ਪੜਚੋਲ ਕਰੋ
Advertisement
ਕੈਂਸਰ ਪੀੜਤ ਸਿਵਲ ਸਰਜਨ ਦੀ ਬਦਲੀ, ਅੱਕੇ ਡਾਕਟਰ ਨੇ ਦਿੱਤਾ ਅਸਤੀਫ਼ਾ
ਬਿਮਾਰੀ ਕਾਰਨ ਮਨਜੀਤ ਸਿੰਘ ਆਪਣੀ ਡਿਊਟੀ ਨਹੀਂ ਨਿਭਾਅ ਸਕਦੇ, ਇਸ ਲਈ ਅਹੁਦਾ ਛੱਡਣਾ ਠੀਕ ਹੈ। ਉਨ੍ਹਾਂ ਦੇ ਦਫ਼ਤਰ ਵਿੱਚ ਆਖਰੀ ਦਿਨ ਮੌਕੇ ਕਰਮਚਾਰੀ ਵੀ ਕਾਫੀ ਦੁਖੀ ਦਿਖਾਈ ਦਿੱਤੇ।
ਪਟਿਆਲਾ: ਇੱਥੇ ਬਤੌਰ ਸਿਵਲ ਸਰਜਨ ਵਜੋਂ ਤਾਇਨਾਤ ਅਧਿਕਾਰੀ ਨੇ ਆਪਣੀ ਬਦਲੀ ਹੋਣ ਤੋਂ ਅੱਕ ਕੇ ਅਸਤੀਫ਼ਾ ਦੇ ਦਿੱਤਾ ਹੈ। ਡਾਕਟਰ ਨੇ ਕਿਹਾ ਹੈ ਕਿ ਉਹ ਕੈਂਸਰ ਤੋਂ ਪੀੜਤ ਹਨ ਤੇ ਦੂਜੇ ਜ਼ਿਲ੍ਹੇ ਵਿੱਚ ਜਾ ਕੇ ਡਿਊਟੀ ਨਹੀਂ ਕਰ ਸਕਦੇ।
ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਈ ਹੈ, ਪਰ ਹੁਣ ਸਿਸਟਮ ਤੋਂ ਦੁਖੀ ਹੋ ਕੇ ਅਸਤੀਫ਼ਾ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਕੈਂਸਰ ਪੀੜਤ ਹਨ ਤੇ ਉਨ੍ਹਾਂ ਦੀ ਬਦਲੀ ਪਟਿਆਲਾ ਤੋਂ ਸੰਗਰੂਰ ਦੀ ਕਰ ਦਿੱਤੀ ਗਈ। ਬਿਮਾਰੀ ਕਾਰਨ ਮਨਜੀਤ ਸਿੰਘ ਆਪਣੀ ਡਿਊਟੀ ਨਹੀਂ ਨਿਭਾਅ ਸਕਦੇ, ਇਸ ਲਈ ਅਹੁਦਾ ਛੱਡਣਾ ਠੀਕ ਹੈ। ਉਨ੍ਹਾਂ ਦੇ ਦਫ਼ਤਰ ਵਿੱਚ ਆਖਰੀ ਦਿਨ ਮੌਕੇ ਕਰਮਚਾਰੀ ਵੀ ਕਾਫੀ ਦੁਖੀ ਦਿਖਾਈ ਦਿੱਤੇ।
ਮਨਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਵਿੱਚ ਕੁਝ ਲੋਕ ਉਨ੍ਹਾਂ ਦੀ ਇਮਾਨਦਾਰੀ ਤੋਂ ਦੁਖੀ ਸਨ, ਇਸੇ ਕਾਰਨ ਹੀ ਉਨ੍ਹਾਂ ਦੀ ਬਦਲੀ ਕੀਤੀ ਹੋ ਸਕਦੀ ਹੈ। ਹੁਣ ਸਿਵਲ ਸਰਜਨ ਨੇ ਆਪਣੀ ਨੌਕਰੀ ਛੱਡਣ ਦਾ ਹੀ ਫੈਸਲਾ ਕਰ ਲਿਆ ਹੈ, ਜੋ ਸਰਕਾਰੀ ਸਿਸਟਮ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਦੇਸ਼
ਪੰਜਾਬ
Advertisement