ਨਸ਼ੇ ਲਈ ਪੈਸੇ ਨਾ ਮਿਲਣ 'ਤੇ ਦੋ ਭਰਾਵਾਂ ਚੁੱਕਿਆ ਖਤਰਨਾਕ ਕਦਮ
ਜ਼ਿਲ੍ਹਾ ਅੰਮ੍ਰਿਤਸਰ ਤੋਂ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਦੋ ਭਰਾਵਾਂ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲੇ ਸਾਹਮਣੇ ਆਇਆ ਹੈ।

ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਤੋਂ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਦੋ ਭਰਾਵਾਂ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲੇ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ ਦੋਵੇਂ ਭਰਾ ਨਸ਼ੇ ਦੇ ਆਦੀ ਸੀ। ਨਸ਼ਾ ਖਰੀਦਣ ਲਈ ਦੋਨਾਂ ਕੋਲ ਪੈਸੇ ਨਹੀਂ ਸੀ। ਇਸ ਤੋਂ ਬਾਅਦ ਉਨ੍ਹਾਂ ਇਹ ਕਦਮ ਚੁੱਕਿਆ ਹੈ।
ਮ੍ਰਿਤਕਾਂ ਦੀ ਪਛਾਣ ਮੰਗਲ ਤੇ ਸਜੀਵ ਵਜੋਂ ਹੋਈ ਹੈ। ਇੱਕ ਦੀ ਉਮਰ 38 ਤੇ ਦੂਜੇ ਦੀ ਉਮਰ 35 ਸਾਲ ਹੈ। ਪੁਲਿਸ ਨੇ ਦੋਨਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਪੁਲਿਸ ਇੰਸਪੈਕਟਰ ਸੁਖਦੇਵ ਸਿੰਘ ਮੁਤਾਬਕ ਕਾਫੀ ਦੇਰ ਤੋਂ ਦੋਨੋਂ ਭਰਾ ਮੋਹਕਮਪੁਰਾ 'ਚ ਰਹਿੰਦੇ ਸੀ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕੇ ਨਸ਼ੇ ਲਈ ਪੈਸੇ ਨਾ ਹੋਣ ਕਰਨ ਖ਼ੁਦਕੁਸ਼ੀ ਕੀਤੀ ਹੈ। ਪੈਸੇ ਨਾ ਹੋਣ ਕਾਰਨ ਉਹ ਦੁੱਖੀ ਰਹਿੰਦੇ ਸੀ ਤੇ ਬਟਾਲਾ 'ਚ ਰਹਿੰਦੇ ਆਪਣੇ ਪਿਤਾ ਤੋਂ ਵੀ ਪੈਸੇ ਦੀ ਮੰਗ ਕਰਦੇ ਸੀ।






















