ਪੜਚੋਲ ਕਰੋ
Advertisement
ਮਾਨ ਦੀ ਸਲਾਹ ਕੇਵਲ ਢਿੱਲੋਂ ਪਵਾਉਣ ਅਰੂਸਾ ਤੋਂ ਵੋਟ..!
ਮਾਨ ਨੇ ਇਹ ਟਿੱਪਣੀ ਕੇਵਲ ਢਿੱਲੋਂ ਦੇ ਉਸ ਬਿਆਨ 'ਤੇ ਪਲਟਵਾਰ ਕਰਦਿਆਂ ਦਿੱਤੀ, ਜਿਸ ਵਿੱਚ ਉਹ ਕਹਿ ਰਹੇ ਹਨ ਕਿ ਭਗਵੰਤ ਮਾਨ ਨੂੰ ਤਾਂ ਆਪਣੇ ਪਰਿਵਾਰ ਦੀ ਵੋਟ ਵੀ ਨਹੀਂ ਪੈਣੀ।
ਸੰਗਰੂਰ: ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਗਰੂਰ ਲੋਕ ਸਭਾ ਸੀਟ ਤੋਂ ਉਮੀਦਵਾਰ ਭਗਵੰਤ ਮਾਨ ਨੇ ਕੇਵਲ ਢਿੱਲੋਂ ਨੂੰ ਅਰੂਸਾ ਆਲਮ ਤੋਂ ਵੋਟ ਪਵਾਉਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਤਾਂ ਇੱਥੋਂ ਤਕ ਕਹਿ ਦਿੱਤਾ ਕਿ ਅਰੂਸਾ ਦਾ ਸਾਰਾ ਖਰਚਾ ਢਿੱਲੋਂ ਹੀ ਚੁੱਕਦੇ ਹਨ।
ਮਾਨ ਨੇ ਇਹ ਟਿੱਪਣੀ ਕੇਵਲ ਢਿੱਲੋਂ ਦੇ ਉਸ ਬਿਆਨ 'ਤੇ ਪਲਟਵਾਰ ਕਰਦਿਆਂ ਦਿੱਤੀ, ਜਿਸ ਵਿੱਚ ਉਹ ਕਹਿ ਰਹੇ ਹਨ ਕਿ ਭਗਵੰਤ ਮਾਨ ਨੂੰ ਤਾਂ ਆਪਣੇ ਪਰਿਵਾਰ ਦੀ ਵੋਟ ਵੀ ਨਹੀਂ ਪੈਣੀ। ਮਾਨ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਅਮਰੀਕਾ ਦੀ ਨਾਗਰਿਕ ਹੈ ਇਸ ਲਈ ਇੱਥੇ ਵੋਟ ਨਹੀਂ ਕਰ ਸਕਦੀ ਪਰ ਢਿੱਲੋਂ ਸਾਬ ਅਰੂਸਾ ਦੀ ਵੋਟ ਜ਼ਰੂਰ ਪਵਾ ਸਕਦੇ ਹਨ ਕਿਉਂਕਿ ਉਸ ਦਾ ਸਾਰਾ ਖਰਚਾ ਢਿੱਲੋਂ ਸਾਬ ਹੀ ਕਰਦੇ ਹਨ।
ਭਗਵੰਤ ਮਾਨ ਤੇ ਕੇਵਲ ਢਿੱਲੋਂ ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ। ਜਿੱਥੇ ਕੇਵਲ ਢਿੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਹਨ ਉੱਥੇ ਭਗਵੰਤ ਮਾਨ ਸੰਗਰੂਰ ਤੋਂ ਮੌਜੂਦਾ ਵਿਧਾਇਕ ਹਨ। ਸੰਗਰੂਰ ਵਿੱਚ ਅਕਾਲੀ ਦਲ ਵੱਲੋਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੀ ਦਿੱਗਜ ਉਮੀਦਵਾਰ ਹਨ। ਅਜਿਹੇ ਵਿੱਚ ਮੁਕਾਬਲਾ ਬਹੁਤ ਫਸਵਾਂ ਹੈ ਤੇ ਹਰ ਉਮੀਦਵਾਰ ਇੱਕ-ਦੂਜੇ ਪ੍ਰਤੀ ਵੱਧ ਤੋਂ ਵੱਧ ਬਿਆਨਬਾਜ਼ੀ ਕਰ ਕੇ ਆਪਣੀ ਚੜ੍ਹਤ ਬਣਾਉਣ ਦੀ ਕੋਸ਼ਿਸ਼ ਵਿੱਚ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਚੰਡੀਗੜ੍ਹ
ਲੁਧਿਆਣਾ
ਪੰਜਾਬ
ਲਾਈਫਸਟਾਈਲ
Advertisement