ਕੇਂਦਰੀ ਸਰਕਾਰ ਦੇ ਫੈਸਲਿਆਂ ਦੇ ਹੱਕ 'ਚ ਡੱਟੇ ਭਾਜਪਾ ਆਗੂ ਸ਼ਵੇਤ ਮਲਿਕ
ਮੁਖਤਿਆਰ ਅੰਸਾਰੀ ਮੁੱਦੇ 'ਤੇ ਸਰਕਾਰ ਨੂੰ ਘੇਰਦਿਆਂ ਸ਼ਵੇਤ ਮਲਿਕ ਨੇ ਕਿਹਾ ਕਿ ਇਹ ਉਹ ਲੋਕ ਨੇ ਜਿਨ੍ਹਾਂ 'ਤੇ ਕਲਤ ਦਾ ਆਰੋਪ ਹੈ ਜਿਨ੍ਹਾਂ 'ਤੇ ਗੁੰਡਾਗਰਦੀ ਦਾ ਆਰੋਪ ਹੈ, ਦੰਗਿਆਂ ਦਾ ਇਲਜ਼ਾਮ ਹੈ ਅਤੇ ਕੈਪਟਨ ਸਰਕਾਰ ਉਨ੍ਹਾਂ ਨੂੰ ਸੁਰੱਖਿਆ ਦੇ ਰਹੀ ਹੈ।
ਲੁਧਿਆਣਾ: ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਕੇਂਦਰੀ ਮੰਤਰੀ ਸ਼ਵੇਤ ਮਲਿਕ ਪਹੁੰਚੇ। ਇਸ ਦੌਰਾਨ ਏਬੀਪੀ ਸਾਂਝਾ ਵਲੋਂ ਪੁੱਛੇ ਗਏ ਸਵਾਲਾਂ ਉਪਰ ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਝੂਠ ਦੇ ਵਾਅਦਿਆਂ ਦੀ ਸਰਕਾਰ ਹੈ, ਇਨ੍ਹਾਂ ਨੇ ਹੁਣ ਤਕ ਆਪਣੇ ਵਲੋਂ ਕੀਤੇ ਵਾਅਦਿਆਂ ਚੋਂ ਕੁਝ ਵੀ ਨਹੀਂ ਦਿੱਤਾ ਗਿਆ। ਸ਼ਵੇਤ ਮਲਿਕ ਨੇ ਅੱਗ ਕਿਹਾ ਕਿ ਕੈਪਟਨ ਸਰਕਾਰ ਨੇ ਹੁਣ ਤਕ ਨਾ੍ਂਹ ਤਾਂ ਬੁਢਾਪਾ ਪੈਨਸ਼ਨ ਦੇ ਪਾਈ ਅਤੇ ਨਾ ਹੀ ਆੜ੍ਹਤੀਆਂ ਦਾ ਬਕਾਇਆ। ਜਿਸ ਕਰਕੇ ਹੁਣ ਤੱਕ ਪੰਜਾਬ ਦੇ ਵਿੱਚ ਕਿਸਾਨ ਦੁਖੀ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੀ ਕਾਰਗੁਜ਼ਾਰੀਆਂ ਕਰਕੇ ਹੁਣ ਤਕ 1232 ਕਿਸਾਨਾਂ ਨੇ ਆਤਮਹੱਤਿਆ ਕੀਤੀ ਹੈ। ਪੰਜਾਬ ਸਰਕਾਰ ਕੋਲ ਅੱਜ ਕੁਝ ਵੀ ਨਹੀਂ ਹੈ।
ਮੁਖਤਿਆਰ ਅੰਸਾਰੀ ਮੁੱਦੇ 'ਤੇ ਸਰਕਾਰ ਨੂੰ ਘੇਰਦਿਆਂ ਸ਼ਵੇਤ ਮਲਿਕ ਨੇ ਕਿਹਾ ਕਿ ਇਹ ਉਹ ਲੋਕ ਨੇ ਜਿਨ੍ਹਾਂ 'ਤੇ ਕਲਤ ਦਾ ਆਰੋਪ ਹੈ ਜਿਨ੍ਹਾਂ 'ਤੇ ਗੁੰਡਾਗਰਦੀ ਦਾ ਆਰੋਪ ਹੈ, ਦੰਗਿਆਂ ਦਾ ਇਲਜ਼ਾਮ ਹੈ ਅਤੇ ਕੈਪਟਨ ਸਰਕਾਰ ਉਨ੍ਹਾਂ ਨੂੰ ਸੁਰੱਖਿਆ ਦੇ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕੈਪਟਨ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਸਰਕਾਰ ਬਦਮਾਸ਼ਾਂ ਨੂੰ ਸਕਿਉਰਿਟੀ ਦਿੰਦੀ ਹੈ। ਇਸੇ ਲਈ ਐਂਬੂਲੈਂਸ ਦੇ ਯੂਪੀ ਨੰਬਰ ਵਿੱਚ ਲਿਜਾਇਆ ਜਾਂਦਾ ਹੈ ਅਤੇ ਲੈ ਕੇ ਆਇਆ ਜਾਂਦਾ ਹੈ।
ਲੁਧਿਆਣਾ ਦੇ ਸਰਕਿਟ ਹਾਊਸ 'ਚ ਕੀਤੀ ਪ੍ਰੈਸ ਕਾਨਫੰਰਸ 'ਚ ਭਾਜਪਾ ਆਗੂ ਸ਼ਵੇਤ ਮਲਿਕ ਨੇ ਕਿਹਾ ਕਿ ਅਸੀਂ ਸਾਰੇ ਬੰਧੂਆ ਮਜ਼ਦੂਰ ਪ੍ਰਥਾ ਦੇ ਖ਼ਿਲਾਫ਼ ਹਾਂ। ਸ਼ਵੇਤ ਮਲਿਕ ਦਾ ਇਹ ਵੀ ਕਹਿਣਾ ਸੀ ਕਿ ਪੰਜਾਬ ਸਰਕਾਰ ਕੋਲ ਬੰਦ ਕਰਨ ਦੇ ਸਿਵਾਏ ਹੋਰ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਕੂਲ ਬੰਦ, ਕਾਲਜ ਬੰਦ, ਕਾਰਖਾਨੇ ਬੰਦ, ਬੁਢਾਪਾ ਪੈਨਸ਼ਨ ਬੰਦ ਵਾਂਗ ਸਭ ਕੁਝ ਬੰਦ ਕਰ ਦਿੱਤਾ ਹੈ।
ਆੜ੍ਹਤੀਏ ਦੇ ਮਸਲੇ 'ਤੇ ਉਨ੍ਹਾਂ ਦਾ ਕਹਿਣਾ ਸੀ ਕਿ ਹੁਣ ਤੱਕ ਕਿੰਨੇ ਕਿਸਾਨਾਂ ਨੇ ਖੁਦਕੁਸ਼ੀਆਂ ਕਰ ਲਈਆਂ ਪਰ ਪੰਜਾਬ ਸਰਕਾਰ ਉਨ੍ਹਾਂ ਵੱਲ ਧਿਆਨ ਨਹੀਂ ਦਿੰਦੀ। ਇਸੇ ਕਰਕੇ ਕਣਕ ਦੀ ਅਦਾਇਗੀ ਸਿੱਧੀ ਕਿਸਾਨਾਂ ਦੇ ਖਾਤੇ ਵਿੱਚ ਪਾਉਣ ਦੀ ਬਜਾਏ ਉਹ ਆੜ੍ਹਤੀਆਂ ਨੂੰ ਦੇਣਾ ਚਾਹੁੰਦੀ ਹੈ। ਕਣਕ ਦੀ ਅਦਾਇਗੀ ਉੱਪਰ ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕੋਈ ਗਲਤ ਕੰਮ ਨਹੀਂ ਕਰਨ ਦੇਣਾ ਚਾਹੁੰਦੀ। ਸਿਰਫ ਪਾਰਦਰਸ਼ਤਾ ਵਾਸਤੇ ਸਿੱਧਾ ਕਿਸਾਨਾਂ ਦੇ ਖਾਤੇ ਵਿੱਚ ਪੈਸਾ ਪਾਇਆ ਜਾ ਰਿਹਾ ਹੈ। ਇਸ ਨਾਲ ਘੁਟਾਲਾ ਨਹੀਂ ਹੋਏਗਾ ਕਿਉਂਕਿ ਮੋਦੀ ਸਰਕਾਰ ਨੇ ਕਿਹਾ ਸੀ ਕਿ ਜਿਸ ਸਮੇਂ ਉਨ੍ਹਾਂ ਦੀ ਸਰਕਾਰ ਆਵੇਗੀ ਤਾਂ ਘੁਟਾਲੇ ਬੰਦ ਕਰ ਦਿੱਤੇ ਜਾਣਗੇ।
ਇਹ ਵੀ ਪੜ੍ਹੋ: IPL 2021: Rohit Sharma ਆਈਪੀਐਲ ਦੇ ਇਤਿਹਾਸ ’ਚ ਅਜਿਹਾ ਕਰਨ ਵਾਲਾ ਇਕਲੌਤਾ ਖਿਡਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904