(Source: ECI/ABP News)
ਕੈਪਟਨ ਦੇ ਵਜ਼ੀਰ ਸਾਧੂ ਸਿੰਘ ਧਰਮਸੋਤ ਖਿਲਾਫ ਅਰਥੀ ਫੂਕ ਮੁਜ਼ਾਹਰੇ, ਆਖਿਰ ਕਿਉਂ ?
ਬਠਿੰਡਾ 'ਚ ਕੈਪਟਨ ਦੇ ਵਜ਼ੀਰ ਧਰਮਸੋਤ ਖਿਲਾਫ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ। ਬੀਜੇਪੀ ਵਰਕਰਾਂ ਵੱਲੋਂ ਪ੍ਰਦਰਸ਼ਨ ਚ ਸ਼ਾਮਲ ਪੰਜਾਬ ਸੈਕਟਰੀ ਸੁਖਪਾਲ ਸਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਆਏ ਦਿਨ ਘਪਲੇ ਕਰ ਰਹੀ ਹੈ।
![ਕੈਪਟਨ ਦੇ ਵਜ਼ੀਰ ਸਾਧੂ ਸਿੰਘ ਧਰਮਸੋਤ ਖਿਲਾਫ ਅਰਥੀ ਫੂਕ ਮੁਜ਼ਾਹਰੇ, ਆਖਿਰ ਕਿਉਂ ? BJP protest against Sadhi singh dharamsot Bathinda ਕੈਪਟਨ ਦੇ ਵਜ਼ੀਰ ਸਾਧੂ ਸਿੰਘ ਧਰਮਸੋਤ ਖਿਲਾਫ ਅਰਥੀ ਫੂਕ ਮੁਜ਼ਾਹਰੇ, ਆਖਿਰ ਕਿਉਂ ?](https://static.abplive.com/wp-content/uploads/sites/5/2020/08/28191506/Sadhu-singh-dharamsot-protest.jpg?impolicy=abp_cdn&imwidth=1200&height=675)
ਬਠਿੰਡਾ: ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਪੰਜਾਬ ਭਰ ਵਿੱਚ ਬੀਜੇਪੀ ਵੱਲੋਂ ਪੰਜਾਬ ਸਰਕਾਰ ਦੀ ਇਸ ਘਪਲੇਬਾਜ਼ੀ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਬਠਿੰਡਾ 'ਚ ਕੈਪਟਨ ਦੇ ਵਜ਼ੀਰ ਧਰਮਸੋਤ ਖਿਲਾਫ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ। ਬੀਜੇਪੀ ਵਰਕਰਾਂ ਵੱਲੋਂ ਪ੍ਰਦਰਸ਼ਨ ਚ ਸ਼ਾਮਲ ਪੰਜਾਬ ਸੈਕਟਰੀ ਸੁਖਪਾਲ ਸਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਆਏ ਦਿਨ ਘਪਲੇ ਕਰ ਰਹੀ ਹੈ।
ਪਹਿਲਾਂ ਕੇਂਦਰ ਸਰਕਾਰ ਵੱਲੋਂ ਆਏ ਗਰੀਬਾਂ ਦੇ ਰਾਸ਼ਨ ਵਿੱਚ ਘਪਲਾ ਕੀਤਾ ਗਿਆ ਸੀ। ਹੁਣ ਗਰੀਬ ਬੱਚਿਆਂ ਦੇ ਵਜ਼ੀਫ਼ੇ ਦੀ ਰਾਸ਼ੀ 1200 ਕਰੋੜ ਰੁਪਏ ਆਈ ਹੈ, ਜਿਸ ਵਿੱਚ ਸਾਧੂ ਸਿੰਘ ਧਰਮਸੋਤ ਨੇ 960 ਕਰੋੜ ਰੁਪਏ ਦਾ ਘੁਟਾਲਾ ਕੀਤਾ ਹੈ।
ਵਿਰੋਧੀ ਧਿਰ ਦੇ ਲੀਡਰ ਬਗੈਰ ਪੰਜਾਬ ਵਿਧਾਨ ਸਭਾ ਦਾ ਸੈਸ਼ਨ, ਕਈ ਬਿੱਲ ਪਾਸ
ਇਸ ਖਿਲਾਫ ਅੱਜ ਪੰਜਾਬ ਭਰ ਵਿੱਚ ਬੀਜੇਪੀ ਪਾਰਟੀ ਦੇ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਤਹਿਤ ਹੀ ਬਠਿੰਡਾ 'ਚ ਵੀ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ ।
ਪੰਜਾਬ ਦੇ ਅੰਗ-ਸੰਗ: ਪਾਓ ਸੱਭਿਆਚਾਰ ਨਾਲ ਸਾਂਝ 'ਏਬੀਪੀ ਸਾਂਝਾ' ਦੀ ਵਿਸ਼ੇਸ਼ ਸੀਰੀਜ਼ ਨਾਲਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)