ਆਕਸੀਜਨ ਦੀ ਕਿੱਲਤ ਨਾਲ ਪੰਜਾਬ 'ਚ ਸਿਰਫ 6 ਮੌਤਾਂ, ਕੈਪਟਨ ਦਾ ਦਾਅਵਾ
ਕੈਪਟਨ ਨੇ ਕਿਹਾ 300 ਟਨ ਆਕਸੀਜਨ ਲੋੜੀਂਦੀ ਸੀ ਤੇ ਅਸੀਂ 70 ਟਨ ਆਕਸੀਜਨ ਪੈਦਾ ਕੀਤੀ। ਹੁਣ ਅਸੀਂ 400 ਟਨ ਆਕਸੀਜਨ ਪੈਦਾ ਕਰ ਰਹੇ ਹਾਂ। ਮੁੱਖ ਮੰਤਰੀ ਨੇ ਕਿਹਾ ਹੁਣ ਕੋਈ ਸਮੱਸਿਆ ਨਹੀਂ ਹੈ।
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਆਕਸੀਜਨ ਦੀ ਘਾਟ ਨਾਲ 6 ਮੌਤਾਂ ਹੋਈਆਂ ਸਨ। ਉਨ੍ਹਾਂ ਕਿਹਾ 300 ਟਨ ਆਕਸੀਜਨ ਲੋੜੀਂਦੀ ਸੀ ਤੇ ਅਸੀਂ 70 ਟਨ ਆਕਸੀਜਨ ਪੈਦਾ ਕੀਤੀ। ਹੁਣ ਅਸੀਂ 400 ਟਨ ਆਕਸੀਜਨ ਪੈਦਾ ਕਰ ਰਹੇ ਹਾਂ। ਮੁੱਖ ਮੰਤਰੀ ਨੇ ਕਿਹਾ ਹੁਣ ਕੋਈ ਸਮੱਸਿਆ ਨਹੀਂ ਹੈ।
Six deaths had occurred at a private hospital in Amritsar right in the beginning when there was an oxygen shortage. That's all. We produced 70 tonnes of oxygen and required 300 tonnes. Now we produce 400 tonnes of oxygen. There's no problem now: Punjab CM Capt Amarinder Singh pic.twitter.com/qMDdcusSx6
— ANI (@ANI) August 11, 2021
ਦਰਅਸਲ ਕੁਝ ਦਿਨ ਪਹਿਲਾਂ ਕੇਂਦਰ ਸਰਕਾਰ (Central government) ਨੇ ਸੂਬਿਆਂ ਤੋਂ ਆਕਸੀਜਨ ਦੀ ਕਮੀ (lack of oxygen) ਕਾਰਨ ਹੋਈਆਂ ਮੌਤਾਂ ਦਾ ਅੰਕੜਾ ਮੰਗਿਆ ਸੀ। ਹੁਣ ਤਕ ਸਿਰਫ਼ 13 ਸੂਬਿਆਂ ਨੇ ਜਵਾਬ ਦਿੱਤਾ ਹੈ। ਸਿਹਤ ਮੰਤਰਾਲੇ (health ministry) ਨੇ ਮੰਗਲਵਾਰ ਨੂੰ ਕਿਹਾ ਕਿ ਸਿਰਫ਼ ਇੱਕ ਸੂਬੇ ਨੇ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ (Second Wave of Corone) ਦੌਰਾਨ ਆਕਸੀਜਨ ਦੀ ਕਮੀ ਕਾਰਨ ਸ਼ੱਕੀ ਮੌਤਾਂ ਹੋਈਆਂ ਹਨ।
ਕੋਰੋਨਾ ਬਾਰੇ ਨਿਯਮਤ ਪ੍ਰੈੱਸ ਕਾਨਫਰੰਸ 'ਚ ਕੇਂਦਰੀ ਸਿਹਤ ਮੰਤਰਾਲੇ 'ਚ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਸੰਸਦ 'ਚ ਮੁੱਦਾ ਉਠਾਉਣ ਤੋਂ ਬਾਅਦ ਵਿਸ਼ੇਸ਼ ਤੌਰ 'ਤੇ ਸੂਬਿਆਂ ਤੋਂ ਅੰਕੜਿਆਂ ਦੀ ਮੰਗ ਕੀਤੀ ਗਈ ਸੀ। ਇੱਕ ਸੂਬੇ ਨੂੰ ਛੱਡ ਕੇ ਅਜੇ ਤਕ ਕਿਸੇ ਵੀ ਸੂਬੇ ਨੇ ਇਹ ਨਹੀਂ ਕਿਹਾ ਕਿ ਮਰੀਜ਼ਾਂ ਦੀ ਮੌਤ ਆਕਸੀਜਨ ਦੀ ਕਮੀ ਕਾਰਨ ਹੋਈ ਹੈ।
ਸੂਤਰਾਂ ਅਨੁਸਾਰ ਅਰੁਣਾਚਲ ਪ੍ਰਦੇਸ਼, ਅਸਾਮ, ਉੜੀਸਾ, ਉਤਰਾਖੰਡ, ਜੰਮੂ-ਕਸ਼ਮੀਰ, ਲੱਦਾਖ, ਝਾਰਖੰਡ, ਹਿਮਾਚਲ ਪ੍ਰਦੇਸ਼ ਤੇ ਪੰਜਾਬ ਸਮੇਤ 13 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ। ਸਿਰਫ਼ ਪੰਜਾਬ 'ਚ ਹੀ ਇੱਥੇ 4 ਸ਼ੱਕੀ ਮੌਤਾਂ ਹੋਈਆਂ ਹਨ।
ਸਰਕਾਰ ਦੇ ਜਵਾਬ 'ਤੇ ਹੰਗਾਮਾ ਹੋਇਆ
ਪਿਛਲੇ ਮਹੀਨੇ ਸਰਕਾਰ ਨੇ ਸੰਸਦ ਨੂੰ ਦੱਸਿਆ ਸੀ ਕਿ ਆਕਸੀਜਨ ਦੀ ਕਮੀ ਕਾਰਨ ਕਿਸੇ ਵੀ ਮਰੀਜ਼ ਦੀ ਮੌਤ ਨਹੀਂ ਹੋਈ। ਸਰਕਾਰ ਨੇ ਇਹ ਦਾਅਵਾ ਸੂਬਿਆਂ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਕੀਤਾ ਹੈ। ਉਦੋਂ ਤੋਂ ਹੀ ਵਿਰੋਧੀ ਪਾਰਟੀਆਂ ਸਰਕਾਰ 'ਤੇ ਹਮਲੇ ਕਰ ਰਹੀਆਂ ਸਨ। ਇਸ ਤੋਂ ਬਾਅਦ ਕੇਂਦਰ ਨੇ ਸਾਲ ਦੇ ਅਰੰਭ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਕਮੀ ਕਾਰਨ ਹੋਈਆਂ ਮੌਤਾਂ ਬਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਦੁਬਾਰਾ ਡਾਟਾ ਮੰਗਿਆ। ਇਸ ਨੂੰ 13 ਅਗਸਤ ਨੂੰ ਖਤਮ ਹੋਣ ਵਾਲੇ ਮਾਨਸੂਨ ਸੈਸ਼ਨ ਵਿੱਚ ਰੱਖਿਆ ਜਾਣਾ ਸੀ।
ਸਰਕਾਰ ਨੇ ਸਪਲਾਈ ਵਧਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ
ਅਗਰਵਾਲ ਨੇ ਕਿਹਾ ਕਿ ਪੂਰੇ ਦੇਸ਼ ਨੂੰ ਆਕਸੀਜਨ ਨਾਲ ਜੁੜੀ ਆਪਣੀ ਕਿਸਮ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਇਸ ਦੀ ਮੰਗ 2 ਤੋਂ 3 ਹਜ਼ਾਰ ਮੀਟ੍ਰਿਕ ਟਨ ਤੋਂ ਵੱਧ ਕੇ 9000 ਮੀਟ੍ਰਿਕ ਟਨ ਹੋ ਗਈ। ਉਨ੍ਹਾਂ ਕਿਹਾ ਕਿ ਅਸੀਂ ਉਦਯੋਗ ਤੋਂ ਆਕਸੀਜਨ ਲੈ ਕੇ ਮਰੀਜ਼ਾਂ ਲਈ ਵਰਤੀ। ਅਸੀਂ ਆਕਸੀਜਨ ਸੰਚਾਲਕ ਮੁਹੱਈਆ ਕਰਵਾਏ, ਪੀਐਸਏ ਪਲਾਂਟਾਂ ਦੇ ਕੰਮ ਵਿੱਚ ਵਾਧਾ ਕੀਤਾ ਤੇ ਆਕਸੀਜਨ ਦੀ ਆਵਾਜਾਈ ਲਈ ਰੇਲਵੇ ਤੇ ਜਲ ਸੈਨਾ ਦੀ ਵਰਤੋਂ ਵੀ ਕੀਤੀ। ਸਾਨੂੰ ਇੱਕ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ।
ਸਿਸੋਦੀਆ ਨੇ ਕਿਹਾ- ਸਾਡੇ ਕੋਲੋਂ ਕੋਈ ਡਾਟਾ ਨਹੀਂ ਮੰਗਿਆ ਗਿਆ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਕੇਂਦਰ ਨੇ ਕਦੇ ਵੀ ਦਿੱਲੀ ਸਰਕਾਰ ਤੋਂ ਇਹ ਨਹੀਂ ਪੁੱਛਿਆ ਕਿ ਇੱਥੇ ਆਕਸੀਜਨ ਦੀ ਘਾਟ ਕਾਰਨ ਕਿੰਨੀਆਂ ਮੌਤਾਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਕੇਂਦਰ ਵੱਲੋਂ ਅਜਿਹਾ ਕੋਈ ਪੱਤਰ ਨਹੀਂ ਮਿਲਿਆ। ਹਾਲਾਂਕਿ ਉਨ੍ਹਾਂ ਨੇ ਸਾਰਾ ਡਾਟਾ ਸ਼ੇਅਰ ਕੇਂਦਰ ਸਰਕਾਰ ਨਾਲ ਸਾਂਝਾ ਕਰਨ ਦਾ ਫੈਸਲਾ ਕੀਤਾ ਹੈ।
ਸਿਸੋਦੀਆ ਨੇ ਕਿਹਾ ਕਿ ਅਸੀਂ ਫੈਸਲਾ ਕੀਤਾ ਹੈ ਕਿ ਦਿੱਲੀ ਸਰਕਾਰ ਆਕਸੀਜਨ ਦੀ ਕਮੀ ਕਾਰਨ ਹੋਈਆਂ ਮੌਤਾਂ ਦੀ ਪੂਰੀ ਜਾਣਕਾਰੀ ਰਿਪੋਰਟ ਦੇ ਰੂਪ ਵਿੱਚ ਕੇਂਦਰ ਸਰਕਾਰ ਨੂੰ ਭੇਜੇਗੀ। ਤੁਸੀਂ ਉਹ ਜਵਾਬ ਸੁਪਰੀਮ ਕੋਰਟ, ਜਨਤਾ ਤੇ ਸੰਸਦ ਦੇ ਸਾਹਮਣੇ ਰੱਖ ਸਕਦੇ ਹੋ।