Punjab news: ਜਿਹੜਾ ਇੰਦਰਾ ਗਾਂਧੀ ਨੂੰ ਮਾਂ ਕਹਿ ਸਕਦਾ ਉਹ ਕਮਲਨਾਥ ਨੂੰ..., ਰਾਜਾ ਵੜਿੰਗ ਦੇ 'ਮਾਂ ਤੁਝੇ ਸਲਾਮ' ਵਾਲੇ ਟਵੀਟ 'ਤੇ ਭੜਕੇ ਬਿਕਰਮ ਮਜੀਠੀਆ
ਬਿਕਰਮ ਮਜੀਠੀਆ ਨੇ ਟਵੀਟ ਕਰਕੇ ਰਾਜਾ ਵੜਿੰਗ ‘ਤੇ ਨਿਸ਼ਾਨਾ ਸਾਧਿਆ ਹੈ ਤੇ ਕਿਹਾ ਕਿ ਕੋਈ ਹੈਰਾਨੀ ਨਹੀਂ ਜਿਹੜਾ ਇੰਦਰਾਂ ਗਾਂਧੀ ਨੂੰ ਮਾਂ ਕਹਿ ਸਕਦਾ ਉਹ ਕਮਲਨਾਥ ਨੂੰ ਵੀ ਕਲੀਨ ਚਿੱਟ ਦੇ ਸਕਦਾ ਹੈ।
Punjab news: ਅੱਜ ਦੇ ਦਿਨ 31 ਅਕਤੂਬਰ 1984 ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੀ ਬਰਸੀ ਹੈ। ਇਸ ਦੇ ਨਾਲ ਹੀ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਟਵੀਟ ਕਰਕੇ ਉਨ੍ਹਾਂ ਨੂੰ ਮਾਂ ਤੁਝੇ ਸਲਾਮ ਕਹਿ ਕੇ ਸ਼ਰਧਾਂਜਲੀ ਭੇਟ ਕੀਤੀ ਹੈ।
ਜਿਸ 'ਤੇ ਬਿਕਰਮ ਮਜੀਠੀਆ ਨੇ ਟਵੀਟ ਕਰਕੇ ਰਾਜਾ ਵੜਿੰਗ ‘ਤੇ ਨਿਸ਼ਾਨਾ ਸਾਧਿਆ ਹੈ ਤੇ ਕਿਹਾ ਕਿ ਕੋਈ ਹੈਰਾਨੀ ਨਹੀਂ ਜਿਹੜਾ ਇੰਦਰਾਂ ਗਾਂਧੀ ਨੂੰ ਮਾਂ ਕਹਿ ਸਕਦਾ ਉਹ ਕਮਲਨਾਥ ਨੂੰ ਵੀ ਕਲੀਨ ਚਿੱਟ ਦੇ ਸਕਦਾ ਹੈ। 84ਦੇ ਸਿੱਖਾਂ ਦੇ ਨਸਲਕੁਸ਼ੀ ਦੇ ਜਿਹੜੇ ਪੀੜਤ ਨੇ Raja warring ਵੱਲੋਂ ਉਹਨਾਂ ਦੇ ਜ਼ਖ਼ਮਾਂ ਤੇ ਵਾਰ ਵਾਰ ਨਮਕ ਛਿੜਕਣਾ ਤੇ ਅਪਮਾਨਿਤ ਕਰਨਾ ਬਿਲਕੁਲ ਵੀ ਬਰਦਾਸ਼ਿਤ ਨਹੀਂ। ਇਸ ਬਿਆਨ ਲਈ ਰਾਜਾ ਵੜਿੰਗ ਸਮੂਹ ਸਿੱਖ ਕੌਮ ਤੋਂ ਮੁਆਫ਼ੀ ਮੰਗੇ।
ਕੋਈ ਹੈਰਾਨੀ ਨਹੀਂ❗️
— Bikram Singh Majithia (@bsmajithia) October 31, 2023
ਜਿਹੜਾ ❗️ਇੰਦਰਾਂ ਗਾਂਧੀ ❗️ਨੂੰ ਮਾਂ ਕਹਿ ਸਕਦਾ ਉਹ ਕਮਲਨਾਥ ਨੂੰ ਵੀ ਕਲੀਨ ਚਿੱਟ ਦੇ ਸਕਦਾ ਹੈ।
84❗️ਦੇ ਸਿੱਖਾਂ ਦੇ ਨਸਲਕੁਸ਼ੀ ਦੇ ਜਿਹੜੇ ਪੀੜਤ ਨੇ Raja warring ਵੱਲੋਂ ਉਹਨਾਂ ਦੇ ਜ਼ਖ਼ਮਾਂ ਤੇ ਵਾਰ ਵਾਰ ਨਮਕ ਛਿੜਕਣਾ ਤੇ ਅਪਮਾਨਿਤ ਕਰਨਾ ਬਿਲਕੁਲ ਵੀ ਬਰਦਾਸ਼ਿਤ ਨਹੀਂ।
ਇਸ ਬਿਆਨ ਲਈ ਰਾਜਾ ਵੜਿੰਗ ਸਮੂਹ ਸਿੱਖ ਕੌਮ… pic.twitter.com/x4grrMr1Em
ਐਸਐਸ ਫੂਲਕਾ ਵੀ ਰਾਜਾ ਵੜਿੰਗ 'ਤੇ ਭੜਕੇ
ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ 2 ਨਵੰਬਰ 1984 ਦਾ ਇੰਡੀਅਨ ਐਕਸਪ੍ਰੈਸ ਪੜ੍ਹਨਾ ਚਾਹੀਦਾ ਹੈ ਜਿਸ ਵਿੱਚ ਕਮਲਨਾਥ ਦਾ ਜ਼ਿਕਰ ਹੈ, ਜੋ ਕਿ ਭੀੜ ਦੀ ਅਗਵਾਈ ਕਰ ਰਿਹਾ ਸੀ। ਜਿਸ ਨੇ ਗੁਰਦੁਆਰਾ ਰਕਾਬਗੰਜ ਨੂੰ ਅੱਗ ਲਾ ਦਿੱਤੀ ਅਤੇ 2 ਸਿੱਖਾਂ ਨੂੰ ਜ਼ਿੰਦਾ ਸਾੜ ਦਿੱਤਾ ਅਤੇ ਮੇਰੀ ਕਿਤਾਬ A Tree Shook Delhi and Journalist Sanjay Suri’s book ਜ਼ਰੂਰ ਪੜ੍ਹੋ।
Punjab Cong President @RajaBrar_INC should read Indian Express of 2nd Nov1984 which mentions @OfficeOfKNath was leading mob which set Gurdwara Rakabganj on fire & burnt 2 Sikhs alive, also read my book When A Tree Shook Delhi and Journalist Sanjay Suri’s book. #1984SikhGenocide https://t.co/AUoVf7WPHT
— H S Phoolka (@hsphoolka) October 31, 2023
ਇਹ ਵੀ ਪੜ੍ਹੋ: ਜੰਗ-ਏ-ਸਿਆਸਤ ! 'ਮੈਨੂੰ ਤੇ ਭਗਵੰਤ ਮਾਨ ਨੂੰ ਇੱਕ ਕਮਰੇ 'ਚ ਬੰਦ ਕਰ ਦਿਓ....ਜਿਹੜਾ ਜਿੱਤਿਆ ਬਾਹਰ ਆ ਜਾਵੇਗਾ'