(Source: ECI/ABP News/ABP Majha)
ਭਾਜਪਾ ਮਹਿਲਾ ਮੋਰਚਾ ਵੱਲੋ ਜਾਖੜਾ ਦਾ ਘਿਰਾਓ, ਪਟਿਆਲਾ 'ਚ ਕਿਸਾਨਾਂ ਨਾਲ ਆਹਮੋ-ਸਾਹਮਣੇ ਹੋਏ ਬੀਜੇਪੀ ਵਰਕਰ
ਦਿੱਲੀ ਕੱਟੜਾ ਐਕਸਪ੍ਰੈਸ ਹਾਈ ਵੇਅ ਦੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਧਰਨੇ ਤੇ ਬੈਠੇ ਕਿਸਾਨ ਅਤੇ ਬੀਜੇਪੀ ਵਰਕਰ ਆਹਮੋ-ਸਾਹਮਣੇ ਹੋ ਗਏ।ਕਿਸਾਨਾਂ ਨੇ ਬੀਜੀਪੀ ਵਰਕਰਾਂ ਦੇ ਚੂੜੀਆਂ ਦੇਣ ਦੇ ਪ੍ਰਦਰਸ਼ਨ ਦਾ ਵਿਰੋਧ ਕੀਤਾ।
ਅਬੋਹਰ/ ਪਟਿਆਲਾ: ਅੱਜ ਪੰਜਾਬ ਭਰ ਵਿੱਚ ਭਾਜਪਾ ਮਹਿਲਾ ਮੋਰਚਾ ਵੱਲੋਂ ਸੂਬਾ ਸਰਕਾਰ ਦੇ ਮੰਤਰੀਆਂ ਦਾ ਘਿਰਾਓ ਕੀਤਾ ਜਾ ਗਿਆ।ਇਸ ਦੇ ਤਹਿਤ ਅਬੋਹਰ ਦੇ ਵਿੱਚ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਕੋਠੀ ਦਾ ਘਿਰਾਓ ਕਰਨ ਲਈ ਵੱਡੀ ਗਿਣਤੀ ਵਿੱਚ ਮਹਿਲਾਵਾਂ ਦਾ ਕਾਫਿਲਾ ਪਹੁੰਚਿਆ।
ਸੁਨੀਲ ਜਾਖੜ ਦੇ ਅਬੋਹਰ ਨਿਵਾਸ ਤੋਂ ਕੁਝ ਹੀ ਦੂਰੀ ਤੇ ਤਾਇਨਾਤ ਭਾਰੀ ਪੁਲਿਸ ਬਲ ਨੇ ਇਨ੍ਹਾਂ ਨੂੰ ਰੋਕ ਲਿਆ।ਇਸ ਪ੍ਰਦਰਸ਼ਨ ਦੀ ਅਗਵਾਈ ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਮੋਨਾ ਜੈਸਵਾਲ ਵੱਲੋਂ ਕੀਤੀ ਜਾ ਰਿਹਾ ਸੀ।ਉਨ੍ਹਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਦੀ ਅਣਗਹਿਲੀ ਕਰਨ ਅੱਜ ਮਹਿਲਾਵਾਂ ਸੁਰਖਿਅਤ ਨਹੀਂ ਹਨ ਅਤੇ ਹਾਲ ਹੀ ਵਿੱਚ ਉਹਨਾਂ ਦੇ ਵਿਧਾਇਕ ਤੇ ਹਮਲਾ ਹੋਇਆ ਹੈ।ਪਰ ਹਾਲੇ ਤੱਕ ਦੋਸ਼ੀਆਂ ਨੂੰ ਨਹੀਂ ਫੜਿਆ ਜਾ ਸਕਿਆ।
ਉਧਰ ਦਿੱਲੀ ਕੱਟੜਾ ਐਕਸਪ੍ਰੈਸ ਹਾਈ ਵੇਅ ਦੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਧਰਨੇ ਤੇ ਬੈਠੇ ਕਿਸਾਨ ਅਤੇ ਬੀਜੇਪੀ ਵਰਕਰ ਆਹਮੋ-ਸਾਹਮਣੇ ਹੋ ਗਏ।ਕਿਸਾਨਾਂ ਨੇ ਬੀਜੀਪੀ ਵਰਕਰਾਂ ਦੇ ਚੂੜੀਆਂ ਦੇਣ ਦੇ ਪ੍ਰਦਰਸ਼ਨ ਦਾ ਵਿਰੋਧ ਕੀਤਾ। ਇਸ ਮੌਕੇ ਟਰਾਅ ਦੀ ਸਥਿਤੀ ਬਣ ਗਈ ਸੀ ਪਰ ਪੁਲਿਸ ਨੇ ਟਕਰਾਅ ਹੋਣ ਤੋਂ ਬਚਾ ਕੀਤਾ।
ਬੀਜੇਪੀ ਦੇ ਬੁਲਾਰੇ ਭੁਪੇਸ਼ ਅਗਰਵਾਲ ਨੇ ਕਿਸਾਨਾਂ ਨੂੰ ਕਾਂਗਰਸੀ ਗੁੰਡੇ ਕਿਹਾ।ਕਿਸਾਨਾਂ ਵੱਲੋਂ ਬੀਜੇਪੀ ਦੇ ਪ੍ਰਦਰਸ਼ਨ ਦਾ ਵਿਰੋਧ ਕੀਤਾ ਗਿਆ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਬੀਜੇਪੀ ਸਟੇਟਾਂ ਵਿੱਚ ਅਮਨ ਕਾਨੂੰਨ ਦੀ ਸਮੱਸਿਆ ਨਾਲ ਨਜਿੱਠਣ।ਬੀਜੇਪੀ ਰਾਜ ਵਾਲੀਆਂ ਸਟੇਟਾਂ ਵਿੱਚ ਹੋ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਤੇ ਪਹਿਲਾਂ ਠੱਲ ਪਾਈ ਜਾਵੇ।
ਇਹ ਵੀ ਪੜ੍ਹੋ: Sonu Sood ਨੂੰ ਲਖਵਿੰਦਰ ਵਡਾਲੀ ਨੇ ਸੁਣਾਇਆ 'ਰੱਬ ਮੰਨਿਆ' ਗੀਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904