ਜਲੰਧਰ: ਆਪਣੀ ਫਿੱਟਨੈਸ ਕਰਕੇ ਮਸ਼ਹੂਰ ਫ਼ਿਲਮੀ ਸਿਤਾਰੇ ਅਕਸ਼ੈ ਕੁਮਾਰ ਹੁਣ ਪੰਜਾਬ ਪੁਲਿਸ ਨੂੰ ਵੀ ਫਿੱਟ ਕਰਨਗੇ। ਅਕਸ਼ੈ ਕੁਮਾਰ ਜਲੰਧਰ ਪੁਲਿਸ ਕਮਿਸ਼ਨਰੇਟ ਦੇ 500 ਜਵਾਨਾਂ ਨੂੰ ਡਿਜੀਟਲ ਫਿਟਨੈੱਸ ਘੜੀਆਂ ਤੋਹਫ਼ੇ ਵਜੋਂ ਦੇਵੇਗਾ।
ਇਹ ਗੁੱਟ ਘੜੀ ਦਿਲ ਦੀ ਧੜਕਣ, ਖ਼ੂਨ ਦਾ ਦੌਰਾ ਤੇ ਨੀਂਦ ਆਦਿ ਸਬੰਧੀ ਜਾਣਕਾਰੀ ਬਾਰੇ ਚੌਕਸ ਕਰਦੀ ਹੈ। ਇਨ੍ਹਾਂ ਘੜੀਆਂ ਨੂੰ 45 ਸਾਲ ਤੋਂ ਵੱਧ ਉਮਰ ਦੇ ਪੁਲਿਸ ਮੁਲਾਜ਼ਮਾਂ ਨੂੰ ਦਿੱਤੀਆਂ ਜਾਣਗੀਆਂ ਤਾਂ ਜੋ ਵੱਧਦੀ ਉਮਰ ਕਾਰਨ ਉਨ੍ਹਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਵਿੱਚ ਮਦਦ ਮਿਲ ਸਕੇ।
ਕੋਰੋਨਾ ਸੰਕਟ ਦੌਰਾਨ ਪੁਲਿਸ ਮੁਲਾਜ਼ਮਾਂ ਨੂੰ ਇਹ ਤਕਨੀਕੀ ਘੜੀਆਂ ਮਦਦਗਾਰ ਸਾਬਤ ਹੋ ਸਕਦੀਆਂ ਹਨ। ਅਕਸ਼ੈ ਕੁਮਾਰ ਵੱਲੋਂ ਦਿੱਤੇ ਜਾਣ ਵਾਲੇ ਫਿੱਟਨੈਸ ਬੈਂਡਸ ਦੀ ਬਾਜ਼ਾਰੂ ਕੀਮਤ ਦੋ ਤੋਂ ਲੈ ਕੇ ਚਾਰ ਹਜ਼ਾਰ ਰੁਪਏ ਤੱਕ ਹੈ। ਪਰ ਉਹ ਇਹ ਫਿੱਟਨੈਸ ਬੈਂਡ ਮੁਫ਼ਤ ਵਿੱਚ ਦੇਵੇਗਾ ਜਿਸ ਕਾਰਨ ਕਈ ਜਣੇ ਇਸ ਨੂੰ ਮਸ਼ਹੂਰੀ ਕਰਨ ਦਾ ਨਵਾਂ ਢੰਗ ਦੱਸ ਰਹੇ ਹਨ।

ਇਹ ਵੀ ਪੜ੍ਹੋ: ਪੰਜਾਬ ਬੀਜ ਘੁਟਾਲੇ 'ਚ ਵੱਡਾ ਖੁਲਾਸਾ, ਕਾਂਗਰਸ ਮਗਰੋਂ ਅਕਾਲੀ ਦਲ ਦੇ ਵੀ ਜੁੜੇ ਤਾਰ

ਅਮਰੀਕਾ 'ਚ 25,00,000 ਡਾਲਰ ਦੀ ਭੰਗ ਵੇਚਦਾ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ

ਦੱਸਣਯੋਗ ਹੈ ਕਿ ਅਕਸ਼ੈ ਕੁਮਾਰ ਗੋਕੀ (GOQii) ਫਿੱਟਨੈਸ ਬੈਂਡ ਦੇ ਬ੍ਰੈਂਡ ਅੰਬੈਸਡਰ ਹਨ। ਉੱਧਰ, ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਇਸ ਬਾਲੀਵੁੱਡ ਸਿਤਾਰੇ ਨਾਲ ਕਾਫੀ ਨੇੜਤਾ ਹੈ। ਅਕਸ਼ੈ ਦੀ ਪੰਜਾਬ ਵਿੱਚ ਫ਼ਿਲਮਾਈਆਂ ਗਈਆਂ ਦੌਰਾਨ ਵੀ ਪੁਲਿਸ ਕਮਿਸ਼ਨਰ ਭੁੱਲਰ ਕਾਫੀ ਮਦਦ ਕਰਦੇ ਰਹੇ ਹਨ। ਹੁਣ ਅਦਾਕਾਰ ਨੇ ਨਾਲੇ ਪੁੰਨ ਨਾਲੇ ਫਲੀਆਂ ਦੇ ਅਖਾਣ ਨੂੰ ਸੱਚ ਕਰਦਿਆਂ ਆਪਣੇ ਮਿੱਤਰ ਹੇਠ ਕੰਮ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਲਈ ਤੋਹਫ਼ੇ ਦਾ ਪ੍ਰਬੰਧ ਕੀਤਾ ਹੈ।
ਇਹ ਵੀ ਪੜ੍ਹੋ: ਪ੍ਰਸ਼ਾਂਤ ਕਿਸ਼ੋਰ ਦੇ ਝਟਕੇ ਮਗਰੋਂ ਕੈਪਟਨ ਦੇ ਬਦਲੇ ਤੇਵਰ, ਹੁਣ ਖੁਦ ਹੀ ਸੰਭਾਲੀ ਕਮਾਨ, ਸਿੱਧੂ ਬਾਰੇ ਚਰਚਾ

ਸੋਨੂੰ ਸੂਦ ਸਿਆਸਤ 'ਚ ਰੱਖਣਗੇ ਕਦਮ! ਬੀਜੇਪੀ ਨਾਲ ਜੋੜੇ ਜਾ ਰਹੇ ਸਬੰਧ

ਚੀਨ ਤੋਂ ਨਹੀਂ ਸਗੋਂ ਇਨ੍ਹਾਂ ਦੇਸ਼ਾਂ 'ਚੋਂ ਆਇਆ ਕੋਰੋਨਾ ਵਾਇਰਸ, ਖੋਜ 'ਚ ਵੱਡਾ ਖੁਲਾਸਾ
ਕੁਵੈਤ 'ਚ ਫਸੇ ਪੰਜਾਬੀਆਂ ਦਾ ਬੁਰਾ ਹਾਲ, ਦਰਦਨਾਕ ਵੀਡੀਓ ਆਈ ਸਾਹਮਣੇ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ