ਪੜਚੋਲ ਕਰੋ
Advertisement
(Source: ECI/ABP News/ABP Majha)
ਬੇਅਦਬੀ ਮਾਮਲਿਆਂ ਬਾਰੇ CBI ਦੀ ਕਲੋਜ਼ਰ ਰਿਪੋਰਟ 'ਤੇ ਮੋਦੀ, ਅਮਿਤ ਸ਼ਾਹ ਤੇ ਕੈਪਟਨ 'ਤੇ ਗੰਭੀਰ ਇਲਜ਼ਾਮ !
ਚੀਮਾ ਨੇ ਕਿਹਾ ਕਿ ਬੇਅਦਬੀ ਮਾਮਲਿਆਂ ਬਾਰੇ ਸੀਬੀਆਈ ਦੀ ਕਲੋਜ਼ਰ ਰਿਪੋਰਟ 'ਤੇ ਅਕਾਲੀ ਦਲ (ਬਾਦਲ) ਵੱਲੋਂ ਖੇਖਣ ਬਾਜ਼ੀ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਉਹ ਵਿਧਾਨ ਸਭਾ ਸੈਸ਼ਨ ਦੌਰਾਨ ਬਾਦਲਾਂ ਦੇ ਪਾਜ ਉਧੇੜਨਗੇ ਤੇ ਇਹ ਵੀ ਦੱਸਣਗੇ ਕਿ ਬਾਦਲਾਂ ਨੂੰ ਬਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਸ ਵਿੱਚ ਰਲੇ ਹੋਏ ਹਨ।
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬੇਅਦਬੀ ਮਾਮਲਿਆਂ ਬਾਰੇ ਸੀਬੀਆਈ ਦੀ ਕਲੋਜ਼ਰ ਰਿਪੋਰਟ 'ਤੇ ਅਕਾਲੀ ਦਲ (ਬਾਦਲ) ਵੱਲੋਂ ਖੇਖਣ ਬਾਜ਼ੀ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਉਹ ਵਿਧਾਨ ਸਭਾ ਸੈਸ਼ਨ ਦੌਰਾਨ ਬਾਦਲਾਂ ਦੇ ਪਾਜ ਉਧੇੜਨਗੇ ਤੇ ਇਹ ਵੀ ਦੱਸਣਗੇ ਕਿ ਬਾਦਲਾਂ ਨੂੰ ਬਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਸ ਵਿੱਚ ਰਲੇ ਹੋਏ ਹਨ।
ਚੰਡੀਗੜ੍ਹ 'ਚ ਮੀਡੀਆ ਨਾਲ ਗੱਲਬਾਤ ਦੌਰਾਨ ਚੀਮਾ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਜਵਾਬਦੇਹੀ ਤੋਂ ਭੱਜ ਰਹੀ ਹੈ, ਇਸ ਲਈ ਸੈਸ਼ਨ ਨੂੰ ਮਹਿਜ਼ ਦੋ ਬੈਠਕਾਂ ਤਕ ਸੀਮਤ ਕਰ ਦਿੱਤਾ ਹੈ। ਫਿਰ ਵੀ 'ਆਪ' ਵਿਧਾਇਕ ਸੀਬੀਆਈ ਦੀ ਕਲੋਜ਼ਰ ਰਿਪੋਰਟ ਨੂੰ ਮੁੱਖ ਮੁੱਦੇ ਵਜੋਂ ਉਠਾਉਣਗੇ। ਇਸ ਤੋਂ ਬਿਨਾਂ ਬੇਰੁਜ਼ਗਾਰੀ, ਨਸ਼ੇ, ਏਡਜ਼/ਐਚਆਈਵੀ, ਕਿਸਾਨ ਕਰਜ਼ੇ ਤੇ ਖੇਤੀ ਸੰਕਟ, ਦਲਿਤ ਤੇ ਬੇਜ਼ਮੀਨੇ ਮਜ਼ਦੂਰ-ਗਰੀਬ ਦੇ ਮਸਲੇ ਮੁੱਖ ਰਹਿਣਗੇ।
ਕਲੋਜ਼ਰ ਰਿਪੋਰਟ ਬਾਰੇ ਚੀਮਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀਕਾਂਡ ਨੂੰ 4 ਸਾਲ ਹੋ ਚੁੱਕੇ ਹਨ। ਇਨ੍ਹਾਂ ਦੀ ਜਾਂਚ ਲਈ 4 ਜਾਂਚ ਟੀਮਾਂ/ਏਜੰਸੀਆਂ (ਆਈਪੀਐਸ ਸਹੋਤਾ, ਆਰਐਸ ਖੱਟੜਾ, ਸੀਬੀਆਈ ਸਿਟ-ਕੰਵਰ ਵਿਜੇ ਪ੍ਰਤਾਪ ਸਿੰਘ) ਜਾਂਚ ਕਰ ਚੁੱਕੀਆਂ ਹਨ ਤੇ ਕਰ ਰਹੀਆਂ ਹਨ, ਪਰ ਅਜੇ ਤਕ ਇਸ ਸਵਾਲ ਦਾ ਸਪਸ਼ਟ ਜਵਾਬ ਸਾਹਮਣੇ ਨਹੀਂ ਆਇਆ ਕਿ ਬੇਅਦਬੀਆਂ ਕਿਸ ਨੇ ਤੇ ਕਿਸ ਦੇ ਕਹਿਣ 'ਤੇ ਕੀਤੀਆਂ? ਬਹਿਬਲ ਕਲਾਂ-ਕੋਟਕਪੂਰਾ ਗੋਲੀਕਾਂਡ ਦੇ ਹੁਕਮ ਕਿਸ ਨੇ ਦਿੱਤੇ ਤੇ ਗੋਲੀ ਕਿਸ ਨੇ ਚਲਾਈ?
ਚੀਮਾ ਨੇ ਕਿਹਾ ਕਿ ਇਹ ਸਾਰੀਆਂ ਜਾਂਚ ਟੀਮਾਂ ਦੀ ਜਾਂਚ ਸਿੱਟੇ ਵੱਲ ਵਧਣ ਦੀ ਥਾਂ ਇੱਕ-ਦੂਜੇ ਦੀ ਜਾਂਚ ਤੇ ਤੱਥਾਂ-ਸਬੂਤਾਂ ਨੂੰ ਕੱਟਦੀ ਜ਼ਿਆਦਾ ਨਜ਼ਰ ਆ ਰਹੀ ਹੈ, ਜਿਸ ਦਾ ਕਾਨੂੰਨੀ ਲਾਭ ਦੋਸ਼ੀਆਂ ਦੇ ਹੱਕ 'ਚ ਭੁਗਤੇਗਾ, ਇਸ ਲਈ ਇਨਸਾਫ਼ ਦੀਆਂ ਉਮੀਦਾਂ ਹੋਰ ਮੱਧਮ ਹੋ ਗਈਆਂ ਹਨ। ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਕਲੋਜ]ਰ ਰਿਪੋਰਟ ਦਖ਼ਲ ਹੋਣ ਤੋਂ ਪਹਿਲਾਂ ਮੋਦੀ ਸਰਕਾਰ ਤੇ ਹਰਸਿਮਰਤ ਕੌਰ ਬਾਦਲ ਨੂੰ ਇਸ ਬਾਰੇ ਪਤਾ ਨਾ ਹੋਵੇ। ਇਸ ਲਈ ਬਾਦਲ ਕਲੋਜ਼ਰ ਰਿਪੋਰਟ 'ਤੇ ਸਿਰਫ਼ ਸਿਆਸੀ ਡਰਾਮੇਬਾਜ਼ੀ ਕਰ ਰਹੇ ਹਨ, ਪਰ ਹੁਣ ਲੋਕ ਅਣਜਾਣ ਨਹੀਂ ਰਹੇ।
ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਿਸੇ ਵੀ ਬੇਕਸੂਰ ਨੂੰ ਫਸਾਉਣ ਜਾਂ ਸਜ਼ਾ ਦੀ ਸਖ਼ਤ ਵਿਰੋਧੀ ਹੈ ਜਦਕਿ ਕਿਸੇ ਵੀ ਛੋਟੇ ਜਾਂ ਵੱਡੇ ਦੋਸ਼ੀ ਨੂੰ ਬਖ਼ਸ਼ਿਆ ਨਾ ਜਾਵੇ। ਚੀਮਾ ਨੇ ਕਿਹਾ ਕਿ ਵੱਡੇ ਤੇ ਅਸਲ ਦੋਸ਼ੀਆਂ ਨੂੰ ਬਚਾਉਣ ਲਈ ਸਬੂਤ ਮਿਟਾਏ ਜਾ ਰਹੇ ਹਨ। ਨਾਭਾ ਜੇਲ੍ਹ 'ਚ ਮਹਿੰਦਰ ਪਾਲ ਬਿੱਟੂ ਅਤੇ ਅੰਮ੍ਰਿਤਸਰ 'ਚ ਹੀਰੋਇਨ ਤਸਕਰੀ ਦੇ ਦੋਸ਼ੀ ਗੁਰਪਿੰਦਰ ਦੀ ਹਿਰਾਸਤੀ ਮੌਤ ਇਸ ਦਾ ਤਾਜ਼ਾ ਸਬੂਤ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement