Punjab News: ਮਜੀਠੀਆ ਦਾ ਸਵਾਲ...ਦੋਹਰਾ ਮਾਪਦੰਡ ਕਿਉਂ? SSP ਸਾਬ ਤੁਹਾਡੀਆਂ ਲੱਤਾਂ ਕੰਬ ਉੱਠੀਆਂ, ਮਗਰ ਕਾਨੂੰਨ ਚੱਲ਼ੂਗਾ!
Punjab News: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਪੰਜਾਬ ਪੁਲਿਸ ਉੱਪਰ ਗੰਭੀਰ ਸਵਾਲ ਉਠਾਏ ਹਨ। ਰੂਪਨਗਰ ਦੀ ਅਸਿਸਟੈਂਟ ਪ੍ਰੋਫੈਸਰ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਨੂੰ ਲੈ ਕੇ ਮਜੀਠੀਆ ਨੇ ਸਵਾਲ ਕੀਤਾ ਹੈ ਕਿ ਸੁਸਾਇਡ ਨੋਟ ਹੋਣ ਦੇ ਬਾਵਜੂਦ ਪੁਲਿਸ ਪਰਚਾ ਦਰਜ ਕਿਉਂ ਨਹੀਂ ਕਰ ਰਹੀ।

ਬਿਕਰਮ ਮਜੀਠੀਆ ਨੇ ਟਵੀਟ ਕਰਕੇ ਕਿਹਾ...ਕਿਹੜੇ ਕਾਨੂੰਨ ਦਾ ਸਹਾਰਾ ਲਏ ਰਹੇ ਹੋ SSP ਸਾਬ ? ਤੁਸੀਂ suicide ਨੋਟ ਤੇ ਪਰਚਾ ਦਰਜ ਨਹੀਂ ਕਰ ਰਹੇ ?
ਤੁਹਾਡੀ ਮਜਬੂਰੀ ਕੀ ਹੈ ? ਦੋਹਰਾ ਮਾਪਦੰਡ ਕਿਉਂ? SSP ਸਾਬ ਤੁਹਾਡੀ ਲੱਤਾਂ ਕੰਬ ਉੱਠੀਆਂ ਨੇ, ਮਗਰ ਕਾਨੂੰਨ ਚੱਲ਼ੂਗਾ !
ਕਾਨੂੰਨ ਪ੍ਰਧਾਨ ਮੰਤਰੀ ਲਈ ਉਹੋ, ਮੰਤਰੀ ਲਈ ਵੀ ਤੇ ਸੰਤਰੀ ਲਈ ਵੀ ਉਹੀ ਆ।
ਤੁਸੀਂ ਕਾਨੂੰਨ ਲਾਗੂ ਕਰਨ ਤੋਂ ਘਬਰਾਅ ਰਹੇ ਹੋ!!!#JusticeFor1158
@1158APFront5aab @DGPPunjabPolice @BhagwantMann @harjotbains
ਕਿਹੜੇ ਕਾਨੂੰਨ ਦਾ ਸਹਾਰਾ ਲਏ ਰਹੇ ਹੋ SSP ਸਾਬ ? ਤੁਸੀਂ suicide ਨੋਟ ਤੇ ਪਰਚਾ ਦਰਜ ਨਹੀਂ ਕਰ ਰਹੇ ?
— Bikram Singh Majithia (@bsmajithia) October 23, 2023
ਤੁਹਾਡੀ ਮਜਬੂਰੀ ਕੀ ਹੈ ? ਦੋਹਰਾ ਮਾਪਦੰਡ ਕਿਉਂ? SSP ਸਾਬ ਤੁਹਾਡੀ ਲੱਤਾਂ ਕੰਬ ਉੱਠੀਆਂ ਨੇ, ਮਗਰ ਕਾਨੂੰਨ ਚੱਲ਼ੂਗਾ !
ਕਾਨੂੰਨ ਪ੍ਰਧਾਨ ਮੰਤਰੀ ਲਈ ਉਹੋ , ਮੰਤਰੀ ਲਈ ਵੀ ਤੇ ਸੰਤਰੀ ਲਈ ਵੀ ਉਹੀ ਆ।
ਤੁਸੀਂ ਕਾਨੂੰਨ ਲਾਗੂ ਕਰਨ ਤੋਂ ਘਬਰਾਅ… pic.twitter.com/He2vCDyF4x
ਇਹ ਵੀ ਪੜ੍ਹੋ: OPD close: ਅੱਜ ਚੰਡੀਗੜ੍ਹ ਦੇ ਸਰਕਾਰੀ ਹਸਪਤਾਲਾਂ ‘ਚ OPD ਸੇਵਾ ਰਹੇਗੀ ਬੰਦ, PGI ਸਮੇਤ ਇਨ੍ਹਾਂ ਹਸਪਤਾਲਾਂ 'ਚ ਐਮਰਜੈਂਸੀ ਰਹੇਗੀ ਖੁਲ੍ਹੀ, ਜਾਣੋ
ਦੱਸ ਦਈਏ ਕਿ ਰੂਪਨਗਰ ਦੀ ਵਸਨੀਕ 35 ਸਾਲਾ ਮਹਿਲਾ ਸ਼ਨਾਖਤ ਬਲਵਿੰਦਰ ਕੌਰ ਨੇ ਸਰਹਿੰਦ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਉਹ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਗੰਭੀਰਪੁਰ ਪਿੰਡ ਵਿੱਚ ਸਥਿਤ ਰਿਹਾਇਸ਼ ਨੇੜੇ ਦੋ ਮਹੀਨੇ ਤੋਂ ਧਰਨਾ ਦੇ ਰਹੇ 1158 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਫਰੰਟ ਜਥੇਬੰਦੀ ਦੇ 483 ਮੈਂਬਰਾਂ ਵਿੱਚ ਸ਼ਾਮਲ ਸੀ।
ਪੀੜਤ ਬਲਵਿੰਦਰ ਕੌਰ ਦਾ ਖ਼ੁਦਕੁਸ਼ੀ ਪੱਤਰ ਵੀ ਬਰਾਮਦ ਹੋਇਆ ਹੈ, ਜਿਸ ਵਿੱਚ ਉਸ ਨੇ ਦੋਸ਼ ਲਗਾਇਆ ਹੈ ਕਿ ਸਿੱਖਿਆ ਮੰਤਰੀ ਉਸ ਦੀ ਮੌਤ ਲਈ ਜ਼ਿੰਮੇਵਾਰ ਹੈ। ਉਹ 3 ਦਸੰਬਰ 2021 ਨੂੰ ਸਹਾਇਕ ਪ੍ਰੋਫੈਸਰ ਵਜੋਂ ਨਿਯੁਕਤ ਹੋਣ ਤੋਂ ਬਾਅਦ ਲਗਾਤਾਰ ਔਕੜਾਂ ਦਾ ਸਾਹਮਣਾ ਕਰ ਰਹੀ ਸੀ।
ਇਹ ਵੀ ਪੜ੍ਹੋ: Punjab news: ਜੇਲ੍ਹ ‘ਚ ਬੰਦ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਮਿਲੀ ਜ਼ਮਾਨਤ, ਇਸ ਮਾਮਲੇ ‘ਚ ਕੀਤਾ ਗਿਆ ਸੀ ਗ੍ਰਿਫ਼ਤਾਰ