ਪੜਚੋਲ ਕਰੋ

ਭਾਈ ਦਾਨ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ’ਚ ਕੀਤੀ ਸੁਸ਼ੋਭਿਤ

ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿਚ ਅੱਜ ਭਾਈ ਦਾਨ ਸਿੰਘ ਦੀ ਤਸਵੀਰ ਸੁਸ਼ੋਭਿਤ ਕੀਤੀ ਗਈ। ਤਸਵੀਰ ਤੋਂ ਪਰਦਾ ਹਟਾਉਣ ਦੀ ਰਸਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਨਿਭਾਈ।

ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿਚ ਅੱਜ ਭਾਈ ਦਾਨ ਸਿੰਘ ਦੀ ਤਸਵੀਰ ਸੁਸ਼ੋਭਿਤ ਕੀਤੀ ਗਈ। ਤਸਵੀਰ ਤੋਂ ਪਰਦਾ ਹਟਾਉਣ ਦੀ ਰਸਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਨਿਭਾਈ। ਇਸ ਤੋਂ ਪਹਿਲਾਂ ਹਜ਼ੂਰੀ ਰਾਗੀ ਭਾਈ ਭੁਪਿੰਦਰ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਅਰਦਾਸ ਭਾਈ ਬਲਜੀਤ ਸਿੰਘ ਨੇ ਕੀਤੀ।
 
ਇਸ ਮੌਕੇ ਸੰਬੋਧਨ ਕਰਦਿਆਂ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਨੇ ਕਿਹਾ ਕਿ ਭਾਈ ਦਾਨ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ਸਿੱਖ ਸਨ, ਜਿਨ੍ਹਾਂ ਨੇ ਸ੍ਰੀ ਮੁਕਤਸਰ ਸਾਹਿਬ ਦੀ ਜੰਗ ਮਗਰੋਂ ਗੁਰੂ ਸਾਹਿਬ ਜੀ ਪਾਸੋਂ ਤਨਖਾਹ ਲੈਣ ਦੀ ਬਜਾਏ ਸਿੱਖੀ ਦੀ ਦਾਤ ਮੰਗੀ ਸੀ। ਉਨ੍ਹਾਂ ਕਿਹਾ ਕਿ ਦਸਵੇਂ ਪਾਤਸ਼ਾਹ ਜੀ ਨੇ ਤਰੁੱਠ ਕੇ ਭਾਈ ਦਾਨ ਸਿੰਘ ਨੂੰ ਹੱਥੀਂ ਅੰਮ੍ਰਿਤ ਦੀ ਦਾਤ ਬਖਸ਼ਿਸ ਕੀਤੀ। ਗਿਆਨੀ ਰਾਜਦੀਪ ਸਿੰਘ ਨੇ ਸੰਗਤਾਂ ਨੂੰ ਭਾਈ ਦਾਨ ਸਿੰਘ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਨੇ ਪ੍ਰਮੁੱਖ ਸਖ਼ਸ਼ੀਅਤਾਂ ਨੂੰ ਨੂੰ ਸਿਰੋਪਾਓ ਦਿੱਤੇ। 
 
ਦੱਸ ਦੇਈਏ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਦੀਨੇ ਕਾਂਗੜ ਵਿਚ ਪਿੱਛੇ ਆ ਰਹੀ ਸ਼ਾਹੀ ਫੌਜ ਦਾ ਟਾਕਰਾ ਕਰਨ ਲਈ ਤਿਆਰੀਆਂ ਕਰ ਰਹੇ ਸਨ ਤਾਂ ਭਾਈ ਚੜ੍ਹਤ ਸਿੰਘ ਦਾ ਭਰਾ ਬਾਬਾ ਦਾਨ ਸਿੰਘ ਬਹੁਤ ਸਾਰੇ ਸਿੰਘਾਂ ਨੂੰ ਨਾਲ ਲੈ ਕੇ ਹਾਜ਼ਰ ਹੋਇਆ ਤੇ ਖਾਲਸਾ ਫੌਜ ਵਿਚ ਸ਼ਾਮਲ ਹੋ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਕੋਟਕਪੂਰਾ ਪਹੁੰਚੇ ਤਾਂ ਕਪੂਰੇ ਤੋਂ ਆਰਾਮ ਵਾਸਤੇ ਗੜ੍ਹੀ ਮੰਗੀ ਪਰ ਕਪੂਰੇ ਨੇ ਮੁਗਲਾਂ ਦੇ ਡਰ ਤੋਂ ਗੜ੍ਹੀ ਦੇਣ ਤੋਂ ਇਨਕਾਰ ਕਰ ਦਿੱਤਾ। ਕਪੂਰਾ ਗੁਰੂ-ਘਰ ਦਾ ਅਨਿੰਨ ਸੇਵਕ ਸੀ। 

ਅਨੰਦਪੁਰ ਸਾਹਿਬ ਵਿਖੇ ਵਧੀਆ ਨਸਲ ਦੇ ਘੋੜੇ ਤੇ ਸ਼ਸਤਰ, ਧਨ ਆਦਿ ਦੀ ਸੇਵਾ ਗੁਰੂ ਜੀ ਦੀ ਕਰਦਾ ਸੀ। ਚੌਧਰੀ ਕਪੂਰੇ ਨੇ ਗੁਰੂ ਜੀ ਦਾ ਹੁਕਮਨਾਮਾ ਪੜ੍ਹ ਕੇ ਆਪਣੇ ਘੋੜਸਵਾਰ ਬਾਬਾ ਦਾਨ ਸਿੰਘ ਵੱਲ ਭੇਜ ਦਿੱਤੇ। ਭਾਈ ਦਾਨ ਸਿੰਘ ਤੇ ਚੌਧਰੀ ਕਪੂਰੇ ਨੂੰ ਜਦ ਪਤਾ ਲੱਗਾ ਕਿ ਬਾਈਧਾਰ ਦੇ ਰਾਜੇ ਗੁਰੂ ਸਾਹਿਬ ਉੱਪਰ ਚੜ੍ਹਾਈ ਕਰਕੇ ਆ ਰਹੇ ਹਨ ਤਾਂ ਭਾਈ ਦਾਨ ਸਿੰਘ ਨੇ ਗੁਰੂ ਸਾਹਿਬ ਦੇ ਟਿਕਾਣੇ ਤੋਂ ਕੁਝ ਕਿਲੋਮੀਟਰ ਪਹਿਲਾਂ ਹੋ ਕੇ ਜ਼ਾਲਮਾਂ ਨਾਲ ਯੁੱਧ ਕੀਤਾ। ਮੁਕਤਸਰ ਦੀ ਜੰਗ ਵਿਚ ਬਹੁਤ ਬਹਾਦਰੀ ਦਿਖਾਈ ਅਤੇ ਲੋਕਾਂ ਵੱਲੋਂ ਮਿਲੇ ਸਹਿਯੋਗ ਸਦਕਾ ਹੀ ਗੁਰੂ ਜੀ ਨੂੰ ਇਸ ਜੰਗ (ਯੁੱਧ) ਵਿਚ ਫਤਹਿ ਹਾਸਲ ਹੋਈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Anant-Radhika Wedding: ਸੱਤ ਜਨਮਾਂ ਦੇ ਬੰਧਨ 'ਚ ਬੱਝੇ ਅਨੰਤ-ਰਾਧਿਕਾ, ਵਿਆਹ ਦੀ ਪਹਿਲੀ ਤਸਵੀਰ ਨੇ ਵਾਇਰਲ ਹੁੰਦੇ ਹੀ ਮਚਾਇਆ ਤਹਿਲਕਾ
ਸੱਤ ਜਨਮਾਂ ਦੇ ਬੰਧਨ 'ਚ ਬੱਝੇ ਅਨੰਤ-ਰਾਧਿਕਾ, ਵਿਆਹ ਦੀ ਪਹਿਲੀ ਤਸਵੀਰ ਨੇ ਵਾਇਰਲ ਹੁੰਦੇ ਹੀ ਮਚਾਇਆ ਤਹਿਲਕਾ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (13-07-2024)

Punjabi Girl Died In Canada: ਕੈਨੇਡਾ ਤੋਂ ਮੰਦਭਾਗੀ ਘਟਨਾ, ਰਾਏਕੋਟ ਦੀ 23 ਸਾਲਾਂ ਲੜਕੀ ਦੀ ਹਾਰਟ ਅਟੈਕ ਨਾਲ ਮੌਤ, ਪਿਛਲੇ ਸਾਲ ਹੀ ਸਟੱਡੀ ਵੀਜ਼ੇ 'ਤੇ ਪਹੁੰਚੀ ਸੀ ਬਰੈਂਮਟਨ

ਇਕਲੌਤੇ ਪੁੱਤਰ ਦੀ ਸ਼ਹਾਦਤ ਪਿੱਛੋਂ ਬੇਵੱਸ ਹੋਏ ਬੁੱਢੇ ਮਾਪੇ, ਪੈਸੇ ਅਤੇ ਸੋਨਾ ਲੈ ਕੇ ਪੇਕੇ ਘਰ ਚਲੇ ਗਈ ਨੂੰਹ
ਇਕਲੌਤੇ ਪੁੱਤਰ ਦੀ ਸ਼ਹਾਦਤ ਪਿੱਛੋਂ ਬੇਵੱਸ ਹੋਏ ਬੁੱਢੇ ਮਾਪੇ, ਪੈਸੇ ਅਤੇ ਸੋਨਾ ਲੈ ਕੇ ਪੇਕੇ ਘਰ ਚਲੇ ਗਈ ਨੂੰਹ
Advertisement
ABP Premium

ਵੀਡੀਓਜ਼

Jalandhar By-Election Result | ਅੱਜ ਕਿਸਦਾ ਹੋਵੇਗਾ 'ਜਲੰਧਰ ਪੱਛਮੀ'?Lakha Sidhana On Amritpal Brother arrest | ਅੰਮ੍ਰਿਤਪਾਲ ਦੇ ਭਰਾ ਦੀ ਗ੍ਰਿਫ਼ਤਾਰੀ 'ਤੇ ਬੋਲਿਆ ਲੱਖਾ ਸਿਧਾਣਾSamvidhaan Hatya Diwas | ਹਰ ਸਾਲ 25 ਜੂਨ ਨੂੰ ਮਨਾਇਆ ਜਾਵੇਗਾ 'ਸੰਵਿਧਾਨ ਹੱਤਿਆ ਦਿਵਸ'Amritpal's brother in judicial custody | ਨਿਆਂਇਕ ਹਿਰਾਸਤ 'ਚ ਅੰਮ੍ਰਿਤਪਾਲ ਦਾ ਭਰਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Anant-Radhika Wedding: ਸੱਤ ਜਨਮਾਂ ਦੇ ਬੰਧਨ 'ਚ ਬੱਝੇ ਅਨੰਤ-ਰਾਧਿਕਾ, ਵਿਆਹ ਦੀ ਪਹਿਲੀ ਤਸਵੀਰ ਨੇ ਵਾਇਰਲ ਹੁੰਦੇ ਹੀ ਮਚਾਇਆ ਤਹਿਲਕਾ
ਸੱਤ ਜਨਮਾਂ ਦੇ ਬੰਧਨ 'ਚ ਬੱਝੇ ਅਨੰਤ-ਰਾਧਿਕਾ, ਵਿਆਹ ਦੀ ਪਹਿਲੀ ਤਸਵੀਰ ਨੇ ਵਾਇਰਲ ਹੁੰਦੇ ਹੀ ਮਚਾਇਆ ਤਹਿਲਕਾ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (13-07-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (13-07-2024)
Punjabi Girl Died In Canada: ਕੈਨੇਡਾ ਤੋਂ ਮੰਦਭਾਗੀ ਘਟਨਾ, ਰਾਏਕੋਟ ਦੀ 23 ਸਾਲਾਂ ਲੜਕੀ ਦੀ ਹਾਰਟ ਅਟੈਕ ਨਾਲ ਮੌਤ, ਪਿਛਲੇ ਸਾਲ ਹੀ ਸਟੱਡੀ ਵੀਜ਼ੇ 'ਤੇ ਪਹੁੰਚੀ ਸੀ ਬਰੈਂਮਟਨ
Punjabi Girl Died In Canada: ਕੈਨੇਡਾ ਤੋਂ ਮੰਦਭਾਗੀ ਘਟਨਾ, ਰਾਏਕੋਟ ਦੀ 23 ਸਾਲਾਂ ਲੜਕੀ ਦੀ ਹਾਰਟ ਅਟੈਕ ਨਾਲ ਮੌਤ, ਪਿਛਲੇ ਸਾਲ ਹੀ ਸਟੱਡੀ ਵੀਜ਼ੇ 'ਤੇ ਪਹੁੰਚੀ ਸੀ ਬਰੈਂਮਟਨ
ਇਕਲੌਤੇ ਪੁੱਤਰ ਦੀ ਸ਼ਹਾਦਤ ਪਿੱਛੋਂ ਬੇਵੱਸ ਹੋਏ ਬੁੱਢੇ ਮਾਪੇ, ਪੈਸੇ ਅਤੇ ਸੋਨਾ ਲੈ ਕੇ ਪੇਕੇ ਘਰ ਚਲੇ ਗਈ ਨੂੰਹ
ਇਕਲੌਤੇ ਪੁੱਤਰ ਦੀ ਸ਼ਹਾਦਤ ਪਿੱਛੋਂ ਬੇਵੱਸ ਹੋਏ ਬੁੱਢੇ ਮਾਪੇ, ਪੈਸੇ ਅਤੇ ਸੋਨਾ ਲੈ ਕੇ ਪੇਕੇ ਘਰ ਚਲੇ ਗਈ ਨੂੰਹ
ਹੁਣ ਪੰਜਾਬ ਰਾਹੀਂ ਜੰਮੂ 'ਚ ਘੁਸਪੈਠ ਕਰ ਰਹੇ ਹਨ ਅੱਤਵਾਦੀ, ਕਠੂਆ 'ਚ ਹਮਲੇ ਤੋਂ ਪਹਿਲਾਂ ਦਿਖੇ ਸਨ ਕਈ ਸ਼ੱਕੀ

ਪ੍ਰੈਗਨੈਂਸੀ ਤੋਂ ਬਾਅਦ ਵਾਲ ਝੜਨੇ ਤੋਂ ਪ੍ਰੇਸ਼ਾਨ...ਇਨ੍ਹਾਂ ਨੁਸਖਿਆਂ ਨਾਲ ਠੀਕ ਹੋਵੇਗੀ ਸਮੱਸਿਆ

Farmers Protest: ਖੋਲ੍ਹਣਾ ਹੀ ਪਵੇਗਾ ਸ਼ੰਭੂ ਬਾਰਡਰ! ਹਾਈਕੋਰਟ ਮਗਰੋਂ ਹੁਣ ਸੁਪਰੀਮ ਕੋਰਟ ਦੀ ਮੋਹਰ

Punjab News: ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਸਮੂਹ ਤਖ਼ਤਾਂ ਦੇ ਜਥੇਦਾਰਾਂ ਨਾਲ ਸੱਦੀ ਗਈ ਮੀਟਿੰਗ, ਸੁਖਬੀਰ ਬਾਦਲ ਦੀਆਂ ਵੱਧ ਸਕਦੀਆਂ ਮੁਸ਼ਕਲਾਂ

Embed widget