ਼ੇ ਦੇ ਜਾਲ ਵਿੱਚ ਫਸਾ ਦਿੱਤਾ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਮਾਫ਼ੀਆ ਕਾਰਨ ਪੰਜਾਬ ਦਾ ਖ਼ਜ਼ਾਨਾ ਖ਼ਾਲੀ ਹੋ ਗਿਆ ਅਤੇ ਰਾਜ ਸਿਰ 3 ਲੱਖ ਕਰੋੜ ਤੋਂ ਜ਼ਿਆਦਾ ਕਰਜ਼ ਚੜ ਗਿਆ ਹੈ।

ਪੂਰੇ ਪੰਜਾਬ ਵਿੱਚ 20 ਹਜ਼ਾਰ ਕਰੋੜ ਤੋਂ ਜ਼ਿਆਦਾ ਦਾ ਸਿਰਫ਼ ਰੇਤ ਮਾਫ਼ੀਆ ਦਾ ਕਾਰੋਬਾਰ ਚੱਲਦਾ ਹੈ। ਇਸ ਪੈਸੇ ਨੂੰ  ਲੋਕਾਂ ਦੇ ਕੰਮਾਂ ਵਿੱਚ ਲਾਉਣਾ ਹੈ। ਭ੍ਰਿਸ਼ਟਾਚਾਰ ਅਤੇ ਮਾਫ਼ੀਆ ਨੂੰ ਜੜ ਤੋਂ ਖ਼ਤਮ ਕਰਕੇ ਪੰਜਾਬ ਦਾ ਖ਼ਜ਼ਾਨਾ ਭਰਨਾ ਹੈ ਅਤੇ ਸੂਬੇ ਨੂੰ ਕਰਜ਼ ਤੋਂ ਮੁਕਤ ਕਰਨਾ ਹੈ। ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਗੰਦੀ ਰਾਜਨੀਤੀ, ਭ੍ਰਿਸ਼ਟਾਚਾਰ ਅਤੇ ਮਾਫ਼ੀਆ ਖ਼ਤਮ ਕਰਨ ਲਈ ਇਸ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦੇਵੋ ਅਤੇ 20 ਫਰਵਰੀ ਨੂੰ ਝਾੜੂ ਵਾਲਾ ਬਟਨ ਦਬਾਓ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :

 

https://play.google.com/store/apps/details?id=com.winit.starnews.hin

https://apps.apple.com/in/app/abp-live-news/id81111490

 

ਟਾਪ ਹੈਡਲਾਈਨ

MP ਅੰਮ੍ਰਿਤਪਾਲ ਸਿੰਘ 2027 ਦੀ ਪੰਜਾਬ ਵਿਧਾਨ ਸਭਾ ਚੋਣ ਲੜਣਗੇ , ਰਿਹਾਅ ਨਾ ਹੋਏ ਤਾਂ ਅਸਾਮ ਜੇਲ੍ਹ ਤੋਂ ਹੀ ਹੋਣਗੇ ਉਮੀਦਵਾਰ
MP ਅੰਮ੍ਰਿਤਪਾਲ ਸਿੰਘ 2027 ਦੀ ਪੰਜਾਬ ਵਿਧਾਨ ਸਭਾ ਚੋਣ ਲੜਣਗੇ , ਰਿਹਾਅ ਨਾ ਹੋਏ ਤਾਂ ਅਸਾਮ ਜੇਲ੍ਹ ਤੋਂ ਹੀ ਹੋਣਗੇ ਉਮੀਦਵਾਰ
Batala ਦੇ ਕਸਤੀਵਾਲ 'ਚ 50 ਸਾਲਾ ਵਿਅਕਤੀ ਲਾਪਤਾ, ਸੜਕ 'ਤੇ ਮਿਲੀਆਂ ਚੱਪਲਾਂ, ਪਰਿਵਾਰ ਨੇ ਜਤਾਇਆ ਅਗਵਾ ਹੋਣ ਦਾ ਸ਼ੱਕ
Batala ਦੇ ਕਸਤੀਵਾਲ 'ਚ 50 ਸਾਲਾ ਵਿਅਕਤੀ ਲਾਪਤਾ, ਸੜਕ 'ਤੇ ਮਿਲੀਆਂ ਚੱਪਲਾਂ, ਪਰਿਵਾਰ ਨੇ ਜਤਾਇਆ ਅਗਵਾ ਹੋਣ ਦਾ ਸ਼ੱਕ
Punjab News: ਪੰਜਾਬ ਸਰਕਾਰ ਨੇ ਸੱਦੀ ਕੈਬਨਿਟ ਮੀਟਿੰਗ, ਕੱਲ੍ਹ CM ਨਿਵਾਸ 'ਤੇ ਇਕੱਠੇ ਹੋਣਗੇ ਮੰਤਰੀ; ਮਾਨਸੂਨ ਸੈਸ਼ਨ ਸਣੇ ਕਈ ਮੁੱਦਿਆਂ 'ਤੇ ਹੋ ਸਕਦੀ ਚਰਚਾ..
ਪੰਜਾਬ ਸਰਕਾਰ ਨੇ ਸੱਦੀ ਕੈਬਨਿਟ ਮੀਟਿੰਗ, ਕੱਲ੍ਹ CM ਨਿਵਾਸ 'ਤੇ ਇਕੱਠੇ ਹੋਣਗੇ ਮੰਤਰੀ; ਮਾਨਸੂਨ ਸੈਸ਼ਨ ਸਣੇ ਕਈ ਮੁੱਦਿਆਂ 'ਤੇ ਹੋ ਸਕਦੀ ਚਰਚਾ..
NEET-UG 2026: ਪੰਜਾਬ ਦੇ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੇ ਮਾਰੀ ਬਾਜ਼ੀ
NEET-UG 2026: ਪੰਜਾਬ ਦੇ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੇ ਮਾਰੀ ਬਾਜ਼ੀ

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Restaurant Owner: ਰੈਸਟੋਰੈਂਟ ਮਾਲਕਾਂ ਵਿਚਾਲੇ ਮੱਚਿਆ ਹਾਹਾਕਾਰ, 41 ਰੈਸਟੋਰੈਂਟਾਂ ਨੂੰ 50 ਹਜ਼ਾਰ ਰੁਪਏ ਦਾ ਭਰਨਾ ਪਿਆ ਜੁਰਮਾਨਾ! ਜਾਣੋ ਕਿਉਂ ਹੋਇਆ ਵੱਡਾ ਐਕਸ਼ਨ?
ਰੈਸਟੋਰੈਂਟ ਮਾਲਕਾਂ ਵਿਚਾਲੇ ਮੱਚਿਆ ਹਾਹਾਕਾਰ, 41 ਰੈਸਟੋਰੈਂਟਾਂ ਨੂੰ 50 ਹਜ਼ਾਰ ਰੁਪਏ ਦਾ ਭਰਨਾ ਪਿਆ ਜੁਰਮਾਨਾ! ਜਾਣੋ ਕਿਉਂ ਹੋਇਆ ਵੱਡਾ ਐਕਸ਼ਨ?
DGP Suicide: ਡੀਜੀਪੀ ਦੀ ਮੌਤ, ਰਾਜ ਪੁਲਿਸ ਹੈੱਡਕੁਆਰਟਰ ਵਿੱਚ ਮ੍ਰਿਤਕ ਪਾਏ ਗਏ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
DGP Suicide: ਡੀਜੀਪੀ ਦੀ ਮੌਤ, ਰਾਜ ਪੁਲਿਸ ਹੈੱਡਕੁਆਰਟਰ ਵਿੱਚ ਮ੍ਰਿਤਕ ਪਾਏ ਗਏ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸੀਨੀਅਰ ਆਗੂ ਨੇ ਅਕਾਲੀ ਦਲ ਦਾ ਛੱਡਿਆ ਸਾਥ; ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸੀਨੀਅਰ ਆਗੂ ਨੇ ਅਕਾਲੀ ਦਲ ਦਾ ਛੱਡਿਆ ਸਾਥ; ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ...
ਪੇਰੂ 'ਚ ਲੱਗੇ ਭੂਚਾਲ ਦੇ ਝਟਕੇ, 5.5 ਦੀ ਤੀਬਰਤਾ ਨਾਲ ਕੰਬੀ ਧਰਤੀ, 5 ਦੀ ਮੌਤ; ਡਿੱਗੀਆਂ ਕਈ ਇਮਾਰਤਾਂ
ਪੇਰੂ 'ਚ ਲੱਗੇ ਭੂਚਾਲ ਦੇ ਝਟਕੇ, 5.5 ਦੀ ਤੀਬਰਤਾ ਨਾਲ ਕੰਬੀ ਧਰਤੀ, 5 ਦੀ ਮੌਤ; ਡਿੱਗੀਆਂ ਕਈ ਇਮਾਰਤਾਂ
Petrol and Diesel Price: ਗੱਡੀ 'ਚ ਤੇਲ ਪਵਾਉਣ ਵਾਲਿਆਂ ਲਈ ਰਾਹਤ, ਅੱਜ ਕਿੰਨੇ ਦਾ ਮਿਲ ਰਿਹਾ ਪੈਟਰੋਲ-ਡੀਜ਼ਲ? ਜਾਣ ਲਓ ਅੱਜ ਦੇ ਰੇਟ
Petrol and Diesel Price: ਗੱਡੀ 'ਚ ਤੇਲ ਪਵਾਉਣ ਵਾਲਿਆਂ ਲਈ ਰਾਹਤ, ਅੱਜ ਕਿੰਨੇ ਦਾ ਮਿਲ ਰਿਹਾ ਪੈਟਰੋਲ-ਡੀਜ਼ਲ? ਜਾਣ ਲਓ ਅੱਜ ਦੇ ਰੇਟ
ਉੱਤਰਾਖੰਡ 'ਚ ਭਾਰੀ ਮੀਂਹ ਦਾ ਅਲਰਟ, ਬੰਦ ਰਹਿਣਗੇ ਸਕੂਲ ਅਤੇ ਆਂਗਨਬਾੜੀ ਕੇਂਦਰ
ਉੱਤਰਾਖੰਡ 'ਚ ਭਾਰੀ ਮੀਂਹ ਦਾ ਅਲਰਟ, ਬੰਦ ਰਹਿਣਗੇ ਸਕੂਲ ਅਤੇ ਆਂਗਨਬਾੜੀ ਕੇਂਦਰ
ਪੰਜਾਬ 'ਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ, ਕਾਲਜ ਸਣੇ ਦਫਤਰ ਰਹਿਣਗੇ ਬੰਦ
ਪੰਜਾਬ 'ਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ, ਕਾਲਜ ਸਣੇ ਦਫਤਰ ਰਹਿਣਗੇ ਬੰਦ
ਪੰਜਾਬ ਅਤੇ ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਜਲੰਧਰ 'ਚ ਹੋਇਆ ਬੱਦਲ; ਮਿਲੇਗੀ ਕੜਾਕੇ ਦੀ ਗਰਮੀ ਤੋਂ ਰਾਹਤ
ਪੰਜਾਬ ਅਤੇ ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਜਲੰਧਰ 'ਚ ਹੋਇਆ ਬੱਦਲ; ਮਿਲੇਗੀ ਕੜਾਕੇ ਦੀ ਗਰਮੀ ਤੋਂ ਰਾਹਤ
Embed widget