ਪੜਚੋਲ ਕਰੋ

ਡਰੱਗ ਰੈਕਟ ਦੀ ਜਾਂਚ ਕਰ ਰਹੇ ਈਡੀ ਅਫਸਰ ਨਿਰੰਜਨ ਸਿੰਘ ਦੀ ਜਾਨ ਨੂੰ ਖਤਰਾ, ਕੈਪਟਨ ਸਰਕਾਰ ਨੇ ਘਟਾਈ ਸੁਰੱਖਿਆ

ਸੁਰੱਖਿਆ ਘਟਾਏ ਜਾਣ ਮਗਰੋਂ ਨਿਰਜੰਨ ਸਿੰਘ ਨੇ ਸੂਬੇ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਈਮੇਲ ਰਾਹੀਂ ਪੱਤਰ ਲਿਖਿਆ ਹੈ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ।

ਇਮਰਾਨ ਖਾਨ ਜਲੰਧਰ: ਕੈਪਟਨ ਸਰਕਾਰ ਨੇ 6000 ਕਰੋੜ ਰੁਪਏ ਦੇ ਇੰਟਰਨੈਸ਼ਨਲ ਡਰੱਗ ਰੈਕੇਟ ਦੀ ਜਾਂਚ ਕਰ ਰਹੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਦੀ ਸੁਰੱਖਿਆ ਘਟਾ ਦਿੱਤੀ ਹੈ। ਪਹਿਲਾਂ ਨਿਰੰਜਨ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਵਿੱਚ ਪੰਜਾਬ ਪੁਲਿਸ ਦੇ ਪੰਜ ਜਵਾਨ ਤਾਇਨਾਤ ਸਨ ਪਰ ਹੁਣ ਵਿਭਾਗ ਨੇ ਤਿੰਨ ਜਵਾਨਾਂ ਨੂੰ ਵਾਪਸ ਬੁਲਾ ਲਿਆ ਹੈ। ਸੁਰੱਖਿਆ ਘਟਾਏ ਜਾਣ ਮਗਰੋਂ ਨਿਰਜੰਨ ਸਿੰਘ ਨੇ ਸੂਬੇ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਈਮੇਲ ਰਾਹੀਂ ਪੱਤਰ ਲਿਖਿਆ ਹੈ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਨਿਰੰਜਨ ਸਿੰਘ ਨੇ ਡੀਜੀਪੀ ਨੂੰ ਲਿਖਿਆ ਹੈ ਕਿ ਉਹ ਇੱਕ ਹਾਈਪ੍ਰੋਫਾਈਲ ਡਰੱਗ ਰੈਕੇਟ ਦੀ ਜਾਂਚ ਦੀ ਨਿਗਰਾਨੀ ਕਰ ਰਹੇ ਹਨ ਜਿਸ ਵਿੱਚ ਕਈ ਕ੍ਰਿਮੀਨਲ ਬੈਕਗ੍ਰਾਉਂਡ ਦੇ ਅਪਰਾਧੀ ਜੁੜੇ ਹੋਏ ਹਨ। ਦੋ ਕੇਸਾਂ ਵਿੱਚ ਉਨ੍ਹਾਂ ਦੀ ਗਵਾਹੀ ਚੱਲ ਰਹੀ ਹੈ। ਇਸ ਲਈ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਨਿਰੰਜਨ ਸਿੰਘ ਦੀ ਫਿਲਹਾਲ ਭੋਲਾ ਡਰੱਗ ਰੈਕੇਟ ਤੇ ਰਾਜਾ ਕੰਦੋਲਾ ਡਰੱਗ ਕੇਸ ਵਿੱਚ ਗਵਾਹੀ ਚੱਲ ਰਹੀ ਹੈ। ਡਰੱਗ ਰੈਕੇਟ ਦੇ ਕਈ ਅਪਰਾਧੀ ਅੱਜਕੱਲ੍ਹ ਜ਼ਮਾਨਤ 'ਤੇ ਹਨ ਤੇ ਕਈ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ ਹਨ। ਸਾਲ 2014 ਦੀ ਜੁਲਾਈ ਵਿੱਚ ਹਾਈਕੋਰਟ ਦੇ ਹੁਕਮ ਤੋਂ ਬਾਅਦ ਉਸ ਵੇਲੇ ਦੀ ਅਕਾਲੀ-ਬੀਜੇਪੀ ਸਰਕਾਰ ਨੇ ਨਿਰੰਜਨ ਸਿੰਘ ਦੀ ਸੁਰੱਖਿਆ ਵਿੱਚ ਪੰਜਾਬ ਪੁਲਿਸ ਦੇ ਦੋ ਜਵਾਨ ਤਾਇਨਾਤ ਕੀਤੇ ਸਨ। ਇਸ ਤੋਂ ਬਾਅਦ ਜਦੋਂ ਨਿਰੰਜਨ ਸਿੰਘ ਨੇ ਉਸ ਵੇਲੇ ਦੇ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠਿਆ ਨੂੰ ਡਰੱਗਜ਼ ਕੇਸ ਵਿੱਚ ਸੰਮਨ ਕਰਕੇ ਪੁੱਛਗਿਛ ਲਈ ਬੁਲਾਇਆ ਤਾਂ ਅਕਾਲੀ ਸਰਕਾਰ ਨੇ ਨਿਰੰਜਨ ਸਿੰਘ ਦੀ ਸੁਰੱਖਿਆ ਵਧਾਉਂਦੇ ਹੋਏ ਤਿੰਨ ਜਵਾਨ ਹੋਰ ਤਾਇਨਾਤ ਕਰ ਦਿੱਤੇ ਸਨ। ਮਾਰਚ 2019 ਤੱਕ ਨਿਰੰਜਨ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਵਿੱਚ ਪੰਜ ਜਵਾਨ ਤਾਇਨਾਤ ਸਨ। ਅਪਰੈਲ ਮਹੀਨੇ ਵਿੱਚ ਪੁਲਿਸ ਡਿਪਾਰਟਮੈਂਟ ਨੇ ਦੋ ਜਵਾਨਾਂ ਨੂੰ ਵਾਪਸ ਬੁਲਾ ਲਿਆ। ਮਈ ਮਹੀਨੇ ਵਿੱਚ ਸਾਰੇ ਜਵਾਨ ਨਿਰੰਜਨ ਸਿੰਘ ਦੀ ਸੁਰੱਖਿਆ ਵਿੱਚੋਂ ਵਾਪਸ ਲੈ ਲਏ ਗਏ। ਮਈ 21 ਨੂੰ ਮੁੜ ਦੋ ਜਵਾਨ ਭੇਜੇ ਗਏ। 10 ਦਿਨ ਬਾਅਦ ਇੱਕ ਹੋਰ ਸੁਰੱਖਿਆ ਕਰਮੀ ਨੂੰ ਤਾਇਨਾਤ ਕੀਤਾ ਗਿਆ ਜਿਸ ਨੂੰ ਚਾਰ ਦਿਨ ਬਾਅਦ ਵਾਪਸ ਬੁਲਾ ਲਿਆ ਗਿਆ। ਈਡੀ ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੇ ਸੁਰੱਖਿਆ ਘਟਾਏ ਜਾਣ ਦੇ ਮਾਮਲੇ ਵਿੱਚ ਕੈਮਰੇ 'ਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਪਰ ਉਨ੍ਹਾਂ ਇਹ ਜ਼ਰੂਰ ਦੱਸਿਆ ਕਿ ਸੁਰੱਖਿਆ ਦੇ ਮਾਮਲੇ ਵਿੱਚ ਉਨ੍ਹਾਂ ਸੂਬੇ ਦੇ ਡੀਜੀਪੀ ਦਿਨਕਰ ਗੁਪਤਾ ਤੇ ਆਪਣੇ ਡਿਪਾਰਟਮੈਂਟ ਨੂੰ ਲਿਖਿਆ ਹੈ। ਨਿਰੰਜਨ ਸਿੰਘ ਨੇ ਕਿਹਾ ਕਿ ਡਰੱਗਜ਼ ਰੈਕੇਟ ਵਿੱਚ ਕਈ ਵੱਡੇ ਕ੍ਰਿਮੀਨਲਜ਼ ਦੇ ਨਾਲ ਕੁਝ ਅਜਿਹੇ ਮੁਲਜ਼ਮਾਂ ਦੀ ਵੀ ਪੁੱਛਗਿੱਛ ਕੀਤੀ ਗਈ ਹੈ ਜਿਹੜੇ ਅੱਤਵਾਦੀ ਗਤੀਵਿਧੀਆਂ ਵਿੱਚ ਵੀ ਸ਼ਾਮਲ ਰਹੇ ਹਨ। ਇਸ ਤੋਂ ਇਲਾਵਾ ਹਵੇਲੀ ਦੇ ਕੋਲ ਏਐਸਆਈ ਦਾ ਕਤਲ ਕਰਨ ਵਾਲੇ ਜਗਦੀਸ਼ ਭੋਲਾ ਦੇ ਸ਼ਾਰਪ ਸ਼ੂਟਰ ਨੂੰ ਵੀ ਡਰੱਗ ਰੈਕੇਟ ਵਿੱਚ ਪੁੱਛਗਿਛ ਹੋ ਚੁੱਕੀ ਹੈ। ਈਡੀ ਦੇ ਦੋ ਕੇਸਾਂ ਵਿੱਚ ਫਿਲਹਾਲ ਮੇਰੀ ਗਵਾਹੀ ਵੀ ਚੱਲ ਰਹੀ ਹੈ। ਇਸ ਲਈ ਮੇਰੀ ਜਾਨ ਨੂੰ ਖਤਰਾ ਹੈ।

ਟਾਪ ਹੈਡਲਾਈਨ

Punjab News: ਪੰਜਾਬ ‘ਆਪ’ ਦੇ ਆਗੂ ਵੱਲੋਂ ਛੋਟੇ ਭਰਾ ਦੀ ਗੋਲੀਆਂ ਮਾਰ ਕੇ ਕਤਲ, ਦੂਜੇ ਦਿਨ ਵੀ ਪੁਲਿਸ ਹੱਥ ਨਹੀਂ ਆਇਆ ਦੋਸ਼ੀ, ਮ੍ਰਿਤਕ ਦਾ ਅੰਤਿਮ ਸੰਸਕਾਰ ਅੱਜ ਹੋਵੇਗਾ...
ਪੰਜਾਬ ‘ਆਪ’ ਦੇ ਆਗੂ ਵੱਲੋਂ ਛੋਟੇ ਭਰਾ ਦੀ ਗੋਲੀਆਂ ਮਾਰ ਕੇ ਕਤਲ, ਦੂਜੇ ਦਿਨ ਵੀ ਪੁਲਿਸ ਹੱਥ ਨਹੀਂ ਆਇਆ ਦੋਸ਼ੀ, ਮ੍ਰਿਤਕ ਦਾ ਅੰਤਿਮ ਸੰਸਕਾਰ ਅੱਜ ਹੋਵੇਗਾ...
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਧਮਾਕਾ, 'ਕਾਂਗਰਸ' ਨੂੰ ਛੱਡ ਕਈ ਸੀਨੀਅਰ ਆਗੂਆਂ ਸਣੇ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ 'ਆਪ' 'ਚ ਹੋਏ ਸ਼ਾਮਲ...
ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਧਮਾਕਾ, 'ਕਾਂਗਰਸ' ਨੂੰ ਛੱਡ ਕਈ ਸੀਨੀਅਰ ਆਗੂਆਂ ਸਣੇ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ 'ਆਪ' 'ਚ ਹੋਏ ਸ਼ਾਮਲ...
Punjab News: ਪੰਜਾਬ 'ਆਪ' ਵਿਧਾਇਕ ਨੂੰ ED ਨੇ ਭੇਜਿਆ ਸੰਮਨ, 25 ਨਵੰਬਰ ਨੂੰ ਚੰਡੀਗੜ੍ਹ ਦਫ਼ਤਰ ਕੀਤਾ ਤਲਬ, 36 ਘੰਟੇ ਚੱਲੀ ਛਾਪੇਮਾਰੀ ਮਗਰੋਂ ਵੱਡਾ ਐਕਸ਼ਨ; ਸਰਕਾਰੀ ਜ਼ਮੀਨ 'ਚ ਫਰਜ਼ੀਵਾੜਾ...
ਪੰਜਾਬ 'ਆਪ' ਵਿਧਾਇਕ ਨੂੰ ED ਨੇ ਭੇਜਿਆ ਸੰਮਨ, 25 ਨਵੰਬਰ ਨੂੰ ਚੰਡੀਗੜ੍ਹ ਦਫ਼ਤਰ ਕੀਤਾ ਤਲਬ, 36 ਘੰਟੇ ਚੱਲੀ ਛਾਪੇਮਾਰੀ ਮਗਰੋਂ ਵੱਡਾ ਐਕਸ਼ਨ; ਸਰਕਾਰੀ ਜ਼ਮੀਨ 'ਚ ਫਰਜ਼ੀਵਾੜਾ...
ਸੰਗਰੂਰ ਤੋਂ ਵੱਡੀ ਖ਼ਬਰ! ਤੜਕ ਸਵੇਰੇ ਪਲਟੀ PRTC ਦੀ ਬੱਸ, 3 ਮੌਤਾਂ, ਮੱਚਿਆ ਚੀਕ ਚੀਹਾੜਾ
ਸੰਗਰੂਰ ਤੋਂ ਵੱਡੀ ਖ਼ਬਰ! ਤੜਕ ਸਵੇਰੇ ਪਲਟੀ PRTC ਦੀ ਬੱਸ, 3 ਮੌਤਾਂ, ਮੱਚਿਆ ਚੀਕ ਚੀਹਾੜਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਧਮਾਕਾ, 'ਕਾਂਗਰਸ' ਨੂੰ ਛੱਡ ਕਈ ਸੀਨੀਅਰ ਆਗੂਆਂ ਸਣੇ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ 'ਆਪ' 'ਚ ਹੋਏ ਸ਼ਾਮਲ...
ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਧਮਾਕਾ, 'ਕਾਂਗਰਸ' ਨੂੰ ਛੱਡ ਕਈ ਸੀਨੀਅਰ ਆਗੂਆਂ ਸਣੇ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ 'ਆਪ' 'ਚ ਹੋਏ ਸ਼ਾਮਲ...
ਸੰਗਰੂਰ ਤੋਂ ਵੱਡੀ ਖ਼ਬਰ! ਤੜਕ ਸਵੇਰੇ ਪਲਟੀ PRTC ਦੀ ਬੱਸ, 3 ਮੌਤਾਂ, ਮੱਚਿਆ ਚੀਕ ਚੀਹਾੜਾ
ਸੰਗਰੂਰ ਤੋਂ ਵੱਡੀ ਖ਼ਬਰ! ਤੜਕ ਸਵੇਰੇ ਪਲਟੀ PRTC ਦੀ ਬੱਸ, 3 ਮੌਤਾਂ, ਮੱਚਿਆ ਚੀਕ ਚੀਹਾੜਾ
ਅੱਜ ਇਨ੍ਹਾਂ 5 ਸੂਬਿਆਂ 'ਚ ਨਹੀਂ ਖੁੱਲ੍ਹਣਗੇ ਬੈਂਕ, ਚੈੱਕ ਕਰੋ ਤੁਹਾਡੇ ਸ਼ਹਿਰ ਵਿੱਚ ਛੁੱਟੀ ਹੈ ਜਾਂ ਨਹੀਂ?
ਅੱਜ ਇਨ੍ਹਾਂ 5 ਸੂਬਿਆਂ 'ਚ ਨਹੀਂ ਖੁੱਲ੍ਹਣਗੇ ਬੈਂਕ, ਚੈੱਕ ਕਰੋ ਤੁਹਾਡੇ ਸ਼ਹਿਰ ਵਿੱਚ ਛੁੱਟੀ ਹੈ ਜਾਂ ਨਹੀਂ?
ਪੰਜਾਬ-ਚੰਡੀਗੜ੍ਹ 'ਚ ਅੱਜ ਡ੍ਰਾਈ ਰਹੇਗਾ ਮੌਸਮ, ਕੱਲ੍ਹ ਪੈ ਸਕਦਾ ਮੀਂਹ; ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਅੱਜ ਡ੍ਰਾਈ ਰਹੇਗਾ ਮੌਸਮ, ਕੱਲ੍ਹ ਪੈ ਸਕਦਾ ਮੀਂਹ; ਜਾਣੋ ਮੌਸਮ ਦਾ ਹਾਲ
ਪੰਜਾਬ 'ਚ 20 IAS ਅਫਸਰਾਂ ਦੀ ਹੋਈ ਬਦਲੀ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ 20 IAS ਅਫਸਰਾਂ ਦੀ ਹੋਈ ਬਦਲੀ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਸਰਕਾਰ ਦਾ ਮੁਲਾਜ਼ਮਾਂ ਨੂੰ ਵੱਡਾ ਤੋਹਫਾ, DA 'ਚ ਹੋਇਆ ਵਾਧਾ; ਜਾਣੋ ਕਿੰਨਾ ਵੱਧ ਕੇ ਮਿਲੇਗਾ?
ਸਰਕਾਰ ਦਾ ਮੁਲਾਜ਼ਮਾਂ ਨੂੰ ਵੱਡਾ ਤੋਹਫਾ, DA 'ਚ ਹੋਇਆ ਵਾਧਾ; ਜਾਣੋ ਕਿੰਨਾ ਵੱਧ ਕੇ ਮਿਲੇਗਾ?
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 140 ਅਫਸਰਾਂ ਦੇ ਟਰਾਂਸਫਰ, 6 ਜ਼ਿਲ੍ਹਿਆਂ ਨੂੰ ਮਿਲੇ ਨਵੇਂ DC; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 140 ਅਫਸਰਾਂ ਦੇ ਟਰਾਂਸਫਰ, 6 ਜ਼ਿਲ੍ਹਿਆਂ ਨੂੰ ਮਿਲੇ ਨਵੇਂ DC; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਚੋਣ ਕਮਿਸ਼ਨ ਨੇ ਪੰਜਾਬ ਸਣੇ 5 ਸੂਬਿਆਂ ਲਈ ਹਿਦਾਇਤਾਂ ਕੀਤੀਆਂ ਜਾਰੀ, ਜਾਣੋ
ਚੋਣ ਕਮਿਸ਼ਨ ਨੇ ਪੰਜਾਬ ਸਣੇ 5 ਸੂਬਿਆਂ ਲਈ ਹਿਦਾਇਤਾਂ ਕੀਤੀਆਂ ਜਾਰੀ, ਜਾਣੋ
Embed widget