ਅਨਿਲ ਵਿੱਜ ਨੇ ਪੰਜਾਬ ਸਰਕਾਰ 'ਤੇ ਸਾਧਿਆ ਨਿਸ਼ਾਨਾ, ਕਿਹਾ- ਬੱਚਾ ਪਾਰਟੀ ਨੂੰ ਮੁੱਦਿਆਂ ਦੀ ਜਾਣਕਾਰੀ ਨਹੀਂ
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਪੰਜਾਬ ਸਰਕਾਰ ਨੂੰ ਬਾਲ ਪਾਰਟੀ ਦੱਸਦਿਆਂ ਹਰਿਆਣਾ ਸਰਕਾਰ ਦੇ ਮੰਤਰੀ ਨੇ ਕਿਹਾ ਕਿ ਉਹ ਅਜੇ ਤੱਕ ਮੁੱਦਿਆਂ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ।
BJP and AAP in a war of words over Chandigarh now, Haryana Minister Anil Vij calls Punjab govt ‘baccha party’
Anil Vij attack on Punjab Goverment: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਪੰਜਾਬ ਸਰਕਾਰ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਿਆਣਾ ਸਰਕਾਰ ਦੇ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਪੰਜਾਬ ਵਿੱਚ ਜੋ ਸਰਕਾਰ ਆਈ ਹੈ, ਉਹ ਬੱਚਿਆਂ ਦੀ ਪਾਰਟੀ ਹੈ ਅਤੇ ਉਨ੍ਹਾਂ ਨੂੰ ਮੁੱਦਿਆਂ ਦੀ ਪੂਰੀ ਜਾਣਕਾਰੀ ਨਹੀਂ ਹੈ। ਚੰਡੀਗੜ੍ਹ ਦਾ ਮਸਲਾ ਹੈ ਪਰ ਇਹ ਇਕੱਲਾ ਮਸਲਾ ਨਹੀਂ ਹੈ, ਉਸ ਦੇ ਨਾਲ ਐਸਵਾਈਐਲ ਦੇ ਪਾਣੀਆਂ ਦਾ ਮਸਲਾ ਹੈ, ਹਿੰਦੀ ਬੋਲਦੇ ਇਲਾਕੇ ਦਾ ਮਸਲਾ ਹੈ ਤਾਂ ਇਨ੍ਹਾਂ ਸਾਰਿਆਂ ਦਾ ਫੈਸਲਾ ਹੋਵੇਗਾ ਕਿਸੇ ਇੱਕ ਦਾ ਨਹੀਂ।
ਪੰਜਾਬ ਦੀ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਹਰਿਆਣਾ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦੁੱਧ ਦੇ ਦੰਦ ਅਜੇ ਤੱਕ ਟੁੱਟੇ ਵੀ ਨਹੀਂ। ਇਸ ਪਾਰਟੀ ਦਾ ਜਨਮ ਧੋਖੇ ਚੋਂ ਹੋਇਆ ਹੈ ਅਤੇ ਅੰਨਾ ਹਜ਼ਾਰੇ ਦੇ ਅੰਦੋਲਨ ਵਿੱਚ ਕਿਤੇ ਵੀ ਇਹ ਏਜੰਡਾ ਨਹੀਂ ਸੀ ਕਿ ਇੱਕ ਸਿਆਸੀ ਪਾਰਟੀ ਬਣਾਈ ਜਾਵੇਗੀ। ਅਨਿਲ ਵਿੱਜ ਨੇ ਇਹ ਬਿਆਨ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਚੰਡੀਗੜ੍ਹ ਨੂੰ ਪੰਜਾਬ ਹਵਾਲੇ ਕਰਨ ਦਾ ਮਤਾ ਪਾਸ ਕੀਤੇ ਜਾਣ ਤੋਂ ਬਾਅਦ ਦਿੱਤਾ ਹੈ।
Punjab Govt is 'baccha party'. They don't have complete knowledge of issues. Chandigarh isn't the only issue. Many other issues linked to it; SYL, Hindi speaking areas issues...They said nothing on it.Only a single decision can be taken, whenever it happens: Haryana Min Anil Vij https://t.co/IlVunDMbrl pic.twitter.com/5Xhxg4Ba4t
— ANI (@ANI) April 2, 2022
ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਚੰਡੀਗੜ੍ਹ ਨੂੰ ਪੰਜਾਬ ਵਿੱਚ ਤਬਦੀਲ ਕਰਨ ਦਾ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਹੁਣ ਪੰਜਾਬ ਦੇ ਮਸਲਿਆਂ ਅਤੇ ਹੱਕਾਂ ਲਈ ਕੇਂਦਰ ਸਰਕਾਰ ਨਾਲ ਸੰਪਰਕ ਕਰਕੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਤੋਂ ਸਮਾਂ ਮੰਗਾਂਗੇ। ਪੰਜਾਬ ਦੇ ਹੱਕਾਂ ਲਈ ਜਿੱਥੇ ਵੀ ਇਸਦੀ ਲੋੜ ਪਈ ਅਸੀਂ ਜਾਵਾਂਗੇ।
ਇਸ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਦਾ ਮਤਾ ਪਾਸ ਕਰਨ 'ਤੇ ਕਿਹਾ ਸੀ ਕਿ ਇਸ ਇਕਪਾਸੜ ਪ੍ਰਸਤਾਵ ਦਾ ਕੋਈ ਮਤਲਬ ਨਹੀਂ ਹੈ। ਮੁਲਾਜ਼ਮਾਂ ਦੀ ਮੰਗ ਅਤੇ ਹਿੱਤ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਇਹ ਫੈਸਲਾ ਲਿਆ ਹੈ ਅਤੇ ਚੰਡੀਗੜ੍ਹ ਹਰਿਆਣਾ ਅਤੇ ਪੰਜਾਬ ਦੀ ਰਾਜਧਾਨੀ ਹੈ ਅਤੇ ਅੱਗੇ ਵੀ ਰਹੇਗੀ।
ਇਹ ਵੀ ਪੜ੍ਹੋ: 'ਕੋਈ ਧਰਮ ਨਹੀਂ, ਕੋਈ ਜਾਤ ਨਹੀਂ' ਦੇ ਸਰਟੀਫਿਕੇਟ ਦੀ ਮੰਗ ਲਈ ਔਰਤ ਨੇ ਖੜਕਾਇਆ ਹਾਈ ਕੋਰਟ ਦਾ ਦਰਵਾਜ਼ਾ