ਭੇਦ ਭਰੇ ਹਲਾਤਾਂ 'ਚ ਨੌਜਵਾਨ ਦੀ ਕਾਰ ਵਿੱਚੋਂ ਮਿਲੀ ਲਾਸ਼, ਪਰਿਵਾਰ ਦਾ ਆਰੋਪ ਦੋਸਤਾਂ ਨੇ ਜ਼ਿਆਦਾ ਨਸ਼ਾ ਖਵਾਇਆ
ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਦੇ ਸਿਮਬਲ ਚੌਂਕ ਦੀ ਪੁਲਿਸ ਚੌਂਕੀ ਦੇ ਕੋਲ ਓਦੋਂ ਸਨਸਨੀ ਫੈਲ ਗਈ, ਜਦੋਂ ਇਕ ਕਾਰ ਦੇ ਵਿੱਚੋਂ ਲਾਸ਼ ਬਰਾਮਦ ਹੋਈ। ਦਸਿਆ ਜਾ ਰਿਹਾ ਹੈ, ਕਿ ਕਰੀਬ 2 ਘੰਟੇ ਤੋਂ ਕਾਰ ਇੱਕੋ ਥਾਂ ਤੇ ਖੜ੍ਹੀ ਸੀ
![ਭੇਦ ਭਰੇ ਹਲਾਤਾਂ 'ਚ ਨੌਜਵਾਨ ਦੀ ਕਾਰ ਵਿੱਚੋਂ ਮਿਲੀ ਲਾਸ਼, ਪਰਿਵਾਰ ਦਾ ਆਰੋਪ ਦੋਸਤਾਂ ਨੇ ਜ਼ਿਆਦਾ ਨਸ਼ਾ ਖਵਾਇਆ Body found in car of youth in mysterious circumstances, family alleges friends overdosed on drugs ਭੇਦ ਭਰੇ ਹਲਾਤਾਂ 'ਚ ਨੌਜਵਾਨ ਦੀ ਕਾਰ ਵਿੱਚੋਂ ਮਿਲੀ ਲਾਸ਼, ਪਰਿਵਾਰ ਦਾ ਆਰੋਪ ਦੋਸਤਾਂ ਨੇ ਜ਼ਿਆਦਾ ਨਸ਼ਾ ਖਵਾਇਆ](https://feeds.abplive.com/onecms/images/uploaded-images/2021/06/26/1ced82cccd7bc2c8e5421f6173a3ca7f_original.jpg?impolicy=abp_cdn&imwidth=1200&height=675)
ਬਟਾਲਾ: ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਦੇ ਸਿਮਬਲ ਚੌਂਕ ਦੀ ਪੁਲਿਸ ਚੌਂਕੀ ਦੇ ਕੋਲ ਓਦੋਂ ਸਨਸਨੀ ਫੈਲ ਗਈ, ਜਦੋਂ ਇਕ ਕਾਰ ਦੇ ਵਿੱਚੋਂ ਲਾਸ਼ ਬਰਾਮਦ ਹੋਈ। ਦਸਿਆ ਜਾ ਰਿਹਾ ਹੈ, ਕਿ ਕਰੀਬ 2 ਘੰਟੇ ਤੋਂ ਕਾਰ ਇੱਕੋ ਥਾਂ ਤੇ ਖੜ੍ਹੀ ਸੀ
ਇਸ ਮਗਰੋਂ ਜਦੋਂ ਕਾਰ ਦੇ ਕੋਲ ਜਾ ਕੇ ਦੇਖਿਆ ਗਿਆ ਤਾਂ, ਕਾਰ ਵਿੱਚ ਇੱਕ ਨੌਜਵਾਨ ਲੰਮੇ ਪਿਆ ਹੋਇਆ ਸੀ ਅਤੇ ਕਾਰ ਚਾਲੂ ਸੀ। ਲੋਕਾਂ ਵੱਲੋਂ ਨੌਜਵਾਨ ਨੂੰ ਕਾਰ ਵਿੱਚੋਂ ਕੱਢ ਕੇ ਇੱਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ।ਪਰ ਡਾਕਟਰਾਂ ਨੇ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ।ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ, ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਿਲ ਹਸਪਤਾਲ ਭੇਜ ਦਿੱਤਾ।
ਮ੍ਰਿਤਕ ਦੀ ਪਛਾਣ ਬਲਜਿੰਦਰ ਸਿੰਘ ਵਾਸੀ ਬੇਲੂਵਾਲ ਦੇ ਤੌਰ ਤੇ ਹੋਈ ਹੈ। ਮ੍ਰਿਤਕ ਬਲਜਿੰਦਰ ਸਿੰਘ ਦੇ ਪਿਤਾ ਜਗਤਾਰ ਸਿੰਘ ਨੇ ਦਸਿਆ ਕਿ " ਉਸਦਾ ਪੁੱਤ ਥੋੜੀ ਦੇਰ ਪਹਿਲਾਂ ਹੀ ਸਾਊਦੀ ਅਰਬ ਤੋਂ ਆਇਆ ਸੀ, ਅੱਜ ਉਹ ਕਿਸੇ ਕੰਮ ਬਟਾਲਾ ਆਇਆ ਸੀ, ਪਰ ਕਾਰ ਵਿੱਚੋਂ ਉਸਦੀ ਲਾਸ਼ ਮਿਲੀ ਹੈ। ਕਿਸੇ ਨੇ ਉਸ ਨੂੰ ਜਿਆਦਾ ਨਸ਼ਾ ਖਵਾ ਦਿੱਤਾ ਹੈ।"
ਉਨ੍ਹਾਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਮੁਲਜਮਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ। ਜਾਣਕਾਰੀ ਦਿੰਦੇ ਹੋਏ ਬਸ ਸਟੈਂਡ ਪੁਲਿਸ ਚੌਕੀ ਇੰਚਾਰਜ ਬਲਦੇਵ ਸਿੰਘ ਨੇ ਦਸਿਆ ਕਿ ਸੂਚਨਾ ਮਿਲੀ ਸੀ, ਕਿ ਕਾਰ ਵਿੱਚ ਕਿਸੇ ਨੌਜਵਾਨ ਦੀ ਲਾਸ਼ ਮਿਲੀ ਹੈ, ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪਰਿਵਾਰ ਦੇ ਬਿਆਨਾਂ ਤੇ ਕਰਵਾਈ ਕੀਤੀ ਜਾ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)