ਲੁਧਿਆਣਾ ਦੀ ਅਦਾਲਤ 'ਚ ਜ਼ਬਦਸਤ ਧਮਾਕਾ, ਇੱਕ ਵਿਅਕਤੀ ਦੀ ਮੌਤ, ਦੋ ਜ਼ਖਮੀ
ਲੁਧਿਆਣਾ ਦੀ ਅਦਾਲਤ ਵਿੱਚ ਧਮਾਕਾ ਹੋਇਆ ਹੈ। ਅਦਾਲਤ ਦੀ ਤੀਸਰੀ ਮੰਜ਼ਲ 'ਤੇ ਧਮਾਕਾ ਹੋਇਆ ਹੈ। ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।
BREAKING: ਲੁਧਿਆਣਾ ਦੀ ਅਦਾਲਤ ਵਿੱਚ ਧਮਾਕਾ ਹੋਇਆ ਹੈ। ਅਦਾਲਤ ਦੀ ਤੀਸਰੀ ਮੰਜ਼ਲ 'ਤੇ ਧਮਾਕਾ ਹੋਇਆ ਹੈ। ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਦੋ ਜਣੇ ਜ਼ਖ਼ਮੀ ਹੋਏ ਹਨ। ਇਹ ਧਮਾਕਾ ਕੋਰਟ ਕੰਪਲੈਕਸ ਦੀ ਪੁਰਾਣੀ ਬਿਲਡਿੰਗ ਦੇ ਬਾਥਰੂਮ ਵਿੱਚ ਹੋਇਆ। ਧਮਾਕੇ ਮਗਰੋਂ ਕੰਪਲੈਕਸ ਵਿੱਚ ਭਗਦੜ ਮੱਚ ਗਈ। ਪੁਲਿਸ ਮੌਕੇ 'ਤੇ ਪਹੁੰਚ ਗਈ ਹੈ।
ਹਾਸਲ ਜਾਣਕਾਰੀ ਮੁਤਾਬਕ ਵੀਰਵਾਰ ਨੂੰ ਲੁਧਿਆਣਾ ਦੀ ਅਦਾਲਤ 'ਚ ਜ਼ਬਰਦਸਤ ਧਮਾਕਾ ਹੋਇਆ, ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਲੋਕ ਜ਼ਖਮੀ ਹੋ ਗਏ। ਇਹ ਧਮਾਕਾ ਲੁਧਿਆਣਾ ਜ਼ਿਲ੍ਹਾ ਅਦਾਲਤ ਦੀ ਦੂਜੀ ਮੰਜ਼ਲ 'ਤੇ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਇਹ ਉੱਚ ਤੀਬਰਤਾ ਦਾ ਧਮਾਕਾ ਹੈ। ਪੁਲਿਸ ਮੁਤਾਬਕ ਕਚਹਿਰੀ ਵਿੱਚ ਰੀਡਰਾਂ ਦੇ ਕਮਰਿਆਂ ਨੇੜੇ ਇੱਕ ਵਾਸ਼ਰੂਮ ਹੈ, ਉੱਥੇ ਧਮਾਕਾ ਹੋਇਆ ਹੈ ਤੇ ਇੱਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ।
लुधियाना की एक अदालत में गुरुवार को ब्लास्ट हुआ, जिसमें एक शख्स की मौत हो गई और कई लोगों के घायल होने की आशंका है. ब्लास्ट लुधियाना जिला कोर्ट के परिसर की दूसरी मंजिल पर हुआ है. घटना की जानकारी मिलते ही पुलिस मौके पर पहुंच गई.#LudhianaCourtBlast #LudhianaCourt #Ludhiana #Punjab pic.twitter.com/bnpSIg8rPW
— ABP News (@ABPNews) December 23, 2021
ਪੁਲਿਸ ਮੁਤਾਬਕ ਜਿਸ ਵੇਲੇ ਇਹ ਧਮਾਕਾ ਹੋਇਆ, ਉਸ ਸਮੇਂ ਅਦਾਲਤ ਦੇ ਅਹਾਤੇ 'ਚ ਕਾਫੀ ਲੋਕ ਮੌਜੂਦ ਸਨ। ਧਮਾਕੇ ਤੋਂ ਬਾਅਦ ਇਮਾਰਤ 'ਚ ਹੜਕੰਪ ਮਚ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਹੇਠਲੀਆਂ ਮੰਜ਼ਲਾਂ ਦੇ ਸ਼ੀਸ਼ੇ ਟੁੱਟ ਗਏ। ਫਿਲਹਾਲ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਧਮਾਕਾ ਕਿਸ ਨੇ ਤੇ ਕਿਸ ਨਾਲ ਕੀਤਾ, ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਇਸ ਧਮਾਕੇ ਕਾਰਨ ਪੂਰੀ ਇਮਾਰਤ ਨੂੰ ਨੁਕਸਾਨ ਪਹੁੰਚਿਆ ਹੈ। ਆਉਣ ਵਾਲੇ ਕੁਝ ਮਹੀਨਿਆਂ ਵਿੱਚ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਅਜਿਹੇ ਸਮੇਂ 'ਚ ਅਦਾਲਤੀ ਕੰਪਲੈਕਸ 'ਚ ਅਜਿਹਾ ਧਮਾਕਾ ਕਈ ਸਵਾਲ ਖੜ੍ਹੇ ਕਰਦਾ ਹੈ।
ਇਹ ਵੀ ਪੜ੍ਹੋ: ਜਦੋਂ ਪਤੰਗ ਨਾਲ ਉੱਡ ਗਿਆ ਵਿਅਕਤੀ, ਵੀਡੀਓ ਹੋਈ ਵਾਇਰਲ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: