(Source: ECI/ABP News)
ਬੀਜੇਪੀ ਵਿਧਾਇਕ 'ਤੇ ਹਮਲੇ ਦਾ ਮੁੱਦਾ, ਬੀਜੇਪੀ ਲੀਡਰਾਂ ਦਾ ਵਫ਼ਦ ਰਾਜਪਾਲ ਨੂੰ ਮਿਲਣ ਪਹੁੰਚਿਆ
ਬੀਜੇਪੀ ਲੀਡਰਾਂ ਦਾ ਅੱਠ ਮੈਂਬਰੀ ਵਫ਼ਦ ਪੰਜਾਬ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਮਿਲਣ ਪਹੁੰਚ ਗਿਆ ਹੈ। ਸ਼ਨੀਵਾਰ ਨੂੰ ਅਬੋਹਰ ਤੋਂ ਬੀਜੇਪੀ ਵਿਧਾਇਕ ਅਰੁਣ ਨਾਰੰਗ ਤੇ ਮਲੋਟ ਵਿੱਚ ਹੋਏ ਹਮਲੇ ਤੇ ਸਖ਼ਤ ਕਾਰਵਾਈ ਦੀ ਮੰਗ ਕਰ ਰਹੀ ਹੈ। ਇਸ ਮਾਮਲੇ ਵਿੱਚ 7 ਲੋਕਾਂ ਖਿਲਾਫ ਬਾਈ ਨੇਮ ਪਰਚਾ ਦਰਜ ਕੀਤਾ ਜਾ ਚੁੱਕਾ ਹੈ।
![ਬੀਜੇਪੀ ਵਿਧਾਇਕ 'ਤੇ ਹਮਲੇ ਦਾ ਮੁੱਦਾ, ਬੀਜੇਪੀ ਲੀਡਰਾਂ ਦਾ ਵਫ਼ਦ ਰਾਜਪਾਲ ਨੂੰ ਮਿਲਣ ਪਹੁੰਚਿਆ BJP Leaders delegation reached Raj Bhawan to meet Governor on Arun Narangs Case ਬੀਜੇਪੀ ਵਿਧਾਇਕ 'ਤੇ ਹਮਲੇ ਦਾ ਮੁੱਦਾ, ਬੀਜੇਪੀ ਲੀਡਰਾਂ ਦਾ ਵਫ਼ਦ ਰਾਜਪਾਲ ਨੂੰ ਮਿਲਣ ਪਹੁੰਚਿਆ](https://feeds.abplive.com/onecms/images/uploaded-images/2021/03/28/1143414e8fe306e162245bc518b2bc56_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਬੀਜੇਪੀ ਲੀਡਰਾਂ ਦਾ ਅੱਠ ਮੈਂਬਰੀ ਵਫ਼ਦ ਪੰਜਾਬ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਮਿਲਣ ਪਹੁੰਚ ਗਿਆ ਹੈ। ਸ਼ਨੀਵਾਰ ਨੂੰ ਅਬੋਹਰ ਤੋਂ ਬੀਜੇਪੀ ਵਿਧਾਇਕ ਅਰੁਣ ਨਾਰੰਗ ਤੇ ਮਲੋਟ ਵਿੱਚ ਹੋਏ ਹਮਲੇ ਤੇ ਸਖ਼ਤ ਕਾਰਵਾਈ ਦੀ ਮੰਗ ਕਰ ਰਹੀ ਹੈ। ਇਸ ਮਾਮਲੇ ਵਿੱਚ 7 ਲੋਕਾਂ ਖਿਲਾਫ ਬਾਈ ਨੇਮ ਪਰਚਾ ਦਰਜ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ: ਬੀਜੇਪੀ ਵਿਧਾਇਕ ਨਾਲ ਕੁੱਟਮਾਰ ਤੋਂ ਬਾਅਦ ਹਾਈਕਮਾਨ ਕਰੇਗੀ ਕਾਰਵਾਈ ਦਾ ਫੈਸਲਾ
ਇਸ ਵਫ਼ਦ ਵਿੱਚ ਬੀਜੇਪੀ ਲੀਡਰ ਅਸ਼ਵਨੀ ਸ਼ਰਮਾ, ਸੋਮ ਪ੍ਰਕਾਸ਼, ਸ਼ਵੇਤ ਮਲਿਕ, ਦਿਨੇਸ਼ ਕੁਮਾਰ, ਮਦਨ ਮੋਹਨ ਮਿੱਤਲ, ਤਿੱਕਸ਼ਨ ਸੂਦ ਤੇ ਵਿਧਾਇਕ ਦਿਨੇਸ਼ ਬੱਬੂ ਸ਼ਾਮਲ ਹਨ।
ਇਹ ਵੀ ਪੜ੍ਹੋ: ਕੈਪਟਨ ਨੇ ਬੀਜੇਪੀ ਵਿਧਾਇਕ ਤੇ ਹੋਏ ਹਮਲੇ ਦੀ ਕੀਤੀ ਨਿੰਦਾ, ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਦਿੱਤੀ ਚੇਤਾਵਨੀ
ਦੱਸ ਦੇਈਏ ਕਿ ਕੱਲ੍ਹ ਮਲੋਟ ਵਿੱਚ ਅਰੁਣ ਨਾਰੰਗ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋ ਗਏ ਸੀ। ਪ੍ਰਦਰਸ਼ਕਾਰੀਆਂ ਨੇ ਵਿਧਾਇਕ ਦੀ ਕੁੱਟਮਾਰ ਕੀਤੀ ਤੇ ਉਸ ਦੇ ਕੱਪੜੇ ਪਾੜੇ ਦਿੱਤੇ। ਉਨ੍ਹਾਂ ਵਿਧਾਇਕ ਦੀ ਗੱਡੀ ਤੇ ਕਾਲਖ ਵੀ ਪੋਤ ਦਿੱਤੀ ਤੇ ਨਾਅਰੇਬਾਜ਼ੀ ਕੀਤੀ।
ਇਹ ਵੀ ਪੜ੍ਹੋ: ਪੰਜਾਬ 'ਚ ਬੀਜੇਪੀ ਵਿਧਾਇਕ ਨਾਲ ਕੁੱਟਮਾਰ 'ਤੇ ਬਵਾਲ, ਸੋਸ਼ਲ ਮੀਡੀਆ ਤੋਂ ਲੈ ਕੇ ਚਾਰੇ ਪਾਸੋਂ ਘਿਰੇ ਕੈਪਟਨ ਅਮਰਿੰਦਰ
ਪੁਲਿਸ ਨੇ ਬੜੀ ਮੁਸ਼ਕਲ ਨਾਲ ਵਿਧਾਇਕ ਨੂੰ ਭੀੜ ਵਿੱਚੋਂ ਬਾਹਰ ਕੱਢਿਆ ਅਤੇ ਉਸਦੀ ਜਾਨ ਬਚਾਈ। ਵਿਧਾਇਕ ਇੱਕ ਪ੍ਰੈੱਸ ਕਾਨਫਰੰਸ ਕਰਨ ਲਈ ਮਲੋਟ ਪਹੁੰਚਿਆ ਸੀ। ਕਿਸਾਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪਹਿਲਾਂ ਹੀ ਚੇਤਾਵਨੀ ਦੇ ਚੁੱਕੇ ਹਨ ਕਿ ਉਹ ਪੰਜਾਬ ਵਿੱਚ ਬੀਜੇਪੀ ਦਾ ਵਿਧਾਇਕਾਂ ਅਤੇ ਲੀਡਰਾਂ ਦਾ ਜ਼ੋਰਦਾਰ ਵਿਰੋਧ ਕਰਨਗੇ।
ਇਸ ਮਗਰੋਂ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਨੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੁੱਦੇ ਤੇ ਘੇਰਨ ਵਿੱਚ ਟਾਇਮ ਨਹੀਂ ਲਾਇਆ। ਟਵਿੱਟਰ ਉੱਤੇ #Khalistani ਟ੍ਰੈਂਡ ਕਰ ਰਿਹਾ ਸੀ ਤੇ ਸੋਸ਼ਲ ਮੀਡੀਆ ਯੂਜ਼ਰਸ ਇਸ ਘਟਨਾ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਦੱਸਣ ਲੱਗੇ ਤੇ ਆਪਣੀ ਭੜਾਸ ਕੱਢਣ ਲੱਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)