ਪੜਚੋਲ ਕਰੋ
ਸਾਵਧਾਨ! ਪੰਜਾਬ ਪੁਲਿਸ ਵੱਲੋਂ ਪੂਰੇ ਸੂਬੇ 'ਚ ਅਲਰਟ, ਲੋਕਾਂ ਲਈ ਅਡਵਾਈਜ਼ਰੀ
ਅੰਮ੍ਰਿਤਸਰ ਦੇ ਸਰਹੱਦੀ ਪਿੰਡ ਬਚੀਵਿੰਡ ਲੋਪੋਕੇ ਵਿੱਚ ਇੱਕ ਡ੍ਰੋਨ ਰਾਹੀਂ ਹਥਿਆਰ ਤੇ ਵਿਸਫੋਟਕ ਮਿਲਣ ਦੇ ਬਾਅਦ ਪੰਜਾਬ ਪੁਲਿਸ ਹਰਕਤ ਵਿੱਚ ਆ ਗਈ ਹੈ।

ਸੰਕੇਤਕ ਤਸਵੀਰ
ਚੰਡੀਗੜ੍ਹ: ਅੰਮ੍ਰਿਤਸਰ ਦੇ ਸਰਹੱਦੀ ਪਿੰਡ ਬਚੀਵਿੰਡ ਲੋਪੋਕੇ ਵਿੱਚ ਇੱਕ ਡ੍ਰੋਨ ਰਾਹੀਂ ਹਥਿਆਰ ਤੇ ਵਿਸਫੋਟਕ ਮਿਲਣ ਦੇ ਬਾਅਦ ਪੰਜਾਬ ਪੁਲਿਸ ਹਰਕਤ ਵਿੱਚ ਆ ਗਈ ਹੈ। ਇਸ ਬੰਬ ਨੇ ਸੂਬੇ ਭਰ 'ਚ ਹਲਚਲ ਮਚਾ ਦਿੱਤੀ ਹੈ। ਜੇਕਰ ਅਜਿਹੇ ਹੋਰ ਬੰਬ ਪੰਜਾਬ ਨੂੰ ਭੇਜੇ ਜਾਂਦੇ ਹਨ ਤਾਂ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਪੰਜਾਬ ਪੁਲਿਸ ਨੇ ਸੋਸ਼ਲ ਸਾਈਟਾਂ ਰਾਹੀਂ ਟਿਫਿਨ ਬੰਬਾਂ ਬਾਰੇ ਪੰਜਾਬ ਦੇ ਲੋਕਾਂ ਨੂੰ ਅਲਰਟ ਜਾਰੀ ਕੀਤਾ ਹੈ।
𝗪𝗔𝗥𝗡𝗜𝗡𝗚
— Punjab Police India (@PunjabPoliceInd) August 9, 2021
• Lunch Boxes for kids could be bombs!
• Beware of ‘Bright’ brand Tiffin boxes with kids cartoon characters
• Don’t touch or disturb the suspicious object
• Report any suspicious or unclaimed object to the Police
DIAL #112 pic.twitter.com/hnEsYj0gEO
ਜੇ ਤੁਸੀਂ ਟਿਫਿਨ ਤੇ ਅਜਿਹੀ ਕੋਈ ਵਸਤੂ ਦੇਖਦੇ ਹੋ, ਤਾਂ ਤੁਹਾਨੂੰ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ। ਖਾਸ ਗੱਲ ਇਹ ਹੈ ਕਿ ਸਰਹੱਦ ਤੋਂ ਜੋ ਬੰਬ ਮਿਲਿਆ ਸੀ ਉਹ ਟਿਫਿਨ ਵਿੱਚ ਸੀ ਜੋ ਬੱਚਿਆਂ ਨੂੰ ਆਕਰਸ਼ਤ ਕਰ ਰਿਹਾ ਸੀ। ਇਸ ਲਈ ਪੁਲਿਸ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਟਿਫਿਨ ਵਰਗੀ ਚੀਜ਼ ਕਿਤੇ ਵੀ ਲਾਵਾਰਿਸ ਪਾਈ ਜਾਂਦੀ ਹੈ ਤਾਂ ਉਸ ਦੇ ਨੇੜੇ ਨਾ ਜਾਓ ਤੇ ਤੁਰੰਤ ਪੁਲਿਸ ਨੂੰ ਸੂਚਿਤ ਕਰੋ।
ਪੁਲਿਸ ਵੱਲੋਂ ਚਿਤਾਵਨੀ ਜਾਰੀ ...
1. ਲਵਾਰਿਸ ਛੱਡਿਆ ਟਿਫਿਨ ਬਾਕਸ ਬੰਬ ਹੋ ਸਕਦਾ ਹੈ।
2. ਚਮਕਦਾਰ ਬ੍ਰਾਂਡਿਡ ਟਿਫਿਨ ਬਾਕਸ ਤੋਂ ਸਾਵਧਾਨ ਰਹੋ ਜਿਨ੍ਹਾਂ ਤੇ ਕਾਰਟੂਨ ਬਣੇ ਹੁੰਦੇ ਹਨ।
3. ਜੇ ਤੁਸੀਂ ਕੋਈ ਹੈਰਾਨੀਜਨਕ ਵਸਤੂ ਵੇਖਦੇ ਹੋ, ਤਾਂ ਇਸ ਨੂੰ ਨਾ ਛੂਹੋ।
4. ਜੇਕਰ ਕੋਈ ਸ਼ੱਕੀ ਜਾਂ ਲਾਵਾਰਿਸ ਚੀਜ਼ ਦਿਖਾਈ ਦਿੰਦੀ ਹੈ, ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦਿਓ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















