(Source: ECI/ABP News)
ਵੱਡੀ ਖ਼ਬਰ:126 ਕਿਲੋ ਹੈਰੋਇਨ ਮਾਮਲੇ 'ਚ ਨਸ਼ਾ ਤਸਕਰ ਪੰਜਾਬ ਪੁਲਿਸ ਨੇ ਕੀਤੀ ਗ੍ਰਿਫ਼ਤਾਰ, 9,60,000 ਰੁਪਏ ਦੀ ਡਰੱਗ ਮਨੀ ਵੀ ਬਰਾਮਦ
ਪੰਜਾਬ ਪੁਲਿਸ ਨੇ ਇੱਕ ਅੰਤਰਰਾਜੀ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਏਟੀਐਸ ਗੁਜਰਾਤ ਨੂੰ 126 ਕਿਲੋ ਹੈਰੋਇਨ ਦੇ ਮਾਮਲੇ ਵਿੱਚ ਲੋੜੀਂਦਾ ਸੀ।
![ਵੱਡੀ ਖ਼ਬਰ:126 ਕਿਲੋ ਹੈਰੋਇਨ ਮਾਮਲੇ 'ਚ ਨਸ਼ਾ ਤਸਕਰ ਪੰਜਾਬ ਪੁਲਿਸ ਨੇ ਕੀਤੀ ਗ੍ਰਿਫ਼ਤਾਰ, 9,60,000 ਰੁਪਏ ਦੀ ਡਰੱਗ ਮਨੀ ਵੀ ਬਰਾਮਦ Big news, Punjab police arrested a drug smuggler in the case of 126 kg of heroin, drug money worth Rs. 9,60,000 was also recovered. ਵੱਡੀ ਖ਼ਬਰ:126 ਕਿਲੋ ਹੈਰੋਇਨ ਮਾਮਲੇ 'ਚ ਨਸ਼ਾ ਤਸਕਰ ਪੰਜਾਬ ਪੁਲਿਸ ਨੇ ਕੀਤੀ ਗ੍ਰਿਫ਼ਤਾਰ, 9,60,000 ਰੁਪਏ ਦੀ ਡਰੱਗ ਮਨੀ ਵੀ ਬਰਾਮਦ](https://feeds.abplive.com/onecms/images/uploaded-images/2022/06/15/5c55c981b2d5373c490b6e51bb6e1a1b_original.png?impolicy=abp_cdn&imwidth=1200&height=675)
ਚੰਡੀਗੜ੍ਹ/ਅੰਮ੍ਰਿਤਸਰ: ਪੰਜਾਬ ਪੁਲਿਸ ਨੇ ਇੱਕ ਅੰਤਰਰਾਜੀ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਏਟੀਐਸ ਗੁਜਰਾਤ ਨੂੰ 126 ਕਿਲੋ ਹੈਰੋਇਨ ਦੇ ਮਾਮਲੇ ਵਿੱਚ ਲੋੜੀਂਦਾ ਸੀ। ਫੜੇ ਗਏ ਮੁਲਜ਼ਮ ਦੀ ਪਛਾਣ ਰਾਜਬੀਰ ਸਿੰਘ, ਵਾਸੀ ਸ਼ਹੀਦ ਊਧਮ ਸਿੰਘ ਨਗਰ, ਤਰਨਤਾਰਨ ਰੋਡ, ਅੰਮ੍ਰਿਤਸਰ ਵਜੋਂ ਹੋਈ ਹੈ, ਜੋ ਪਿਛਲੇ ਲੰਮੇ ਸਮੇਂ ਤੋਂ ਨਸ਼ੇ ਦਾ ਧੰਦਾ ਕਰ ਰਿਹਾ ਸੀ ਅਤੇ ਗ੍ਰਿਫਤਾਰੀ ਤੋਂ ਬਚਣ ਲਈ ਛੇਹਰਟਾ ਇਲਾਕੇ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ।
ਵੇਰਵਿਆਂ ਦਾ ਖੁਲਾਸਾ ਕਰਦੇ ਹੋਏ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਖੁਫੀਆ ਸੂਚਨਾਵਾਂ ਦੀ ਅਗਵਾਈ ਵਿੱਚ ਕੀਤੀ ਗਈ ਕਾਰਵਾਈ ਵਿੱਚ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਦੀ ਪੁਲਿਸ ਟੀਮ ਨੇ ਰਾਜਬੀਰ ਨੂੰ ਅੰਮ੍ਰਿਤਸਰ ਸ਼ਹਿਰ ਦੇ ਇਲਾਕੇ ਤੋਂ ਗ੍ਰਿਫਤਾਰ ਕੀਤਾ ਹੈ।ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਪੁਲਿਸ ਟੀਮਾਂ ਨੇ ਉਸਦੀ ਟੋਇਟਾ ਗਲੈਨਜ਼ਾ ਕਾਰ 'ਚੋਂ 128 ਗ੍ਰਾਮ ਹੈਰੋਇਨ ਅਤੇ 9,60,000 ਰੁਪਏ ਦੀ ਡਰੱਗ ਮਨੀ ਸਮੇਤ ਇਲੈਕਟ੍ਰਾਨਿਕ ਤੋਲਣ ਵਾਲੀ ਮਸ਼ੀਨ ਬਰਾਮਦ ਕੀਤੀ ਹੈ, ਜਿਸ ਨੂੰ ਜ਼ਬਤ ਕਰ ਲਿਆ ਗਿਆ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)