ਪੜਚੋਲ ਕਰੋ
Advertisement
ਖੇਤੀ ਕਾਨੂੰਨ ਰੱਦ ਹੋਣ 'ਤੇ ਕੈਪਟਨ ਵੱਲੋਂ ਕਿਸਾਨਾਂ ਨੂੰ ਵਧਾਈ, ਜੋਗਿੰਦਰ ਯਾਦਵ ਬੋਲੇ, ਕਿਸਾਨਾਂ ਦੀ ਜਿੱਤ ਸਰਕਾਰ ਦੀ ਹਾਰ
ਕਿਸਾਨ ਲੀਡਰ ਜੋਗਿੰਦਰ ਯਾਦਵ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਹੋਣ ਨਾਲ ਲੋਕਾਂ ਦੀ ਜਿੱਤ ਹੋਈ ਹੈ। ਦੇਸ਼ ਦੇ ਕਿਸਾਨਾਂ ਦੀ ਜਿੱਤ ਹੋਈ ਹੈ। ਅੱਜ ਤਿੰਨ ਕਾਨੂੰਨ ਰੱਦ ਹੋਏ ਹਨ ਤੇ ਕਿਸਾਨ ਨੂੰ ਸੰਘਰਸ਼ ਦੀ ਪ੍ਰਾਪਤੀ ਹੋਈ ਹੈ
ਚੰਡੀਗੜ੍ਹ: ਸੰਸਦ ਦੇ ਦੋਵਾਂ ਸਦਨਾਂ ਵਿੱਚ ਖੇਤੀ ਕਾਨੂੰਨ ਰੱਦ ਹੋਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਹੈ ਕਿ ਖੇਤੀ ਕਾਨੂੰਨ ਸਰਕਾਰ ਨੇ ਸੰਸਦ ਦੇ ਦੋਨਾਂ ਸਦਨਾਂ ਵਿੱਚ ਰੱਦ ਕਰ ਦਿੱਤੇ ਹਨ। ਸਰਕਾਰ ਬਾਕੀ ਮੰਗਾਂ ਨੂੰ ਵੀ ਜਲਦ ਪੂਰਾ ਕਰੇਗੀ।
Congratulations to all our farmers as the Central Government has formally repealed the three farm laws in both houses of the parliament today. I'm confident that the government will sympathetically look into the pending demands of our farmers.
— Capt.Amarinder Singh (@capt_amarinder) November 29, 2021
ਉਧਰ, ਕਿਸਾਨ ਲੀਡਰ ਜੋਗਿੰਦਰ ਯਾਦਵ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਹੋਣ ਨਾਲ ਲੋਕਾਂ ਦੀ ਜਿੱਤ ਹੋਈ ਹੈ। ਦੇਸ਼ ਦੇ ਕਿਸਾਨਾਂ ਦੀ ਜਿੱਤ ਹੋਈ ਹੈ। ਅੱਜ ਤਿੰਨ ਕਾਨੂੰਨ ਰੱਦ ਹੋਏ ਹਨ ਤੇ ਕਿਸਾਨ ਨੂੰ ਸੰਘਰਸ਼ ਦੀ ਪ੍ਰਾਪਤੀ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ ਦੀ ਸਰਕਾਰ ਦੀ ਹਾਰ ਹੋਈ ਹੈ। ਅੱਗੇ ਤੋਂ ਆਉਣ ਵਾਲੇ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਕਿਸਾਨ ਨੂੰ ਦੇਖ ਕੇ ਕਾਨੂੰਨ ਬਣਾਉਣਗੇ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ MSP ਤੇ ਕਾਨੂੰਨ ਬਣਾਉਣ ਲਈ ਕਮੇਟੀ ਬਣਾਉਂਦੀ ਹੈ ਤਾਂ ਸਾਨੂੰ ਮਨਜ਼ੂਰ ਹੈ ਪਰ ਜੇਕਰ ਕਮੇਟੀ ਇਸ ਲਈ ਬਣਦੀ ਹੈ ਕਿ MSP ਦੇਣੀ ਹੈ ਜਾਂ ਨਹੀਂ ਤਾਂ ਇਹ ਨਾਮਨਜ਼ੂਰ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦੀ MSP ਤੇ ਗਰੰਟੀ ਤੋਂ ਬਾਅਦ ਹੀ ਅੰਦੋਲਨ ਖ਼ਤਮ ਹੋਵੇਗਾ।
ਇਹ ਵੀ ਪੜ੍ਹੋ: Punjab Election 2022 : ਅਮਰਿੰਦਰ ਸਿੰਘ ਨੇ ਮਨੋਹਰ ਲਾਲ ਖੱਟਰ ਨਾਲ ਕੀਤੀ ਮੁਲਾਕਾਤ, ਬੀਜੇਪੀ ਨਾਲ ਹੱਥ ਮਿਲਾਉਣ ਦੇ ਕਿਆਸ ਤੇਜ਼
ਗਾਂ ਦਾ ਦੁੱਧ ਪੀਏ ਜਾਣ ਫਿਰ ਮੱਝ ਦਾ, ਜਾਣੋ ਸਿਹਤ ਲਈ ਕਿਹੜਾ ਬਿਹਤਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਸਪੋਰਟਸ
ਸਪੋਰਟਸ
Advertisement