(Source: ECI/ABP News)
ਮੁੱਖ ਮੰਤਰੀ ਭਗਵੰਤ ਮਾਨ ਦੀ 5 ਦਸੰਬਰ ਨੂੰ ਮੁੜ ਮਾਨਸਾ ਅਦਾਲਤ 'ਚ ਪੇਸ਼ੀ
ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਮਾਣਹਾਨੀ ਦੇ ਕੀਤੇ ਗਏ ਕੇਸ ਵਿੱਚ ਅੱਜ ਮਾਨਸਾ ਅਦਾਲਤ ਵਿੱਚ ਪੇਸ਼ੀ ਭੁਗਤਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਅਦਾਲਤ ਵਿਖੇ ਪੇਸ਼ ਹੋਏ।
![ਮੁੱਖ ਮੰਤਰੀ ਭਗਵੰਤ ਮਾਨ ਦੀ 5 ਦਸੰਬਰ ਨੂੰ ਮੁੜ ਮਾਨਸਾ ਅਦਾਲਤ 'ਚ ਪੇਸ਼ੀ Chief Minister Bhagwant Manns appearance in Mansa Court again on December 5 ਮੁੱਖ ਮੰਤਰੀ ਭਗਵੰਤ ਮਾਨ ਦੀ 5 ਦਸੰਬਰ ਨੂੰ ਮੁੜ ਮਾਨਸਾ ਅਦਾਲਤ 'ਚ ਪੇਸ਼ੀ](https://feeds.abplive.com/onecms/images/uploaded-images/2022/10/20/27305e7de0f90d3dd242fc68fa63d1d8166625315467758_original.png?impolicy=abp_cdn&imwidth=1200&height=675)
ਮਾਨਸਾ: ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਮਾਣਹਾਨੀ ਦੇ ਕੀਤੇ ਗਏ ਕੇਸ ਵਿੱਚ ਅੱਜ ਮਾਨਸਾ ਅਦਾਲਤ ਵਿੱਚ ਪੇਸ਼ੀ ਭੁਗਤਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਅਦਾਲਤ ਵਿਖੇ ਪੇਸ਼ ਹੋਏ। ਅਦਾਲਤ ਵੱਲੋਂ 5 ਦਸੰਬਰ ਨੂੰ ਮੁੜ ਤੋਂ ਅਦਾਲਤ ਵਿੱਚ ਪੇਸ਼ ਹੋਣ ਦੇ ਆਦੇਸ਼ ਜਾਰੀ ਕੀਤੇ ਹਨ।
ਇਸ ਦੌਰਾਨ ਭਗਵੰਤ ਮਾਨ ਮੀਡੀਆ ਦੇ ਸਵਾਲਾਂ ਤੋਂ ਬੱਚਦੇ ਵੀ ਨਜ਼ਰ ਆਏ। ਮੀਡੀਆ ਦੇ ਨਾਲ ਗੱਲਬਾਤ ਕਰਦਿਆਂ "ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਦੇ ਦਿੱਲੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮਾਣਹਾਨੀ ਦਾ ਕੇਸ ਕਦੇ ਸੰਜੇ ਸਿੰਘ 'ਤੇ ਕਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਪਰ ਅਸੀਂ ਮਾਨਯੋਗ ਅਦਾਲਤਾਂ ਦਾ ਸਨਮਾਨ ਕਰਦੇ ਹਾਂ ਅਤੇ ਪੇਸ਼ ਹੁੰਦੇ ਰਹਾਂਗੇ।"
ਭਗਵੰਤ ਮਾਨ ਨੇ ਕਿਹਾ, "ਅੱਜ ਮਾਨਯੋਗ ਨਾਜਰ ਸਿੰਘ ਮਾਨਸ਼ਾਹੀਆ ਵੱਲੋਂ ਕੀਤੇ ਗਏ ਮਾਣਹਾਨੀ ਦੇ ਕੇਸ ਵਿਚ ਅਦਾਲਤ ਵਿਚ ਪੇਸ਼ ਹੋਇਆ ਹਾਂ ਉਨ੍ਹਾਂ ਕਿਹਾ ਕਿ ਮਾਨਸ਼ਾਹੀਆ ਨੂੰ ਮਾਨਸਾ ਦੇ ਲੋਕਾਂ ਨੇ ਡੇਢ ਲੱਖ ਵੋਟ ਦੇ ਕੇ ਜਿਤਾਇਆ ਸੀ ਪਰ ਇਹ ਉਨ੍ਹਾਂ ਲੋਕਾਂ ਤੋਂ ਬਿਨਾਂ ਪੁੱਛੇ ਕਾਂਗਰਸ ਦੇ ਵਿਚ ਸ਼ਾਮਿਲ ਹੋ ਗਏ ਕੀ ਉਨ੍ਹਾਂ ਲੋਕਾਂ ਦੀ ਮਾਣਹਾਨੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਨਾਜ਼ਰ ਸਿੰਘ ਮਾਨਸ਼ਾਹੀਆ ਨੂੰ ਟਿਕਟ ਨਹੀਂ ਦਿੱਤੀ।"
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)