ਪੜਚੋਲ ਕਰੋ
Advertisement
'ਜੰਗ-ਬਹਾਦਰਾਂ' ਨੂੰ ਪੁਲਿਸ 'ਚ ਤਰੱਕੀਆਂ ਦੇਵੇਗੀ ਕੈਪਟਨ ਸਰਕਾਰ
ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਬਹਾਦਰ ਅਫ਼ਸਰਾਂ ਤੇ ਕਰਮਚਾਰੀਆਂ ਨੂੰ ਉਨ੍ਹਾਂ ਦਾ ਬਣਦਾ ਸਨਮਾਨ ਦੇਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਬਾਰੇ ਯੋਗ ਨੀਤੀ ਵੀ ਘੜੇਗੀ।
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਰਗਿਲ ਜੰਗ ਦੇ ਹੀਰੋ ਸਤਪਾਲ ਸਿੰਘ ਨੂੰ ਪੰਜਾਬ ਪੁਲਿਸ ਵਿੱਚ ਦੋ ਤਰੱਕੀਆਂ ਦੇ ਕੇ ਏਐਸਆਈ ਬਣਾ ਦਿੱਤਾ ਹੈ। ਇਸ ਮੌਕੇ ਉਨ੍ਹਾਂ ਸਤਪਾਲ ਵਾਂਗ ਹੋਰਨਾਂ ਜੰਗੀ ਹੀਰੋਜ਼ ਨੂੰ ਪੁਲਿਸ ਵਿੱਚ ਤਰੱਕੀ ਦੇਣ ਬਾਰੇ ਵਿਚਾਰ ਕਰ ਰਹੀ ਹੈ। ਕੈਪਟਨ ਸਰਕਾਰ ਅਜਿਹੇ ਬਹਾਦਰਾਂ ਦੀ ਜਲਦੀ ਸ਼ਨਾਖ਼ਤ ਕਰੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਬਹਾਦਰ ਅਫ਼ਸਰਾਂ ਤੇ ਕਰਮਚਾਰੀਆਂ ਨੂੰ ਉਨ੍ਹਾਂ ਦਾ ਬਣਦਾ ਸਨਮਾਨ ਦੇਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਬਾਰੇ ਯੋਗ ਨੀਤੀ ਵੀ ਘੜੇਗੀ। ਕੈਪਟਨ ਨੇ ਇਹ ਸਭ ਸਤਪਾਲ ਸਿੰਘ ਦੇ ਮੋਢਿਆਂ 'ਤੇ ਏਐਸਆਈ ਦਾ ਸਿਤਾਰਾ ਲਾਉਂਦੇ ਕਿਹਾ।Really happy to pipp #Kargil war hero Satpal Singh as ASI. Only feel sorry he didn’t get his due earlier. We’ve decided to come out with policy to prevent such injustice in future. It’ll ensure 1-rank promotion for gallantry award winning defence & police personnel from Punjab. pic.twitter.com/tmGtvsCIeL
— Capt.Amarinder Singh (@capt_amarinder) July 29, 2019
ਇੱਥੇ ਰੌਚਕ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਤਪਾਲ ਸਿੰਘ ਦਾ ਜ਼ਿਕਰ ਕਾਰਗਿਲ ਦੀ ਜੰਗ ਬਾਰੇ ਲਿਖੀ ਆਪਣੀ ਕਿਤਾਬ ਵਿੱਚ ਵੀ ਕੀਤਾ ਹੋਇਆ ਹੈ। ਕੈਪਟਨ ਨੇ ਕਿਹਾ ਕਿ ਆਪਣੇ ਹੀਰੋਜ਼ ਦਾ ਬਣਦਾ ਮਾਣ ਬਹਾਲ ਕਰਨ ਲਈ ਚੁੱਕਿਆ ਜਾਣ ਵਾਲਾ ਇਹ ਕਦਮ ਦੇਰੀ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਤਪਾਲ ਨੂੰ ਇਹ ਸਥਾਨ ਸਾਲ 2010 ਵਿੱਚ ਉਨ੍ਹਾਂ ਦੀ ਭਰਤੀ ਸਮੇਂ ਹੀ ਮਿਲਣਾ ਚਾਹੀਦਾ ਸੀ।Punjab CM pipps the ASI stars on the uniform of #Kargil war hero & Vir Chakra awardee Satpal Singh, two days after promoting him. @PunjabPoliceInd DGP Dinkar Gupta is present at the ceremony. pic.twitter.com/pnP6ZWNIZK
— Raveen Thukral (@RT_MediaAdvPbCM) July 29, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪਟਿਆਲਾ
ਲੁਧਿਆਣਾ
Advertisement