ਪੜਚੋਲ ਕਰੋ

ਤਾਏ ਨੇ ਆਪਣੀ 7 ਮਹੀਨਿਆਂ ਦੀ ਭਤੀਜੀ 'ਤੇ ਸੁੱਟਿਆ ਕੈਮੀਕਲ , ਮਾਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਸ਼ੁਰੂ ਕੀਤੀ ਜਾਂਚ

ਬਠਿੰਡਾ ਜ਼ਿਲ੍ਹੇ ਦੇ ਥਾਣਾ ਕੋਟਫੱਤਾ ਅਧੀਨ ਪੈਂਦੇ ਇੱਕ ਪਿੰਡ ਵਿੱਚ ਤਾਏ ਨੇ ਆਪਣੀ 7 ਮਹੀਨਿਆਂ ਦੀ ਭਤੀਜੀ 'ਤੇ ਕੈਮੀਕਲ ਪਾ ਦਿੱਤਾ ਅਤੇ ਫਰਾਰ ਹੋ ਗਿਆ ਹੈ। ਜਦੋਂ ਇਸ ਘਟਨਾ ਬਾਰੇ ਬੱਚੀ ਦੀ ਮਾਂ ਨੂੰ ਪਤਾ ਲੱਗਾ ਤਾਂ ਉਹ ਤੁਰੰਤ ਉਸ ਨੂੰ ਨਿੱਜੀ ਹਸਪਤਾਲ ਲੈ ਗਈ,

ਬਠਿੰਡਾ : ਬਠਿੰਡਾ ਜ਼ਿਲ੍ਹੇ ਦੇ ਥਾਣਾ ਕੋਟਫੱਤਾ ਅਧੀਨ ਪੈਂਦੇ ਇੱਕ ਪਿੰਡ ਵਿੱਚ ਤਾਏ ਨੇ ਆਪਣੀ 7 ਮਹੀਨਿਆਂ ਦੀ ਭਤੀਜੀ 'ਤੇ ਕੈਮੀਕਲ ਪਾ ਦਿੱਤਾ ਅਤੇ ਫਰਾਰ ਹੋ ਗਿਆ ਹੈ। ਜਦੋਂ ਇਸ ਘਟਨਾ ਬਾਰੇ ਬੱਚੀ ਦੀ ਮਾਂ ਨੂੰ ਪਤਾ ਲੱਗਾ ਤਾਂ ਉਹ ਤੁਰੰਤ ਉਸ ਨੂੰ ਨਿੱਜੀ ਹਸਪਤਾਲ ਲੈ ਗਈ, ਜਿੱਥੋਂ ਉਸ ਨੂੰ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਬੱਚੀ ਦੀ ਹਾਲਤ ਖਤਰੇ ਤੋਂ ਬਾਹਰ ਹੈ ਪਰ ਉਸ ਦੀ ਪਿੱਠ ਅਤੇ ਕੰਨ ਦੇ ਨੇੜੇ ਕੁਝ ਹਿੱਸਾ ਝੁਲਸ ਗਿਆ ਹੈ।


ਡਾਕਟਰਾਂ ਮੁਤਾਬਕ ਬੱਚੀ ਨੂੰ ਠੀਕ ਹੋਣ ਵਿੱਚ ਚਾਰ-ਪੰਜ ਮਹੀਨੇ ਲੱਗਣਗੇ। ਲੜਕੀ ਦੀ ਮਾਂ ਨੇ ਦੱਸਿਆ ਕਿ 13 ਸਤੰਬਰ ਨੂੰ ਉਹ ਆਪਣੀ ਲੜਕੀ ਨਾਲ ਘਰ ਦੇ ਵਿਹੜੇ ਵਿੱਚ ਦਰੱਖਤ ਹੇਠਾਂ ਬੈਠੀ ਸੀ। ਇਸ ਦੌਰਾਨ ਉਹ ਪਾਣੀ ਪੀਣ ਲਈ ਚਲੀ ਗਈ ਅਤੇ ਬੱਚੀ ਨੂੰ ਮੰਜੇ 'ਤੇ ਸੁਲ ਦਿੱਤਾ। ਜਦੋਂ ਉਹ ਵਾਪਸ ਆਈ ਤਾਂ ਦੇਖਿਆ ਕਿ ਬੱਚੀ ਉੱਚੀ-ਉੱਚੀ ਰੋ ਰਹੀ ਸੀ ਅਤੇ ਉਸ ਦੇ ਸਰੀਰ 'ਤੇ ਕੈਮੀਕਲ ਡੁੱਲ੍ਹਿਆ ਹੋਇਆ ਸੀ।

ਉਸ ਨੇ ਦੇਖਿਆ ਕਿ ਉਸ ਦਾ ਜੇਠ ਉਸ ਨੂੰ ਦੇਖ ਕੇ ਭੱਜ ਗਿਆ। ਲੜਕੀ ਦੀ ਮਾਂ ਨੇ ਦੱਸਿਆ ਕਿ ਇਹ ਉਸ ਦੇ ਜੇਠ ਨੇ ਕੀਤਾ ਕਿਉਂਕਿ ਇੱਕ ਦਿਨ ਪਹਿਲਾਂ ਹੀ ਉਸ ਦੇ ਜੇਠ ਦਾ ਉਸ ਦੇ ਪਤੀ ਨਾਲ ਝਗੜਾ ਹੋਇਆ ਸੀ, ਉਹ ਉਸ ਦੀ ਲੜਕੀ ਬਾਰੇ ਗਲਤ ਬੋਲ ਰਿਹਾ ਸੀ। ਅਗਲੇ ਦਿਨ ਆਰੋਪੀ ਨੇ ਉਨ੍ਹਾਂ ਦੀ ਬੇਟੀ 'ਤੇ ਜਲਣਸ਼ੀਲ ਕੈਮੀਕਲ ਪਾ ਦਿੱਤਾ। ਉਹ ਪੁਲਿਸ ਥਾਣੇ ਗਈ ਪਰ ਉਥੇ ਉਸ ਨੂੰ ਹਸਪਤਾਲ ਜਾਣ ਲਈ ਕਿਹਾ ਗਿਆ। ਜਦੋਂ ਚਾਰ ਦਿਨ ਬੀਤ ਜਾਣ ’ਤੇ ਵੀ ਕੋਈ ਕਾਰਵਾਈ ਨਾ ਹੋਈ ਤਾਂ ਉਹ ਐਸਐਸਪੀ ਬਠਿੰਡਾ ਕੋਲ ਪੇਸ਼ ਹੋਈ ਤਾਂ ਉਸ ਦੀ ਸ਼ਿਕਾਇਤ ’ਤੇ ਕਾਰਵਾਈ ਸ਼ੁਰੂ ਹੋ ਗਈ। ਥਾਣਾ ਕੋਟਫੱਤਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
 
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
Advertisement
ABP Premium

ਵੀਡੀਓਜ਼

ਦਿਲਜੀਤ ਦੋਸਾਂਝ ਦਾ ਲੁਧਿਆਣਾ 'ਚ ਗ੍ਰੈਂਡ ਸ਼ੋਅ , ਪੰਜਾਬੀ ਘਰ ਆ ਗਏ ਓਏਦੋਸਾਂਝਾਵਾਲੇ ਵਾਲੇ ਦਾ ਇੱਕ ਹੋਰ ਟੈਲੇੰਟ , ਬੱਲੇ ਓਏ ਦਿਲਜੀਤ ਹੈ ਪੱਕਾ ਪੰਜਾਬੀਛੋਟੇ ਸਾਹਿਬਜ਼ਾਦਿਆਂ ਲਈ ਦਿਲਜੀਤ ਦੇ ਬੋਲ , ਦਿਲ ਛੂਹ ਜਾਏਗੀ ਦੋਸਾਂਝਾਵਾਲੇ ਦੀ ਗਾਇਕੀਦਿਲਜੀਤ ਨੇ ਕੀਤਾ ਲੁਧਿਆਣਾ ਸ਼ੋਅ ਦਾ ਐਲਾਨ ,  ਮਿੰਟਾ 'ਚ ਹੀ ਵੇਖੋ ਆਖ਼ਰ ਕੀ ਹੋ ਗਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Embed widget