ਮਜੀਠੀਆ ਵੱਲੋਂ ਸਿੱਧੂ ਜੋਕਿੰਗ ਪ੍ਰਧਾਨ ਕਰਾਰ, ਕਾਂਗਰਸ 'ਤੇ ਉਠਾਏ ਸਵਾਲ
ਬਿਕਰਮਮਜੀਠੀਆ ਨੇ ਕਿਹਾ ਕਾਂਗਰਸ ਪਾਰਟੀ ਆਪਣੇ ਸਾਢੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਦੀ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ।
ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਅੱਜ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੱਧੂ ਉੱਪਰ ਹਮਲਾ ਬੋਲਿਆ ਹੈ। ਸਿੱਧੂ 'ਤੇ ਤਿੱਖੇ ਨਿਸ਼ਾਨੇ ਸਾਧਦੇ ਹੋਏ ਮਜੀਠੀਆ ਨੇ ਕਿਹਾ ਕਿ ਕਾਂਗਰਸ ਦੀ ਡੁੱਬਦੀ ਬੇੜੀ ਨੂੰ ਹੁਣ ਜੋਕਿੰਗ ਪ੍ਰਧਾਨ ਵੀ ਨਹੀਂ ਬਚਾ ਸਕਦਾ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਸਾਢੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਦੀ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ। ਪੰਜਾਬ ਦੇ ਲੋਕ ਹੁਣ ਉਨ੍ਹਾਂ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜ਼ਰੂਰ ਜਵਾਬ ਦੇਣਗੇ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਘਰ-ਘਰ ਨੌਕਰੀ ਸਣੇ ਹਰ ਮੁੱਦੇ 'ਤੇ ਧੋਖਾ ਦਿੱਤਾ ਹੈ। ਹੁਣ ਕਾਂਗਰਸ ਸਮਝਦੀ ਹੈ ਕਿ ਜੋਕਿੰਗ ਪ੍ਰਧਾਨ ਲਾ ਕੇ ਲੋਕਾਂ ਨੂੰ ਬੇਵਕੂਫ ਬਣਾ ਦੇਣਗੇ। ਉਨ੍ਹਾਂ ਕਿਹਾ ਕਿ ਪੁਰਾਣਾ ਮਾਫੀਆ ਨਵੇਂ ਪ੍ਰਧਾਨ ਨਾਲ ਤੁਰੇ ਫਿਰਦੇ ਹਨ। ਉਨ੍ਹਾਂ ਕਿਹਾ ਕਿ ਸਾਫ ਹੋ ਗਿਆ ਹੈ ਕਿ ਦਰਸ਼ਨ ਬਰਾੜ ਨੇ ਡੇਢ ਕਰੋੜ ਦੀ ਠੱਗੀ ਮਾਰੀ ਹੈ।
ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਦੀ ਚਿੱਠੀ ਬਾਰੇ ਕਿਹਾ ਕਿ ਇਕੱਲੇ ਸੋਢੀ ਤੇ ਹੀ ਕਿਉਂ ਸਾਰੇ ਵਿਭਾਗਾਂ 'ਚ ਠੱਗੀ ਚੱਲ ਰਹੀ ਹੈ। ਹਰ ਵਜੀਰ ਨੇ ਧਾਂਦਲੀ ਕੀਤੀ ਹੈ। ਸ਼ਰਾਬ ਨਾਲ ਮੌਤਾਂ ਵਾਲਾ ਮਾਮਲਾ ਵੀ ਖਤਮ ਹੋ ਗਿਆ ਕਿਉਂਕਿ ਬੰਦੇ ਸਿੱਧੂ ਨਾਲ ਚਲੇ ਗਏ। ਮੁੱਖ ਮੰਤਰੀ ਤਾਂ ਜਿੰਮੇਵਾਰ ਹੈ ਪਰ 18 ਵਜੀਰ ਵੀ ਜਿੰਮੇਵਾਰ ਹਨ।
ਮਜੀਠੀਆ ਨੇ ਕਿਹਾ ਕਿ ਸਿੱਧੂ ਨੇ ਦਾਅਵਾ ਕੀਤਾ ਸੀ ਕਿ ਜੌੜਾ ਫਾਟਕ ਹਾਦਸੇ ਦੇ ਪੀੜਤਾਂ ਨੂੰ ਗੋਦ ਲਊ ਪਰ ਕਿਸੇ ਨੂੰ ਗੋਦ ਨਹੀਂ ਲਿਆ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਨੂੰ ਅਪੀਲ ਹੈ ਕਿ ਸਾਰੇ ਪੀੜਤਾਂ ਨੂੰ ਨੌਕਰੀ ਦਿੱਤੀ ਜਾਵੇ। ਇਸ ਦੇ ਨਾਲ ਹੀ ਜਿਨ੍ਹਾਂ ਕਰਕੇ ਹਾਦਸਾ ਵਾਪਰਿਆ, ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ: Mirabai Chanu Appointed AddlSP: ਮੀਰਾਬਾਈ ਚਾਨੂੰ ਪੁਲਿਸ 'ਚ ਐਸਪੀ ਨਿਯੁਕਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904