ਰਾਜਾ ਵੜਿੰਗ ਨੇ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਲਈ ਕੈਪਟਨ ਤੋਂ ਮੰਗੇ ਸਮਾਰਟਫੋਨ, ਆਖਿਰ ਕਿਉਂ?
ਪੰਜਾਬ ਸਰਕਾਰ ਨੇ ਚੋਣਾਂ ਵੇਲੇ ਕੀਤਾ ਵਾਅਦਾ ਪੁਗਾਉਂਦਿਆਂ ਤਿੰਨ ਸਾਲ ਬਾਅਦ ਸਮਾਰਟਫੋਨ ਵੰਡਣ ਦੀ ਸ਼ੁਰੂਆਤ ਕਰ ਦਿੱਤੀ ਹੈ। ਅਜਿਹੇ 'ਚ ਰਾਜਾ ਵੜਿੰਗ ਨੇ ਵੀ ਕੈਪਟਨ ਤੋਂ ਦੋ ਸਮਾਰਟਫੋਨ ਮੰਗੇ ਹਨ।
ਚੰਡੀਗੜ੍ਹ: ਗਿੱਦੜਬਾਹਾ ਤੋਂ ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਬੇਨਤੀ ਕੀਤੀ ਹੈ ਕਿ ਦੋ ਸਮਾਰਟਫੋਨ ਬਾਦਲ ਪਰਿਵਾਰ ਨੂੰ ਵੀ ਦਿੱਤੇ ਜਾਣ।
Request CM @capt_amarinder ji to kindly send two smart phones for @officeofssbadal & @HarsimratBadal_. Both of them have been desperate to raise their voice with @narendramodi for Punjab interests since long, Let them now talk. We will pay for their phone recharge also.
— Amarinder Singh Raja (@RajaBrar_INC) August 13, 2020
ਰਾਜਾ ਵੜਿੰਗ ਨੇ ਟਵੀਟ ਕਰਦਿਆਂ ਕੈਪਟਨ ਨੂੰ ਬੇਨਤੀ ਕੀਤੀ 'ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੂੰ ਵੀ ਇਕ-ਇਕ ਸਮਾਰਟਫੋਨ ਦਿੱਤਾ ਜਾਵੇ। ਦੋਵੇਂ ਹੀ ਲੰਮੇ ਸਮੇਂ ਤੋਂ ਪੰਜਾਬ ਦੇ ਮੁੱਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੋਲ ਚੁੱਕਣ ਲਈ ਉਤਾਵਲੇ ਹਨ। ਉਨ੍ਹਾਂ ਨੂੰ ਹੁਣ ਗੱਲ ਕਰਨ ਦਿਓ। ਅਸੀਂ ਉਨ੍ਹਾਂ ਲਈ ਰੀਚਾਰਜ ਵੀ ਕਰਾ ਕੇ ਦੇਵਾਂਗੇ।
ਓਧਰ ਅਕਾਲੀ ਲੀਡਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਵੀ ਟਵੀਟ ਕਰਦਿਆ ਰਾਜਾ ਵੜਿੰਗ 'ਤੇ ਪਲਟਵਾਰ ਕੀਤਾ ਹੈ। ਡਿੰਪੀ ਢਿੱਲੋਂ ਨੇ ਕੈਪਟਨ ਨੂੰ ਅਪੀਲ ਕੀਤੀ ਕਿ ਇਕ ਫੋਨ ਆਪਣੇ ਸਲਾਹਕਾਰ ਰਾਜਾ ਵੜਿੰਗ ਨੂੰ ਵੀ ਦਿਉ ਜਿਸ ਕੋਲ ਕੈਪਟਨ ਸਰਕਾਰ ਬਾਰੇ ਕਹਿਣ ਲਈ ਬਹੁਤ ਕੁਝ ਹੈ।
Request CM @capt_amarinder to send one smart phone to your so-called advisor @RajaBrar_INC as he has so much to say about your governance. Poor guy had to use a BORROWED phone to tweet about the Rs 5,600 crore excise scam in your department.😂 https://t.co/m4FmcxdiLm
— Hardeep Singh Dimpy Dhillon (@HardeepDimpy) August 13, 2020
ਟੈਕਸ ਅਦਾ ਕਰਨ ਵਾਲਿਆਂ ਲਈ ਨਵਾਂ ਟੈਕਸ ਸਿਸਟਮ ਕਿਸ ਤਰ੍ਹਾਂ ਲਾਹੇਵੰਦ, ਮੋਦੀ ਨੇ ਕੀਤਾ ਸਪਸ਼ਟ
H1-B ਵੀਜ਼ਾ ਧਾਰਕਾਂ ਨੂੰ ਟਰੰਪ ਦੀ ਵੱਡੀ ਰਾਹਤ, ਇਨ੍ਹਾਂ ਸ਼ਰਤਾਂ ਤਹਿਤ ਜਾ ਸਕਣਗੇ ਅਮਰੀਕਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ