ਲੁਧਿਆਣਾ ਪਹੁੰਚੇ ਮੁੱਖ ਮੰਤਰੀ ਭਗਵੰਤ ਦਾ ਕਾਲੀਆਂ ਝੰਡੀਆਂ ਨਾਲ ਜ਼ੋਰਦਾਰ ਵਿਰੋਧ
ਜਗਰਾਓ ਵਿਖੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਪਹੁੰਚਣ ਤੇ ਇਲਾਕੇ ਦੇ ਹੀ ਨਹੀਂ ਪੰਜਾਬ ਭਾਰ ਵਿੱਚੋਂ ਇੱਕਠੇ ਹੋਏ GOG ਨੇ ਸਰਕਾਰ ਖ਼ਿਲਾਫ਼ ਆਪਣੀਆਂ ਮੰਗਾਂ ਨੂੰ ਲੈਂ ਕੇ ਰੋਸ ਪ੍ਰਦਰਸ਼ਨ ਕੀਤਾ।
ਲੁਧਿਆਣਾ: ਜਗਰਾਓ ਵਿਖੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਪਹੁੰਚਣ ਤੇ ਇਲਾਕੇ ਦੇ ਹੀ ਨਹੀਂ ਪੰਜਾਬ ਭਾਰ ਵਿੱਚੋਂ ਇੱਕਠੇ ਹੋਏ GOG ਨੇ ਸਰਕਾਰ ਖ਼ਿਲਾਫ਼ ਆਪਣੀਆਂ ਮੰਗਾਂ ਨੂੰ ਲੈਂ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਇੱਕਠੇ ਹੋਏ GOG ਨੂੰ ਰੋਕਣ ਲਈ ਪੁਲਿਸ ਵਲੋਂ ਬਲ ਪ੍ਰਯੋਗ ਕਰਦਿਆਂ ਰੱਸੇ ਬੰਨ ਕੇ ਸਾਰੇ GOG ਨੂੰ ਬੱਸ ਅੱਡੇ 'ਤੇ ਰੋਕਿਆ ਗਿਆ।
ਜਿਸ ਕਰਕੇ GOG ਨੇ ਵੀ ਪੁਲਿਸ ਦਾ ਵਿਰੋਧ ਕੀਤਾ ਤੇ ਕਾਲੀਆਂ ਝੰਡੀਆਂ ਆਪਣੀਆਂ ਪੱਗਾਂ ਤੇ ਬੰਨ ਕੇ ਮੁੱਖ ਮੰਤਰੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਜਗਰਾਓ ਦੇ ਮੀਡੀਆ ਨੇ ਵੀ ਪ੍ਰੈਸ ਦੀ ਆਜ਼ਾਦੀ ਨੂੰ ਲੈ ਕੇ ਪ੍ਰਸ਼ਾਸ਼ਨ 'ਤੇ ਸਵਾਲ ਚੁੱਕੇ ਤੇ ਅੱਜ ਦੇ ਮੁੱਖ ਮੰਤਰੀ ਦੇ ਸਮਾਗਮ ਦਾ ਬਾਈਕਾਟ ਵੀ ਕੀਤਾ। ਪਰ ਫਿਰ ਜਗਰਾਓ ਪੁਲਿਸ ਦੇ ਮਨਾਉਣ 'ਤੇ ਮੀਡੀਆ ਇਕ ਵਾਰ ਲਈ ਮੰਨ ਗਿਆ, ਪਰ ਮੀਡੀਆ ਨੂੰ ਇਸ ਤਰ੍ਹਾਂ ਅਣਦੇਖੀ ਕਰਨਾ ਪ੍ਰਸ਼ਾਸਨ ਤੇ ਵੀ ਕਈ ਸਵਾਲ ਖੜੇ ਕਰਦਾ ਹੈ।
ਇਸ ਮੌਕੇ GOG ਨੇ ਖੁੱਲ ਕੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਲਗਾਤਾਰ ਉਨਾਂ ਦੀਆਂ ਮੰਗਾਂ ਨੂੰ ਲੈਂ ਕੇ ਲਾਰੇ ਲਗਾ ਰਹੇ ਹਨ ਤੇ ਉਨ੍ਹਾਂ ਦੇ ਮੰਤਰੀ ਤਾਂ ਇਹ ਵੀ ਕਹਿ ਰਹੇ ਹਨ ਕਿ GOG ਨੇ ਹੁਣ ਤਕ ਕੀਤਾ ਹੀ ਕੀ ਹੈ, ਇਸ ਲਈ ਅੱਜ ਉਹ ਮੁੱਖ ਮੰਤਰੀ ਸਾਹਿਬ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਉਨਾਂ ਨੂੰ GOG ਦੀਆਂ ਮੰਗਾਂ ਯਾਦ ਕਰਵਾਉਣ ਆਏ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :