Punjab News: ਭਗਵੰਤ ਮਾਨ ਦਾ ਇੱਕ ਹੋਰ ਝੂਠ, ਮੰਡੀ ਗੋਬਿੰਦਗੜ੍ਹ 'ਚ BMW ਨਹੀਂ ਲਾ ਰਹੀ ਕੋਈ ਪਲਾਂਟ: ਮਜੀਠੀਆ
ਅਕਾਲੀ ਲੀਡਰ ਨੇ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੋ ਭਗਵੰਤ ਮਾਨ ਜੀ। ਪਹਿਲਾਂ ਵੀ ਤੁਹਾਡੇ ਗੋਲਡੀ ਬਰਾੜ ਫੜਿਆ ਗਿਆ ਵਰਗੇ ਦਾਅਵੇ ਖੋਖਲੇ ਸਾਬਤ ਹੋਏ ਹਨ। ਹੁਣ BMW ਵਾਲਾ ਖਹਿੜਾ ਵੀ ਛੱਡ ਦਿਓ।
Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਾਅਵਾ ਕੀਤਾ ਹੈ ਕਿ ਮੰਡੀ ਗੋਬਿੰਦਗੜ੍ਹ ਵਿਖੇ BMW ਦੇ ਪਾਰਟਸ ਬਣਾਉਣ ਦਾ ਇੱਕ ਪਲਾਂਟ ਲਗਾਉਣ ਦਾ ਫੈਸਲਾ ਹੋਇਆ ਹੈ। ਜਿੱਥੇ ਸੈਂਕੜੇ ਕਰੋੜ ਦਾ ਨਿਵੇਸ਼ ਹੋਵੇਗਾ ਤੇ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ। ਇਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਝੂਠ ਦੱਸਿਆ ਹੈ।
ਬਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਭਗਵੰਤ ਮਾਨ ਦਾ ਇੱਕ ਹੋਰ ਝੂਠ ਬੇਨਕਾਬ, ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਆਪਣੇ ਜਰਮਨੀ ਦੌਰੇ ਵੇਲੇ ਝੂਠ ਬੋਲਿਆ ਕਿ BMW ਕੰਪਨੀ ਪੰਜਾਬ ਵਿਚ ਪਲਾਂਟ ਲਗਾ ਰਹੀ ਹੈ ਪਰ ਕੰਪਨੀ ਨੇ ਤੁਰੰਤ ਬਿਆਨ ਦਾ ਖੰਡਨ ਕਰ ਦਿੱਤਾ ਸੀ।
ਮਜੀਠੀਆ ਨੇ ਕਿਹਾ ਕਿ ਹੁਣ ਮੁੱਖ ਮੰਤਰੀ ਆਪਣੀ ਹਊਮੈ ਨੂੰ ਪੂਰਾ ਕਰਨ ਵਾਸਤੇ ਇਹ ਖ਼ਬਰਾਂ ਲਗਵਾ ਰਹੇ ਹਨ ਕਿ ਮੰਡੀ ਗੋਬਿੰਦਗੜ੍ਹ ਵਿੱਚ BMW ਦੇ ਪੁਰਜ਼ੇ ਬਣਿਆ ਕਰਨਗੇ। ਅਸਲ ਵਿੱਚ BMW ਮੰਡੀ ਗੋਬਿੰਦਗੜ੍ਹ ਵਿੱਚ ਆਪਣਾ ਪਲਾਂਟ ਨਹੀਂ ਲਾ ਰਹੀ। "Modern Automatives" ਨਾਂਅ ਦੀ ਹਿੰਦੁਸਤਾਨੀ ਕੰਪਨੀ ਨੂੰ ਜਰਮਨੀ ਤੋਂ ਆਰਡਰ ਮਿਲਿਆ ਹੈ ਤੇ ਉਸਦਾ ਪਹਿਲਾਂ ਤੋਂ ਹੀ ਪਲਾਂਟ ਮੰਡੀ ਗੋਬਿੰਦਗੜ 'ਚ ਹੈ।
👉ਭਗਵੰਤ ਮਾਨ ਦਾ ਇੱਕ ਹੋਰ ਝੂਠ ਬੇਨਕਾਬ ❗️
— Bikram Singh Majithia (@bsmajithia) September 20, 2024
👉ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਆਪਣੇ ਜਰਮਨੀ ਦੌਰੇ ਵੇਲੇ ਝੂਠ ਬੋਲਿਆ ਕਿ BMW ਕੰਪਨੀ ਪੰਜਾਬ ਵਿਚ ਪਲਾਂਟ ਲਗਾ ਰਹੀ ਹੈ।
👉ਪਰ ਕੰਪਨੀ ਨੇ ਤੁਰੰਤ ਬਿਆਨ ਦਾ ਖੰਡਨ ਕਰ ਦਿੱਤਾ।
👉ਹੁਣ ਮੁੱਖ ਮੰਤਰੀ ਆਪਣੀ ਹਊਮੈ ਨੂੰ ਪੂਰਾ ਕਰਨ ਵਾਸਤੇ ਇਹ ਖਬਰਾਂ ਲਗਵਾ ਰਹੇ ਹਨ ਕਿ ਮੰਡੀ ਗੋਬਿੰਦਗੜ੍ਹ ਵਿਚ BMW… pic.twitter.com/blX4fWBZia
ਮਜੀਠੀਆ ਨੇ ਕਿਹਾ ਕਿ CM ਝੂਠ ਤੇ ਝੂਠ ਬੋਲ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਹਨ। ਭਗਵੰਤ ਮਾਨ ਨਾਲ ਮੀਟਿੰਗ ਵੀ "ਮਾਡਰਨ ਆਟੋਮੇਟਿਵਸ" ਦੇ ਪ੍ਰਤੀਨਿਧੀਆਂ ਅਦਿਤਿਆ ਗੋਇਲ, ਸੁਹੇਲ ਗੋਇਲ ਤੇ ਮਨੀਸ਼ ਬੱਗਾ ਨੇ ਕੀਤੀ ਹੈ। ਅਕਾਲੀ ਲੀਡਰ ਨੇ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੋ ਭਗਵੰਤ ਮਾਨ ਜੀ। ਪਹਿਲਾਂ ਵੀ ਤੁਹਾਡੇ ਗੋਲਡੀ ਬਰਾੜ ਫੜਿਆ ਗਿਆ ਵਰਗੇ ਦਾਅਵੇ ਖੋਖਲੇ ਸਾਬਤ ਹੋਏ ਹਨ। ਹੁਣ BMW ਵਾਲਾ ਖਹਿੜਾ ਵੀ ਛੱਡ ਦਿਓ।
ਦੱਸ ਦਈਏ ਕਿ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਸੀ ਕਿ, ਨਾਮੀ ਕੰਪਨੀ BMW ਗੱਡੀਆਂ ਦੇ ਪਾਰਟਸ ਬਣਾਉਣ ਦੇ ਨਿਵੇਸ਼ ਨੂੰ ਲੈਕੇ ਅਫ਼ਸਰਾਂ ਨਾਲ ਮੁਲਾਕਾਤ ਹੋਈ ਤੇ ਪੰਜਾਬ 'ਚ ਨਿਵੇਸ਼ ਨੂੰ ਲੈਕੇ ਵਿਸਥਾਰ ਸਹਿਤ ਚਰਚਾ ਹੋਈ...ਪੰਜਾਬ ਦੇ ਮੰਡੀ ਗੋਬਿੰਦਗੜ੍ਹ ਵਿਖੇ BMW ਦੇ ਪਾਰਟਸ ਬਣਾਉਣ ਦਾ ਇੱਕ ਪਲਾਂਟ ਲਗਾਉਣ ਦਾ ਫੈਸਲਾ ਹੋਇਆ...ਜਿੱਥੇ ਸੈਂਕੜੇ ਕਰੋੜ ਦਾ ਨਿਵੇਸ਼ ਹੋਵੇਗਾ ਤੇ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ...ਮੈਂ ਅਗਲੇ ਮਹੀਨੇ ਇਸਦੀ ਸ਼ੁਰੂਆਤ ਕਰਨ ਜਾਵਾਂਗਾ... ਪੰਜਾਬ ਦੀ ਨਿਵੇਸ਼ ਪੱਖੀ ਨੀਤੀਆਂ ਦੀ ਇਹਨਾਂ ਨੇ ਸ਼ਲਾਘਾ ਕੀਤੀ...ਅਸੀਂ ਆਪਣੇ ਰੰਗਲੇ ਪੰਜਾਬ ਦੇ ਮਿਸ਼ਨ ਵੱਲ ਲਗਾਤਾਰ ਵਧ ਰਹੇ ਹਾਂ...
ਅੱਜ ਨਾਮੀ ਕੰਪਨੀ BMW ਗੱਡੀਆਂ ਦੇ ਪਾਰਟਸ ਬਣਾਉਣ ਦੇ ਨਿਵੇਸ਼ ਨੂੰ ਲੈਕੇ ਅਫ਼ਸਰਾਂ ਨਾਲ ਮੁਲਾਕਾਤ ਹੋਈ ਤੇ ਪੰਜਾਬ 'ਚ ਨਿਵੇਸ਼ ਨੂੰ ਲੈਕੇ ਵਿਸਥਾਰ ਸਹਿਤ ਚਰਚਾ ਹੋਈ...ਪੰਜਾਬ ਦੇ ਮੰਡੀ ਗੋਬਿੰਦਗੜ੍ਹ ਵਿਖੇ BMW ਦੇ ਪਾਰਟਸ ਬਣਾਉਣ ਦਾ ਇੱਕ ਪਲਾਂਟ ਲਗਾਉਣ ਦਾ ਫੈਸਲਾ ਹੋਇਆ...ਜਿੱਥੇ ਸੈਂਕੜੇ ਕਰੋੜ ਦਾ ਨਿਵੇਸ਼ ਹੋਵੇਗਾ ਤੇ ਹਜ਼ਾਰਾਂ ਨੌਜਵਾਨਾਂ ਨੂੰ… pic.twitter.com/yFjkHSHKJ7
— Bhagwant Mann (@BhagwantMann) September 19, 2024