ਪੜਚੋਲ ਕਰੋ

Kisan Protest: ਕਿਸਾਨਾਂ ਦੇ ਵਿਰੋਧ ਤੋਂ ਤੰਗ ਆਏ BJP ਵਾਲੇ ! ਹੁਣ ਅੰਦਰ ਖਾਤੇ ਭਾਜਪਾ ਨੇ ਬਣਾਈ ਆਹ ਰਣਨੀਤੀ

Kisan Protest: ਪੰਜਾਬ ਵਿੱਚ ਚਾਰ ਵੱਡੀਆਂ ਪਾਰਟੀਆਂ ‘ਆਪ’, ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਹੀ ਅਜਿਹੇ ਉਮੀਦਵਾਰ ਹਨ ਜੋ ਹੁਣ ਤੱਕ ਕਿਸਾਨਾਂ ਦੇ ਵਿਰੋਧ ਤੋਂ ਬਚੇ ਹਨ। ਕੇਂਦਰ ਵਿੱਚ ਭਾਜਪਾ ਸੱਤਾ ਵਿੱਚ ਹੈ ਅਤੇ ਕਿਸਾਨਾਂ

ਪੰਜਾਬ ਵਿੱਚ ਕਿਸਾਨਾਂ ਦਾ ਇੱਕ ਵੱਡਾ ਵੋਟ ਬੈਂਕ ਹੈ, ਜੋ ਕਿਸੇ ਵੀ ਚੋਣ ਨਤੀਜੇ ਨੂੰ ਪ੍ਰਭਾਵਿਤ ਕਰ ਸਕਦਾ ਹੈ। ਪੰਜਾਬ ਦੇ 12,700 ਪਿੰਡਾਂ ਵਿੱਚ 20 ਲੱਖ ਦੇ ਕਰੀਬ ਕਿਸਾਨ ਪਰਿਵਾਰ ਹਨ, ਇਸ ਲਈ ਹਰ ਸਿਆਸੀ ਪਾਰਟੀਆਂ ਕਿਸਾਨਾਂ ਨੂੰ ਆਪਣੇ ਨਾਲ ਮਿਲਾਉਣ ਦੀ ਕੋਸ਼ਿਸ਼ਾਂ ਕਰ ਰਹੀਆਂ ਹਨ।  ਕਿਸਾਨ ਸਾਰੀਆਂ ਧਿਰਾਂ ਤੋਂ ਨਾਰਾਜ਼ ਹਨ ਕਿਉਂਕਿ ਪੰਜਾਬ ਵਿੱਚ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਾਂ ਕੁਝ ਦਿਨਾਂ ਬਾਅਦ ਚੋਣ ਜ਼ਾਬਤਾ ਲਾਗੂ ਹੋ ਗਿਆ ਸੀ ਅਤੇ ਕਿਸਾਨਾਂ ਦੀਆਂ ਮੰਗਾਂ ਜਿਉਂ ਦੀਆਂ ਤਿਉਂ ਬਰਕਰਾਰ ਹਨ, ਕਿਸਾਨ ਅੱਜ ਵੀ ਸ਼ੰਭੂ ਸਰਹੱਦ 'ਤੇ ਧਰਨਾ ਦੇ ਰਹੇ ਹਨ।

ਇਸ ਲਈ ਸਾਰੀਆਂ ਪਾਰਟੀਆਂ ਨੂੰ ਕਿਸਾਨਾਂ ਦੇ ਸਿੱਧੇ ਅਤੇ ਅਸਿੱਧੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਾਰ ਲੋਕ ਸਭਾ ਚੋਣਾਂ 'ਚ ਸਾਰੀਆਂ ਪਾਰਟੀਆਂ ਦਾ ਧਿਆਨ ਪੇਂਡੂ ਖੇਤਰਾਂ 'ਤੇ ਹੈ, ਅਜਿਹੇ 'ਚ ਸਾਰੇ ਕਿਸੇ ਨਾ ਕਿਸੇ ਤਰੀਕੇ ਨਾਰਾਜ਼ ਕਿਸਾਨਾਂ ਨੂੰ ਮਨਾਉਣ 'ਚ ਲੱਗੇ ਹੋਏ ਹਨ। 

ਪੰਜਾਬ ਵਿੱਚ ਚਾਰ ਵੱਡੀਆਂ ਪਾਰਟੀਆਂ ‘ਆਪ’, ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਹੀ ਅਜਿਹੇ ਉਮੀਦਵਾਰ ਹਨ ਜੋ ਹੁਣ ਤੱਕ ਕਿਸਾਨਾਂ ਦੇ ਵਿਰੋਧ ਤੋਂ ਬਚੇ ਹਨ। ਕੇਂਦਰ ਵਿੱਚ ਭਾਜਪਾ ਸੱਤਾ ਵਿੱਚ ਹੈ ਅਤੇ ਕਿਸਾਨਾਂ ਦੀਆਂ ਕੇਂਦਰ ਸਰਕਾਰ ਤੋਂ ਮੰਗਾਂ ਹਨ, ਜਿਨ੍ਹਾਂ ’ਤੇ ਹਾਲੇ ਕੋਈ ਫੈਸਲਾ ਨਹੀਂ ਹੋਇਆ ਹੈ। 

ਇਸ ਲਈ ਕਿਸਾਨ ਭਾਜਪਾ ਤੋਂ ਬੇਹੱਦ ਨਾਖੁਸ਼ ਹਨ। ਇਸ ਕਾਰਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਿਸਾਨ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਹਨ। ਨਾਰਾਜ਼ ਕਿਸਾਨਾਂ ਕਾਰਨ ਭਾਜਪਾ ਨੂੰ ਚੋਣ ਪ੍ਰਚਾਰ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਭਾਜਪਾ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਜਾਣਬੁੱਝ ਕੇ ਟਾਲਿਆ ਹੈ, ਜੇਕਰ ਕੇਂਦਰ ਸਰਕਾਰ ਚਾਹੁੰਦੀ ਤਾਂ ਚੋਣ ਜ਼ਾਬਤੇ ਤੋਂ ਪਹਿਲਾਂ ਘੱਟੋ-ਘੱਟ ਸਮਰਥਨ ਮੁੱਲ ਸਮੇਤ ਹੋਰ ਮੰਗਾਂ 'ਤੇ ਕੋਈ ਫੈਸਲਾ ਲੈ ਸਕਦੀ ਸੀ।

BJP ਦੀ ਨਵੀਂ ਪਲਾਨਿੰਗ

ਕਿਸਾਨਾਂ ਦੇ ਰੋਸ ਪ੍ਰਦਰਸ਼ਨ ਜਾਂ ਵਿਰੋਧ ਤੋਂ ਕਿਵੇਂ ਬਚਣਾ ਹੈ ਇਸ ਲਈ ਭਾਜਪਾ ਨੇ ਇੱਕ ਰਣਨੀਤੀ ਬਣਾ ਲਈ ਹੈ। ਭਾਜਪਾ ਨੇ ਸਾਰੇ ਇਲਾਕਿਆਂ ਵਿੱਚ ਸਥਾਨਕ ਅਧਿਕਾਰੀਆਂ ਦੀ ਅਗਵਾਈ ਵਿੱਚ ਕਮੇਟੀਆਂ ਦਾ ਗਠਨ ਕੀਤਾ ਹੈ। ਸਬੰਧਤ ਕਮੇਟੀ ਦੇ ਮੈਂਬਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪੋ-ਆਪਣੇ ਖੇਤਰ ਦੀਆਂ ਕਿਸਾਨ ਜਥੇਬੰਦੀਆਂ ਦੇ ਅਧਿਕਾਰੀਆਂ ਅਤੇ ਪੇਂਡੂ ਖੇਤਰ ਦੇ ਲੋਕਾਂ ਦੀ ਨਾਰਾਜ਼ਗੀ ਦੂਰ ਕਰਨ ਲਈ ਸੰਪਰਕ ਕਰਨ।

ਟਾਪ ਹੈਡਲਾਈਨ

Punjab News: ਪੰਜਾਬ ਸਿਆਸਤ 'ਚ ਉਥਲ-ਪੁਥਲ ਤੇਜ਼, ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਬਲਵਿੰਦਰ ਸਿੰਘ ਭੂੰਦੜ ਦਾ ਵੱਡਾ ਬਿਆਨ, ਬੋਲੇ- ‘ਗਠਜੋੜ…’
ਪੰਜਾਬ ਸਿਆਸਤ 'ਚ ਉਥਲ-ਪੁਥਲ ਤੇਜ਼, ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਬਲਵਿੰਦਰ ਸਿੰਘ ਭੂੰਦੜ ਦਾ ਵੱਡਾ ਬਿਆਨ, ਬੋਲੇ- ‘ਗਠਜੋੜ…’
ਅੰਮ੍ਰਿਤਸਰ 'ਚ ਜੋੜੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਕਾਰ ਸਾਈਡ ਕਰਨ ਨੂੰ ਲੈਕੇ ਹੋਇਆ ਵਿਵਾਦ; CCTV 'ਚ ਕੈਦ ਹੋਈ ਘਟਨਾ
ਅੰਮ੍ਰਿਤਸਰ 'ਚ ਜੋੜੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਕਾਰ ਸਾਈਡ ਕਰਨ ਨੂੰ ਲੈਕੇ ਹੋਇਆ ਵਿਵਾਦ; CCTV 'ਚ ਕੈਦ ਹੋਈ ਘਟਨਾ
ਪੰਜਾਬ 'ਚ AAP ਸਰਕਾਰ Vs ਸਰਕਾਰੀ ਮੁਲਾਜ਼ਮ, ਢਾਈ ਹਜ਼ਾਰ ਗੈਰਹਾਜ਼ਰ ਮੁਲਾਜ਼ਮਾਂ ਦੀ ਲਿਸਟ ਤਿਆਰ; ਹੋਵੇਗੀ ਕਾਰਵਾਈ, ਯੂਨੀਅਨ ਨੂੰ ਕੀਤੀ ਅਪੀਲ- CM ਨੂੰ...
ਪੰਜਾਬ 'ਚ AAP ਸਰਕਾਰ Vs ਸਰਕਾਰੀ ਮੁਲਾਜ਼ਮ, ਢਾਈ ਹਜ਼ਾਰ ਗੈਰਹਾਜ਼ਰ ਮੁਲਾਜ਼ਮਾਂ ਦੀ ਲਿਸਟ ਤਿਆਰ; ਹੋਵੇਗੀ ਕਾਰਵਾਈ, ਯੂਨੀਅਨ ਨੂੰ ਕੀਤੀ ਅਪੀਲ- CM ਨੂੰ...
ਪੰਜਾਬ ਤੋਂ ਵੱਡੀ ਖ਼ਬਰ! ਨਿਹੰਗ ਦੀ ਛਾਤੀ 'ਚ ਮਾਰੀ ਗੋਲੀ, ਉਤਾਰਿਆ ਮੌਤ ਦੇ ਘਾਟ; ਸੁੰਨਸਾਨ ਇਲਾਕੇ 'ਚ ਮਿਲੀ ਲਾਸ਼
ਪੰਜਾਬ ਤੋਂ ਵੱਡੀ ਖ਼ਬਰ! ਨਿਹੰਗ ਦੀ ਛਾਤੀ 'ਚ ਮਾਰੀ ਗੋਲੀ, ਉਤਾਰਿਆ ਮੌਤ ਦੇ ਘਾਟ; ਸੁੰਨਸਾਨ ਇਲਾਕੇ 'ਚ ਮਿਲੀ ਲਾਸ਼

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
BJP Leader Murder: ਸਿਆਸੀ ਜਗਤ 'ਚ ਪਸਰਿਆ ਮਾਤਮ, ਭਾਜਪਾ ਆਗੂ ਦਾ ਚਾਕੂ ਮਾਰ ਕਤਲ, ਹਸਪਤਾਲ ਲਿਜਾਂਦੇ ਸਮੇਂ ਤੋੜਿਆ ਦਮ...
ਸਿਆਸੀ ਜਗਤ 'ਚ ਪਸਰਿਆ ਮਾਤਮ, ਭਾਜਪਾ ਆਗੂ ਦਾ ਚਾਕੂ ਮਾਰ ਕਤਲ, ਹਸਪਤਾਲ ਲਿਜਾਂਦੇ ਸਮੇਂ ਤੋੜਿਆ ਦਮ...
ਪਨੀਰ ਤੋਂ ਬਾਅਦ ਘਿਓ 'ਤੇ ਵੱਡਾ Action, 1 ਸਾਲ ਲਈ ਲੱਗੀ ਪਾਬੰਦੀ
ਪਨੀਰ ਤੋਂ ਬਾਅਦ ਘਿਓ 'ਤੇ ਵੱਡਾ Action, 1 ਸਾਲ ਲਈ ਲੱਗੀ ਪਾਬੰਦੀ
Big News: ਸਿਆਸਤ ‘ਚ ਵੱਡਾ ਧਮਾਕਾ! ਕੈਬਨਿਟ ਮੰਤਰੀ ਨੇ ਅਚਾਨਕ ਦਿੱਤਾ ਅਸਤੀਫ਼ਾ, ਜਾਣੋ ਕਿਸ ਮਾਮਲੇ ਨੂੰ ਲੈ ਭੱਖਿਆ ਵਿਵਾਦ?
ਸਿਆਸਤ ‘ਚ ਵੱਡਾ ਧਮਾਕਾ! ਕੈਬਨਿਟ ਮੰਤਰੀ ਨੇ ਅਚਾਨਕ ਦਿੱਤਾ ਅਸਤੀਫ਼ਾ, ਜਾਣੋ ਕਿਸ ਮਾਮਲੇ ਨੂੰ ਲੈ ਭੱਖਿਆ ਵਿਵਾਦ?
ਪੰਜਾਬ ਤੋਂ ਵੱਡੀ ਖ਼ਬਰ! ਨਿਹੰਗ ਦੀ ਛਾਤੀ 'ਚ ਮਾਰੀ ਗੋਲੀ, ਉਤਾਰਿਆ ਮੌਤ ਦੇ ਘਾਟ; ਸੁੰਨਸਾਨ ਇਲਾਕੇ 'ਚ ਮਿਲੀ ਲਾਸ਼
ਪੰਜਾਬ ਤੋਂ ਵੱਡੀ ਖ਼ਬਰ! ਨਿਹੰਗ ਦੀ ਛਾਤੀ 'ਚ ਮਾਰੀ ਗੋਲੀ, ਉਤਾਰਿਆ ਮੌਤ ਦੇ ਘਾਟ; ਸੁੰਨਸਾਨ ਇਲਾਕੇ 'ਚ ਮਿਲੀ ਲਾਸ਼
ਪੰਜਾਬ 'ਚ AAP ਸਰਕਾਰ Vs ਸਰਕਾਰੀ ਮੁਲਾਜ਼ਮ, ਢਾਈ ਹਜ਼ਾਰ ਗੈਰਹਾਜ਼ਰ ਮੁਲਾਜ਼ਮਾਂ ਦੀ ਲਿਸਟ ਤਿਆਰ; ਹੋਵੇਗੀ ਕਾਰਵਾਈ, ਯੂਨੀਅਨ ਨੂੰ ਕੀਤੀ ਅਪੀਲ- CM ਨੂੰ...
ਪੰਜਾਬ 'ਚ AAP ਸਰਕਾਰ Vs ਸਰਕਾਰੀ ਮੁਲਾਜ਼ਮ, ਢਾਈ ਹਜ਼ਾਰ ਗੈਰਹਾਜ਼ਰ ਮੁਲਾਜ਼ਮਾਂ ਦੀ ਲਿਸਟ ਤਿਆਰ; ਹੋਵੇਗੀ ਕਾਰਵਾਈ, ਯੂਨੀਅਨ ਨੂੰ ਕੀਤੀ ਅਪੀਲ- CM ਨੂੰ...
8 ਲੱਖ ਰੁਪਏ ਸਸਤੀ ਮਿਲੇਗੀ EV, ਹੁਣ ਇਨ੍ਹਾਂ ਗੱਡੀਆਂ 'ਤੇ ਮਿਲ ਰਿਹਾ ਵੱਡਾ ਫਾਇਦਾ
8 ਲੱਖ ਰੁਪਏ ਸਸਤੀ ਮਿਲੇਗੀ EV, ਹੁਣ ਇਨ੍ਹਾਂ ਗੱਡੀਆਂ 'ਤੇ ਮਿਲ ਰਿਹਾ ਵੱਡਾ ਫਾਇਦਾ
ਜਲੰਧਰ 'ਚ AAP ਨੇ ਚਲਾਇਆ ਕਲੀਨ ਮਿਸ਼ਨ, ਮੰਤਰੀ, ਮੇਅਰ ਅਤੇ ਡੀਸੀ ਨੇ ਸੜਕਾਂ 'ਤੇ ਲਾਇਆ ਝਾੜੂ, ਲੋਕਾਂ ਨੂੰ ਕੀਤੀ ਆਹ ਅਪੀਲ
ਜਲੰਧਰ 'ਚ AAP ਨੇ ਚਲਾਇਆ ਕਲੀਨ ਮਿਸ਼ਨ, ਮੰਤਰੀ, ਮੇਅਰ ਅਤੇ ਡੀਸੀ ਨੇ ਸੜਕਾਂ 'ਤੇ ਲਾਇਆ ਝਾੜੂ, ਲੋਕਾਂ ਨੂੰ ਕੀਤੀ ਆਹ ਅਪੀਲ
29 ਅਗਸਤ ਨੂੰ ਕਿੰਨੇ ਦਾ ਮਿਲ ਰਿਹਾ ਗੈਸ ਸਿਲੰਡਰ? ਜਾਣ ਲਓ ਅੱਜ ਦੇ ਰੇਟ
29 ਅਗਸਤ ਨੂੰ ਕਿੰਨੇ ਦਾ ਮਿਲ ਰਿਹਾ ਗੈਸ ਸਿਲੰਡਰ? ਜਾਣ ਲਓ ਅੱਜ ਦੇ ਰੇਟ
Embed widget