![ABP Premium](https://cdn.abplive.com/imagebank/Premium-ad-Icon.png)
IB's alert in Punjab: ਪੰਜਾਬ 'ਚ ਕੇਂਦਰੀ ਏਜੰਸੀ ਆਈਬੀ ਦਾ ਅਲਰਟ! RSS ਦੀਆਂ ਸ਼ਾਖਾਵਾਂ ਨੂੰ ਬਣਾਇਆ ਜਾ ਸਕਦਾ ਨਿਸ਼ਾਨਾ
ਪਿਛਲੇ ਦਿਨਾਂ ਦੀ ਗਤੀਵਿਧੀਆਂ ਨੂੰ ਵੇਖਦਿਆਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਮੂਹ ਅਧਿਕਾਰੀਆਂ ਨੂੰ ਗਸ਼ਤ ਵਧਾਉਣ, ਇੱਕ ਤਿਹਾਈ ਅਧਿਕਾਰੀਆਂ ਨੂੰ ਰਾਤ ਦੀ ਗਸ਼ਤ ਕਰਨ ਦੇ ਹੁਕਮ ਦਿੱਤੇ ਹਨ।
![IB's alert in Punjab: ਪੰਜਾਬ 'ਚ ਕੇਂਦਰੀ ਏਜੰਸੀ ਆਈਬੀ ਦਾ ਅਲਰਟ! RSS ਦੀਆਂ ਸ਼ਾਖਾਵਾਂ ਨੂੰ ਬਣਾਇਆ ਜਾ ਸਕਦਾ ਨਿਸ਼ਾਨਾ Central agency IB's alert in Punjab! RSS can be targeted IB's alert in Punjab: ਪੰਜਾਬ 'ਚ ਕੇਂਦਰੀ ਏਜੰਸੀ ਆਈਬੀ ਦਾ ਅਲਰਟ! RSS ਦੀਆਂ ਸ਼ਾਖਾਵਾਂ ਨੂੰ ਬਣਾਇਆ ਜਾ ਸਕਦਾ ਨਿਸ਼ਾਨਾ](https://feeds.abplive.com/onecms/images/uploaded-images/2021/11/24/022fd9cc4165d87c3998c687ade1b059_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਵਿਧਾਨ ਸਭਾ ਚੋਣਾਂ (Punjab Election 2022) ਨੇੜੇ ਆਉਂਦਿਆਂ ਹੀ ਪੰਜਾਬ ਵਿੱਚ ਸੁਰੱਖਿਆ ਏਜੰਸੀਆਂ (security agencies) ਚੌਕਸ ਹੋ ਗਈਆਂ ਹਨ। ਪਠਾਨਕੋਟ ਵਿੱਚ ਗ੍ਰਨੇਡ ਹਮਲੇ (grenade attack in Pathankot) ਮਗਰੋਂ ਕੇਂਦਰੀ ਏਜੰਸੀ ਆਈਬੀ ਨੇ ਅਲਰਟ ਜਾਰੀ ਕੀਤਾ ਹੈ। ਕੇਂਦਰੀ ਏਜੰਸੀ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ (Pak Agency ISI) ਪੰਜਾਬ 'ਚ ਵੱਡੇ ਅਤਿਵਾਦੀ ਹਮਲੇ ਦੀ ਯੋਜਨਾ ਬਣਾ ਰਹੀ ਹੈ। ਏਜੰਸੀ ਨੇ ਚੌਕਸ ਕੀਤਾ ਹੈ ਕਿ ਖ਼ਾਸ ਕਰਕੇ ਆਰਐਸਐਸ ਦੀਆਂ ਸ਼ਾਖਾਵਾਂ ਤੇ ਹਿੰਦੂ ਨੇਤਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਇਹ ਅਲਰਟ ਆਈਬੀ (IB alert in Punjab) ਵੱਲੋਂ ਪੰਜਾਬ ਸਰਕਾਰ (Punjab Government) ਨੂੰ ਜਾਰੀ ਕੀਤਾ ਗਿਆ ਹੈ, ਜਿਸ ਤੋਂ ਬਾਅਦ ਸੂਬੇ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਪਿਛਲੇ ਦਿਨਾਂ ਦੀ ਗਤੀਵਿਧੀਆਂ ਨੂੰ ਵੇਖਦਿਆਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਮੂਹ ਅਧਿਕਾਰੀਆਂ ਨੂੰ ਗਸ਼ਤ ਵਧਾਉਣ, ਇੱਕ ਤਿਹਾਈ ਅਧਿਕਾਰੀਆਂ ਨੂੰ ਰਾਤ ਦੀ ਗਸ਼ਤ ਕਰਨ ਦੇ ਹੁਕਮ ਦਿੱਤੇ ਹਨ। ਹਾਲ ਹੀ 'ਚ 21 ਨਵੰਬਰ ਨੂੰ ਦੇਰ ਰਾਤ ਮੋਟਰਸਾਈਕਲ ਸਵਾਰਾਂ ਨੇ ਪਠਾਨਕੋਟ 'ਚ ਫੌਜੀ ਕੈਂਪ ਨੇੜੇ ਗ੍ਰਨੇਡ ਨਾਲ ਹਮਲਾ ਕਰ ਦਿੱਤਾ ਸੀ। ਉਂਜ ਇਸ 'ਚ ਕੋਈ ਜ਼ਖ਼ਮੀ ਨਹੀਂ ਹੋਇਆ ਸੀ। ਇਸ ਪਿੱਛੇ ਆਈਐਸਆਈ ਦਾ ਹੱਥ ਹੋਣ ਦਾ ਸ਼ੱਕ ਹੈ। 15 ਅਗਸਤ ਤੋਂ ਹੁਣ ਤਕ 25 ਤੋਂ ਵੱਧ ਡਰੋਨ ਭਾਰਤੀ ਖੇਤਰ 'ਚ ਦਾਖ਼ਲ ਹੋ ਚੁੱਕੇ ਹਨ। ਹਥਿਆਰ, ਹੈਰੋਇਨ ਤੇ ਟਿਫਿਨ ਬੰਬ ਭੇਜੇ ਜਾ ਰਹੇ ਹਨ। 11 ਟਿਫਿਨ ਬੰਬ ਬਰਾਮਦ ਹੋ ਚੁੱਕੇ ਹਨ।
ਆਈਐਸਆਈ ਲਗਾਤਾਰ ਪੰਜਾਬ 'ਚ ਹਥਿਆਰ ਤੇ ਗੋਲਾ-ਬਾਰੂਦ ਭੇਜ ਰਹੀ ਹੈ। ਪਿੱਛੇ ਜਿਹੇ ਅਜਨਾਲਾ ਕਾਂਡ ਦੀਆਂ ਤਾਰਾਂ ਵੀ ਅੱਤਵਾਦੀਆਂ ਨਾਲ ਜੁੜਦੀਆਂ ਸਾਹਮਣੇ ਆਈਆਂ ਹਨ। ਅਜਨਾਲਾ ਦੇ ਸ਼ਰਮਾ ਫਿਲਿੰਗ ਸਟੇਸ਼ਨ 'ਤੇ ਬੰਬ ਧਮਾਕੇ ਦੀ ਘਟਨਾ ਤੋਂ ਬਾਅਦ ਪੁਲਿਸ ਨੇ ਨੇੜਲੇ ਪਿੰਡ ਦੇ ਚਾਰ ਨੌਜਵਾਨਾਂ ਨੂੰ ਕਾਬੂ ਕੀਤਾ ਸੀ, ਜਿਨ੍ਹਾਂ ਵਿਚੋਂ ਰੂਬਲ ਤੇ ਵਿੱਕੀ ਦੋਵੇਂ ਪਾਕਿਸਤਾਨ ਸਥਿਤ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਪ੍ਰਧਾਨ ਭਾਈ ਲਖਬੀਰ ਸਿੰਘ ਰੋਡੇ ਦੇ ਸੰਪਰਕ 'ਚ ਸਨ।
ਤਿੰਨ ਦਿਨ ਪਹਿਲਾਂ ਜੀਰਾ ਵਿਧਾਨ ਸਭਾ ਹਲਕੇ ਦੇ ਪਿੰਡ ਸੇਖਵਾਂ ਦੇ ਖੇਤਾਂ 'ਚ ਇੱਕ ਟਿਫਿਨ 'ਚ ਹੈਂਡ ਗ੍ਰਨੇਡ ਮਿਲਿਆ ਸੀ। ਆਈਬੀ ਦੇ ਸੂਤਰਾਂ ਅਨੁਸਾਰ ਆਈਐਸਆਈ ਵੱਲੋਂ ਪੰਜਾਬ 'ਚ ਸਰਹੱਦ ਪਾਰ ਤੋਂ ਟਿਫਿਨ ਬੰਬ ਤੇ ਗ੍ਰੇਨੇਡ ਭੇਜੇ ਗਏ ਹਨ, ਜਿਸ ਨਾਲ ਕੋਈ ਵੱਡਾ ਅੱਤਵਾਦੀ ਹਮਲਾ ਹੋ ਸਕਦਾ ਹੈ। ਆਈਬੀ ਨੂੰ ਪੰਜਾਬ ਦੇ ਹਿੰਦੂ ਨੇਤਾਵਾਂ ਤੇ ਆਰਐਸਐਸ ਦੀਆਂ ਸ਼ਾਖਾਵਾਂ 'ਤੇ ਸਖ਼ਤ ਨਜ਼ਰ ਰੱਖਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ: EPFO Updates: ਨੌਕਰੀਪੇਸ਼ਾ ਲੋਕ 30 ਨਵੰਬਰ ਤੱਕ ਕਰ ਲੈਣ ਇਹ ਕੰਮ, ਨਹੀਂ ਤਾਂ ਹੋ ਸਕਦਾ ਵੱਡਾ ਨੁਕਸਾਨ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)