ਪੜਚੋਲ ਕਰੋ

ਇੱਕ ਵਾਰ ਫਿਰ ਤੋਂ ਸੰਸਦ 'ਚ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਚੁੱਕਣਗੇ ਮਾਨ, ਸਾਂਸਦਾਂ ਨੂੰ ਲਿੱਖੀ ਚਿੱਠੀ ਕਿਹਾ...

ਭਗਵੰਤ ਮਾਨ ਨੇ ਕਿਸਾਨ ਆਗੂਆਂ ਨੂੰ ਭਰੋਸਾ ਦਿਵਾਉਂਦਿਆਂ ਕਿ ਲੋਕਾਂ ਦਾ ਨੁਮਾਇੰਦਾ ਹੋਣ ਦੇ ਨਾਤੇ ਉਹ ਵੱਖ ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਲਈ ਵੀ ਜ਼ਰੂਰ ਮਿਲਣਗੇ।

ਚੰਡੀਗੜ੍ਹ: 'ਆਪ' ਪੰਜਾਬ ਨੇ ਤਿੰਨ ਨਵੇਂ ਖੇਤੀ ਕਾਨੂੰਨਾਂ ਖਿਲਾਫ ਸੰਘਰਸ ਕਰ ਰਹੇ ਕਿਸਾਨਾਂ ਵੱਲੋਂ ਸੰਸਦ ਮੈਂਬਰਾਂ ਨੂੰ ਜਾਰੀ ਕੀਤੀ 'ਪੀਪਲਜ ਵ੍ਹਿੱਪ' ਦਾ ਸਮਰਥਨ ਕੀਤਾ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸੰਸਦ ਮੈਂਬਰਾਂ ਨੂੰ ਇੱਕ ਚਿੱਠੀ ਲਿਖ ਕੇ ਕਿਸਾਨਾਂ ਦੀ ਆਵਾ ਬਣਨ ਦੀ ਅਪੀਲ ਕੀਤੀ ਹੈ। ਚਿੱਠੀ ਦੇ ਰਾਹੀਂ ਭਗਵੰਤ ਮਾਨ ਨੇ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਮੇਤ ਪੂਰੇ ਦੇਸ਼ ਦੇ ਕਿਸਾਨ ਪਿਛਲੇ ਇੱਕ ਸਾਲ ਤੋਂ ਕੇਂਦਰ ਵੱਲੋਂ ਥੋਪੇ ਗਏ ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਕਰ ਰਹੇ ਹਨ, ਪਰ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕੇਂਦਰ ਸਰਕਾਰ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕੀ ਅਤੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਪ੍ਰਤੀ ਸਰਕਾਰ ਨੇ ਕੋਈ ਵੀ ਗੰਭੀਰਤਾ ਨਹੀਂਂ ਦਿਖਾਈ

ਭਗਵੰਤ ਮਾਨ ਨੇ ਅੱਗੇ ਕਿਹਾ ਕਿ ਇਸ ਸੰਘਰਸ਼ ਦੇ ਦੌਰਾਨ ਕਿਸਾਨ ਆਪਣੇ ਕਰੀਬ 200 ਤੋਂ ਜ਼ਿਆਦਾ ਸਾਥੀਆਂ ਨੂੰ ਗੁਆ ਚੁੱਕੇ ਹਨ ਹੁਣ ਸਮਾਂ ਹੈ ਕਿ ਕੇਂਦਰ ਸਰਕਾਰ ਇਸ ਸਬੰਧੀ ਠੋਸ ਫੈਸਲਾ ਲੈਂਦੇ ਹੋਏ ਕਿਸਾਨਾਂ ਦੀ ਮੰਗ ਮੁਤਾਬਕ ਇਹ ਕਾਨੂੰਨ ਵਾਪਸ ਲਵੇ। ਭਗਵੰਤ ਮਾਨ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਲੋਕ ਸਭਾ ਤੋਂ ਸੰਸਦ ਮੈਂਬਰ ਹੋਣ ਦੇ ਨਾਲ-ਨਾਲ ਕਿਸਾਨ ਦਾ ਪੁੱਤਰ ਹੋਣ ਦੇ ਨਾਤੇ ਸਾਂਸਦਾਂ ਨੂੰ ਅਪੀਲ ਕਰਦੇ ਹਨ ਕਿ ਕਿਸਾਨਾਂ ਦੇ ਮਸਲੇ 'ਤੇ ਸਾਰੇ ਮੈਂਬਰ ਇਕਜੁੱਟ ਹੋ ਕੇ ਕੇਂਦਰ ਦੀ ਮੋਦੀ ਸਰਕਾਰ ਦੇ ਖ਼ਿਲਾਫ਼ ਹੱਲਾ ਬੋਲਣ ਤਾਂ ਜੋ ਸਰਕਾਰ ਇਸ ਸਬੰਧੀ ਕੋਈ ਠੋਸ ਫੈਸਲਾ ਲਵੇ।

ਮਾਨ ਨੇ ਕਿਹਾ ਕਿ ਸੰਸਦ ਦਾ ਮੌਨਸੂਨ ਸੈਸ਼ਨ 19 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਇਸ ਦੌਰਾਨ ਉਹ ਆਪਣੇ ਤੌਰ 'ਤੇ ਵੀ ਕਿਸਾਨੀ ਕਾਨੂੰਨਾਂ ਸਬੰਧੀ ਕਈ ਸਵਾਲ ਸਪੀਕਰ ਦੀ ਇਜਾਜ਼ਤ ਨਾਲ ਲੋਕ ਸਭਾ ਵਿੱਚ ਰੱਖਣਗੇ। ਉਨ੍ਹਾਂ ਸੰਸਦ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਕਿਸਾਨਾਂ ਦੇ ਹੁੱਕਮ ਮੰਨਦਿਆਂ ਸੈਸ਼ਨ ਦੌਰਾਨ ਬਾਈਕਾਟ ਜਾਂ ਵਾਕਆਊਟ ਤੋਂ ਗੁਰੇਜ਼ ਕੀਤਾ ਜਾਵੇ ਅਤੇ ਇਨ੍ਹਾਂ ਕਾਲੇ ਕਾਨੂੰਨਾਂ ਖਿਲਾਫ ਸੰਸਦ ਦੇ ਅੰਦਰ ਰਹਿ ਕੇ ਹੀ ਆਪਣੀ ਆਵਾਜ ਬੁਲੰਦ ਕੀਤੀ ਜਾਵੇ ਕਿਉਂਕਿ ਕਿਸਾਨ ਸਾਡੇ ਦੇਸ਼ ਦੇ ਅੰਨਦਾਤਾ ਅਤੇ ਰੀੜ੍ਹ ਦੀ ਹੱਡੀ ਹਨ। ਇਸ ਲਈ ਕਿਸਾਨਾਂ ਦੀ ਆਵਾਜ਼ ਨੂੰ ਹਾਕਮਾਂ ਤਕ ਪਹੁੰਚਾਉਣਾ ਸਮੂਹ ਸੰਸਦ ਮੈਂਬਰਾਂ ਦੀ ਜਿੰਮੇਵਾਰੀ ਅਤੇ ਧਰਮ ਹੈ।

ਉਨ੍ਹਾਂ ਅੱਗੇ ਕਿਹਾ ਲੋਕਾਂ ਦੀ ਆਵਾਜ਼ ਬੁਲੰਦ ਕਰ ਰਹੀਆਂ ਤ੍ਰਿਣਮੂਲ ਕਾਂਗਰਸ ਪਾਰਟੀ, ਸਮਾਜਵਾਦੀ ਪਾਰਟੀ ਸਮੇਤ ਸਾਰੀਆਂ ਪਾਰਟੀਆਂ ਦੇ ਮੈਂਬਰਾਂ ਨੂੰ ਰਾਜਨੀਤੀ ਅਤੇ ਪਾਰਟੀ ਲਾਇਨ ਤੋਂ ਉੱਪਰ ਉੱਠ ਕੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਚੁੱਕਣਾ ਚਾਹੀਦਾ ਹੈ। ਉਨ੍ਹਾਂ ਕਿਸਾਨ ਆਗੂਆਂ ਨੂੰ ਭਰੋਸਾ ਦਿਵਾਉਂਦਿਆਂ ਕਿ ਲੋਕਾਂ ਦਾ ਨੁਮਾਇੰਦਾ ਹੋਣ ਦੇ ਨਾਤੇ ਉਹ ਵੱਖ ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਲਈ ਵੀ ਰੂਰ ਮਿਲਣਗੇ।

ਇਹ ਵੀ ਪੜ੍ਹੋ: PM Modi Railway Inauguration: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਨੂੰ ਦਿੱਤਾ ਵੱਡਾ ਤੋਹਫ਼ਾ, ਗਾਂਧੀਨਗਰ ਰੇਲਵੇ ਸਟੇਸ਼ਨ ਅਤੇ ਹੋਰ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਏਅਰਪੋਰਟ 'ਤੇ ਬਦਸਲੂਕੀ ਦਾ ਸ਼ਿਕਾਰ ਹੋਇਆ ਭਾਰਤ ਟੀਮ 'ਚ ਸ਼ਾਮਲ ਇਹ ਪੰਜਾਬੀ ਖਿਡਾਰੀ ! ਸੋਸ਼ਲ ਮੀਡੀਆ ਤੇ ਜੰਮ ਕੇ ਕੱਢਿਆ ਗ਼ੁੱਸਾ
ਏਅਰਪੋਰਟ 'ਤੇ ਬਦਸਲੂਕੀ ਦਾ ਸ਼ਿਕਾਰ ਹੋਇਆ ਭਾਰਤ ਟੀਮ 'ਚ ਸ਼ਾਮਲ ਇਹ ਪੰਜਾਬੀ ਖਿਡਾਰੀ ! ਸੋਸ਼ਲ ਮੀਡੀਆ ਤੇ ਜੰਮ ਕੇ ਕੱਢਿਆ ਗ਼ੁੱਸਾ
Ludhiana News: ਕੁੱਤਿਆਂ ਦੇ ਵੱਢਣ ਮਗਰੋਂ ਭੜਕੇ ਕੇਂਦਰੀ ਮੰਤਰੀ ਰਵਨੀਤ ਬਿੱਟੂ, ਡੀਸੀ ਤੇ ਕਮਿਸ਼ਨਰ ਨੂੰ ਚੇਤਾਵਨੀ
Ludhiana News: ਕੁੱਤਿਆਂ ਦੇ ਵੱਢਣ ਮਗਰੋਂ ਭੜਕੇ ਕੇਂਦਰੀ ਮੰਤਰੀ ਰਵਨੀਤ ਬਿੱਟੂ, ਡੀਸੀ ਤੇ ਕਮਿਸ਼ਨਰ ਨੂੰ ਚੇਤਾਵਨੀ
Mela Maghi: ਭਾਈ ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਦਾ ਹੋਏਗਾ ਐਲਾਨ, ਸਿਆਸੀ ਕਾਨਫਰੰਸ 'ਚ ਸੁਖਬੀਰ ਬਾਦਲ ਵੀ ਪਹੁੰਚਣਗੇ
Mela Maghi: ਭਾਈ ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਦਾ ਹੋਏਗਾ ਐਲਾਨ, ਸਿਆਸੀ ਕਾਨਫਰੰਸ 'ਚ ਸੁਖਬੀਰ ਬਾਦਲ ਵੀ ਪਹੁੰਚਣਗੇ
ਸਰਵਾਈਕਲ ਕੈਂਸਰ ਤੋਂ ਬਚਣਾ ਚਾਹੁੰਦੇ ਹੋ ਤਾਂ ਡਾਈਟ 'ਚ ਸ਼ਾਮਲ ਕਰੋ ਵਿਟਾਮਿਨ ਸੀ ਨਾਲ ਭਰਪੂਰ ਫੂਡਸ
ਸਰਵਾਈਕਲ ਕੈਂਸਰ ਤੋਂ ਬਚਣਾ ਚਾਹੁੰਦੇ ਹੋ ਤਾਂ ਡਾਈਟ 'ਚ ਸ਼ਾਮਲ ਕਰੋ ਵਿਟਾਮਿਨ ਸੀ ਨਾਲ ਭਰਪੂਰ ਫੂਡਸ
Advertisement
ABP Premium

ਵੀਡੀਓਜ਼

CM Bhagwant Mann | ਲੋਹੜੀ ਦੇ ਮੌਕੇ CM ਮਾਨ ਦਾ ਪੰਜਾਬੀਆਂ ਨੂੰ ਵੱਡਾ ਤੋਹਫਾਅਮਰੀਕਾ ਦੇ LA ਦੀ ਅੱਗ 'ਚ ਸੜੇ ਕਲਾਕਾਰਾਂ ਦੇ ਘਰ , ਪ੍ਰਿਯੰਕਾ ਚੋਪੜਾ ਦਾ ਘਰ ਵੀ ਖ਼ਤਰੇ 'ਚਔਰਤ ਨੂੰ ਕੋਈ ਜ਼ਿੰਮੇਵਾਰੀ ਦਿਓ ਸੱਤਿਆਨਾਸ ਮਾਰ ਦੇਵੇਗੀ, ਯੋਗਰਾਜ ਦੀ ਔਰਤਾਂ 'ਤੇ ਭੱਦੀ ਟਿੱਪਣੀਦਿਲਜੀਤ ਦਾ ਇਹ ਅੰਦਾਜ਼ ਕਰੇਗਾ ਹੈਰਾਨ , ਫਰਵਰੀ 'ਚ ਉਹ ਹੋਏਗਾ ਜੋ ਪਹਿਲਾਂ ਨਹੀਂ ਹੋਇਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਏਅਰਪੋਰਟ 'ਤੇ ਬਦਸਲੂਕੀ ਦਾ ਸ਼ਿਕਾਰ ਹੋਇਆ ਭਾਰਤ ਟੀਮ 'ਚ ਸ਼ਾਮਲ ਇਹ ਪੰਜਾਬੀ ਖਿਡਾਰੀ ! ਸੋਸ਼ਲ ਮੀਡੀਆ ਤੇ ਜੰਮ ਕੇ ਕੱਢਿਆ ਗ਼ੁੱਸਾ
ਏਅਰਪੋਰਟ 'ਤੇ ਬਦਸਲੂਕੀ ਦਾ ਸ਼ਿਕਾਰ ਹੋਇਆ ਭਾਰਤ ਟੀਮ 'ਚ ਸ਼ਾਮਲ ਇਹ ਪੰਜਾਬੀ ਖਿਡਾਰੀ ! ਸੋਸ਼ਲ ਮੀਡੀਆ ਤੇ ਜੰਮ ਕੇ ਕੱਢਿਆ ਗ਼ੁੱਸਾ
Ludhiana News: ਕੁੱਤਿਆਂ ਦੇ ਵੱਢਣ ਮਗਰੋਂ ਭੜਕੇ ਕੇਂਦਰੀ ਮੰਤਰੀ ਰਵਨੀਤ ਬਿੱਟੂ, ਡੀਸੀ ਤੇ ਕਮਿਸ਼ਨਰ ਨੂੰ ਚੇਤਾਵਨੀ
Ludhiana News: ਕੁੱਤਿਆਂ ਦੇ ਵੱਢਣ ਮਗਰੋਂ ਭੜਕੇ ਕੇਂਦਰੀ ਮੰਤਰੀ ਰਵਨੀਤ ਬਿੱਟੂ, ਡੀਸੀ ਤੇ ਕਮਿਸ਼ਨਰ ਨੂੰ ਚੇਤਾਵਨੀ
Mela Maghi: ਭਾਈ ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਦਾ ਹੋਏਗਾ ਐਲਾਨ, ਸਿਆਸੀ ਕਾਨਫਰੰਸ 'ਚ ਸੁਖਬੀਰ ਬਾਦਲ ਵੀ ਪਹੁੰਚਣਗੇ
Mela Maghi: ਭਾਈ ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਦਾ ਹੋਏਗਾ ਐਲਾਨ, ਸਿਆਸੀ ਕਾਨਫਰੰਸ 'ਚ ਸੁਖਬੀਰ ਬਾਦਲ ਵੀ ਪਹੁੰਚਣਗੇ
ਸਰਵਾਈਕਲ ਕੈਂਸਰ ਤੋਂ ਬਚਣਾ ਚਾਹੁੰਦੇ ਹੋ ਤਾਂ ਡਾਈਟ 'ਚ ਸ਼ਾਮਲ ਕਰੋ ਵਿਟਾਮਿਨ ਸੀ ਨਾਲ ਭਰਪੂਰ ਫੂਡਸ
ਸਰਵਾਈਕਲ ਕੈਂਸਰ ਤੋਂ ਬਚਣਾ ਚਾਹੁੰਦੇ ਹੋ ਤਾਂ ਡਾਈਟ 'ਚ ਸ਼ਾਮਲ ਕਰੋ ਵਿਟਾਮਿਨ ਸੀ ਨਾਲ ਭਰਪੂਰ ਫੂਡਸ
Shreyas Iyer: ਸ਼੍ਰੇਅਸ ਅਈਅਰ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਬਣੇ ਕਪਤਾਨ, ਗਦਗਦ ਹੋਏ ਫੈਨਜ਼...
ਸ਼੍ਰੇਅਸ ਅਈਅਰ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਬਣੇ ਕਪਤਾਨ, ਗਦਗਦ ਹੋਏ ਫੈਨਜ਼...
ਕੀ ਕੁੜੀਆਂ ਨੂੰ ਸੱਚਮੁੱਚ ਇਸ ਤਰ੍ਹਾਂ ਮਿਲਦੀ ਤਰੱਕੀ ? ਦਫ਼ਤਰ ਤੋਂ ਵਾਇਰਲ ਹੋਈ ਅਸ਼ਲੀਲ ਵੀਡੀਓ ਨੇ ਸਾਰਿਆਂ ਨੂੰ ਕੀਤਾ ਹੈਰਾਨ ! ਦੇਖੋ ਵੀਡੀਓ
ਕੀ ਕੁੜੀਆਂ ਨੂੰ ਸੱਚਮੁੱਚ ਇਸ ਤਰ੍ਹਾਂ ਮਿਲਦੀ ਤਰੱਕੀ ? ਦਫ਼ਤਰ ਤੋਂ ਵਾਇਰਲ ਹੋਈ ਅਸ਼ਲੀਲ ਵੀਡੀਓ ਨੇ ਸਾਰਿਆਂ ਨੂੰ ਕੀਤਾ ਹੈਰਾਨ ! ਦੇਖੋ ਵੀਡੀਓ
India-China Relations: ਚੀਨ ਨੇ ਫਿਰ ਚੱਲੀ ਚਾਲ, LAC ਕੋਲ ਕੀਤੀ ਮਿਲਟ੍ਰੀ ਡ੍ਰਿਲ, ਭਾਰਤ ਨੂੰ ਰਹਿਣਾ ਹੋਵੇਗਾ ਅਲਰਟ
India-China Relations: ਚੀਨ ਨੇ ਫਿਰ ਚੱਲੀ ਚਾਲ, LAC ਕੋਲ ਕੀਤੀ ਮਿਲਟ੍ਰੀ ਡ੍ਰਿਲ, ਭਾਰਤ ਨੂੰ ਰਹਿਣਾ ਹੋਵੇਗਾ ਅਲਰਟ
IPL 2025 ਲਈ 6 ਟੀਮਾਂ ਦੇ ਕਪਤਾਨਾਂ ਦਾ ਐਲਾਨ, ਜਾਣੋ ਕੌਣ ਸੰਭਾਲੇਗਾ ਚੇਨਈ-ਮੁੰਬਈ ਦੀ ਕਮਾਨ
IPL 2025 ਲਈ 6 ਟੀਮਾਂ ਦੇ ਕਪਤਾਨਾਂ ਦਾ ਐਲਾਨ, ਜਾਣੋ ਕੌਣ ਸੰਭਾਲੇਗਾ ਚੇਨਈ-ਮੁੰਬਈ ਦੀ ਕਮਾਨ
Embed widget