ਪੜਚੋਲ ਕਰੋ

ਬਰਡ ਫਲੂ ਨੂੰ ਲੈ ਕੇ ਦੇਸ਼ 'ਚ ਹਾਹਾਕਾਰ! ਪੰਜਾਬ ਸਣੇ 9 ਸੂਬਿਆਂ 'ਚ ਅਲਰਟ, ਚਿਕਨ ਖਾਣ ਵਾਲੇ ਸਾਵਧਾਨ

ਇਸ ਸਮੇਂ ਦੁਨੀਆ 'ਚ ਬਰਡ ਫਲੂ ਨੇ ਤਰਥੱਲੀ ਮੱਚਾ ਰੱਖਈ ਹੈ। ਹੁਣ ਭਾਰਤ 'ਚ ਇਹ ਤੇਜ਼ੀ ਦੇ ਨਾਲ ਪੈਰ ਪਸਾਰ ਰਿਹਾ ਹੈ। ਜਿਸ ਕਰਕੇ ਕੇਂਦਰ ਸਰਕਾਰ ਦੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਨੇ ਬਰਡ ਫਲੂ ਨੂੰ ਲੈ ਕੇ ਪੰਜਾਬ ਸਮੇਤ 9 ਸੂਬਿਆਂ ਲਈ

ਇਸ ਸਮੇਂ ਦੁਨੀਆ ਦੇ ਵਿੱਚ H5N1 ਮਤਲਬ ਬਰਡ ਫਲੂ ਨੇ ਤਰਥੱਲੀ ਮੱਚਾ ਰੱਖਈ ਹੈ। ਹੁਣ ਭਾਰਤ ਦੇ ਵਿੱਚ ਇਹ ਤੇਜ਼ੀ ਦੇ ਨਾਲ ਪੈਰ ਪਸਾਰ ਰਿਹਾ ਹੈ। ਜਿਸ ਕਰਕੇ ਕੇਂਦਰ ਸਰਕਾਰ ਦੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਨੇ ਬਰਡ ਫਲੂ (H5N1) ਨੂੰ ਲੈ ਕੇ ਪੰਜਾਬ ਸਮੇਤ 9 ਸੂਬਿਆਂ ਲਈ ਅਲਰਟ ਜਾਰੀ ਕੀਤਾ ਹੈ। ਮੰਤਰਾਲੇ ਦੀ ਸਕੱਤਰ ਅਲਕਾ ਉਪਾਧਿਆਏ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਏਵੀਅਨ ਇਨਫਲੂਐਂਜ਼ਾ (ਐਚ5ਐਨ1) ਵਾਇਰਸ ਨੇ ਭਾਰਤ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਜੋ ਲੋਕ ਸੰਕਰਮਿਤ ਚਿਕਨ ਖਾਂਦੇ ਹਨ, ਉਹ ਵਾਇਰਸ ਨਾਲ ਸੰਕਰਮਿਤ ਹੋ ਸਕਦੇ ਹਨ।

ਹੋਰ ਪੜ੍ਹੋ : ਪੰਜਾਬ ਪੁਲਿਸ ਦਾ ਸਖਤ ਐਕਸ਼ਨ! ਹੋਲੇ-ਮੁਹੱਲੇ ਵਿਖੇ ਟ੍ਰੈਕਟਰਾਂ ਅਤੇ ਟਰੱਕਾਂ ‘ਤੇ ਸਪੀਕਰਾਂ ਦੀ ਵਰਤੋਂ ‘ਤੇ ਲਗਾਈ ਮੁਕੰਮਲ ਪਾਬੰਦੀ, ਉਲੰਘਣਾ ਕਰਨ ਵਾਲਿਆਂ 'ਤੇ ਹੋਏਗੀ ਕਾਰਵਾਈ 

ਪੰਜਾਬ ਸਣੇ 9 ਸੂਬਿਆਂ 'ਚ ਅਲਰਟ ਜਾਰੀ

ਮੰਤਰਾਲੇ ਦੁਆਰਾ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ, 'ਜਨਵਰੀ 2025 ਤੋਂ, ਸਰਕਾਰੀ ਮਲਕੀਅਤ ਵਾਲੇ ਪੋਲਟਰੀ ਫਾਰਮਾਂ ਸਮੇਤ 9 ਸੂਬਿਆਂ ਵਿੱਚ ਏਵੀਅਨ ਫਲੂ (H5N1) ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਇਸ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਤੁਰੰਤ ਧਿਆਨ ਦੇਣ ਦੀ ਲੋੜ ਹੈ। ਸਾਰੇ ਸਰਕਾਰੀ, ਵਪਾਰਕ ਅਤੇ ਬੈਕਯਾਰਡ ਪੋਲਟਰੀ ਫਾਰਮਾਂ ਨੂੰ ਜੈਵਿਕ ਸੁਰੱਖਿਆ ਉਪਾਵਾਂ ਨੂੰ ਮਜ਼ਬੂਤ ​​ਕਰਨਾ ਹੋਵੇਗਾ।

ਕੇਂਦਰ ਸਰਕਾਰ ਵੱਲੋਂ ਅਧਿਕਾਰੀਆਂ ਨੂੰ ਦਿੱਤੇ ਗਏ ਇਹ ਆਦੇਸ਼

ਕੇਂਦਰ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਸਾਰੇ ਸਰਕਾਰੀ ਪੋਲਟਰੀ ਫਾਰਮਾਂ ਦਾ ਬਾਇਓ ਸਕਿਓਰਿਟੀ ਆਡਿਟ ਜਲਦੀ ਤੋਂ ਜਲਦੀ ਕਰਵਾਇਆ ਜਾਵੇ ਅਤੇ ਕਮੀਆਂ ਨੂੰ ਤੁਰੰਤ ਦੂਰ ਕੀਤਾ ਜਾਵੇ। ਇਸ ਤੋਂ ਇਲਾਵਾ, ਪੋਲਟਰੀ ਫਾਰਮ ਦੇ ਕਰਮਚਾਰੀਆਂ ਲਈ ਜੈਵਿਕ ਸੁਰੱਖਿਆ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਅਤੇ ਅਸਧਾਰਨ ਮੌਤ ਦਰ ਦੀ ਸਮੇਂ ਸਿਰ ਰਿਪੋਰਟਿੰਗ ਨੂੰ ਯਕੀਨੀ ਬਣਾਉਣ ਲਈ ਜਾਗਰੂਕਤਾ ਪ੍ਰੋਗਰਾਮ ਸ਼ੁਰੂ ਕੀਤੇ ਜਾਣੇ ਚਾਹੀਦੇ ਹਨ।

ਸੂਬਿਆਂ ਨੂੰ ਏਵੀਅਨ ਫਲੂ ਦਾ ਮੁਕਾਬਲਾ ਕਰਨ ਲਈ ਰਾਸ਼ਟਰੀ ਕਾਰਜ ਯੋਜਨਾ ਦੀ ਸਖਤੀ ਨਾਲ ਪਾਲਣਾ ਕਰਨ, ਤਤਕਾਲ ਪ੍ਰਤੀਕਿਰਿਆ ਟੀਮਾਂ ਨੂੰ ਸਰਗਰਮ ਕਰਨ ਅਤੇ ਵੈਟਰਨਰੀ ਅਤੇ ਲੈਬਾਂ ਦੀ ਗਿਣਤੀ ਵਧਾਉਣ ਲਈ ਕਿਹਾ ਗਿਆ ਹੈ। ਕੇਂਦਰ ਨੇ ਕਿਹਾ ਹੈ ਕਿ ਇਨ੍ਹਾਂ ਉਪਾਵਾਂ ਵੱਲ ਤੁਰੰਤ ਧਿਆਨ ਦੇਣ ਨਾਲ ਏਵੀਅਨ ਫਲੂ ਦੇ ਫੈਲਣ ਨੂੰ ਰੋਕਣ ਵਿੱਚ ਮਦਦ ਮਿਲੇਗੀ।

ਬਰਡ ਫਲੂ ਦੇ ਲੱਛਣ

ਬਰਡ ਫਲੂ ਦੇ ਲੱਛਣ, ਖ਼ਾਸ ਤੌਰ ‘ਤੇ H5N1 ਵਰਗੇ ਸਟਰੇਨ ਦੇ ਕਾਰਨ, ਵੱਖ-ਵੱਖ ਹੋ ਸਕਦੇ ਹਨ, ਪਰ ਇਹ ਅਕਸਰ ਆਮ ਇਨਫਲੂਐਂਜ਼ਾ ਦੇ ਲੱਛਣਾਂ ਨਾਲ ਮਿਲਦੇ-ਜੁਲਦੇ ਹੁੰਦੇ ਹਨ। ਬਰਡ ਫਲੂ ਦੇ ਮੁੱਖ ਲੱਛਣ ਇਹ ਹਨ:

ਅੱਖਾਂ ਦਾ ਲਾਲ ਹੋਣਾ
ਬੁਖਾਰ
ਖੰਘ
ਥਕਾਵਟ
ਮਾਸਪੇਸ਼ੀਆਂ ਵਿੱਚ ਦਰਦ
ਗਲੇ ਵਿੱਚ ਖ਼ਰਾਸ਼
ਘਬਰਾਹਟ ਮਹਿਸੂਸ ਹੋਣਾ
ਉਲਟੀ ਅਤੇ ਦਸਤ
ਗੈਸਟ੍ਰੋ ਦੀ ਸਮੱਸਿਆ
ਨੱਕ ਬੰਦ ਹੋਣਾ ਜਾਂ ਵਗਣਾ
ਸਾਂਹ ਲੈਣ ਵਿੱਚ ਦਿੱਕਤ
ਇਹ ਸਭ ਲੱਛਣ ਬਰਡ ਫਲੂ ਦੇ ਸੰਕੇਤ ਹੋ ਸਕਦੇ ਹਨ।

ਬਰਡ ਫਲੂ (ਏਵੀਅਨ ਇਨਫਲੂਐਂਜ਼ਾ) ਕੀ ਹੈ?

ਬਰਡ ਫਲੂ, ਜਿਸ ਨੂੰ ਏਵੀਅਨ ਇਨਫਲੂਐਂਜ਼ਾ ਵੀ ਕਿਹਾ ਜਾਂਦਾ ਹੈ, ਮੁੱਖ ਤੌਰ ‘ਤੇ ਪੰਛੀਆਂ ਨੂੰ ਪ੍ਰਭਾਵਿਤ ਕਰਦਾ ਹੈ, ਪਰ ਕੁਝ ਹਾਲਤਾਂ ਵਿੱਚ ਇਹ ਮਨੁੱਖਾਂ ਨੂੰ ਵੀ ਸੰਕਰਮਿਤ ਕਰ ਸਕਦਾ ਹੈ। ਇਹ ਵਾਇਰਸ ਸੰਕਰਮਿਤ ਪੰਛੀਆਂ ਜਾਂ ਦੂਸ਼ਿਤ ਵਾਤਾਵਰਣ ਨਾਲ ਸਿੱਧੇ ਸੰਪਰਕ ਵਿੱਚ ਆਉਣ ਕਾਰਨ ਫੈਲਦਾ ਹੈ।

ਜਿਹੜੇ ਵਿਅਕਤੀ ਸੰਕਰਮਿਤ ਪੰਛੀਆਂ ਨੂੰ ਸੰਭਾਲਦੇ ਹਨ ਜਾਂ ਪੋਲਟਰੀ ਫਾਰਮ ਨਾਲ ਨਜ਼ਦੀਕੀ ਸੰਪਰਕ ਵਿੱਚ ਰਹਿੰਦੇ ਹਨ, ਉਨ੍ਹਾਂ ਨੂੰ ਏਵੀਅਨ ਇਨਫਲੂਐਂਜ਼ਾ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਇਸ ਤੋਂ ਇਲਾਵਾ, ਚਿਕਨ ਨੂੰ ਚੰਗੀ ਤਰ੍ਹਾਂ ਨਾ ਪਕਾ ਕੇ ਖਾਣ ਨਾਲ ਵੀ ਇਹ ਵਾਇਰਸ ਮਨੁੱਖਾਂ ਵਿੱਚ ਫੈਲ ਸਕਦਾ ਹੈ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਸਰਦ ਰੁੱਤ ਸੈਸ਼ਨ ਵਿੱਚ ਇਹ 14 ਵੱਡੇ ਬਿੱਲ ਪੇਸ਼ ਕਰੇਗੀ ਮੋਦੀ ਸਰਕਾਰ, ਹੋਈ ਸਰਬ ਪਾਰਟੀ ਮੀਟਿੰਗ, ਵਿਰੋਧੀ ਧਿਰ ਕਰੇਗੀ ਵੱਡਾ ਹੰਗਾਮਾ !
ਸਰਦ ਰੁੱਤ ਸੈਸ਼ਨ ਵਿੱਚ ਇਹ 14 ਵੱਡੇ ਬਿੱਲ ਪੇਸ਼ ਕਰੇਗੀ ਮੋਦੀ ਸਰਕਾਰ, ਹੋਈ ਸਰਬ ਪਾਰਟੀ ਮੀਟਿੰਗ, ਵਿਰੋਧੀ ਧਿਰ ਕਰੇਗੀ ਵੱਡਾ ਹੰਗਾਮਾ !
ਪਸ਼ੂਆਂ 'ਚ ਤੇਜ਼ੀ ਨਾਲ ਫੈਲ ਰਹੀ ਇਹ ਬਿਮਾਰੀ, ਹੁਣ ਤੱਕ 8 ਮਰੇ, ਪੰਜਾਬ ਦੇ ਪਸ਼ੂਪਾਲਕਾਂ 'ਚ ਮੱਚੀ ਹਾਹਾਕਾਰ, ਵਿਭਾਗ ਵੱਲੋਂ ਸੈਂਪਲ ਭਰੇ ਗਏ
ਪਸ਼ੂਆਂ 'ਚ ਤੇਜ਼ੀ ਨਾਲ ਫੈਲ ਰਹੀ ਇਹ ਬਿਮਾਰੀ, ਹੁਣ ਤੱਕ 8 ਮਰੇ, ਪੰਜਾਬ ਦੇ ਪਸ਼ੂਪਾਲਕਾਂ 'ਚ ਮੱਚੀ ਹਾਹਾਕਾਰ, ਵਿਭਾਗ ਵੱਲੋਂ ਸੈਂਪਲ ਭਰੇ ਗਏ
Punjab News: ਪੰਜਾਬ 'ਚ ਪ੍ਰਾਪਰਟੀ ਟੈਕਸ ਵਸੂਲੀ ਨੂੰ ਲੈ ਨਵੇਂ ਆਦੇਸ਼, ਹੁਣ ਮੌਕੇ 'ਤੇ ਹੀ ਇਕੱਠਾ ਕੀਤਾ ਜਾਵੇਗਾ ਟੈਕਸ; ਘਰ-ਘਰ ਜਾ ਕੇ...
ਪੰਜਾਬ 'ਚ ਪ੍ਰਾਪਰਟੀ ਟੈਕਸ ਵਸੂਲੀ ਨੂੰ ਲੈ ਨਵੇਂ ਆਦੇਸ਼, ਹੁਣ ਮੌਕੇ 'ਤੇ ਹੀ ਇਕੱਠਾ ਕੀਤਾ ਜਾਵੇਗਾ ਟੈਕਸ; ਘਰ-ਘਰ ਜਾ ਕੇ...
CM ਮਾਨ ਦੀ ਗ੍ਰਹਿ ਮੰਤਰੀ ਨੂੰ ਚਿੱਠੀ, FCI ਪੰਜਾਬ–ਚੰਡੀਗੜ੍ਹ ਜੋਨ ਦੇ DG ਪਦ ਲਈ ਪੰਜਾਬ ਕੈਡਰ ਦੇ IPS ਅਧਿਕਾਰੀ ਦੀ ਨਿਯੁਕਤੀ ਦੀ ਕੀਤੀ ਮੰਗ
CM ਮਾਨ ਦੀ ਗ੍ਰਹਿ ਮੰਤਰੀ ਨੂੰ ਚਿੱਠੀ, FCI ਪੰਜਾਬ–ਚੰਡੀਗੜ੍ਹ ਜੋਨ ਦੇ DG ਪਦ ਲਈ ਪੰਜਾਬ ਕੈਡਰ ਦੇ IPS ਅਧਿਕਾਰੀ ਦੀ ਨਿਯੁਕਤੀ ਦੀ ਕੀਤੀ ਮੰਗ
Advertisement

ਵੀਡੀਓਜ਼

Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
Big Breaking News | PU Senate Election ਨੂੰ ਮਿਲੀ ਹਰੀ ਝੰਡੀ, 2026 'ਚ ਹੋਣਗੀਆਂ ਚੋਣਾਂ  | Panjab University
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਰਦ ਰੁੱਤ ਸੈਸ਼ਨ ਵਿੱਚ ਇਹ 14 ਵੱਡੇ ਬਿੱਲ ਪੇਸ਼ ਕਰੇਗੀ ਮੋਦੀ ਸਰਕਾਰ, ਹੋਈ ਸਰਬ ਪਾਰਟੀ ਮੀਟਿੰਗ, ਵਿਰੋਧੀ ਧਿਰ ਕਰੇਗੀ ਵੱਡਾ ਹੰਗਾਮਾ !
ਸਰਦ ਰੁੱਤ ਸੈਸ਼ਨ ਵਿੱਚ ਇਹ 14 ਵੱਡੇ ਬਿੱਲ ਪੇਸ਼ ਕਰੇਗੀ ਮੋਦੀ ਸਰਕਾਰ, ਹੋਈ ਸਰਬ ਪਾਰਟੀ ਮੀਟਿੰਗ, ਵਿਰੋਧੀ ਧਿਰ ਕਰੇਗੀ ਵੱਡਾ ਹੰਗਾਮਾ !
ਪਸ਼ੂਆਂ 'ਚ ਤੇਜ਼ੀ ਨਾਲ ਫੈਲ ਰਹੀ ਇਹ ਬਿਮਾਰੀ, ਹੁਣ ਤੱਕ 8 ਮਰੇ, ਪੰਜਾਬ ਦੇ ਪਸ਼ੂਪਾਲਕਾਂ 'ਚ ਮੱਚੀ ਹਾਹਾਕਾਰ, ਵਿਭਾਗ ਵੱਲੋਂ ਸੈਂਪਲ ਭਰੇ ਗਏ
ਪਸ਼ੂਆਂ 'ਚ ਤੇਜ਼ੀ ਨਾਲ ਫੈਲ ਰਹੀ ਇਹ ਬਿਮਾਰੀ, ਹੁਣ ਤੱਕ 8 ਮਰੇ, ਪੰਜਾਬ ਦੇ ਪਸ਼ੂਪਾਲਕਾਂ 'ਚ ਮੱਚੀ ਹਾਹਾਕਾਰ, ਵਿਭਾਗ ਵੱਲੋਂ ਸੈਂਪਲ ਭਰੇ ਗਏ
Punjab News: ਪੰਜਾਬ 'ਚ ਪ੍ਰਾਪਰਟੀ ਟੈਕਸ ਵਸੂਲੀ ਨੂੰ ਲੈ ਨਵੇਂ ਆਦੇਸ਼, ਹੁਣ ਮੌਕੇ 'ਤੇ ਹੀ ਇਕੱਠਾ ਕੀਤਾ ਜਾਵੇਗਾ ਟੈਕਸ; ਘਰ-ਘਰ ਜਾ ਕੇ...
ਪੰਜਾਬ 'ਚ ਪ੍ਰਾਪਰਟੀ ਟੈਕਸ ਵਸੂਲੀ ਨੂੰ ਲੈ ਨਵੇਂ ਆਦੇਸ਼, ਹੁਣ ਮੌਕੇ 'ਤੇ ਹੀ ਇਕੱਠਾ ਕੀਤਾ ਜਾਵੇਗਾ ਟੈਕਸ; ਘਰ-ਘਰ ਜਾ ਕੇ...
CM ਮਾਨ ਦੀ ਗ੍ਰਹਿ ਮੰਤਰੀ ਨੂੰ ਚਿੱਠੀ, FCI ਪੰਜਾਬ–ਚੰਡੀਗੜ੍ਹ ਜੋਨ ਦੇ DG ਪਦ ਲਈ ਪੰਜਾਬ ਕੈਡਰ ਦੇ IPS ਅਧਿਕਾਰੀ ਦੀ ਨਿਯੁਕਤੀ ਦੀ ਕੀਤੀ ਮੰਗ
CM ਮਾਨ ਦੀ ਗ੍ਰਹਿ ਮੰਤਰੀ ਨੂੰ ਚਿੱਠੀ, FCI ਪੰਜਾਬ–ਚੰਡੀਗੜ੍ਹ ਜੋਨ ਦੇ DG ਪਦ ਲਈ ਪੰਜਾਬ ਕੈਡਰ ਦੇ IPS ਅਧਿਕਾਰੀ ਦੀ ਨਿਯੁਕਤੀ ਦੀ ਕੀਤੀ ਮੰਗ
Punjab Weather Today: ਪੰਜਾਬੀਓ ਧਿਆਨ ਦਿਓ! ਅੱਜ ਤੇ ਕੱਲ੍ਹ ਲਈ ਸ਼ੀਤ ਲਹਿਰ ਦਾ ਯੈਲੋ ਅਲਰਟ ਜਾਰੀ, ਫਰੀਦਕੋਟ ਸ਼ਿਮਲਾ ਤੋਂ ਵੀ ਠੰਡਾ, ਇੱਕ ਦਮ ਡਿੱਗੇਗਾ ਪਾਰਾ...
Punjab Weather Today: ਪੰਜਾਬੀਓ ਧਿਆਨ ਦਿਓ! ਅੱਜ ਤੇ ਕੱਲ੍ਹ ਲਈ ਸ਼ੀਤ ਲਹਿਰ ਦਾ ਯੈਲੋ ਅਲਰਟ ਜਾਰੀ, ਫਰੀਦਕੋਟ ਸ਼ਿਮਲਾ ਤੋਂ ਵੀ ਠੰਡਾ, ਇੱਕ ਦਮ ਡਿੱਗੇਗਾ ਪਾਰਾ...
Punjabi Singer: ਮਸ਼ਹੂਰ ਪੰਜਾਬੀ ਗਾਇਕ ਖਿਲਾਫ ਬਲਾਤਕਾਰ ਦਾ ਦੋਸ਼, ਔਰਤ ਖੁਲਾਸਾ ਕਰ ਬੋਲੀ- ਵਿਆਹੇ ਹੋਣ ਦੇ ਬਾਵਜੂਦ ਵਾਰ-ਵਾਰ ਸਰੀਰਕ ਸੰਬੰਧ...
ਮਸ਼ਹੂਰ ਪੰਜਾਬੀ ਗਾਇਕ ਖਿਲਾਫ ਬਲਾਤਕਾਰ ਦਾ ਦੋਸ਼, ਔਰਤ ਖੁਲਾਸਾ ਕਰ ਬੋਲੀ- ਵਿਆਹੇ ਹੋਣ ਦੇ ਬਾਵਜੂਦ ਵਾਰ-ਵਾਰ ਸਰੀਰਕ ਸੰਬੰਧ...
Ludhiana: ਲੁਧਿਆਣਾ 'ਚ ਵਿਆਹ ਸਮਾਰੋਹ ਦੌਰਾਨ ਗੈਂਗਸਟਰਾਂ ਨੇ ਤਾਬੜਤੋੜ ਚਲਾਈਆਂ ਗੋਲੀਆਂ,  2 ਦੀ ਮੌਤ ਤੇ 7 ਜ਼ਖਮੀ, ਜਾਣੋ ਪੂਰਾ ਮਾਮਲਾ ਹੈ ਕੀ?
Ludhiana: ਲੁਧਿਆਣਾ 'ਚ ਵਿਆਹ ਸਮਾਰੋਹ ਦੌਰਾਨ ਗੈਂਗਸਟਰਾਂ ਨੇ ਤਾਬੜਤੋੜ ਚਲਾਈਆਂ ਗੋਲੀਆਂ, 2 ਦੀ ਮੌਤ ਤੇ 7 ਜ਼ਖਮੀ, ਜਾਣੋ ਪੂਰਾ ਮਾਮਲਾ ਹੈ ਕੀ?
ਅਕਾਲੀ ਨੇਤਾ ਦੀ ਧੀ ਤੜਕ ਸਵੇਰੇ ਹੋਈ ਰਿਹਾਅ, ਤਰਨਤਾਰਨ ਅਦਾਲਤ ਵੱਲੋਂ 8 ਘੰਟਿਆਂ ਦੀ ਸੁਣਵਾਈ ਤੋਂ ਬਾਅਦ ਆਇਆ ਵੱਡਾ ਫ਼ੈਸਲਾ
ਅਕਾਲੀ ਨੇਤਾ ਦੀ ਧੀ ਤੜਕ ਸਵੇਰੇ ਹੋਈ ਰਿਹਾਅ, ਤਰਨਤਾਰਨ ਅਦਾਲਤ ਵੱਲੋਂ 8 ਘੰਟਿਆਂ ਦੀ ਸੁਣਵਾਈ ਤੋਂ ਬਾਅਦ ਆਇਆ ਵੱਡਾ ਫ਼ੈਸਲਾ
Embed widget