CM Bhagwant Mann: ਪੰਜਾਬ ਨੂੰ 10 ਦਿਨ 'ਚ ਨਸ਼ਾ ਮੁਕਤ ਕਰਨ ਬਾਰੇ ਭਗਵੰਤ ਮਾਨ ਦੇ ਵਾਅਦੇ ਕੈਪਟਨ ਸਰਕਾਰ ਵਾਂਗ ਸੱਤਾ ਹਥਿਆਉਣ ਦਾ ਚੁਣਾਵੀ ਦਾਅ ਸਿੱਧ ਹੋਏ: ਹਰਸਿਮਰਤ ਬਾਦਲ
Punjab CM: ਹਰਸਿਮਰਤ ਬਾਦਲ ਨੇ ਆਪਣੇ ਫੇਸਬੁੱਕ ਪੇਜ਼ ਉੱਪਰ ਲਿਖਿਆ ਹੈ, ਭਗਵੰਤ ਮਾਨ ਦੇ ਪੰਜਾਬ ਨੂੰ 10 ਦਿਨ 'ਚ ਨਸ਼ਾ ਮੁਕਤ ਕਰਨ ਦੇ ਚੁਣਾਵੀ ਵਾਅਦੇ ਕੈਪਟਨ ਸਰਕਾਰ ਵਾਂਗ ਸੱਤਾ ਹਥਿਆਉਣ ਦਾ ਚੁਣਾਵੀ ਦਾਅ ਸਿੱਧ ਹੋਏ ਹਨ।
Drugs in Punjab: ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਬਾਦਲ ਨੇ ਨਸ਼ਿਆਂ ਦੇ ਮੁੱਦੇ 'ਤੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ਿਆਂ ਨੂੰ ਠੱਲ੍ਹ ਪਾਉਣ ਵਿੱਚ ਨਾਕਾਮ ਰਹੀ ਹੈ। ਹਰਸਿਮਰਤ ਬਾਦਲ ਨੇ ਇਲਜ਼ਾਮ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ੇ ਨੂੰ ਪ੍ਰੋਮੋਟ ਕਰ ਰਹੀ ਹੈ।
ਹਰਸਿਮਰਤ ਬਾਦਲ ਨੇ ਆਪਣੇ ਫੇਸਬੁੱਕ ਪੇਜ਼ ਉੱਪਰ ਲਿਖਿਆ ਹੈ, ਭਗਵੰਤ ਮਾਨ ਦੇ ਪੰਜਾਬ ਨੂੰ 10 ਦਿਨ 'ਚ ਨਸ਼ਾ ਮੁਕਤ ਕਰਨ ਦੇ ਚੁਣਾਵੀ ਵਾਅਦੇ ਕੈਪਟਨ ਸਰਕਾਰ ਵਾਂਗ ਸੱਤਾ ਹਥਿਆਉਣ ਦਾ ਚੁਣਾਵੀ ਦਾਅ ਸਿੱਧ ਹੋਏ ਹਨ। ਸਰਕਾਰ ਤੋਂ ਬੇਆਸ ਲੋਕਾਂ ਨੇ ਆਪਣੇ ਪੁੱਤਾਂ ਨੂੰ ਨਸ਼ੇ ਦੇ ਕਹਿਰ ਤੋਂ ਬਚਾਉਣ ਲਈ ਪਿੰਡ ਪੱਧਰ 'ਤੇ ਨਸ਼ਾ ਰੋਕੂ ਕਮੇਟੀਆਂ ਬਣਾਈਆਂ ਪਰ ਨਸ਼ੇ ਨੂੰ ਪ੍ਰੋਮੋਟ ਕਰ ਰਹੀ 'ਆਪ' ਸਰਕਾਰ ਇਨ੍ਹਾਂ ਕਮੇਟੀਆਂ ਨੂੰ ਸੁਰੱਖਿਆ ਦੇਣ ਦੀ ਥਾਂ ਨਸ਼ਾ ਤਸਕਰਾਂ ਨੂੰ ਨਸ਼ਾ ਸਪਲਾਈ ਕਰਨ ਲਈ ਪੂਰੀ ਖੁੱਲ੍ਹ ਦੇ ਰਹੀ ਹੈ।
ਉਨ੍ਹਾਂ ਨੇ ਅੱਗੇ ਲਿਖਿਆ ਕਿ ਫਰੀਦਕੋਟ ਦੇ ਪਿੰਡ ਢਿੱਲਵਾਂ ਖੁਰਦ ਤੇ ਮਾਨਸਾ ਦੇ ਪਿੰਡ ਸਿਧਾਣਾ ਵਿੱਚ ਨਸ਼ਾ ਰੋਕੂ ਕਮੇਟੀਆਂ ਦੇ ਮੈਂਬਰਾਂ ਦੇ ਤਸਕਰਾਂ ਵੱਲੋਂ ਸ਼ਰੇਆਮ ਕੀਤੇ ਗਏ ਕਤਲ ਸਾਬਤ ਕਰਦੇ ਹਨ ਕਿ ਸਰਕਾਰ ਨਸ਼ੇ ਖ਼ਤਮ ਕਰਨ ਨਹੀਂ ਬਲਕਿ ਵਧਾਉਣ ਦੇ ਮਿਸ਼ਨ 'ਤੇ ਹੈ। ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ 'ਤੇ ਨਿੱਤ ਲਾਠੀਚਾਰਜ ਕਰਨ ਲਈ ਵਰਦੀਧਾਰੀ ਪੁਲਿਸ ਦੇ ਕਰਮਚਾਰੀਆਂ ਕੋਲੋਂ ਨਸ਼ੇ ਫੜ੍ਹੇ ਜਾ ਰਹੇ ਹਨ। ਇਹ ਗੱਲ ਤਾਂ ਉਹ ਹੋਈ ਪਈ ਹੈ ਕਿ "ਉਲਟੀ ਵਾੜ ਖੇਤ ਨੂੰ ਖਾਵੇ"।
ਉਨ੍ਹਾਂ ਨੇ ਅੱਗੇ ਲਿਖਿਆ ਕੱਲ੍ਹ ਪਟਿਆਲਾ ਦੇ ਪਿੰਡ ਸ਼ੇਰਮਾਜਰਾ ਦੇ ਨਸ਼ਾ ਰੋਕੂ ਕਮੇਟੀ ਦੇ ਮੈਂਬਰ ਨੌਜਵਾਨ ਉੱਤੇ ਨਸ਼ਾ ਤਸਕਰਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਹੈ। ਆਪ ਸਰਕਾਰ ਦੁਆਰਾ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਨੂੰ ਦਿੱਤੀ ਖੁੱਲ੍ਹ ਨੇ ਸ਼ਰੀਫ਼ ਤੇ ਪੰਜਾਬ ਹਿਤੈਸ਼ੀ ਲੋਕਾਂ ਨੂੰ ਅਪਰਾਧੀਆਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਰੱਖ ਦਿੱਤਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।