Chandigarh University case: ਪੰਜਾਬ ਪੁਲਿਸ ਨੇ ਮੁਲਜ਼ਮ ਫੌਜੀ ਸੰਜੀਵ ਸਿੰਘ ਨੂੰ ਅਰੁਣਾਚਲ ਪ੍ਰਦੇਸ਼ ਤੋਂ ਕੀਤਾ ਗ੍ਰਿਫ਼ਤਾਰ
Chandigarh University case 'ਚ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲੀਸ ਨੇ ਮੁਲਜ਼ਮ ਫ਼ੌਜੀ ਜਵਾਨ ਸੰਜੀਵ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੀਜੇਐਮ ਬੋਦਲੀ ਵੱਲੋਂ ਮੁਲਜ਼ਮਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕਰਨ ਲਈ ਪੁਲੀਸ ਨੂੰ ਟਰਾਂਜ਼ਿਟ ਰਿਮਾਂਡ ਦਿੱਤਾ ਗਿਆ ਹੈ।
Chandigarh University Case: ਚੰਡੀਗੜ੍ਹ MMS ਮਾਮਲੇ 'ਚ ਵੱਡਾ ਅਪਡੇਟ ਸਾਹਮਣੇ ਆਇਆ ਹੈ। ਇਸ ਵਿਵਾਦਤ ਵੀਡੀਓ ਮਾਮਲੇ ਪੁਲਿਸ ਨੇ ਬਲੈਕਮੇਲਰ ਫੌਜੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਗ੍ਰਿਫਤਾਰੀ ਅਰੁਨਾਚਲ ਪ੍ਰਦੇਸ਼ ਦੇ ਸੈਲਾ ਪਾਸ ਤੋਂ ਹੋਈ ਹੈ। ਜਿਸ ਦੀ ਜਾਣਕਾਰੀ ਡੀਜੀਪੀ ਪੰਜਾਬ ਨੇ ਖੁਦ ਟਵੀਟ ਕਰ ਦਿੱਤੀ ਹੈ। ਦੱਸ ਦਈਏ ਕਿ ਇਸ ਮਾਮਲੇ 'ਚ ਪੁਲਿਸ ਵੱਲੋਂ ਗ੍ਰਿਫ਼ਤਾਰ ਲੜਕੀ ਨੇ ਪੁੱਛਗਿੱਛ ਦੌਰਾਨ ਦੱਸਿਆ ਸੀ ਕਿ ਭਾਰਤੀ ਫੌਜ਼ ਦਾ ਜਵਾਨ ਉਸ ਨੂਂ ਬਲੈਕਮੇਲ ਕਰ ਰਿਹਾ ਸੀ।
ਦੱਸ ਦਈਏ ਕਿ ਫੜਿਆ ਗਿਆ ਮੁਲਜ਼ਮ ਫੌਜੀ ਸੰਜੀਵ ਸਿੰਘ ਹੀ ਬਲੈਕਮੇਲਰ ਹੈ। ਮੁਲਜ਼ਮ ਸੰਜੀਵ ਫੌਜ ਦਾ ਜਵਾਨ ਹੈ ਅਤੇ ਇਸ ਵੇਲੇ ਅਰੁਨਾਚਲ ਪ੍ਰਦੇਸ਼ ਵਿੱਚ ਤਾਇਨਾਤ ਹੈ। ਪੰਜਾਬ ਪੁਲਿਸ ਸੰਜੀਵ ਨੂੰ ਟਰਾਜਿੰਟ ਰਿਮਾਂਡ 'ਤੇ ਪੰਜਾਬ ਲੈ ਕੇ ਆਵੇਗੀ। ਇਸ ਤੋਂ ਪਹਿਲਾਂ ਇਸ ਮਾਮਲੇ 'ਚ ਪੰਜਾਬ ਪੁਲਿਸ ਪਹਿਲਾਂ ਹੀਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਜਿਸ ਵਿੱਚ ਵੀਡੀਓ ਬਣਾਉਣ ਵਾਲੀ ਕੁੜੀ ਵੀ ਸ਼ਾਮਲ ਹੈ।
Crucial breakthrough in the #ChandigarhUniversity case with the assistance of the #Army, #Assam & #Arunachal Police.
— DGP Punjab Police (@DGPPunjabPolice) September 24, 2022
Accused army personnel Sanjeev Singh arrested from Sela Pass, Arunachal Pradesh. Transit remand obtained from Ld CJM Bomdilla for production before Mohali court. pic.twitter.com/eNhNq9W11R
ਪੰਜਾਬ ਪੁਲਿਸ ਦੀ ਐਸਆਈਟੀ ਨੇ ਹੁਣ ਤੱਕ ਇਤਰਾਜਯੋਗ ਵੀਡੀਓ ਬਣਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਤਿੰਨ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਹੈ। ਇਲਜ਼ਾਮ ਹੈ ਕਿ ਹੋਸਟਲ ਵਿੱਚ ਰਹਿਣ ਵਾਲੇ ਇੱਕ ਵਿਦਿਆਰਥੀ ਨੇ ਬਾਥਰੂਮ ਵਿੱਚ ਹੋਰ ਵਿਦਿਆਰਥਣਾਂ ਦੇ ਕਈ ਇਤਰਾਜ਼ਯੋਗ ਵੀਡੀਓ ਬਣਾਏ ਸਨ। ਜਿਸ ਤੋਂ ਬਾਅਦ ਯੂਨੀਵਰਸਿਟੂ 'ਚ ਖੂਬ ਹੰਗਾਮਾ ਵੀ ਹੋਇਆ ਸੀ।
ਜਾਣੋ ਪੂਰਾ ਮਾਮਲਾ
ਦੱਸ ਦੇਈਏ ਕਿ ਇੱਕ MBA ਵਿਦਿਆਰਥੀ 'ਤੇ ਗਰਲਜ਼ ਹੋਸਟਲ ਦੇ ਬਾਥਰੂਮ ਤੋਂ ਦੂਜੀਆਂ ਕੁੜੀਆਂ ਦੀ ਵੀਡੀਓ ਬਣਾਉਣ ਦਾ ਦੋਸ਼ ਹੈ। ਉਹ ਇਹ ਵੀਡੀਓ ਆਪਣੇ ਦੋ ਦੋਸਤਾਂ ਨਾਲ ਸ਼ੇਅਰ ਕਰਦੀ ਸੀ। ਇੱਕ ਦਿਨ ਜਦੋਂ ਪੰਜਾਬ ਦੇ ਮੋਹਾਲੀ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਗਰਲਜ਼ ਹੋਸਟਲ ਵਿੱਚ ਐਮਬੀਏ ਦੀ ਇੱਕ ਵਿਦਿਆਰਥਣ ਵੀਡੀਓ ਬਣਾ ਰਹੀ ਸੀ ਤਾਂ ਉਸ ਨੂੰ 6 ਕੁੜੀਆਂ ਨੇ ਦੇਖਿਆ। ਜਿਸ ਤੋਂ ਬਾਅਦ ਯੂਨੀਵਰਸਿਟੀ ਵਿੱਚ ਕਾਫੀ ਹੰਗਾਮਾ ਹੋਇਆ।
ਸੀਬੀਆਈ ਜਾਂਚ ਦੀ ਵੀ ਕੀਤੀ ਮੰਗ
ਇਹ ਮਾਮਲਾ ਪੰਜਾਬ-ਹਰਿਆਣਾ ਹਾਈ ਕੋਰਟ ਤੱਕ ਵੀ ਪਹੁੰਚ ਗਿਆ ਹੈ। ਹਾਈਕੋਰਟ ਦੇ ਵਕੀਲ ਨੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਦੀ ਮੰਗ ਕੀਤੀ ਹੈ। ਹਾਈਕੋਰਟ ਜਲਦ ਹੀ ਇਸ ਪਟੀਸ਼ਨ 'ਤੇ ਸੁਣਵਾਈ ਕਰੇਗਾ। ਹਾਈਕੋਰਟ 'ਚ ਦਾਇਰ ਪਟੀਸ਼ਨ 'ਚ ਦੋਸ਼ ਲਾਇਆ ਗਿਆ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੋਵੇਂ ਵਿਦਿਆਰਥਣਾਂ ਦੀ ਸੁਰੱਖਿਆ ਯਕੀਨੀ ਬਣਾਉਣ 'ਚ ਨਾਕਾਮ ਰਹੀਆਂ ਹਨ, ਜਿਸ ਕਾਰਨ ਵਿਦਿਆਰਥੀਆਂ 'ਚ ਡਰ ਦਾ ਮਾਹੌਲ ਹੈ। ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਜਾਵੇ ਤਾਂ ਜੋ ਸੱਚ ਸਾਹਮਣੇ ਆ ਸਕੇ।