ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਰਾਸ਼ਟਰ-ਪਤਨੀ ਕਹੇ ਜਾਣ 'ਤੇ ਬਸਪਾ ਨੇ ਕੀਤੀ ਕਾਂਗਰਸ ਦੀ ਸਖ਼ਤ ਸ਼ਬਦਾਂ 'ਚ ਨਿੰਦਾ
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਲਈ ਅਪਮਾਨ ਜਨਕ ਸਬਦਾਂ ਦੀ ਵਰਤੋਂ 'ਤੇ ਕਾਂਗਰਸ ਘਿਰਦੀ ਜਾ ਰਹੀ ਹੈ।ਹੁਣ ਪੰਜਾਬ ਬਸਪਾ ਨੇ ਇਸ ਦੀ ਨਿੰਦਾ ਕੀਤੀ ਹੈ।
ਜਲੰਧਰ: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਲਈ ਅਪਮਾਨ ਜਨਕ ਸਬਦਾਂ ਦੀ ਵਰਤੋਂ 'ਤੇ ਕਾਂਗਰਸ ਘਿਰਦੀ ਜਾ ਰਹੀ ਹੈ।ਹੁਣ ਪੰਜਾਬ ਬਸਪਾ ਨੇ ਇਸ ਦੀ ਨਿੰਦਾ ਕੀਤੀ ਹੈ।ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਕਾਂਗਰਸ ਦੇ ਰਾਸ਼ਟਰੀ ਨੇਤਾ ਅਧੀਰ ਰੰਜਨ ਵਲੋਂ ਦੇਸ਼ ਦੇ ਪਹਿਲੇ ਆਦਿਵਾਸੀ ਕਬੀਲੇ ਤੋਂ ਰਾਸ਼ਟਰਪਤੀ ਦਰੋਪਦੀ ਮੁਰਮੂ ਲਈ ਅਪਮਾਨ ਜਨਕ ਸਬਦਾਂ ਦੀ ਨਿਖੇਧੀ ਕੀਤੀ ਹੈ।
ਆਜ਼ਾਦੀ ਦੇ 75 ਸਾਲਾਂ 'ਚ ਕਾਂਗਰਸ ਨੇ 50 ਸਾਲਾਂ ਦੇ ਲਗਭਗ ਦੇਸ਼ ਤੇ ਰਾਜ ਕੀਤਾ, ਜਿਸਦੇ ਪਿੱਛੇ ਦਲਿਤਾਂ, ਪਿਛੜੇ ਵਰਗਾਂ ਤੇ ਆਦਿਵਾਸੀ ਕਬੀਲੇ ਦੇ ਵੋਟਰਾਂ ਦਾ ਹੱਥ ਹੈ। ਲੇਕਿਨ ਕਾਂਗਰਸ ਨੇ ਹਮੇਸ਼ਾ ਦਬੇ ਕੁੱਚਲੇ ਲੋਕਾਂ ਨੂੰ ਅਪਮਾਨਿਤ ਕੀਤਾ ਹੈ। ਗੜ੍ਹੀ ਨੇ ਕਿਹਾ ਕਿ ਪਿਛਲੇ ਸਮੇਂ ਵਿਚ ਪੰਜਾਬ ਵਿੱਚ ਵੀ ਕਾਂਗਰਸ ਦੇ ਆਗੂ ਨੇ ਦਲਿਤ ਮੁੱਖ ਮੰਤਰੀ ਨੂੰ ਪੈਰ ਦੀ ਜੁੱਤੀ ਆਖਿਆ ਸੀ।
ਉਨ੍ਹਾਂ ਕਿਹਾ ਕਾਂਗਰਸ ਨੇ ਵਿਧਾਨ ਸਭਾ ਸੀਟਾਂ ਨੂੰ ਪਵਿੱਤਰ ਅਪਵਿੱਤਰ ਦਾ ਤਗਮਾ ਲਾਕੇ ਬਹੁਜਨ ਸਮਾਜ ਨੂੰ ਅਪਮਾਨਿਤ ਕੀਤਾ, ਹੁਣ ਕਾਂਗਰਸ ਨੇ ਦੇਸ਼ ਦੀ ਪਹਿਲੀ ਆਦਿਵਾਸੀ ਮਹਿਲਾ ਨੂੰ ਰਾਸ਼ਟਰ-ਪਤਨੀ ਆਖਿਆ। ਕਾਂਗਰਸ ਦੀ ਜਾਤੀਵਾਦੀ ਸੋਚ ਦਾ ਬਸਪਾ ਘੋਰ ਨਿੰਦਾ ਕਰਦੀ ਹੈ। ਕਾਂਗਰਸ ਨੂੰ ਪੂਰੇ ਦੇਸ਼ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਲੇਕਿਨ ਕਾਂਗਰਸ ਦੇ ਦੋਸ਼ੀ ਆਗੂ ਨੇ ਮਾਫ਼ੀ ਮੰਗਣ ਦੀ ਜਗ੍ਹਾ ਬਹਾਨੇਬਾਜ਼ੀ ਸ਼ੁਰੂ ਕਰ ਦਿੱਤੀ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਰਾਸ਼ਟਰ ਪਤਨੀ ਕਹਿਣ 'ਤੇ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਹੁਣ ਰਾਸ਼ਟਰੀ ਮਹਿਲਾ ਕਮਿਸ਼ਨ (ਐਨਸੀਡਬਲਯੂ) ਨੇ ਵੀ ਅਧੀਰ ਨੂੰ ਬਿਆਨ ਬਾਰੇ ਨੋਟਿਸ ਜਾਰੀ ਕੀਤਾ ਹੈ ਅਤੇ 3 ਅਗਸਤ ਨੂੰ ਸਵੇਰੇ 11.30 ਵਜੇ ਤੱਕ ਜਵਾਬ ਮੰਗਿਆ ਹੈ। ਇੱਥੇ ਹੀ ਅਧੀਰ ਨੇ ਬਿਆਨ 'ਤੇ ਮੁਆਫੀ ਮੰਗਣ ਦੀ ਗੱਲ ਵੀ ਕਹੀ ਹੈ। ਉਨ੍ਹਾਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਦਾ ਸਮਾਂ ਵੀ ਮੰਗਿਆ ਹੈ।
ਇੱਥੇ ਬੀਜੇਪੀ ਦੇ ਹਮਲੇ ਤੋਂ ਬਾਅਦ ਅਧੀਰ ਨੇ ਕਿਹਾ ਹੈ ਕਿ ਸੋਨੀਆ ਗਾਂਧੀ ਨੂੰ ਮੇਰੇ ਵਿਵਾਦ ਵਿੱਚ ਨਾ ਘਸੀਟਿਆ ਜਾਵੇ। ਮੈਂ ਨਿੱਜੀ ਤੌਰ 'ਤੇ ਰਾਸ਼ਟਰਪਤੀ ਤੋਂ ਮੁਆਫੀ ਮੰਗਾਂਗਾ, ਪਰ ਪਖੰਡੀਆਂ (ਭਾਜਪਾ ਆਗੂਆਂ) ਤੋਂ ਨਹੀਂ।
ਅਧੀਰ ਨੇ ਬੁੱਧਵਾਰ ਨੂੰ ਸੰਸਦ ਤੋਂ ਬਾਹਰ ਹੋਣ 'ਤੇ ਦੇਸ਼ ਦੀ ਪਤਨੀ ਦਾ ਬਿਆਨ ਦਿੱਤਾ ਸੀ। ਇਸ ਤੋਂ ਬਾਅਦ ਵੀਰਵਾਰ ਨੂੰ ਜਦੋਂ ਸਦਨ ਸ਼ੁਰੂ ਹੋਇਆ ਤਾਂ ਭਾਜਪਾ ਮਹਿਲਾ ਸੰਸਦ ਮੈਂਬਰਾਂ ਨੇ ਸੋਨੀਆ ਦੀ ਮੁਆਫੀ ਲਈ ਤਖਤੀਆਂ ਫੜ ਕੇ ਲੋਕ ਸਭਾ 'ਚ ਨਾਅਰੇਬਾਜ਼ੀ ਕੀਤੀ। ਹੰਗਾਮੇ ਕਾਰਨ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਮਾਨਸੂਨ ਸੈਸ਼ਨ 'ਚ ਇਹ ਪਹਿਲੀ ਵਾਰ ਸੀ ਜਦੋਂ ਭਾਜਪਾ ਦੇ ਵਿਰੋਧ ਕਾਰਨ ਸਦਨ ਨੂੰ ਮੁਲਤਵੀ ਕੀਤਾ ਗਿਆ।