ਪੜਚੋਲ ਕਰੋ
(Source: ECI/ABP News)
BKU ਡਕੌਂਦਾ ਵੱਲੋਂ 23 ਮਾਰਚ ਨੂੰ ਹੁਸੈਨੀਵਾਲਾ ਵਿਖੇ ਸਾਮਰਾਜ ਵਿਰੋਧੀ ਨੌਜਵਾਨ -ਕਿਸਾਨ ਕਾਨਫਰੰਸ ,ਵੱਡੀ ਗਿਣਤੀ ਵਿੱਚ ਨੌਜਵਾਨ ਕਾਫ਼ਲੇ ਕਰਨਗੇ ਕੂਚ
ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ 92 ਵੇਂ ਸ਼ਹੀਦੀ ਦਿਵਸ ਮੌਕੇ ਉਨ੍ਹਾਂ ਦੀ ਸ਼ਹਾਦਤ ਨੂੂੰ ਸਿਜਦਾ ਕਰਨ ਲਈ ਭਾਕਿਯੂ ਏਕਤਾ ਡਕੌਂਦਾ ਦੇ ਨੌਜਵਾਨ ਕਿਸਾਨਾਂ ਵੱਲੋਂ 23 ਮਾਰਚ ਨੂੰ ਹੁਸੈਨੀਵਾਲਾ ਵਿਖੇ ਸ਼ਹੀਦੀ ਕਾਨਫਰੰਸ" ਕਰਵਾਈ ਜਾ ਰਹੀ ਹੈ।
![BKU ਡਕੌਂਦਾ ਵੱਲੋਂ 23 ਮਾਰਚ ਨੂੰ ਹੁਸੈਨੀਵਾਲਾ ਵਿਖੇ ਸਾਮਰਾਜ ਵਿਰੋਧੀ ਨੌਜਵਾਨ -ਕਿਸਾਨ ਕਾਨਫਰੰਸ ,ਵੱਡੀ ਗਿਣਤੀ ਵਿੱਚ ਨੌਜਵਾਨ ਕਾਫ਼ਲੇ ਕਰਨਗੇ ਕੂਚ BKU Dakonda Youth-Farmers Conference at hussainiwala on March 23, large number of youth will march in caravans BKU ਡਕੌਂਦਾ ਵੱਲੋਂ 23 ਮਾਰਚ ਨੂੰ ਹੁਸੈਨੀਵਾਲਾ ਵਿਖੇ ਸਾਮਰਾਜ ਵਿਰੋਧੀ ਨੌਜਵਾਨ -ਕਿਸਾਨ ਕਾਨਫਰੰਸ ,ਵੱਡੀ ਗਿਣਤੀ ਵਿੱਚ ਨੌਜਵਾਨ ਕਾਫ਼ਲੇ ਕਰਨਗੇ ਕੂਚ](https://feeds.abplive.com/onecms/images/uploaded-images/2022/03/20/fd619c7feab03b9bb5c9b552cc99cf8d_original.jpg?impolicy=abp_cdn&imwidth=1200&height=675)
Buta BurjGill, Jagmohan Patiala
ਚੰਡੀਗੜ੍ਹ : ਭਾਰਤ ਦੀ ਕੌੌਮੀ ਮੁਕਤੀ ਲਹਿਰ ਦੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ 92 ਵੇਂ ਸ਼ਹੀਦੀ ਦਿਵਸ ਮੌਕੇ ਉਨ੍ਹਾਂ ਦੀ ਸ਼ਹਾਦਤ ਨੂੂੰ ਸਿਜਦਾ ਕਰਨ ਲਈ ਭਾਕਿਯੂ ਏਕਤਾ ਡਕੌਂਦਾ ਦੇ ਨੌਜਵਾਨ ਕਿਸਾਨਾਂ ਵੱਲੋਂ 23 ਮਾਰਚ 2022 ਨੂੰ ਹੁਸੈਨੀਵਾਲਾ ਵਿਖੇ ਵਿਸ਼ਾਲ "ਸਾਮਰਾਜ ਵਿਰੋਧੀ ਸ਼ਹੀਦੀ ਕਾਨਫਰੰਸ" ਕਰਵਾਈ ਜਾ ਰਹੀ ਹੈ।
ਭਾਕਿਯੂ ਏਕਤਾ ਡਕੌਂਦਾ ਦੇ ਸੂਬਾ ਪੑਧਾਨ ਬੂਟਾ ਸਿੰਘ ਬੁਰਜ ਗਿੱਲ, ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਅਤੇ ਸੀਨੀਅਰ ਮੀਤ ਪੑਧਾਨ ਮਨਜੀਤ ਧਨੇਰ ਨੇ ਕਿਹਾ ਕਿ ਉਹੋ ਦਿਨ ਹੈ, ਜਿਸ ਦਿਨ ਅੰਗਰੇਜ਼ੀ ਬਸਤੀਵਾਦੀਆਂ ਵੱਲੋਂ ਸਾਡੇ ਉਨ੍ਹਾਂ ਸ਼ਹੀਦਾਂ ਨੂੂੰ ਰਾਤ ਦੇ ਹਨੇਰੇ ਵਿੱਚ ਹੁਸੈਨੀਵਾਲੇ ਦਫਨ ਕਰਨ ਦੀ ਨਾਪਾਕ ਕੋਸ਼ਿਸ਼ ਕੀਤੀ ਸੀ, ਜਿਨ੍ਹਾਂ ਨੇ ਮੁਲਕ ਵਿੱਚੋਂ ਅੰਗਰੇਜ਼ੀ ਸਾਮਰਾਜ ਦਾ ਸੂਰਜ ਅਸਤ ਕਰਨ ਦਾ, ਲੁੱਟ ਤੇ ਦਾਬੇ ਤੋਂ ਮੁਕਤ ਨਵਾਂ-ਨਰੋਆ ਸਿਰਜਣ ਦਾ ਸੁਪਨਾ ਲਿਆ ਸੀ, ਸੁਪਨਾ ਪੂਰਾ ਕਰਨ ਲਈ ਜੱਦੋਜਹਿਦ ਕੀਤੀ ਸੀ।
ਇੱਕ ਸਮਝੌਤੇ ਅਧੀਨ 15 ਅਗਸਤ, 1947 ਨੂੂੰ ਸੱਤ੍ਹਾ ਗੋਰੇ ਅੰਗਰੇਜ਼ਾਂ ਹੱਥੋਂ, ਕਾਲ਼ੇ ਹਾਕਮਾਂ ਦੇ ਹੱਥ ਤਾਂ ਆ ਗਈ ਪਰ ਅਸਲ ਆਜ਼ਾਦੀ ਨਾ ਆਈ। 75 ਵੇਂ ਸਾਲ ਤੱਕ ਪਹੁੰਚਦਿਆਂ ਹਾਕਮਾਂ ਲਈ ਆਜ਼ਾਦੀ ਅਮ੍ਰਿਤ ਅਤੇ ਲੋਕਾਂ ਲਈ ਵਿਸ਼(ਜ਼ਹਿਰ) ਬਣ ਗਈ ਹੈ। ਜਿਸਦਾ ਖਮਿਆਜਾ ਅਸੀਂ ਭੁਗਤ ਰਹੇ ਹਾਂ। ਆਪਣੀ ਗੱਲ ਜਾਰੀ ਰੱਖਦਿਆਂ ਉਨ੍ਹਾਂ ਕਿਹਾ ਕਿ ਸ਼ਹਾਦਤ ਦਿਵਸ 'ਤੇ ਪ੍ਰਣ ਕਰਦੇ ਹੋਏ ਦੇਸੀ-ਬਦੇਸ਼ੀ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਦੇ ਵਿਰੋਧ ਕਰਨ,
ਮੁਲਕ ਦੇ ਜਲ, ਜੰਗਲ, ਜ਼ਮੀਨ ਵਰਗੇ ਕੁਦਰਤੀ ਸੋਮਿਆਂ ਦੀ ਰਾਖਵਾਲੀ ਲਈ,ਜਨਤਕ ਖੇਤਰ ਦੇ ਅਦਾਰਿਆਂ ਨੂੂੰ ਨਿੱਜੀਕਰਨ ਤੋਂ ਬਚਾਉਣ,ਖੇਤੀ ਖੇਤਰ 'ਤੇ ਮੰਡਰਾਉਂਦੀਆਂ ਸਾਮਰਾਜੀ ਗਿਰਝਾਂ ਦੇ ਖੰਭ ਝਾੜ ਕੇ ਕਿਸਾਨਾਂ-ਮਜ਼ਦੂਰਾਂ ਦੇ ਵਿਆਪਕ ਉਜਾੜੇ ਨੂੂੰ ਠੱਲ ਪਾਉਣ,ਸੰਸਾਰ ਵਪਾਰ ਸੰਸਥਾ ਵਿੱਚੋਂ ਭਾਰਤ ਨੂੂੰ ਬਾਹਰ ਲਿਆਉਣ, ਦੇਸ਼ ਨੂੂੰ ਫਿਰਕੂ-ਫ਼ਾਸ਼ੀ ਤਾਕਤਾਂ ਦੇ ਲਗਾਤਾਰ ਵਧ ਰਹੇ ਖ਼ਤਰੇ ਤੋਂ ਬਚਾਉਣ ,ਪੰਜਾਬ ਸਮੇਤ ਸਭਨਾਂ ਰਾਜਾਂ ਦੇ ਅਧਿਕਾਰਾਂ 'ਤੇ ਮੋਦੀ ਸਰਕਾਰ ਵੱਲੋਂ ਮਾਰੇ ਜਾ ਰਹੇ ਧਾੜਿਆਂ, ਲਖੀਮਪੁਰ ਖੀਰੀ ਕਤਲੇਆਮ ਦੇ ਦੋਸ਼ੀ ਅਸ਼ੀਸ਼ ਮਿਸ਼ਰਾ ਨੂੰ ਇਲਾਹਾਬਾਦ ਹਾਈਕੋਰਟ ਦੇ ਸਿੰਗਲ ਬੈਂਚ ਵੱਲੋਂ ਦਿੱਤੀ ਜਮਾਨਤ ਖਾਰਜ ਕਰਵਾਉਣ,
ਸਾਜਿਸ਼ ਘਾੜੇ ਅਜੈ ਮਿਸ਼ਰਾ ਨੂੰ ਕੇਂਦਰੀ ਕੈਬਨਿਟ ਵਿੱਚੋਂ ਬਾਹਰ ਕਰਵਾਉਣ,ਲਖੀਮਪੁਰ ਖੀਰੀ ਕਤਲੇਆਮ ਦੇ ਗਵਾਹਾਂ ਦੀ ਸੁਰੱਖਿਆ ਯਕੀਨੀ ਬਨਾਉਣ ਆਦਿ ਬੁਨਿਆਦੀ ਮੰਗਾਂ ਲਈ ਡਟਣ ਦਾ ਵਿਸ਼ਾਲ ਏਕਤਾ-ਲੰਮੇ ਘੋਲਾਂ ਦੀ ਲੋੜ ਹੈ। ਸੂਬਾਈ ਆਗੂਆਂ ਗੁਰਦੀਪ ਸਿੰਘ ਰਾਮਪੁਰਾ,ਗੁਰਮੀਤ ਸਿੰਘ ਭੱਟੀਵਾਲ, ਬਲਵੰਤ ਸਿੰਘ ਉੱਪਰਲੀ, ਰਾਮ ਸਿੰਘ ਮਟੋਰੜਾ ਅਤੇ ਕੁਲਵੰਤ ਸਿੰਘ ਕਿਸ਼ਨਗੜੵ ਨੇ ਕਿਹਾ ਕਿ 23 ਮਾਰਚ ਨੂੂੰ ਸਵੇਰ 11 ਵਜੇ ਹੁਸੈਨੀਵਾਲਾ ਵਿਖੇ ਕੀਤੀ ਜਾ ਰਹੀ ਸ਼ਹੀਦੀ ਕਾਨਫਰੰਸ ਵਿੱਚ ਪੂਰੇ ਪੰਜਾਬ ਵਿੱਚੋਂ ਨੌਜੁਆਨ ਕਾਫ਼ਲੇ ਬੰਨ੍ਹ ਕੇ ਵੱਡੀ ਗਿਣਤੀ ਵਿੱਚ ਪੁੱਜਣਗੇ। ਉਸ ਤੋਂ ਪਿੰਡਾਂ ਆਗੂ ਟੀਮਾਂ ਅੰਦਰ ਵੱਡੀਆਂ ਮੀਟਿੰਗਾਂ ਰਾਹੀਂ ਲੋਕਾਈ ਨੂੰ ਸ਼ਹੀਦਾਂ ਦੀ ਵਿਚਾਰਧਾਰਾ ਨੂੰ ਲੋਕ ਮਨਾਂ ਦਾ ਹਿੱਸਾ ਬਨਾਉਣ ਲਈ ਮੁਹਿੰਮ ਅੰਤਿਮ ਪੜਾਅ, 'ਤੇ ਹੈ ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)