ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

CM ਭਗਵੰਤ ਮਾਨ ਦੇ ਇਲਜ਼ਾਮਾਂ 'ਤੇ ਚਰਨਜੀਤ ਚੰਨੀ ਦਾ ਜਵਾਬ , CM ਵੱਲੋਂ ਲਾਏ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ

Punjab News : ਮੁੱਖ ਮੰਤਰੀ ਭਗਵੰਤ ਮਾਨ ਦੇ ਇਲਜ਼ਾਮਾਂ 'ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਵਾਬ ਦਿੱਤਾ ਹੈ। ਚਰਨਜੀਤ ਸਿੰਘ ਚੰਨੀ ਨੇ CM ਮਾਨ ਦੇ ਸਬੂਤਾਂ 'ਤੇ ਸਫਾਈ ਦਿੰਦਿਆਂ ਕਿਹਾ ਕਿ ਖਿਡਾਰੀ ਜਸਇੰਦਰ ਸਿੰਘ ਨੌਕਰੀ ਦਾ ਹੱਕਦਾਰ ਨਹੀਂ ਸੀ ,ਇਸ ਕ

ਸ਼ੰਕਰ ਦਾਸ ਦੀ ਰਿਪੋਰਟ
 
Punjab News : ਮੁੱਖ ਮੰਤਰੀ ਭਗਵੰਤ ਮਾਨ ( CM Bhagwant Mann ) ਵੱਲੋਂ ਲਗਾਏ ਇਲਜ਼ਾਮਾਂ 'ਤੇ ਅੱਜ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ  (Charanjit Singh Channi ) ਨੇ ਵੀ ਪ੍ਰੈਸ ਕਾਨਫਰੰਸ ਕਰਕੇ ਜਵਾਬ ਦਿੱਤਾ ਹੈ। ਚਰਨਜੀਤ ਸਿੰਘ ਚੰਨੀ ਨੇ CM ਮਾਨ ਦੇ ਸਬੂਤਾਂ 'ਤੇ ਸਫਾਈ ਦਿੰਦਿਆਂ ਕਿਹਾ ਕਿ ਕ੍ਰਿਕਟਰ ਜਸਇੰਦਰ ਸਿੰਘ ਨੌਕਰੀ ਦਾ ਹੱਕਦਾਰ ਨਹੀਂ ਸੀ ,ਇਸ ਕਰਕੇ ਨੌਕਰੀ ਨਹੀਂ ਦਿੱਤੀ। 
 
ਚੰਨੀ ਨੇ ਅੱਗੇ ਕਿਹਾ ਕਿ ਜੇਕਰ ਕ੍ਰਿਕਟ ਖ਼ਿਡਾਰੀ ਜਸਇੰਦਰ ਸਿੰਘ ਜੋ ਕਿ ਮੇਰੇ ’ਤੇ ਝੂਠੇ ਇਲਜ਼ਾਮ ਲਗਾ ਰਿਹਾ ਹੈ, ਨੂੰ ਪਤਾ ਸੀ ਕਿ ਉਸਦਾ ਕੇਸ ਬਿਲਕੁੱਲ ਠੀਕ ਹੈ ਅਤੇ ਉਸਦੀ ਨੌਕਰੀ ਬਣਦੀ ਹੈ ਤਾਂ ਉਹ ਪਿਛਲੇ ਡੇਢ ਸਾਲ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਉਂ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਅਸਲੀ ਗੱਲ ਇਹ ਹੋ ਸਕਦੀ ਹੈ ਕਿ ਉਹ ਭਗਵੰਤ ਮਾਨ ਕੋਲ ਆਇਆ ਹੋਵੇਗਾ ਤੇ ਉਨ੍ਹਾਂ ਕਹਿ ਦਿੱਤਾ ਹੋਣਾ ਨੌਕਰੀ ਦੇ ਦਿੰਦੇ ਹਾਂ ਵੀ ,ਇਸ ਤਰ੍ਹਾਂ ਕਰਨਾ ਪਵੇਗਾ। ਚੰਨੀ ਨੇ ਅੱਗੇ ਕਿਹਾ ਕਿ ਇਕ ਸੋਚੀ ਸਮਝੀ ਸ਼ਾਜਿਸ਼ ਤਹਿਤ ਇਹ ਸਭ ਕੁੱਝ ਕੀਤਾ ਜਾ ਰਿਹਾ ਹੈ।
 
ਉਨ੍ਹਾਂ ਇਕ ਲਿੰਕ ਦਿਖਾਉਂਦੇ ਹੋਏ ਕਿਹਾ ਕਿ ਇਹ ਬੰਦਾ ਪਹਿਲਾਂ ਅਦਾਲਤ ਗਿਆ ਸੀ, ਜਿਸ ਨੂੰ ਹਾਈਕੋਰਟ ਨੇ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਹਾਈਕੋਰਟ ਵਿੱਚ ਵੀ ਇਸ ਸਬੰਧੀ ਅਪੀਲ ਕੀਤੀ ਗਈ ਸੀ, ਜੋ ਰੱਦ ਹੋ ਗਈ ਸੀ। ਉਨ੍ਹਾਂ ਇਹ ਵੀ ਕਿਹਾ ਕਿ ਦੋਸ਼ ਲਗਾਉਣ ਵਾਲੇ ਨੇ ਹੁਣ ਵੀ ਅਦਾਲਤ ਵਿੱਚ ਅਪੀਲ ਪਾ ਕੇ ਕੇਸ ਵਾਪਸ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਜਿਸ ਨੂੰ ਹਾਈਕੋਰਟ ਨੇ ਰੱਦ ਕਰ ਦਿੱਤਾ ,ਉਸ ਨੂੰ ਕਿਵੇਂ ਨੌਕਰੀ ਦੇ ਦੇਵਾਂ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮੇਰੇ ਖਿਲਾਫ ਝੂਠਾ ਬੰਦਾ ਖੜ੍ਹਾ ਕੀਤਾ ਗਿਆ ਹੈ।
 
ਉਨ੍ਹਾਂ ਕਿਹਾ ਕਿ ਮੈਂ ਕਦੇ ਕਿਸੇ ਨੂੰ ਨਹੀਂ ਕਿਹਾ ਕਿ ਤੁਸੀਂ ਮੇਰੇ ਭਾਣਜੇ ਜਾਂ ਭਤੀਜੇ ਨੂੰ ਮਿਲੋ। ਉਨ੍ਹਾਂ ਅੱਗੇ ਕਿਹਾ ਕਿ ਮੇਰੇ ਭਤੀਜੇ ਦਾ ਸਾਰਾ ਪਰਿਵਾਰ ਡਾਕਟਰ ਹੈ ਅਤੇ ਖ਼ੁਦ ਮੇਰਾ ਭਤੀਜਾ ਵੀ ਡਾਕਟਰ ਦੀ ਨੌਕਰੀ ਕਰ ਰਿਹਾ ਹੈ ਅਤੇ ਉਹ ਉਸ ਸਮੇਂ ਵੀ ਨੌਕਰੀ ਕਰ ਰਿਹਾ ਸੀ। ਇਸ ਪੜ੍ਹਨ ਲਿਖਣ ਵਾਲੇ ਮੁੰਡੇ ਸਮੇਤ ਹੁਣ ਮਾਨ ਸਰਕਾਰ ਨੇ ਮੇਰੇ ਪਰਿਵਾਰ ਨੂੰ ਵੀ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਸਨ ਸਿਰਫ ਉਸ ਦਿਨ ਆਇਆ ਜਿਸ ਦਿਨ ਮੈਂ ਸਹੁੰ ਚੁੱਕੀ ਹੈ, ਉਸ ਤੋਂ ਬਾਅਦ ਨਹੀਂ ਆਇਆ।
 
ਚੰਨੀ ਨੇ ਅੱਗੇ ਕਿਹਾ ਕਿ ਕਾਂਗਰਸ ਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ। ਬਤੌਰ ਸੀਐਮ ਬਹੁਤ ਸਾਰੇ ਲੋਕਾਂ ਨਾਲ ਮੇਰੀਆਂ ਫੋਟੋਆਂ ਹਨ। ਉਨ੍ਹਾਂ ਕਿਹਾ ਕਿ ਨੌਕਰੀ ਬਦਲੇ ਮੈਨੂੰ ਬਦਨਾਮ ਕਰਨ ਦੀ ਸ਼ਰਤ ਰੱਖੀ ਗਈ ਹੋਵੇਗੀ ਅਤੇ ਭਗਵੰਤ ਮਾਨ ਨੇ ਸ਼ਰਤ ਰੱਖ ਕੇ ਇਲਜ਼ਾਮ ਲਗਵਾਏ ਹਨ। ਸੀਐਮ ਦੀ ਮਨਸ਼ਾ ਮੈਨੂੰ ਬਦਨਾਮ ਕਰਨ ਦੀ ਹੈ। ਮੈਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਚੰਨੀ ਦਾ ਭਤੀਜਾ ਜਸ਼ਨ ਵੀ ਨਾਲ ਮੌਜੂਦ ਸੀ।  
 
ਦੱਸ ਦੇਈਏ ਕਿ ਚੰਨੀ ਨੂੰ ਦਿੱਤੇ ਅਲਟੀਮੇਟਮ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਅਹਿਮ ਖੁਲਾਸੇ ਕੀਤੇ ਗਏ ਸਨ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕ੍ਰਿਕਟਰ ਅਤੇ ਉਸ ਦੇ ਪਿਤਾ ਨਾਲ ਚੰਨੀ ਦੀਆਂ ਤਸਵੀਰਾਂ ਵੀ ਜਨਤਕ ਕੀਤੀਆਂ ਗਈਆਂ ਸਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਸ ਸਮੇਂ ਦੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਉੱਥੇ ਮੌਜੂਦ ਸਨ। ਜਦੋਂ ਚਰਨਜੀਤ ਚੰਨੀ ਨੇ ਆਪਣੇ ਭਾਣਜੇ ਜਸ਼ਨ ਕੋਲ ਕ੍ਰਿਕਟਰ ਅਤੇ ਉਸ ਦੇ ਪਿਤਾ ਨੂੰ ਭੇਜਿਆ ਤਾਂ ਉਸ ਨੇ ਕਿਹਾ ਕਿ 2 ਦੇ ਦਿਓ ਤਾਂ ਅਗਲੇ ਦਿਨ ਕ੍ਰਿਕਟਰ ਅਤੇ ਉਸ ਦਾ ਪਿਤਾ 2 ਲੱਖ ਲੈ ਕੇ ਪੁੱਜ ਗਏ ਤਾਂ ਉਨ੍ਹਾਂ ਨਾਲ ਗਲਤ ਵਰਤਾਓ ਕਰਦਿਆਂ ਚਰਨਜੀਤ ਚੰਨੀ ਦੇ ਭਾਣਜੇ ਨੇ ਕਿਹਾ ਸੀ ਕਿ 2 ਦਾ ਮਤਲਬ 2 ਕਰੋੜ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਦਿੱਲੀ ਹਾਰ ਤਾਂ ਮਾਨ ਸਰਕਾਰ ਨੇ ਬਦਲੀ ਕੈਬਨਿਟ ਮੀਟਿੰਗ ਦੀ ਤਾਰੀਕ ! ਰੰਧਾਵਾ ਨੇ ਮਾਰਿਆ ਤਾਅਨਾ, ਕਿਹਾ-
ਦਿੱਲੀ ਹਾਰੇ ਤਾਂ ਮਾਨ ਸਰਕਾਰ ਨੇ ਬਦਲੀ ਕੈਬਨਿਟ ਮੀਟਿੰਗ ਦੀ ਤਾਰੀਕ ! ਰੰਧਾਵਾ ਨੇ ਮਾਰਿਆ ਤਾਅਨਾ, ਕਿਹਾ- "ਹਮ ਤੋ ਡੂਬੇ ਹੈ ਸਨਮ, ਤੁਮਕੋ ਭੀ ਲੇ ਡੂਬੇਂਗੇ"
Sidhu Moose Wala: ਸਿੱਧੂ ਮੂਸੇਵਾਲਾ ਦੇ ਕਰੀਬੀ ਪਰਗਟ ਸਿੰਘ 'ਤੇ ਗੋਲੀਬਾਰੀ ਦੇ ਮਾਮਲੇ 'ਚ ਵੱਡਾ ਖੁਲਾਸਾ, ਮੱਚੀ ਤਰਥੱਲੀ...
ਸਿੱਧੂ ਮੂਸੇਵਾਲਾ ਦੇ ਕਰੀਬੀ ਪਰਗਟ ਸਿੰਘ 'ਤੇ ਗੋਲੀਬਾਰੀ ਦੇ ਮਾਮਲੇ 'ਚ ਵੱਡਾ ਖੁਲਾਸਾ, ਮੱਚੀ ਤਰਥੱਲੀ...
ਮਣੀਪੁਰ ਦੇ ਰਾਜਪਾਲ ਨੇ ਵਿਧਾਨ ਸਭਾ ਸੈਸ਼ਨ ਕੀਤਾ ਰੱਦ, CM ਬੀਰੇਨ ਸਿੰਘ ਦਾ ਅਸਤੀਫ਼ਾ ਕੀਤਾ ਮਨਜ਼ੂਰ
ਮਣੀਪੁਰ ਦੇ ਰਾਜਪਾਲ ਨੇ ਵਿਧਾਨ ਸਭਾ ਸੈਸ਼ਨ ਕੀਤਾ ਰੱਦ, CM ਬੀਰੇਨ ਸਿੰਘ ਦਾ ਅਸਤੀਫ਼ਾ ਕੀਤਾ ਮਨਜ਼ੂਰ
ਗੱਡੀ ਚਲਾਉਂਦੇ-ਚਲਾਉਂਦੇ ਡਰਾਈਵਰ ਨੂੰ ਆ ਗਈ ਨੀਂਦ, ਵਾਪਰ ਗਿਆ ਭਿਆਨਕ ਹਾਦਸਾ, 2 ਦੀ ਮੌਤ, 23 ਜ਼ਖ਼ਮੀ
ਗੱਡੀ ਚਲਾਉਂਦੇ-ਚਲਾਉਂਦੇ ਡਰਾਈਵਰ ਨੂੰ ਆ ਗਈ ਨੀਂਦ, ਵਾਪਰ ਗਿਆ ਭਿਆਨਕ ਹਾਦਸਾ, 2 ਦੀ ਮੌਤ, 23 ਜ਼ਖ਼ਮੀ
Advertisement
ABP Premium

ਵੀਡੀਓਜ਼

Weather Punjab| ਠੰਡ ਦਾ ਬਿਸਤਰਾ ਗੋਲ, ਜੇ ਮੀਂਹ ਨਾ ਪਿਆ ਤਾਂ ਹੋ ਸਕਦਾ ਹੈ ਇਹ ਨੁਕਸਾਨ|abp sanjha|Weather Updateਡੱਲੇਵਾਲ ਦੀ ਵਿਗੜੀ ਸਿਹਤ! ਜ਼ਿਆਦਾਤਰ ਨਸਾ ਬਲੋਕਪੁਲਿਸ ਨੇ ਰੋਕਿਆ ਹਾਰਡੀ ਸੰਧੂ ਦਾ ਸ਼ੋਅ , ਸ਼ੋਅ ਤੋਂ ਪਹਿਲਾਂ ਹੀ ਕੀਤਾ ਡਿਟੇਨਗੁਰਪਤਵੰਤ ਪੰਨੂ ਨੇ ਡਿਪੋਰਟ ਹੋਏ ਪੰਜਾਬੀਆਂ ਲਈ ਚੁੱਕੀ ਆਵਾਜ਼  ਕੀਤਾ ਵੱਡਾ ਐਲਾਨ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਦਿੱਲੀ ਹਾਰ ਤਾਂ ਮਾਨ ਸਰਕਾਰ ਨੇ ਬਦਲੀ ਕੈਬਨਿਟ ਮੀਟਿੰਗ ਦੀ ਤਾਰੀਕ ! ਰੰਧਾਵਾ ਨੇ ਮਾਰਿਆ ਤਾਅਨਾ, ਕਿਹਾ-
ਦਿੱਲੀ ਹਾਰੇ ਤਾਂ ਮਾਨ ਸਰਕਾਰ ਨੇ ਬਦਲੀ ਕੈਬਨਿਟ ਮੀਟਿੰਗ ਦੀ ਤਾਰੀਕ ! ਰੰਧਾਵਾ ਨੇ ਮਾਰਿਆ ਤਾਅਨਾ, ਕਿਹਾ- "ਹਮ ਤੋ ਡੂਬੇ ਹੈ ਸਨਮ, ਤੁਮਕੋ ਭੀ ਲੇ ਡੂਬੇਂਗੇ"
Sidhu Moose Wala: ਸਿੱਧੂ ਮੂਸੇਵਾਲਾ ਦੇ ਕਰੀਬੀ ਪਰਗਟ ਸਿੰਘ 'ਤੇ ਗੋਲੀਬਾਰੀ ਦੇ ਮਾਮਲੇ 'ਚ ਵੱਡਾ ਖੁਲਾਸਾ, ਮੱਚੀ ਤਰਥੱਲੀ...
ਸਿੱਧੂ ਮੂਸੇਵਾਲਾ ਦੇ ਕਰੀਬੀ ਪਰਗਟ ਸਿੰਘ 'ਤੇ ਗੋਲੀਬਾਰੀ ਦੇ ਮਾਮਲੇ 'ਚ ਵੱਡਾ ਖੁਲਾਸਾ, ਮੱਚੀ ਤਰਥੱਲੀ...
ਮਣੀਪੁਰ ਦੇ ਰਾਜਪਾਲ ਨੇ ਵਿਧਾਨ ਸਭਾ ਸੈਸ਼ਨ ਕੀਤਾ ਰੱਦ, CM ਬੀਰੇਨ ਸਿੰਘ ਦਾ ਅਸਤੀਫ਼ਾ ਕੀਤਾ ਮਨਜ਼ੂਰ
ਮਣੀਪੁਰ ਦੇ ਰਾਜਪਾਲ ਨੇ ਵਿਧਾਨ ਸਭਾ ਸੈਸ਼ਨ ਕੀਤਾ ਰੱਦ, CM ਬੀਰੇਨ ਸਿੰਘ ਦਾ ਅਸਤੀਫ਼ਾ ਕੀਤਾ ਮਨਜ਼ੂਰ
ਗੱਡੀ ਚਲਾਉਂਦੇ-ਚਲਾਉਂਦੇ ਡਰਾਈਵਰ ਨੂੰ ਆ ਗਈ ਨੀਂਦ, ਵਾਪਰ ਗਿਆ ਭਿਆਨਕ ਹਾਦਸਾ, 2 ਦੀ ਮੌਤ, 23 ਜ਼ਖ਼ਮੀ
ਗੱਡੀ ਚਲਾਉਂਦੇ-ਚਲਾਉਂਦੇ ਡਰਾਈਵਰ ਨੂੰ ਆ ਗਈ ਨੀਂਦ, ਵਾਪਰ ਗਿਆ ਭਿਆਨਕ ਹਾਦਸਾ, 2 ਦੀ ਮੌਤ, 23 ਜ਼ਖ਼ਮੀ
Google Maps ਨੇ ਫਿਰ ਦਿੱਤਾ ਧੋਖਾ! ਨੌਜਵਾਨ ਨੂੰ ਖੇਤਾਂ 'ਚ ਪਹੁੰਚਾਇਆ, ਮਦਦ ਕਰਨ ਵਾਲੇ ਕਾਰ ਲੈਕੇ ਹੋਏ ਫਰਾਰ
Google Maps ਨੇ ਫਿਰ ਦਿੱਤਾ ਧੋਖਾ! ਨੌਜਵਾਨ ਨੂੰ ਖੇਤਾਂ 'ਚ ਪਹੁੰਚਾਇਆ, ਮਦਦ ਕਰਨ ਵਾਲੇ ਕਾਰ ਲੈਕੇ ਹੋਏ ਫਰਾਰ
ਜਦੋਂ ਇਲੈਕਟ੍ਰਿਕ ਸਿਗਨਲ ਨਹੀਂ ਸੀ ਤਾਂ ਕਿਵੇਂ ਰੁਕਦੀ ਸੀ ਰੇਲ, ਜਾਣੋ ਕਿਹੜੀ ਤਕਨੀਕ ਦੀ ਹੁੰਦੀ ਸੀ ਵਰਤੋਂ
ਜਦੋਂ ਇਲੈਕਟ੍ਰਿਕ ਸਿਗਨਲ ਨਹੀਂ ਸੀ ਤਾਂ ਕਿਵੇਂ ਰੁਕਦੀ ਸੀ ਰੇਲ, ਜਾਣੋ ਕਿਹੜੀ ਤਕਨੀਕ ਦੀ ਹੁੰਦੀ ਸੀ ਵਰਤੋਂ
ਡੱਲੇਵਾਲ ਦੀ ਡਾਕਟਰੀ ਸਹਾਇਤਾ ਰੁਕੀ, SKM ਮੀਟਿੰਗ 'ਚ ਸ਼ਾਮਲ ਹੋਣ 'ਤੇ ਫੈਸਲਾ ਅੱਜ; ਭਲਕੇ ਦੇਣਗੇ ਸੰਦੇਸ਼
ਡੱਲੇਵਾਲ ਦੀ ਡਾਕਟਰੀ ਸਹਾਇਤਾ ਰੁਕੀ, SKM ਮੀਟਿੰਗ 'ਚ ਸ਼ਾਮਲ ਹੋਣ 'ਤੇ ਫੈਸਲਾ ਅੱਜ; ਭਲਕੇ ਦੇਣਗੇ ਸੰਦੇਸ਼
Gold Silver Rate Today: ਸੋਮਵਾਰ ਨੂੰ ਸੋਨਾ-ਚਾਂਦੀ ਸਸਤਾ ਜਾਂ ਮਹਿੰਗਾ ? ਟੈਡੀ ਡੇਅ ਦੇ ਮੌਕੇ ਖਰੀਦਣ ਤੋਂ ਪਹਿਲਾਂ 22 ਅਤੇ 24 ਕੈਰੇਟ ਦਾ ਜਾਣੋ ਰੇਟ
ਸੋਮਵਾਰ ਨੂੰ ਸੋਨਾ-ਚਾਂਦੀ ਸਸਤਾ ਜਾਂ ਮਹਿੰਗਾ ? ਟੈਡੀ ਡੇਅ ਦੇ ਮੌਕੇ ਖਰੀਦਣ ਤੋਂ ਪਹਿਲਾਂ 22 ਅਤੇ 24 ਕੈਰੇਟ ਦਾ ਜਾਣੋ ਰੇਟ
Embed widget