ਫਤਿਹਗੜ੍ਹ ਸਾਹਿਬ 'ਚ ਚਲਦੀ ਰੇਲ 'ਚ ਹੋਇਆ ਧਮਾਕਾ, 4 ਜ਼ਖ਼ਮੀ, ਜਾਨ ਬਚਾਉਣ ਲਈ ਲੋਕਾਂ ਨੇ ਮਾਰੀ ਛਾਲ ਤਾਂ ਕਿਸੇ ਨੇ ਤੋੜੀਆਂ ਖਿੜਕੀਆਂ
Punjab News: ਫਤਿਹਗੜ੍ਹ ਸਾਹਿਬ 'ਚ ਸਰਹਿੰਦ ਰੇਲਵੇ ਸਟੇਸ਼ਨ ਨੇੜੇ ਰੇਲਗੱਡੀ 'ਚ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ 'ਚ ਰੇਲ ਦੇ ਪਿਛਲੇ ਹਿੱਸੇ 'ਚ ਜਨਰਲ ਬੋਗੀ 'ਚ ਧਮਾਕਾ ਹੋਣ ਕਰਕੇ 4 ਯਾਤਰੀ ਜ਼ਖਮੀ ਹੋ ਗਏ।
Punjab News: ਫਤਿਹਗੜ੍ਹ ਸਾਹਿਬ 'ਚ ਸਰਹਿੰਦ ਰੇਲਵੇ ਸਟੇਸ਼ਨ ਨੇੜੇ ਰੇਲਗੱਡੀ 'ਚ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ 'ਚ ਰੇਲ ਦੇ ਪਿਛਲੇ ਹਿੱਸੇ 'ਚ ਜਨਰਲ ਬੋਗੀ 'ਚ ਧਮਾਕਾ ਹੋਣ ਕਰਕੇ 4 ਯਾਤਰੀ ਜ਼ਖਮੀ ਹੋ ਗਏ।
ਬੋਗੀ ਵਿੱਚ ਧੂੰਆਂ ਹੀ ਧੂੰਆਂ ਹੋ ਗਿਆ। ਬੋਗੀ ਵਿੱਚ ਰੌਲਾ ਪੈ ਗਿਆ। ਟਰੇਨ ਦੀ ਰਫਤਾਰ ਧੀਮੀ ਸੀ, ਤਾਂ ਯਾਤਰੀ ਆਪਣੀ ਜਾਨ ਬਚਾਉਣ ਲਈ ਬਾਹਰ ਭੱਜੇ। ਕਿਸੇ ਨੇ ਛਾਲ ਮਾਰ ਦਿੱਤੀ ਅਤੇ ਕੋਈ ਐਮਰਜੈਂਸੀ ਵਿੰਡੋ ਰਾਹੀਂ ਬਾਹਰ ਆ ਗਿਆ। ਉਨ੍ਹਾਂ ਨੂੰ ਫਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਟਰੇਨ 'ਚ ਧਮਾਕੇ ਤੋਂ ਬਾਅਦ ਯਾਤਰੀਆਂ 'ਚ ਦਹਿਸ਼ਤ ਫੈਲ ਗਈ।
ਟਰੇਨ (13006 ਟਰੇਨ ਨੰਬਰ) ਅੰਮ੍ਰਿਤਸਰ ਤੋਂ ਹਾਵੜਾ ਜਾ ਰਹੀ ਸੀ। ਅੱਧੀ ਰਾਤ ਨੂੰ ਰੇਲਵੇ ਪੁਲਿਸ ਅਤੇ ਵਿਭਾਗ ਦੇ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ। ਘਟਨਾ ਦੌਰਾਨ ਰੇਲਗੱਡੀ ਨੂੰ ਸਰਹਿੰਦ ਰੇਲਵੇ ਸਟੇਸ਼ਨ 'ਤੇ ਕਰੀਬ ਅੱਧਾ ਘੰਟਾ ਰੋਕਿਆ ਗਿਆ।
ਬਾਲਟੀ 'ਚ ਰੱਖੇ ਪਟਾਕਿਆਂ ਨੂੰ ਲੱਗੀ ਅੱਗ
ਜੀਆਰਪੀ ਦੇ ਡੀਐਸਪੀ ਜਗਮੋਹਨ ਸਿੰਘ ਆਪਣੀ ਟੀਮ ਨਾਲ ਮੌਕੇ ’ਤੇ ਪੁੱਜੇ। ਉਨ੍ਹਾਂ ਬੋਗੀ ਦਾ ਨਿਰੀਖਣ ਕੀਤਾ। ਜਾਂਚ 'ਚ ਪਤਾ ਲੱਗਿਆ ਕਿ ਇਕ ਯਾਤਰੀ ਆਪਣੇ ਸਾਮਾਨ ਸਮੇਤ ਪਟਾਕੇ ਆਪਣੇ ਪਿੰਡ ਲੈ ਕੇ ਜਾ ਰਿਹਾ ਸੀ। ਪਟਾਕੇ ਇੱਕ ਬਾਲਟੀ ਵਿੱਚ ਰੱਖੇ ਹੋਏ ਸਨ। ਬੋਗੀ ਵਿੱਚ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਪਟਾਕਿਆਂ ਨੂੰ ਅੱਗ ਲੱਗ ਗਈ ਅਤੇ ਧਮਾਕਾ ਹੋ ਗਿਆ। ਇਸ ਘਟਨਾ 'ਚ ਪਤੀ-ਪਤਨੀ ਸਮੇਤ ਚਾਰ ਯਾਤਰੀ ਜ਼ਖਮੀ ਹੋ ਗਏ। ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ।
ਤਾਰਿਆਂ ਤੋਂ ਚੰਗਿਆੜੀਆਂ ਨਿਕਲਦੀਆਂ ਦੇਖੀਆਂ
ਲਖਨਊ ਜਾ ਰਹੇ ਇੱਕ ਯਾਤਰੀ ਰਾਕੇਸ਼ ਪਾਲ ਨੇ ਦੱਸਿਆ ਕਿ ਬੋਗੀ ਵਿੱਚ ਕਾਫੀ ਭੀੜ ਸੀ। ਜਦੋਂ ਰੇਲਗੱਡੀ ਸਰਹਿੰਦ ਤੋਂ ਰਵਾਨਾ ਹੋਈ ਤਾਂ ਬਿਜਲੀ ਦੀਆਂ ਤਾਰਾਂ ਵਿੱਚੋਂ ਚੰਗਿਆੜੀਆਂ ਨਿਕਲੀਆਂ ਅਤੇ ਧਮਾਕੇ ਹੋਣ ਲੱਗ ਪਏ। ਜਦੋਂ ਯਾਤਰੀਆਂ ਨੇ ਹੰਗਾਮਾ ਕੀਤਾ ਤਾਂ ਟਰੇਨ ਨੂੰ ਰੋਕ ਦਿੱਤਾ ਗਿਆ। ਬਾਅਦ ਵਿੱਚ ਪਤਾ ਲੱਗਿਆ ਕਿ ਪਟਾਕੇ ਬਾਲਟੀ ਵਿੱਚ ਰੱਖੇ ਹੋਏ ਸਨ। ਜਿਨ੍ਹਾਂ ਨੂੰ ਅੱਗ ਲੱਗ ਗਈ।
ਹਾਦਸੇ 'ਚ ਜ਼ਖਮੀ ਹੋਏ ਇਨ੍ਹਾਂ ਯਾਤਰੀਆਂ ਦੀ ਪਛਾਣ ਆਸ਼ੂਤੋਸ਼ ਪਾਲ ਵਾਸੀ ਯੂਪੀ, ਸੋਨੂੰ ਕੁਮਾਰ ਵਾਸੀ ਨਵਾਦਾ ਬਾਜ਼ਾਰ ਬਿਹਾਰ ਅਤੇ ਕਪਲ ਅਜੇ ਕੁਮਾਰ, ਸੰਗੀਤਾ ਕੁਮਾਰੀ ਵਾਸੀ ਭੋਜਪੁਰ ਪੀਰੂ ਬਿਹਾਰ ਵਜੋਂ ਹੋਈ ਹੈ।