ਚੰਡੀਗੜ੍ਹ `ਚ ਅਧਿਕਾਰੀ ਦੇ ਬੇਟੇ ਨੇ ਖੁਦ ਨੂੰ ਮਾਰੀ ਗੋਲੀ, ਪਿਛਲੇ ਹਫ਼ਤੇ ਅਧਿਕਾਰੀ ਨੂੰ ਕੀਤਾ ਗਿਆ ਸੀ ਗ੍ਰਿਫ਼ਤਾਰ
ਚੰਡੀਗੜ੍ਹ: IAS ਅਫਸਰ ਸੰਜੇ ਪੋਪਲੀ ਦੇ ਬੇਟੇ ਨੇ ਖੁਦ ਨੂੰ ਗੋਲੀ ਮਾਰ ਲਈ ਹੈ। IAS ਨੂੰ ਵਿਜੀਲੈਂਸ ਟੀਮ ਨੇ ਗ੍ਰਿਫਤਾਰ ਕੀਤਾ ਸੀ। ਵਿਜੀਲੈਂਸ ਬਿਊਰੋ ਨੇ ਪਿਛਲੇ ਹਫ਼ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ IAS ਨੂੰ ਗ੍ਰਿਫ਼ਤਾਰ ਕੀਤਾ ਸੀ।
ਚੰਡੀਗੜ੍ਹ ਵਿੱਚ IAS ਅਫਸਰ ਸੰਜੇ ਪੋਪਲੀ ਦੇ ਬੇਟੇ ਨੇ ਖੁਦ ਨੂੰ ਗੋਲੀ ਮਾਰ ਲਈ ਹੈ। IAS ਨੂੰ ਵਿਜੀਲੈਂਸ ਟੀਮ ਨੇ ਕੁਝ ਦਿਨ ਪਹਿਲਾਂ ਗ੍ਰਿਫਤਾਰ ਕੀਤਾ ਸੀ। ਇਸ ਘਟਨਾ ਬਾਰੇ ਯੂਟੀ ਦੇ ਐਸਐਸਪੀ ਕੁਲਦੀਪ ਚਾਹਲ ਨੇ ਦੱਸਿਆ ਕਿ ਵਿਜੀਲੈਂਸ ਟੀਮ ਪੁੱਛਗਿੱਛ ਲਈ ਆਈਏਐਸ ਸੰਜੇ ਪੋਪਲੀ ਦੇ ਘਰ ਪਹੁੰਚੀ ਅਤੇ ਗੋਲੀਬਾਰੀ ਦੀ ਆਵਾਜ਼ ਸੁਣੀ। ਫਿਰ ਉਸਨੂੰ ਪਤਾ ਲੱਗਾ ਕਿ ਉਸਦੇ ਬੇਟੇ ਨੇ ਆਪਣੀ ਲਾਇਸੈਂਸੀ ਬੰਦੂਕ ਨਾਲ ਖੁਦ ਨੂੰ ਗੋਲੀ ਮਾਰ ਲਈ ਸੀ, ਅਤੇ ਬਾਅਦ ਵਿੱਚ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
ਪੰਜਾਬ ਵਿਜੀਲੈਂਸ ਬਿਊਰੋ ਨੇ ਪਿਛਲੇ ਹਫ਼ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਆਈਏਐਸ ਸੰਜੇ ਪੋਪਲੀ ਅਤੇ ਇੱਕ ਹੋਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਉਸ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਲਿਆ ਗਿਆ ਸੀ, ਅੱਜ ਉਸ ਦਾ ਰਿਮਾਂਡ ਖ਼ਤਮ ਹੋ ਰਿਹਾ ਸੀ, ਇਸ ਲਈ ਵਿਜੀਲੈਂਸ ਟੀਮ ਹੋਰ ਪੁੱਛਗਿੱਛ ਲਈ ਉਸ ਦੀ ਰਿਹਾਇਸ਼ ’ਤੇ ਪੁੱਜੀ।
Chandigarh | Son of Punjab IAS officer allegedly shoots self
— ANI (@ANI) June 25, 2022
Vigilance team reached here (IAS Sanjay Popli's house) for enquiry&heard a gunshot. After verification, they realized his son has shot himself with his licensed gun. He was shifted to hospital: UT SSP Kuldeep Chahal pic.twitter.com/rh8Z81R7Zx
ਪੰਜਾਬ ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਆਈਏਐਸ ਅਧਿਕਾਰੀ ਸੰਜੇ ਪੋਪਲੀ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਚਾਰ ਦਿਨ ਬਾਅਦ, ਪੋਪਲੀ ਦੇ ਪੁੱਤਰ ਨੇ ਆਪਣੇ ਸੈਕਟਰ 11 ਸਥਿਤ ਘਰ ਵਿੱਚ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ। ਕਾਰਤਿਕ ਪੋਪਲੀ ਨੇ ਕਥਿਤ ਤੌਰ 'ਤੇ ਘਰ ਦੀ ਪਹਿਲੀ ਮੰਜ਼ਿਲ 'ਤੇ ਆਪਣੇ ਪਿਤਾ ਦੇ ਪਿਸਤੌਲ ਨਾਲ ਸਿਰ 'ਚ ਗੋਲੀ ਮਾਰ ਲਈ। ਜਦੋਂ ਇਹ ਘਟਨਾ ਵਾਪਰੀ ਤਾਂ ਵਿਜੀਲੈਂਸ ਦੀ ਟੀਮ ਘਰ ਵਿੱਚ ਮੌਜੂਦ ਸੀ ਤਾਂ ਸਥਾਨਕ ਪੁਲੀਸ ਨੂੰ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ।
ਆਈਏਐਸ ਦੀ ਗ੍ਰਿਫ਼ਤਾਰੀ ਉਸ ਸ਼ਿਕਾਇਤ ਤੋਂ ਬਾਅਦ ਹੋਈ ਹੈ ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਆਈਏਐਸ ਅਧਿਕਾਰੀ ਇੱਕ ਸਰਕਾਰੀ ਪ੍ਰੋਜੈਕਟ ਵਿੱਚ ਕਮਿਸ਼ਨ ਦੀ ਮੰਗ ਕਰ ਰਿਹਾ ਸੀ। ਇੱਕ ਸਥਾਨਕ ਠੇਕੇਦਾਰ ਨੇ ਉਸ ਖ਼ਿਲਾਫ਼ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ’ਤੇ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਅਧਿਕਾਰੀ ਵੱਲੋਂ ਮੰਗੀ ਜਾ ਰਹੀ ਰਿਸ਼ਵਤ ਦੀ ਫ਼ੋਨ ਰਿਕਾਰਡਿੰਗ ਵੀ ਦਿੱਤੀ ਸੀ। ਆਈਐਸ ਅਧਿਕਾਰੀ 'ਤੇ ਨਵਾਂਸ਼ਹਿਰ ਵਿੱਚ ਸੀਵਰੇਜ ਪਾਈਪ ਵਿਛਾਉਣ ਦੇ ਟੈਂਡਰ ਨੂੰ ਮਨਜ਼ੂਰੀ ਦੇਣ ਲਈ ਕਥਿਤ ਤੌਰ 'ਤੇ ਇੱਕ ਫੀਸਦੀ ਰਿਸ਼ਵਤ ਮੰਗਣ ਦਾ ਦੋਸ਼ ਸੀ। ਆਈਏਐਸ ਅਧਿਕਾਰੀ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਉਸ ਨੂੰ 4 ਦਿਨ ਦੀ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ।