Breaking News LIVE: ਕੋਰੋਨਾ ਦੇ ਭਾਰਤੀ ਵੈਰੀਅੰਟ ਦਾ ਦੁਨੀਆ ਦੇ 44 ਮੁਲਕਾਂ 'ਤੇ ਹਮਲਾ, WHO ਦੀ ਚੇਤਾਵਨੀ
Punjab Breaking News, 12 May 2021 LIVE Updates: ਭਾਰਤ ਵਿੱਚ ਵਧ ਰਹੇ ਕੋਰੋਨਾ ਸੰਕਰਮ ਦੇ ਮਾਮਲਿਆਂ ਵਿੱਚ ਵਿਸ਼ਵ ਸਿਹਤ ਸੰਗਠਨ (World Health Organization) ਨੇ ਬੁੱਧਵਾਰ ਨੂੰ ਦੱਸਿਆ ਕਿ ਭਾਰਤ ਦੇ ਕੋਰੋਨਾ ਵਿਸਫੋਟ ਪਿੱਛੇ ਕੋਵਿਡ-19 ਦਾ ਇਕ ਵੈਰੀਏਂਟ ਹੈ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਕਿਹਾ ਕਿ ਕੋਵਿਡ-19 ਦਾ B.1.617 ਵੈਰੀਏਂਟ ਸਭ ਤੋਂ ਪਹਿਲਾਂ ਅਕਤੂਬਰ ਵਿੱਚ ਭਾਰਤ ਵਿੱਚ ਮਿਲਿਆ ਸੀ। GISAID ਓਪਨ-ਐਕਸੈਸ ਡੇਟਾਬੇਸ ਉੱਤੇ ਅਪਲੋਡ ਕੀਤੇ ਗਏ ਸੀਕੁਐਂਸ ਤੋਂ ਪਤਾ ਲੱਗਦਾ ਹੈ ਕਿ ਇਹ ਛੇ WHO ਖੇਤਰਾਂ ਦੇ 44 ਦੇਸ਼ਾਂ ਵਿੱਚ ਮਿਲਿਆ ਹੈ। ਇਹ ਵੈਰੀਐਂਟ ਹੋਰ ਪੰਜ ਦੇਸ਼ਾਂ ਦੀ ਰਿਪੋਰਟ ਵਿੱਚ ਵੀ ਸਾਹਮਣੇ ਆਇਆ ਹੈ।
LIVE
Background
Punjab Breaking News, 12 May 2021 LIVE Updates: ਦੇਸ਼ 'ਚ ਲਗਾਤਾਰ ਦੂਜੇ ਦਿਨ ਨਵੇਂ ਕੋਰੋਨਾ ਕੇਸਾਂ ਤੋਂ ਜ਼ਿਆਦਾ ਮਰੀਜ਼ ਠੀਕ ਹੋਏ ਹਨ। ਮੰਗਲਵਾਰ ਨੂੰ 3 ਲੱਖ 48 ਹਜ਼ਾਰ 389 ਸੰਕਰਮਿਤ ਵਿਅਕਤੀਆਂ ਸਾਹਮਣੇ ਆਏ ਹਨ ਤੇ 3 ਲੱਖ 55 ਹਜ਼ਾਰ 256 ਵਿਅਕਤੀ ਠੀਕ ਹੋਏ। ਇਸ ਤੋਂ ਪਹਿਲਾਂ ਸੋਮਵਾਰ ਨੂੰ 3 ਲੱਖ 29 ਹਜ਼ਾਰ 491 ਕੇਸ ਮਿਲੇ ਸੀ ਤੇ 3 ਲੱਖ 55 ਹਜ਼ਾਰ 930 ਮਰੀਜ਼ ਠੀਕ ਹੋਏ।
ਮਰਨ ਵਾਲਿਆਂ ਦੀ ਗਿਣਤੀ ਵੀ ਚਿੰਤਾ ਦਾ ਵਿਸ਼ਾ ਹੈ। ਪਿਛਲੇ 24 ਘੰਟਿਆਂ ਵਿੱਚ, 4,198 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਹ ਅੰਕੜਾ ਤੀਜੀ ਵਾਰ 4 ਹਜ਼ਾਰ ਨੂੰ ਪਾਰ ਕਰ ਗਿਆ ਹੈ। ਇਸ ਤੋਂ ਪਹਿਲਾਂ, 7 ਮਈ ਨੂੰ 4,233 ਲੋਕਾਂ ਅਤੇ 8 ਮਈ ਨੂੰ 4,092 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ। ਪਿਛਲੇ ਦੋ ਦਿਨਾਂ 'ਚ ਐਕਟਿਵ ਕੇਸਾਂ 'ਚ ਵੀ ਲਗਭਗ 42 ਹਜ਼ਾਰ ਦੀ ਕਮੀ ਆਈ ਹੈ। 9 ਮਈ ਨੂੰ ਮਰੀਜ਼ਾਂ ਦੀ ਸਭ ਤੋਂ ਵੱਧ ਗਿਣਤੀ 37.41 ਲੱਖ ਸੀ। ਹੁਣ ਇਹ ਅੰਕੜਾ ਘਟ ਕੇ 36.99 ਲੱਖ ਹੋ ਗਿਆ ਹੈ।
ਦੇਸ਼ 'ਚ ਕੋਰੋਨਾ ਦੀ ਸਥਿਤੀ:
ਪਿਛਲੇ 24 ਘੰਟਿਆਂ ਵਿੱਚ ਕੁੱਲ ਨਵੇਂ ਕੇਸ: 3.48 ਲੱਖ
ਪਿਛਲੇ 24 ਘੰਟਿਆਂ ਵਿੱਚ ਕੁੱਲ ਮੌਤਾਂ: 4,198
ਪਿਛਲੇ 24 ਘੰਟਿਆਂ ਵਿੱਚ ਕੁੱਲ ਰਿਕਵਰੀ: 3.55 ਲੱਖ
ਹੁਣ ਤੱਕ ਕੁੱਲ ਸੰਕਰਮਿਤ: 2.33 ਕਰੋੜ
ਹੁਣ ਤੱਕ ਠੀਕ ਹੋਏ: 1.93 ਕਰੋੜ
ਹੁਣ ਤੱਕ ਕੁੱਲ ਮੌਤ: 2.54 ਲੱਖ
ਇਲਾਜ ਅਧੀਨ ਮਰੀਜ਼ਾਂ ਦੀ ਕੁੱਲ ਗਿਣਤੀ: 36.99 ਲੱਖ
ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਮੰਗਲਵਾਰ ਨੂੰ ਸੂਬੇ 'ਚ ਮਰਨ ਵਾਲਿਆਂ ਦੀ ਗਿਣਤੀ 200 ਨੂੰ ਪਾਰ ਕਰ ਗਈ। 21 ਜ਼ਿਲ੍ਹਿਆਂ ਵਿੱਚ 217 ਦੀ ਮੌਤ ਹੋ ਗਈ। 324 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। 24 ਘੰਟਿਆਂ 'ਚ ਸੰਕਰਮਣ ਦੇ 8,668 ਨਵੇਂ ਕੇਸ ਸਾਹਮਣੇ ਆਏ ਹਨ। ਰਾਜ ਵਿੱਚ ਹੁਣ ਤੱਕ 10918 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ਸਿਹਤ ਵਿਭਾਗ ਦੇ ਅਨੁਸਾਰ ਰਾਜ ਵਿੱਚ ਹੁਣ ਤੱਕ 78,68,067 ਲੋਕਾਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਵਿੱਚੋਂ 4,59,268 ਲੋਕਾਂ ਦੀ ਰਿਪੋਰਟ ਪੌਜ਼ੇਟਿਵ ਦੱਸੀ ਗਈ ਹੈ।
ਚੰਗੀ ਗੱਲ ਇਹ ਹੈ ਕਿ 3,71,494 ਲੋਕ ਕੋਰੋਨਾ ਤੋਂ ਠੀਕ ਹੋ ਗਏ ਹਨ। ਐਕਟਿਵ ਮਾਮਲਿਆਂ ਦੀ ਗਿਣਤੀ 76,856 ਤੱਕ ਪਹੁੰਚ ਗਈ ਹੈ। ਆਕਸੀਜਨ ਸਪੋਰਟ 'ਤੇ 9,652 ਸੰਕਰਮਿਤ ਲੋਕਾਂ ਨੂੰ ਰੱਖਿਆ ਗਿਆ ਹੈ।
ਮੀਕਾ ਸਿੰਘ ਨੂੰ ਲੱਗਦਾ ਹੈ ਕਿ ਲੋਕਾਂ ਨੂੰ ਕੋਵਿਡ ਮਹਾਂਮਾਰੀ ਦੇ ਵਿਚਕਾਰ ਟਵਿੱਟਰ 'ਤੇ ਭਾਸ਼ਣ ਛੱਡ ਕੇ ਕੁਝ ਅਸਲ ਕੰਮ ਕਰਨਾ ਚਾਹੀਦਾ ਹੈ। ਗਾਇਕ ਨੇ ਆਪਣੀ ਐਨਜੀਓ ਅਧੀਨ ਇੱਕ ਭੋਜਨ ਸੇਵਾ (ਲੰਗਰ ਸੇਵਾ) ਦੀ ਸ਼ੁਰੂਆਤ ਕੀਤੀ ਤੇ ਸੋਮਵਾਰ ਨੂੰ ਬੱਸ ਡਰਾਈਵਰਾਂ, ਗਲੀਆਂ ਦੇ ਬੱਚਿਆਂ, ਗਰੀਬਾਂ ਅਤੇ ਲੋੜਵੰਦਾਂ ਨੂੰ ਮੁਫਤ ਭੋਜਨ ਮੁਹੱਈਆ ਕਰਾਉਣ ਦੀਆਂ ਕੋਸ਼ਿਸ਼ਾਂ ਦੀ ਸ਼ੁਰੂਆਤ ਕੀਤੀ।
ਮੀਕਾ ਸਿੰਘ ਨੇ ਕੀਤੀ ਲੰਗਰ ਸੇਵਾ ਸ਼ੁਰੂ, ਬੋਲੇ- ਟਵਿਟਰ ‘ਤੇ ਭਾਸ਼ਣ ਛੱਡ ਅਸਲੀ ਕੰਮ ਕਰਨਾ ਚਾਹੀਦੈ
ਮੀਕਾ ਨੇ ਕਿਹਾ ਕਿ ਜਦੋਂ ਵੀ ਕੋਈ ਮਸਲਾ ਹੁੰਦਾ ਹੈ, ਲੋਕ ਟਵਿੱਟਰ 'ਤੇ ਲਿਖਣਾ ਸ਼ੁਰੂ ਕਰ ਦਿੰਦੇ ਹਨ। ਲੋਕਾਂ ਨੂੰ ਮੇਰੀ ਨਿਮਰ ਬੇਨਤੀ ਹੈ ਕਿ ਅਸਲ ਵਿਚ ਮਦਦ ਕਰੋ ਅਤੇ ਬਿਆਨਬਾਜ਼ੀ ਦੇਣਾ ਬੰਦ ਕਰੋ।
ਦਿੱਲੀ ਸਰਕਾਰ ਵੱਲੋਂ ਕੇਂਦਰ 'ਤੇ ਵੈਕਸੀਨ ਦੀ ਸਪਲਾਈ 'ਤੇ ਲਾਏ ਗਏ ਇਲਜ਼ਾਮਾਂ ਤੋਂ ਬਾਅਦ ਹੁਣ ਬੀਜੇਪੀ ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਨੇ ਸਫਾਈ ਦਿੱਤੀ ਹੈ। ਪਾਤਰਾ ਨੇ ਕਿਹਾ ਕਿ ਦਿੱਲੀ ਸਰਕਾਰ ਜਨਤਾ 'ਚ ਭਰਮ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੇਂਦਰ ਨੇ ਮੁਫਤ 'ਚ 6.5 ਕਰੋੜ ਵੈਕਸੀਨ ਦੀ ਡੋਜ਼ ਦੂਜੇ ਦੇਸ਼ਾਂ ਨੂੰ ਭੇਜ ਦਿੱਤੀ।
ਦੇਸ਼ 'ਚ ਕਮੀ ਦੇ ਬਾਵਜੂਦ ਵਿਦੇਸ਼ਾਂ 'ਚ ਕਿਉਂ ਭੇਜੀ ਗਈ ਕੋਰੋਨਾ ਵੈਕਸੀਨ? ਆਖਰ ਬੀਜੇਪੀ ਨੇ ਦਿੱਤੀ ਸਫਾਈ
ਸੰਬਿਤ ਪਾਤਰਾ ਨੇ ਕਿਹਾ, 11 ਮਈ, 2021 ਤਕ ਕਰੀਬ 6.63 ਕਰੋੜ ਵੈਕਸੀਨ ਦੇ ਡੋਜ਼ ਹਿੰਦੁਸਤਾਨ ਤੋਂ ਬਾਹਰ ਭੇਜੇ ਗਏ। ਇਸ 'ਚ ਸਿਰਫ ਇੱਕ ਕਰੋੜ 7 ਲੱਖ ਵੈਕਸੀਨ ਮਦਦ ਦੇ ਰੂਪ 'ਚ ਭੇਜਿਆ ਗਿਆ ਬਾਕੀ 84 ਫੀਸਦ ਵੈਕਸੀਨ ਲਾਇਬੇਲਿਟੀ ਦੇ ਰੂਪ 'ਚ ਭੇਜੀ ਗਈ।
ਪੰਜਾਬ ਨੂੰ ਗੁਜਰਾਤ ਤੋਂ ਮਿਲੇਗੀ 20 ਮੀਟਰਿਕ ਟਨ ਵਾਧੂ ਆਕਸੀਜਨ, ਕੇਂਦਰ ਨੇ ਦਿੱਤੇ ਨਿਰਦੇਸ਼
ਆਕਸੀਜਨ ਸਪਲਾਈ ਲਈ ਪੰਜਾਬ ਕੋਵਿਡ ਕੰਟਰੋਲ ਰੂਮ ਦੇ ਇੰਚਾਰਜ ਰਾਹੁਲ ਤਿਵਾੜੀ ਨੇ ਕਿਹਾ, “ਇਸ ਵਕਤ ਸਾਨੂੰ ਗੁਜਰਾਤ ਤੋਂ 20 ਮੀਟ੍ਰਿਕ ਟਨ ਆਕਸੀਜਨ ਲੈਣ ਲਈ ਪੰਜ ਟੈਂਕਰਾਂ ਦੀ ਜ਼ਰੂਰਤ ਹੈ ਪਰ ਸਾਡੇ ਕੋਲ ਸਿਰਫ ਦੋ ਟੈਂਕਰ ਹਨ। ਇਸ ਦਾ ਮਤਲਬ ਹੈ ਕਿ ਅਸੀ ਸਿਰਫ ਦੋ ਦਿਨਾਂ ਦਾ ਹੀ ਕੋਟਾ ਲੈ ਸਕਾਂਗੇ ਅਤੇ ਤਿੰਨ ਦਿਨਾਂ ਲਈ ਆਪਣਾ ਕੋਟਾ ਵਧਾਉਣ ਦੇ ਯੋਗ ਨਹੀਂ ਹੋਵਾਂਗੇ। ਦੱਸ ਦਈਏ ਕਿ ਗੁਜਰਾਤ ਤੋਂ ਆਕਸੀਜਨ ਟੈਂਕਰ ਆਉਣ ਵਿਚ ਘੱਟੋ ਘੱਟ ਪੰਜ ਦਿਨ ਲੱਗ ਸਕਦੇ ਹਨ।
ਪੰਜਾਬ ਵਿੱਚ ਕੋਰੋਨਾ ਸੰਕਟ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਪੰਜਾਬ ਸਰਕਾਰ ਨੇ ਲਗਾਤਾਰ ਕੇਂਦਰ ਤੋਂ ਢੁਕਵੀਂ ਆਕਸੀਜਨ ਸਪਲਾਈ ਦੀ ਮੰਗ ਕੀਤੀ ਹੈ। ਕੇਂਦਰ ਨੇ ਗੁਜਰਾਤ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਪੰਜਾਬ ਨੂੰ 20 ਮੀਟ੍ਰਿਕ ਟਨ ਵਾਧੂ ਆਕਸੀਜਨ ਦੇਵੇ। ਇਹ ਆਕਸੀਜਨ ਕੰਟੇਨਰ ਸੜਕ ਦੁਆਰਾ ਲਿਆਂਦਾ ਜਾ ਰਿਹਾ ਹੈ, ਜਿਸ ਵਿਚ ਢਾਈ ਦਿਨ ਲੱਗ ਸਕਦੇ ਹਨ।
ਪੰਜਾਬ ਨੂੰ ਗੁਜਰਾਤ ਤੋਂ ਮਿਲੇਗੀ 20 ਮੀਟਰਿਕ ਟਨ ਵਾਧੂ ਆਕਸੀਜਨ, ਕੇਂਦਰ ਨੇ ਦਿੱਤੇ ਨਿਰਦੇਸ਼
ਪੰਜਾਬ ਵਿੱਚ ਕੋਰੋਨਾ ਸੰਕਟ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਪੰਜਾਬ ਸਰਕਾਰ ਨੇ ਲਗਾਤਾਰ ਕੇਂਦਰ ਤੋਂ ਢੁਕਵੀਂ ਆਕਸੀਜਨ ਸਪਲਾਈ ਦੀ ਮੰਗ ਕੀਤੀ ਹੈ। ਕੇਂਦਰ ਨੇ ਗੁਜਰਾਤ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਪੰਜਾਬ ਨੂੰ 20 ਮੀਟ੍ਰਿਕ ਟਨ ਵਾਧੂ ਆਕਸੀਜਨ ਦੇਵੇ।
ਦੇਸ਼ ਦੇ ਕੁਝ ਰਾਜਾਂ ਵਿੱਚ ਦੂਜੀ ਲਹਿਰ ਦੇ ਕੇਸ ਡਿੱਗਣੇ ਸ਼ੁਰੂ ਹੋ ਗਏ ਹਨ, ਪਰ ਵਾਇਰਲੋਜਿਸਟ ਡਾ: ਸ਼ਾਹਿਦ ਜਮੀਲ ਨੇ ਦਾਅਵਾ ਕੀਤਾ ਹੈ ਕਿ ਦੂਜੀ ਲਹਿਰ ਦੇ ਗਿਰਾਵਟ ਦੀ ਗਤੀ ਪਹਿਲੇ ਨਾਲੋਂ ਬਹੁਤ ਹੌਲੀ ਹੈ। ਡਾ. ਸ਼ਾਹਿਦ ਜਮੀਲ ਨੇ ਕਿਹਾ ਹੈ ਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਅਸੀਂ ਦੂਜੀ ਲਹਿਰ ਦੇ ਸਿਖਰ ਉਤੇ ਪਹੁੰਚ ਗਏ ਹਾਂ, ਹਾਲਾਂਕਿ ਉਨ੍ਹਾਂ ਦਾਅਵਾ ਕੀਤਾ ਕਿ ਦੂਜੀ ਲਹਿਰ ਦੇ ਖਾਤਮੇ ਵਿਚ ਜੁਲਾਈ ਤੱਕ ਦਾ ਸਮਾਂ ਲੱਗ ਸਕਦਾ ਹੈ। ਡਾਕਟਰ ਨੇ ਦਾਅਵਾ ਕੀਤਾ ਕਿ ਦੂਜੀ ਲਹਿਰ ਵਿੱਚ ਗਿਰਾਵਟ ਦੀ ਗਤੀ ਬਹੁਤ ਹੌਲੀ ਜਾ ਰਹੀ ਹੈ।
ਕੋਰੋਨਾ ਦੀ ਦੂਜੀ ਲਹਿਰ ਜੁਲਾਈ ਤੋਂ ਪਹਿਲਾਂ ਨਹੀਂ ਹੋਵੇਗੀ ਖਤਮ, ਵਾਇਰਲੋਜਿਸਟ ਡਾ. ਜਮੀਲ ਦਾ ਦਾਅਵਾ
ਮੰਗਲਵਾਰ ਸ਼ਾਮ ਨੂੰ ਇੱਕ ਆਨਲਾਈਨ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ, ਡਾ. ਜਮੀਲ ਨੇ ਕਿਹਾ ਕਿ ਕੋਵਿਡ ਦੀ ਲਹਿਰ ਸਿਖਰ 'ਤੇ ਹੈ, ਇਹ ਕਹਿਣਾ ਬਹੁਤ ਜਲਦਬਾਜੀ ਹੋਵੇਗੀ। ਸੰਭਵ ਹੈ ਕਿ ਇਹ ਲੰਬੀ ਲੜਾਈ ਜੁਲਾਈ ਤੱਕ ਚੱਲੇਗੀ।